ਹੁਣ ਸੋਚੋ, ਕਿਸੇ ਤਰ੍ਹਾਂ ਘੁੰਮਦਾ ਘੁਮਾਂਦਾ ਕੋਈ ਬੰਦਾ ਪਹੁੰਚ ਗਿਆ ਸਾਈਟ ਤੇ, ਬਲਾਗ ਤੇ, ਕਿਸੇ ਵੀ ਤੁਹਾਡੀ ਲਿਖਤ ਤੇ - ਓਹਦੇ ਕੋਲ ਜ਼ਿਆਦਾ ਸਮਾਂ ਨਹੀਂ ਹੈ, ਉਸ ਨੇ ਬਿਲਕੁਲ ਚੰਦ ਸੇਕੰਡਾਂ ਚ' ਇਹ ਫੈਸਲਾ ਕਰਣੈ ਕਿ ਉਸ ਨੇ ਓਥੇ ਟਿਕੇ ਰਹਿਣੈ ਕਿ ਉਸ ਤੋਂ ਭੱਜ ਜਾਣਾ - ਕਿਓਂਕਿ ਉਹ ਬਹੁਤ ਕਾਹਲੀ ਚ' ਹੈ -ਜਿਹੜਾ ਕੰਟੇੰਟ ਹੋ ਲੱਭ ਰਿਹੈ, ਉਸ ਵਾਸਤੇ ਹੀ ਉਸ ਨੂੰ ਦਰਜਨਾਂ ਆਪਸ਼ਨ ਗੂਗਲ ਦੇ ਨਤੀਜਿਆਂ ਚ' ਹੀ ਨਜ਼ਰੀਂ ਪੈ ਰਹੇ ਨੇ - ਉਹ ਓਥੇ ਤੁਹਾਡੀ ਲਿਖਤ ਤੇ ਟਿਕਿਆ ਰਹੇਗਾ ਜ਼ਾਂ ਝੱਟ-ਪਟ ਖਿਸਕ ਜਾਉ, ਇਹ ਜਿਹੜੀਆਂ ਗੱਲਾਂ ਤੇ ਨਿਰਭਰ ਹੈ, ਅੱਜ ਓਹੀਓ ਥੋੜੀਆਂ ਸਾਂਝੀਆਂ ਕਰਦੇ ਹਾਂ -
ਸਿਰਲੇਖ (ਹੈਡਿੰਗ)
ਤੁਹਾਡੀ ਲਿਖਤ ਦਾ ਸਿਰਲੇਖ ਬੜਾ ਢੁਕਵਾਂ ਹੋਣਾ ਚਾਹੀਦੈ - ਕਿਓਂ ਕਿ ਗੂਗਲ ਦੇ ਸਰਚ-ਨਤੀਜਿਆਂ ਵਿਚੋਂ ਕਿਸੇ ਨੇ ਜੇ ਤੁਹਾਡੇ ਲੇਖ ਤੇ ਕਲਿਕ ਕਰਨਾ ਹੈ ਤਾਂ ਉਸ ਵਾਸਤੇ ਸਿਰਲੇਖ ਇੰਝ ਦਾ ਹੋਵੇ ਕਿ ਉਹ ਉਸ ਤੇ ਕਲਿਕ ਕਰੇ- ਇਹ ਕਿਹਾ ਜਾਂਦੈ ਕਿ ਹੈਡਿੰਗ ਇੰਝ ਦਾ ਹੋਵੇ ਜਿਥੋਂ ਲੇਖ ਬਾਰੇ ਕਾਫੀ ਅੰਦਾਜ਼ਾ ਹੋ ਜਾਵੇ, ਸਿਰਫ ਰੀਡਰ ਨੇ ਆਪਣੇ ਵਲ ਧਰੂਨ ਲਈ ਕੋਈ ਹੈਡਿੰਗ ਇੰਝ ਦਾ ਰੱਖ ਦੇਵੇ, ਪਰ ਕੰਟੇੰਟ ਓਹਦੇ ਨਾਲ ਮੇਲ ਨਾ ਖਾਂਦਾ ਹੋਵੇ ਤਾਂ ਰੀਡਰ ਓਥੋਂ ਭੱਜਣ ਚ' ਮਿੰਟ ਤੇ ਬਹੁਤ ਜ਼ਿਆਦਾ ਹੋ ਗਯਾ, ਕੁਝ ਸੈਕੰਡ ਹੀ ਲਾਉਂਦੈ -
ਹੈਡਿੰਗ ਨੂੰ ਬਿਲਕੁਲ ਛੋਟਾ ਤੇ ਕ੍ਰਿਸਪ ਰੱਖੋ - 5-7 ਲਫ਼ਜ਼ਾਂ ਤੋਂ ਵੱਡੇ ਹੈਡਿੰਗ ਆਪਣੀ ਖਿੱਚ ਗੁਆ ਦਿੰਦੇ ਨੇ - ਬਾਕੀ, ਜਦੋਂ ਤੁਸੀਂ ਲਿਖਣ ਲੱਗਦੇ ਹੋ ਤੇ ਉੱਚੇ ਪੱਧਰ ਦੀ ਕੋਈ ਸਾਈਟ ਕਦੇ ਦੇਖਦੇ ਪੜਦੇ ਰਹਿੰਦੇ ਹੋ ਤਾਂ ਆਪੋ ਆਪ ਹੈਡਿੰਗ ਬਾਰੇ ਸੋਝੀ ਆਉਣ ਲੱਗ ਪੈਂਦੀ ਹੈ - ਲਿਖ ਲਿਖ ਕੇ ਲਿਖਤ ਚ' ਆਉਣਾ ਸ਼ੁਰੂ ਹੋ ਜਾਂਦੈ - ਹੋਰ ਕੋਈ ਤਰੀਕਾ ਨਹੀਂ ਹੈ.
