Wednesday, 10 July 2019

ਕੈਪੀਟਲ ਹਿਲਸ - ਅਮਰੀਕੀ ਪਾਰਲਿਆਮੇਂਟ ਚ' ਬਿਤਾਈ ਅੱਧੀ ਦਿਹਾੜੀ


ਅਸੀਂ 30 ਅਪ੍ਰੈਲ ਦੁਪਹਿਰ ਤਕ ਅਮਰੀਕੀ ਪਾਰਲਿਆਮੇਂਟ ਚ' ਸੀ, ਬਹੁਤ ਚੰਗਾ ਲੱਗਾ ਓਥੇ ਜਾ ