ਅਸੀਂ ਵੀ ਇਕ ਫੋਟੋ ਖਿੱਚੀ - ਪਿੱਛੇ "ਸਟੈਚੂ ਆਫ ਲਿਬਰਟੀ" ਨਜ਼ਰ ਆ ਰਿਹੈ 😃 |
Statue of Liberty ਘੁੰਮ ਫਿਰ ਕੇ ਜ਼ਾ ਤੇ ਤੁਸੀਂ ਵਾਪਸ ਨਿਊ ਜਰਸੀ ਵਾਲੇ ਜਾਣ ਵਾਲਾ cruise ਕਰ ਲੋ, ਤੇ ਚਾਹੇ ਓਥੋਂ ਨਿਊ ਯਾਰਕ ਜਾਣ ਵਾਲਾ cruise ਫੜੋ - ਅਸੀਂ ਉਸ ਦਿਨ ਨਿਊ ਯਾਰਕ ਜਾਣਾ ਸੀ, ਅੱਧੇ ਪੋਣੇ ਘੰਟੇ ਦੇ ਕਰੂਜ਼ ਦੇ ਬਾਅਦ ਅਸੀਂ ਨਿਊ ਯਾਰ੍ਕ ਪਹੁੰਚ ਗਏ -ਨਿਊ ਯਾਰ੍ਕ ਦੀ ਉਸ ਜਗ੍ਹਾ ਦਾ ਨਾਂ ਹੈ ਬੈਟਰੀ ਪਾਰਕ।
ਆਪਣੇ ਆਪਣੇ ਸ਼ੌਕ ਤੇ ਆਪਣੇ ਆਪਣੇ ਰੁਝੇਂਵੇ 😂- ਬੈਟਰੀ ਪਾਰਕ, ਨਿਊ ਯਾਰ੍ਕ |
ਬਾਹਰ ਆਉਂਦਿਆਂ ਤਕ ਦੁਪਹਿਰ ਹੋ ਚੁਕੀ ਸੀ, ਸਾਡੇ ਗਰੁੱਪ ਚ ਜਿਹੜੇ ਘਟ ਉਮਰ ਵਾਲੇ ਲੋਕ ਸਨ, ਉਹ ਜ਼ਿਆਦਾ ਟੇਕ -ਸੇਵੀ ਸਨ, ਝਟਪਟ ਨਾਲ ਲੱਗਦੇ ਹੋਟਲ ਲੱਭ ਲੈਂਦੇ ਤੇ ਉਸ ਦੇ ਰਿਵਿਊ ਦੇਖ ਕੇ ਫੈਸਲਾ ਕਰਦੇ ਕਿ ਅੱਜ ਕਿਹੜੀ ਜਗਾ ਤੇ ਦਾਣਾ ਪਾਣੀ ਛਕਿਆ ਜਾਉ.
ਓਥੋਂ 5 ਮਿੰਟ ਦਾ ਹੀ ਪੈਦਲ ਦੇ ਰਸਤੇ ਤੇ ਸੀ ਬੰਬੇ ਰੇਸਤਰਾਂ ਸੀ - ਚਲੇ ਗਏ ਜੀ ਉਸ ਦੇ ਅੰਦਰ - ਉਹ ਇਕ ਕਹਾਵਤ ਹੈ ਕਿ ਘਰ ਦੇ ਭਾਗ ਡਿਓੜੀ ਤੋਂ ਹੀ ਪਤਾ ਲੱਗ ਜਾਂਦੇ ਨੇ - ਇੰਝ ਹੀ ਸਾਡੇ ਵਰਗੇ ਬੰਦਿਆਂ ਨੂੰ ਰੇਸਤਰਾਂ ਦੇ ਅੰਦਰ ਪੈਰ ਰੱਖਦਿਆਂ ਹੀ ਉਸ ਬਾਰੇ ਕੁਛ ਅੰਦਾਜ਼ਾ ਤੇ ਹੋ ਹੀ ਜਾਂਦੈ ...