ਲਿਖਣ ਦਾ ਤਰੀਕਾ ਬਿਲਕੁਲ ਨੈਚੁਰਲ ਰੱਖੋ -
ਇਹ ਵੈਸੇ ਤੇ ਹਰ ਬੰਦੇ ਦਾ ਆਪੋ ਆਪਣਾ ਗੱਲ ਕਹਿਣ ਦਾ ਢੰਗ ਹੁੰਦੈ - ਫੇਰ ਵੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਕੋਈ ਵੀ ਗੱਲ ਨੂੰ ਬਿਲਕੁਲ ਸਿੱਧੀ ਤਰ੍ਹਾਂ ਕਹਿ ਕੇ ਆਪਣੀ ਗੱਲ ਮੁਕਾ ਦਿਓ.
ਲਫ਼ਜ਼ਾਂ ਦੀ ਵਰਤੋਂ ਬਾਰੇ ਰਖਣਾ ਬਹੁਤ ਜ਼ਰੂਰੀ ਹੈ - ਮੈਂ ਢੇਰ ਡਿਗਰੀਆਂ ਦਾ ਭਾਰ ਦਿਮਾਗ ਚ' ਚੱਕੀ ਬੈਠਾਂ ਆਪਣੇ ਦਿਮਾਗ ਚ' ਤੇ ਓਹੀਓ ਭਾਰ ਆਪਣੇ ਲੇਖਾਂ ਚ' ਲਾਹ ਸੁਟਦਾ ਹਾਂ, ਜੇਕਰ ਕੋਈ ਇੰਝ ਕਰਦੈ ਤਾਂ ਬੜੀ ਮਾੜੀ ਗੱਲ ਹੈ - ਅਸੀਂ ਕਿੰਨੇ ਕੁ' ਬੁੱਧੀਜੀਵੀ ਹਾਂ ਇਸ ਨਾਲ ਉਸ ਝਬਾਲ, ਤਰਸਿੱਕੇ ਜ਼ਾਂ ਚੁਗਾਵਾਂ ਬੈਠੇ ਅੱਠਵੀਂ-ਦਸਵੀਂ ਪਾਸ ਕਿਸੇ ਬੰਦੇ ਨੂੰ ਬਿਲਕੁਲ ਵੀ ਫਰਕ ਨਹੀਂ ਪੈਂਦਾ - ਓਹਦਾ ਨੂੰ ਬਸ ਇਸ ਚੀਜ਼ ਨਾਲ ਮਤਲਬ ਹੈ ਕਿ ਉਸ ਨੂੰ ਉਹ ਗੱਲ ਕੁਛ ਲੱਭਿਆ ਜਿਸ ਬਾਰੇ ਉਹ ਜਾਣਨਾ ਚਾਹ ਰਿਹੈ - ਜੇ ਲੱਭਾ ਤੇ ਕਿ ਉਹ ਓਹਦੀ ਸਮਝੀ ਆ ਰਿਹੈ - ਜੇ ਕਰ ਇੰਝ ਹੈ ਤੇ ਠੀਕ, ਨਹੀਂ ਤੇ ਉਹ ਭਜਿਆ ਹੀ ਭਜਿਆ ਸਮਝੋ।
ਬੋਲੀ ਦਾ ਖਾਸ ਧਿਆਨ ਕਰੋ - ਜਿਥੋਂ ਤਕ ਹੋ ਸਕੇ ਆਪਣੀ ਗੱਲ ਆਸਾਨ ਤੋਂ ਆਸਾਨ ਤਰੀਕੇ ਨਾਲ ਕਹਿਣੀ ਤੇ ਲਿਖਣੀ ਸਿੱਖੋ - ਅਸੀਂ ਕਿੰਨੀ ਸਮਝ ਰੱਖਦੇ ਹਾਂ, ਕਿੰਨੀ ਵੱਡੀ ਸੋਚ ਹੈ ਸਾਡੀ, ਦੁਨੀਆਂ ਤੋਂ ਕਿੰਨੇ ਵੱਖ ਹਾਂ, ਇਸ ਨਾਲ ਦੁਨੀਆਂ ਨੂੰ ਕੁਝ ਫਰਕ ਨਹੀਂ ਪੈਂਦਾ - ਇਸ ਨੂੰ ਕਿਸੇ ਟੀ -ਵੀ ਦੀ ਡਿਸਕਸ਼ਨ ਵਾਸਤੇ ਬਚਾ ਕੇ ਰੱਖੋ - ਆਮ ਬੰਦੇ ਨੂੰ ਬਿਲਕੁਲ ਤੀਰ ਵਰਗੀ ਸਿੱਧੀ ਗੱਲ ਚਾਹੀਦੀ ਹੈ - ਹੋਰ ਉਸ ਨੂੰ ਕੁਛ ਨਹੀਂ ਚਾਹੀਦਾ -
ਕੋਸ਼ਿਸ਼ ਰਹੇ ਕਿ ਬਿਲਕੁਲ ਬੋਲ-ਚਾਲ ਦੇ ਅੰਦਾਜ਼ ਚ ਆਪਣੀ ਗੱਲ ਲਿਖੀ ਜਾਵੇ - ਜਦੋਂ ਲਿਖ ਲਵੋ ਤੇ ਉਸ ਨੂੰ ਪੜ੍ਹ ਕੇ ਵੇਖੋ ਕਿ ਪੜਦੇ ਹੋਏ ਕੀਤੇ ਅੜਿੱਕਾ ਤੇ ਨਹੀਂ ਆਉਂਦਾ, ਕੀਤੇ ਰੁਕਣਾ ਤੇ ਨਹੀਂ ਪਵੇਗਾ ਕਿਸ ਆਮ ਬੰਦੇ ਨੂੰ ਜਿਹੜਾ ਨੇਟ ਇਸਤੇਮਾਲ ਕਰ ਰਿਹੈ - ਕੋਈ ਲਫ਼ਜ਼ ਇੰਝ ਦਾ ਤੇ ਨਹੀਂ ਕਿ ਉਸ ਨੂੰ ਡਿਕਸ਼ਨਰੀ ਲੱਭਣੀ ਪਉ , ਕਿਓਂਕਿ ਸਾਡੇ ਲੇਖਾਂ ਚ' ਇਸ ਤਰ੍ਹਾਂ ਦੇ ਲਫ਼ਜ਼ ਵੀ ਰੀਡਰ ਨੂੰ ਭਜਾਉਣ ਚ' ਬੜੀ ਮਦਦ ਕਰਦੇ ਨੇ 😃
ਇਕ ਹੋਰ ਵੱਡੀ ਗੱਲ - ਜਿਹੜੇ ਲੇਖਾਂ ਚ' ਛੋਟੇ ਛੋਟੇ ਆਸਾਨ ਲਫ਼ਜ਼, ਛੋਟੇ ਵਾਕ ਤੇ ਛੋਟੇ ਹੀ ਪਹਿਰੇ ਹੋਣਗੇ, ਉਹ ਸਮਝਣ ਚ' ਰੀਡਰ ਨੂੰ ਬੜੀ ਆਸਾਨੀ ਹੁੰਦੀ ਏ. ਜੇ ਕਰ ਹੋ ਸਕੇ ਤੇ ਆਪਣੀਆਂ ਲਿਖਤਾਂ ਚ' ਬੁਲੇਟ ਮਾਰਕਸ ਲਾ ਕੇ ਗੱਲ ਆਪਣੀ ਕਹਿ ਸਕਦੇ ਹੋ।
ਲਿਖਦੇ ਲਿਖਦੇ ਮੈਂ ਹੀ ਥੋੜਾ ਬੋਰ ਜਿਹਾ ਹੋਣ ਲੱਗਾ ਹਾਂ, ਇਸ ਤੋਂ ਪਹਿਲਾਂ ਕਿ ਰੀਡਰ ਵੀ ਬੋਰ ਹੋ ਕੇ ਕਿਤੇ ਹੋਰ ਨਸ ਜਾਵੇ, ਇਸ ਨੂੰ ਕਰਦਾਂ ਹਾਂ ਬੰਦ, ਤੇ ਸੁਣਦੇ ਹਾਂ ਇਹ ਗੀਤ - ਇਸ ਟਾਪਿਕ ਤੇ ਬਾਕੀ ਦੀਆਂ ਗੱਲਾਂ ਫੇਰ ਕਦੇ।
ਇਸ ਤਰ੍ਹਾਂ ਗਿਆਨ ਝਾੜਣ ਤੋਂ ਮੈਂ ਵੈਸੇ ਤੇ ਬੜਾ ਗੁਰੇਜ ਕਰਦਾਂ, ਫੇਰ ਵੀ ਕਦੇ ਕਦੇ ਜ਼ਰੂਰੀ ਹੋ ਜਾਂਦੈ - ਮਾਫ ਕਰ ਦਿਓ, ਬਾਬੇਓ - ਤੁਸੀਂ ਸਾਰੇ ਮੇਰੇ ਤੋਂ ਵੱਧ ਕਿਤੇ ਜ਼ਿਆਦਾ ਸੁੱਘੜ-ਸਿਆਣੇ ਤੇ ਗੂੜੇ ਹੋਏ ਹੋ, ਮੇਰੀ ਤੇ ਓਹੀ ਗੱਲ ਹੈ - ਜਿਵੇਂ ਅੱਧੀ ਭਾਰੀ ਗਾਗਰ ਜ਼ਿਆਦਾ ਛੱਲੇ ਮਾਰਦੀ ਹੈ, ਇਸ ਨਿਮਾਣੇ ਦਾ ਵੀ ਬਿਲਕੁਲ ਓਹੀਓ ਹਾਲ ਹੈ, ਸੱਚੀਂ 😂😂😂- ਸੋਚ ਕੇ ਵੀ ਹਾਸਾ ਆਉਂਦੈ ਕਿ ਮੇਰੀ ਐੱਡੀ ਔਕਾਤ ਹੋ ਗਈ ਕਿ ਮੈਂ ਲੈਕਚਰ ਝਾੜਣ ਲੱਗ ਪਿਆ - ਨਹੀਂ ਜੀ, ਕੋਈ ਲੈਕਚਰਬਾਜੀ ਨਹੀਂ ਹੈ ਇਹ, ਬੱਸ ਆਪਣੀਆਂ ਹੱਡ-ਬੀਤੀਆਂ ਖੁੱਲ ਕੇ ਵੰਡਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ - ਤਾਂ ਜੋ ਨੇਟ ਤੇ ਪੰਜਾਬੀ ਲਿਖਤਾਂ ਦਾ ਮਿਆਰ ਉੱਚਾ ਹੋਵੇ, that's all!
ਇਸ ਤਰ੍ਹਾਂ ਗਿਆਨ ਝਾੜਣ ਤੋਂ ਮੈਂ ਵੈਸੇ ਤੇ ਬੜਾ ਗੁਰੇਜ ਕਰਦਾਂ, ਫੇਰ ਵੀ ਕਦੇ ਕਦੇ ਜ਼ਰੂਰੀ ਹੋ ਜਾਂਦੈ - ਮਾਫ ਕਰ ਦਿਓ, ਬਾਬੇਓ - ਤੁਸੀਂ ਸਾਰੇ ਮੇਰੇ ਤੋਂ ਵੱਧ ਕਿਤੇ ਜ਼ਿਆਦਾ ਸੁੱਘੜ-ਸਿਆਣੇ ਤੇ ਗੂੜੇ ਹੋਏ ਹੋ, ਮੇਰੀ ਤੇ ਓਹੀ ਗੱਲ ਹੈ - ਜਿਵੇਂ ਅੱਧੀ ਭਾਰੀ ਗਾਗਰ ਜ਼ਿਆਦਾ ਛੱਲੇ ਮਾਰਦੀ ਹੈ, ਇਸ ਨਿਮਾਣੇ ਦਾ ਵੀ ਬਿਲਕੁਲ ਓਹੀਓ ਹਾਲ ਹੈ, ਸੱਚੀਂ 😂😂😂- ਸੋਚ ਕੇ ਵੀ ਹਾਸਾ ਆਉਂਦੈ ਕਿ ਮੇਰੀ ਐੱਡੀ ਔਕਾਤ ਹੋ ਗਈ ਕਿ ਮੈਂ ਲੈਕਚਰ ਝਾੜਣ ਲੱਗ ਪਿਆ - ਨਹੀਂ ਜੀ, ਕੋਈ ਲੈਕਚਰਬਾਜੀ ਨਹੀਂ ਹੈ ਇਹ, ਬੱਸ ਆਪਣੀਆਂ ਹੱਡ-ਬੀਤੀਆਂ ਖੁੱਲ ਕੇ ਵੰਡਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ - ਤਾਂ ਜੋ ਨੇਟ ਤੇ ਪੰਜਾਬੀ ਲਿਖਤਾਂ ਦਾ ਮਿਆਰ ਉੱਚਾ ਹੋਵੇ, that's all!
No comments:
Post a Comment