Monday 8 July 2019

ਕਿਤੇ ਧੁੱਪ ਕਿਤੇ ਛਾਂ

ਜਿਹੜੇ ਲੋਕ ਹੁਣ ਮੇਰੇ ਹਾਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਾਡੇ ਵੇਲੇ ਐੱਡੇ ਕੋਈ ਦਿਲਲਗੀ ਦੇ ਸਾਧਨ ਨਹੀਂ ਸੀ, ਟੈਲੀਵਿਜ਼ਨ ਅਜੇ ਆਇਆ ਨਹੀਂ ਸੀ, ਰੇਡੀਓ ਕਦੇ ਜਦੋਂ ਉਸ ਦਾ ਮੂਡ ਹੁੰਦਾ ਸੀ ਚਲ ਪੈਂਦਾ, ਨਹੀਂ ਤੇ ਅਸੀਂ ਦੀਵਾਰ ਨਾਲ ਮੰਜੀ ਟੇਕ ਕੇ (ਸਾਡੇ ਪੌੜੀਆਂ ਨਹੀਂ ਸਨ) ਕੋਠੇ ਉਤੇ ਜਾ ਕੇ ਇੱਟ ਥੱਲੇ ਦੱਬੀ  ਉਸ ਦੇ ਏਰੀਅਲ ਨੂੰ ਹੀ ਹਿਲਾ ਹਿਲਾ ਕੇ ਆਪਣਾ ਅੱਧਾ ਬਚਪਨ ਰੋੜ ਦਿੱਤਾ - ਪਰ ਰੇਡੀਓ ਮੂਡੀ ਸੀ, ਕਿ ਪਤਾ ਬੁੱਢਾ ਹੋ ਚੁਕਿਆ ਹੋ ਚੁਕਿਆ ਸੀ  --ਰਬ ਜਾਣੇ, ਕਦੇ ਉਸ ਨੂੰ ਧੱਫੇ ਮਾਰ ਕੇ ਚਲਾਉਣ ਦੀ ਕੋਸ਼ਿਸ਼ ਕਰਨੀ - ਬਟਨ ON ਕਰਣ ਦੇ ਬਾਅਦ ਵੀ ਆਰਾਮ ਨਾਲ ਬੋਲਣਾ ਸ਼ੁਰੂ ਕਰਦਾ - ਇਸ ਦਿਲਲਗੀ ਤੋਂ ਇਲਾਵਾ ਹੋਰ ਦਿਲਲਗੀ ਇਹ ਸੀ ਕਿ ਵਰੇ-ਛਮਾਹੀਂ ਕੀਤੇ ਟਾਕੀ ਚ' ਕੋਈ ਫਿਲਮ ਵੇਖਣੀ ਨਸੀਬ ਹੋ ਜਾਂਦੀ - ਖਾਸ ਕਰ ਕੇ ਜਦੋਂ ਕੋਈ ਰਿਸ਼ਤੇਦਾਰ ਸਾਡੇ ਆਉਂਦਾ ਜ਼ਾਂ ਅਸੀਂ ਕੀਤੇ ਜਾਣਾ ਤਾਂਹੀਓ ..

ਇਸ ਤਰ੍ਹਾਂ ਤੇ ਮਾਹੌਲ ਚ' ਮੈਨੂੰ ਚੇਤੇ ਹੈ ਕਿ ਸਾਡੀ ਕਾਲੋਨੀ ਵਿਚ ਸਰਕਾਰੀ ਲੋਕ ਆ ਕੇ ਕਦੇ ਕਦੇ ਵੱਡੇ ਸਾਰੇ ਪਰਦੇ ਤੇ ਕੋਈ ਫਿਲਮ ਲੈ ਦਿੰਦੇ ਸਨ, ਹੁਣ ਧਿਆਨ ਆਉਂਦਾ ਹੈ ਕਿ ਉਹ ਸਮਾਜਿਕ ਫ਼ਿਲਮਾਂ ਹੁੰਦਿਆਂ ਸਨ, ਸ਼ਾਇਦ ਪੰਜਾਬ ਦਾ ਪਰਿਵਾਰ ਕਲਿਆਣ ਇਦਾਰਾ ਉਹ ਫ਼ਿਲਮਾਂ ਦਿਖਾਉਂਦਾ ਸੀ। .ਬਾਰ ਬਾਰ ਉਹ ਹਮ ਦੋ ਹਮਾਰੇ ਦੋ ਦੇ ਇਸ਼ਤਿਹਾਰ - ਸਾਨੂੰ ਤੇ ਫਿਲਮ ਵੇਖਣ ਨਾਲ ਮਤਲਬ ਹੁੰਦਾ ਸੀ....ਵਛੀਆਂ ਦਾਰੀਆਂ ਤੇ ਜਾ ਕੇ ਵਿੱਛ ਜਾਈਦਾ ਸੀ, ਹੋਰ ਕੀ 😃

ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਇਕ ਵਾਰ ਫਿਲਮ ਲੱਗੀ ਸੀ, ਕੀਤੇ ਧੁੱਪ ਕੀਤੇ ਛਾਂ ---ਹੁਣ ਕੁਛ ਚੇਤੇ ਨਹੀਂ, ਯੂ-ਟਯੂਬ ਤੇ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੁਛ ਮਿਲਿਆ ਨਹੀਂ ਖਾਸ --ਨਾਲੇ ਹੁਣ 50 ਸਾਲ ਬਾਅਦ ਮੈਨੂੰ ਯਾਦ ਵੀ ਸੁਆ ਰਿਹਾ ਹੋਉ !

ਧੁੱਪ ਛਾਂ ਨਾਂ ਦੀ ਉਸ ਫਿਲਮ ਦਾ ਚੇਤੇ ਕੁਛ ਦਿਨ ਪਹਿਲਾਂ ਗੱਡੀ ਚ ਬੈਠੇ ਬੈਠੇ ਇਕ ਵਾਰ ਫੇਰ ਆ ਗਯਾ... ਟਾਕੀ ਚੋਂ ਬਾਹਰ ਵੇਖਿਆ ਤੇ ਨਜ਼ਾਰਾ ਬੜਾ ਚੰਗਾ ਲੱਗਾ - ਹੋਰ ਸਾਡੇ ਵੇਹਲੜ ਬੰਦਿਆਂ ਨੇ ਕਿ ਕਰਨਾ ਹੁੰਦੈ - ਫੋਟੋ ਖਿੱਚ ਲਈ - ਦੋ ਚਾਰ ਮਿੰਟ ਬਾਅਦ ਉਹ ਨਜ਼ਾਰਾ ਕੁਛ ਹੋਰ ਗਯਾ.... ਗੱਡੀ 2-4 ਮਿੰਟ ਅੱਗੇ ਵਧੀ ਤੇ ਮੀਂਹ ਵਰਣ ਲੱਗ ਪਿਆ, ਚੰਦ ਮਿੰਟਾਂ ਚ' ਮੀਂਹ ਬੰਦ ਹੋ ਗਯਾ, ਜ਼ਮੀਨ ਤੇ ਰੁੱਖ ਬੜੇ ਰੱਜੇ-ਪੁੱਜੇ ਨਜ਼ਰ ਆਉਣ ਲੱਗੇ, ਥੋੜੇ ਅੱਗੇ ਗਏ ਤੇ ਧਰਤੀ ਪਾਣੀ ਦੀ ਤਿਹਾਈ ਦਿਖੀ। ਨਜ਼ਾਰੇ ਬਦਲਦੇ ਗਏ - ਇਹ ਸਾਰਾ ਕੁਛ ਅੱਧੇ ਘੰਟੇ ਚ' ਚ' ਵਾਪਰਿਆ -

ਸ਼ਾਮਾਂ ਦੇ ਨਜ਼ਾਰੇ - ਗੱਡੀ ਦੇ ਅੰਦਰੋਂ!












ਸਵੇਰੇ ਉਠੇ ਤੇ ਫੇਰ ਕੁਦਰਤ ਦੇ ਨਜ਼ਾਰੇ ਵੱਖਰੇ - ਇਹ ਤਸਵੀਰਾਂ ਨੇ ਸਬੂਤ ਵਜੋਂ ਤੇ ਨਾਲ ਹੀ ਵੀਡੀਓ ਵੀ -
ਇਹ ਸਵੇਰ  ਦੇ ਨਜ਼ਾਰੇ - ਗੱਡੀ ਦੀ ਟਾਕੀ ਚੋਂ 














ਆਪਣੇ ਮੋਬਾਈਲ ਨਾਲ ਖਿੱਚੀਆਂ ਇੰਨਾ ਤਸਵੀਰਾਂ ਚ ਮੈਂ ਕਿਸੇ ਨੂੰ ਵੀ ਐਡਿਟ ਨਹੀਂ ਕੀਤਾ ਨਾ ਹੀ ਕੋਈ ਫਿਲਟਰ ਲਾਇਆ - ਸੋਚ ਰਿਹਾ ਹਾਂ ਕਿ ਇਸ ਚਿਤ੍ਰਕਾਰ ਸਾਮਣੇ ਕਿ ਕੋਈ ਆਪਣੀ ਪੈਂਟਿੰਗ ਦੀ ਸ਼ੇਖੀ ਮਾਰਣ ਦੀ ਬੇਵਕੂਫੀ ਕਰੇ, ਕਿਹੜਾ ਰੰਗ ਹੈਂ ਜਿਹੜਾ ਇਸ ਵਿਚ ਨਜ਼ਰੀਂ ਨਹੀਂ ਆਉਂਦਾ- ਸਾਡਾ ਜਿਉਣਾ ਵੀ ਤੇ ਇੰਝ ਹੀ ਹੈ !!

ਚਲੋ ਜੀ, ਹੁਣ ਸਮਾਂ ਹੈ ਬੀਬੀ ਜਸਵਿੰਦਰ ਬਰਾੜ ਹੁਰਾਂ ਨੂੰ ਸੁਨਣ ਦਾ -- ਗੱਲ ਸੁਨ ਲੈ ਹੀਰ ਸਲੇਟੜੀਏ -- ਜਿਹੜੇ ਗੀਤ ਮੈਂ ਆਪਣੀਆਂ ਪੋਸਟਾਂ ਥੱਲੇ ਲਗਾਉਂਦਾ ਹਾਂ, ਉਹ ਮੈਂ ਸੈਂਕੜਿਆਂ ਵਾਰ ਦੇਖ-ਸੁਨ ਕੇ ਵੀ ਅਜੇ ਰੱਜਿਆ ਨਹੀਂ, ਜੇ ਕਿਤੇ ਮੇਰੀ ਚਲਦੀ ਮੈਂ ਤੇ ਪੰਜਾਬੀ ਲੋਕਗੀਤ ਗਾਇਕ ਬਣ ਜਾਂਦਾ ਤੇ ਫੇਰ ਪਿੰਡੋਂ ਪਿੰਡ ਮੇਰੇ ਵੀ ਅਖਾੜੇ ਲੱਗਦੇ - ਹੁਣ ਇੰਝ ਲੱਗਦੈ ਲਾਈਨ ਗ਼ਲਤ ਫੜ ਲਈ ------ ਡੁੱਲਿਆਂ ਬੇਰਾਂ ਦਾ ਅਜੇ ਵੀ ਕਿ ਵਿਗੜਿਆ 😂😂



No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...