ਅਸੀਂ ਆਲੂ ਦੇ ਪਰੌਂਠੇ ਤੇ ਨਾਲ ਛੋਲੇ ਆਰਡਰ ਕੀਤੇ - ਵਾਹ ਜੀ ਵਾਹ ਦੇਖ ਕੇ ਹੀ ਦਿਲ ਖੁਸ਼ ਹੋ ਗਿਆ. ਖਾ ਕੇ ਤੇ ਹੋਰ ਵੀ ਚੰਗਾ ਲੱਗਾ, ਇਕ ਦਮ ਚੰਗੀ ਤਰ੍ਹਾਂ ਰੁੜੇ ਹੋਏ ਪਰਾਂਠੇ ਤੇ ਨਾਲ ਇਕ ਦਮ ਠਾ ਰਿੰਨ੍ਹੇ ਹੋਏ ਛੋਲੇ - ਬਿਲਕੁਲ ਜਿੰਝ ਘਰ ਚ ' ਬਣਦੇ ਨੇ। .ਉਸ ਦਿਨ ਉਹ ਪਰੌਂਠੇ ਤੇ ਛੋਲੇ ਖਾ ਕੇ ਮਜ਼ਾ ਆ ਗਿਆ - ਮੈਂ ਤੇ ਕਾਉੰਟਰ ਤੇ ਬੈਠੇ ਬੰਦੇ ਕੋਲ ਗਿਆ ਕਿ ਤੇਰੇ ਤੇ ਆਲੂ ਪਰੌਂਠਿਆਂ ਨੇ ਮੈਨੂੰ ਮੇਰਾ ਸ਼ਹਿਰ ਅੰਮ੍ਰਿਤਸਰ ਭੁਲਾ ਦਿੱਤਾ -
ਸਾਡੇ ਕੁਛ ਹੋਰ ਸਾਥੀ |
ਇਹ ਕਾਉੰਟਰ ਤੇ ਬੈਠਾ ਬੰਦਾ ਆਂਧਰਾ ਦਾ ਸੀ। .. |
ਮੈਨੂੰ ਇੰਝ ਲੱਗਿਆ ਕਿ ਉਹ ਕੋਈ ਪੰਜਾਬੀ ਹੋਏਗਾ - ਕਿਓਂਕਿ ਇਹੋ ਜਿਹਾ ਸਵਾਦ ਤੇ ਕਿਸੇ ਓਧਰ ਦੇ ਬੰਦੇ ਦਾ ਹੀ ਕੰਮ ਹੈ... ਓਹਦੇ ਨਾਲ ਗੱਲ ਹੋਈ ਤੇ ਪਤਾ ਲੱਗਾ ਕਿ ਉਹ ਆਂਧਰਾ ਪ੍ਰਦੇਸ਼ ਦਾ ਹੈ - ਫੇਰ ਇਹੋ ਹਿਸਾਬ ਲਾਇਆ ਕਿ ਇਹਨੂੰ ਬਣਾਉਣ ਵਾਲਾ ਕੋਈ ਪੱਕਾ ਪੰਜਾਬੀ ਹੀ ਹੋਏਗਾ।
ਇਸ ਜਨਮ ਚ' ਜੇ ਕਿਤੇ ਫੇਰ ਨਿਊ ਯਾਰ੍ਕ ਦਾ ਗੇੜਾ ਲੱਗਾ ਤੇ ਏਥੇ ਬੰਬੇ ਰੇਸਤਰਾਂ ਚ' ਤੇ ਬਾਰ ਬਾਰ ਆਉਣਾ ਹੀ ਪਉ - ਲੋ ਜੀ, ਓਥੇ ਪਰੌਂਠੇ ਛਕ ਕੇ ਅਸੀਂ ਹੁਣ ਨਿਊ ਯਾਰ੍ਕ ਦੀਆਂ ਗਲੀਆਂ ਕਛਣ ਵਾਸਤੇ ਤਿਆਰ ਹੋ ਗਏ।
