ਕੁੱਤੇ ਦੀ ਰੋਟੀ
1972-73 ਦੀ ਗੱਲ ਹੈ -
ਸਾਡੇ ਗੁਆਂਢ ਚ ਕਪੂਰ ਫੈਮਿਲੀ ਰਹਿੰਦੀ ਸੀ. ਇਕ ਦਿਨ ਅਸੀਂ ਉੰਨਾ ਕੋਲ ਸ਼ਾਮੀਂ ਬੈਠੇ ਹੋਏ ਸੀ, ਸ਼ਹਿਰਾਂ ਚ' ਓਦੋਂ ਗਿਣ ਕੇ ਪਰਸ਼ਾਦੇ ਬਣਾਉਣ ਵਾਲਾ ਰੋਗ ਬਸ ਨਵਾਂ ਨਵਾਂ ਲੱਗਣਾ ਸ਼ੁਰੂ ਹੀ ਹੋਇਆ ਸੀ...ਕਪੂਰ ਸਾਬ ਨੇ ਪਲੇਟ ਚ' ਪਏ ਪਰਸ਼ਾਦੇ ਛੱਕ ਲਏ. ਆਂਟੀ ਜੀ ਵੱਲ ਦੇਖ ਕੇ ਕਹਿਣ ਲਗੇ - ਰੋਟੀ ਹੈ? - ਆਂਟੀ ਨੇ ਜਵਾਬ ਦਿੱਤਾ - ਹੁਣ ਤੇ ਕੁੱਤੇ ਵਾਲੀ ਹੀ ਪਈ ਜੇ!!
ਉਸ ਵੇਲੇ ਕਪੂਰ ਅੰਕਲ ਦਾ ਮੂੰਹ ਵੇਖਣ ਵਾਲਾ ਸੀ - ਮੈਂ ਆਪਣਾ ਹਾਸਾ ਕਿਵੇਂ ਦੱਬੀ ਰੱਖਿਆ ਹੋਵੇਗਾ- ਰਬ ਹੀ ਜਾਣਦੈ। ਅਜੇ ਤਕ ਜਦੋਂ ਵੀ ਇਹ ਗੱਲ ਚੇਤੇ ਆ ਜਾਉਂਦੀ ਏ, ਹਾਸਾ ਰੋਕਿਆਂ ਨਹੀਂ ਰੁਕਦਾ !!
ਕੁੱਤੇ ਦੀ ਰੋਟੀ - 2
ਮੇਰੇ ਚਾਚੇ ਦਾ ਮੁੰਡਾ ਆਪਣੇ ਮਾਮੇ ਦੇ ਘਰ ਗਿਆ, ਪਹੁੰਚਦੇ 2 ਰਾਤ ਕਾਫੀ ਹੋ ਗਈ - ਹੱਥ ਮੂੰਹ ਧੋ ਕੇ ਜਦੋਂ ਰੋਟੀ-ਪਾਣੀ ਲਈ ਬੈਠਾ ਤੇ ਮਾਮੇ ਦੀ ਛੋਟੀ ਧੀ ਦੇ ਮੂੰਹ ਚੋਂ ਨਿਕਲ ਗਿਆ - ਵੀਰ ਜੀ, ਤੁਸੀਂ ਬਿਲਕੁਲ ਸਮੇਂ ਤੇ ਹੀ ਪਹੁੰਚੇ ਹੋ , ਅਸੀਂ ਬੱਸ ਇਹ ਰੋਟੀਆਂ ਕੁੱਤੇ ਨੂੰ ਪਾਉਣ ਹੀ ਵਾਲੇ ਸੀ.
ਉਸ ਨੇ ਰੋਟੀ ਤੇ ਛੱਕ ਲਈ ਪਰ ਕਈ ਸਾਲ ਤਕ ਇਸ ਗੱਲ ਦਾ ਤਵਾ ਕਈ ਜਗ੍ਹਾ ਲਗਾਉਂਦਾ ਰਿਹਾ।
ਬੱਸ ਹੋਰ ਰੋਟੀ ਨਹੀਂ -
ਮੇਰੀ ਵੱਡੀ ਭੈਣ ਸਾਡੇ ਘਰ ਦੇ ਕੌਲ ਰਹਿਣ ਵਾਲੀ ਹਾਂਡਾ ਆਂਟੀ ਨੂੰ ਕੀਰਤਨ ਵਾਸਤੇ ਬੁਲਾਉਣ ਗਈ. ਉਹ ਹਾਂਡਾ ਸਾਬ ਨੂੰ ਰੋਟੀ ਖੁਆ ਰਹੀ ਸੀ. ਭੈਣ ਨੂੰ ਕਹਿਣ ਲੱਗੀ ਕਿ ਤੂੰ ਅੰਕਲ ਦੀਆਂ ਰੋਟੀਆਂ ਸੇਕ ਦੇ, ਮੈਂ ਤਿਆਰ ਹੋ ਜਾਂਦੀ ਆਂ।
ਤਵੇ ਵਾਲੀ ਰੋਟੀ ਜਦੋਂ ਭੈਣ ਨੇ ਲਾਹ ਕੇ ਅੰਕਲ ਦੀ ਥਾਲੀ ਚ ਧਰੀ ਤੇ ਉਹ ਝੱਟ ਪੱਟ ਬੋਲ ਪਏ - ਪੁੱਤਰ, ਹੋਰ ਰੋਟੀਆਂ ਨਹੀਂ ਚਾਹੀਦੀਆਂ - ਬੱਸ ਇਕ ਜਿਹੜੀ ਤੂੰ ਤਵੇ ਤੇ ਹੁਣੇ ਪਾਈ ਏ, ਇਕ ਜਿਹੜੀ ਚਕਲੇ ਤੇ ਵੇਲੀ ਹੋਈ ਏ , ਇਕ ਪੇੜਾ ਜਿਹੜਾ ਤੇਰੇ ਹੱਥ ਚ' ਏ ਤੇ ਉਹ ਪਰੇਥਨ (ਧੂੜੇ) ਚ ਪਏ ਦੋ ਪੇੜੇ - ਬੱਸ ਹੋਰ ਨਾ ਬਣਾਈਂ।
ਭੈਣ ਦੀ ਚੰਗੀ ਸ਼ਾਮਤ ਆ ਗਈ । ਘਰ ਆ ਕੇ ਉਸ ਦੀ ਗੱਲ ਸੁਨ ਕੇ ਹੱਸ ਹੱਸ ਕੇ ਸਾਡੇ ਸਾਰਿਆਂ ਦੇ ਢਿੱਡੀਂ ਪੀੜ ਪੈਣ ਦੀ ਨੌਬਤ ਆ ਗਈ..
ਇਸ ਤੋਂ ਵੀ ਗਿਆ ਗੁਜਰਿਆ ਜੇ -
ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਦਫਤਰ ਦਾ ਇਕ ਬਾਊ ਸਾਡੇ ਘਰ ਬੈਠਾ ਚਾਅ ਪਾਣੀ ਲੈ ਰਿਹਾ ਸੀ. ਆਪਣੇ ਕਿਸੇ ਰਿਸ਼ਤੇਦਾਰ ਦੇ ਮੁੰਡੇ ਬਾਰੇ ਗੱਲ ਕਾਰਨ ਲੱਗਿਆਂ ਮੇਰੇ ਵੱਡੇ ਬੇਟੇ ਵੱਲ ਵੇਖ ਕੇ ਕਹਿੰਦੈ - ਡਾਕਟਰ ਸਾਬ, ਜਿਸ ਮੁੰਡੇ ਦੀ ਮੈਂ ਗੱਲ ਕੀਤੀ ਏ ਉਹ ਤੇ ਇਸ ਤੋਂ ਵੀ ਗਿਆ ਗੁਜਰਿਆ ਜੇ।
ਓਹਦੇ ਜਾਣ ਤੋਂ ਬਾਅਦ ਮੇਰੇ ਮੁੰਡਾ ਤੇ ਲੱਗਾ ਟੱਪਣ ਕਿ ਇਹ ਕੌਣ ਸੀ, ਤੁਸੀਂ ਉਸ ਨੂੰ ਕੁਛ ਕਿਹਾ ਕਿਓਂ ਨਹੀਂ ? ਬੜੀ ਮੁਸ਼ਕਿਲ ਨਾਲ ਮੁੰਡੇ ਨੂੰ ਸਮਝਾ ਕੇ ਠੰਡਾ ਕੀਤਾ।
ਚਲੋ, ਹੁਣ ਇਹ ਸੁਣੀਏ - ਬੈਠ ਕੇ ਤ੍ਰਿੰਜਣਾਂ ਚ ਸੋਹਣੀਏ ਕੱਢੇ ਜਦੋਂ ਚਾਦਰ ਉਤੇ ਫੁੱਲ ਤੂੰ. ...
Subscribe to:
Post Comments (Atom)
ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...
ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...
-
ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜ...
-
ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧ...
-
ਜਿਹੜੇ ਲੋਕ ਹੁਣ ਮੇਰੇ ਹਾਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਾਡੇ ਵੇਲੇ ਐੱਡੇ ਕੋਈ ਦਿਲਲਗੀ ਦੇ ਸਾਧਨ ਨਹੀਂ ਸੀ, ਟੈਲੀਵਿਜ਼ਨ ਅਜੇ ਆਇਆ ਨਹੀਂ ਸੀ, ਰੇਡੀਓ ਕਦੇ ਜਦੋ...
No comments:
Post a Comment