ਮੈਨੂੰ ਤੇ ਨਿਊ ਯਾਰ੍ਕ ਕੁੱਛ ਕੁਛ ਬੰਬਈ ਵਰਗਾ ਹੀ ਲੱਗ ਰਿਹਾ ਸੀ, ਉੱਚੀਆਂ ਉੱਚੀਆਂ ਬਿਲਡਿੰਗਾਂ ਤੇ ਰੌਣਕਾਂ ਵਾਲਿਆਂ ਸੜਕਾਂ - ਉਸ ਬਾਰੇ ਫੇਰ ਕਦੇ ਗੱਲ ਕਰਾਂਗੇ।
ਮੈਨੂੰ ਤੇ ਨਿਊ ਯਾਰ੍ਕ ਦਾ ਇਹ ਏਰੀਆ ਬੰਬੇ ਵਰਗਾ ਹੀ ਲੱਗ ਰਿਹਾ ਸੀ |
ਆਲੂ ਦੇ ਪਰੌਂਠੇ ਦੀ ਬਾਹਰ ਕੀਤੇ ਖਾਣ ਦੀ ਦਿੱਕਤ ਇਹੋ ਹੁੰਦੀ ਹੈ ਕਿ ਜ਼ਾਂ ਤੇ ਉਹ ਕੱਚੇ ਰੱਖਦੇ ਨੇ ਜ਼ਾ ਫੇਰ ਉਸ ਵਿਚ ਆਲੂ ਪੂਰੇ ਨਹੀਂ ਪਾਏ ਹੁੰਦੇ - ਇਸ ਕਰਕੇ ਆਮਤੌਰ ਤੇ ਅਸੀਂ ਜਦੋਂ ਵੀ ਆਲੂ ਦੇ ਪਰੌਂਠੇ ਘਰੋਂ ਬਾਹਰ ਖਾਣ ਦੀ ਜੁਰਅਤ ਕੀਤੀ, ਅੱਧੇ ਪੱਚਦੇ ਟੁੱਕ ਟੁੱਕ ਕੇ ਖਾਣੇ ਪਾਏ ਤੇ ਬਾਹਰ ਨਿਕਲਣ ਲੱਗੇ ਸਾਰੇ ਦੇ ਬੂਥੇ ਸੁੱਜੇ ਹੋਏ ਕਿ ਇਹ ਕਿ ਗੰਦ ਖਾਦਾ!!
ਪਰ ਇਹ ਨਿਊ ਯਾਰ੍ਕ ਦੇ ਆਲੂ ਦੇ ਪਰਾਂਠੇ ਯਾਦ ਰਹਿ ਗਏ - ਇਕ ਗੱਲ ਹੋਰ ਵੇਖੀ ਚੰਗੀ ਨਿਊ ਯਾਰ੍ਕ ਚ' ਕਿ ਇਥੇ ਰੇਸਤਰਾਂ ਦੇ ਬਾਹਰ ਰੇਟ ਲਿਸਟ ਲੱਗੀ ਹੁੰਦੀ ਏ - ਚੰਗੀ ਗੱਲ ਹੈ - ਆਲੂ ਦਾ ਇਕ ਪਰੌਂਠਾ ਇਹੋ 6-7 ਡਾਲਰ ਦਾ (ਨਾਲ ਅਚਾਰ ਤੇ ਰਾਇਤਾ) ਤੇ 10-12 ਡਾਲਰ ਦੇ ਛੋਲੇ - ਨਾਲ ਚਾਵਲ ਕੰਪਲੇਮੈਂਟਰੀ - ਮਤਲਬ ਇਹ ਕਿ 25-30 ਡਾਲਰਾਂ ਚ' ਦੋ ਬੰਦੇ ਖਾ ਲੈਂਦੇ ਨੇ।
ਚਲੋ ਜੀ, ਪੇਟ ਪੂਜਾ ਤੇ ਹੋ ਗਈ, ਹੁਣ ਸੁਣਦੇ ਹਾਂ ਇਕ ਪੰਜਾਬੀ ਗੀਤ - ਸਾਨੂੰ ਬੁਕ ਨਾਲ ਪਾਣੀ ਹੀ ਪਿਲਾ ਦੇ ਗੋਰੀਏ
No comments:
Post a Comment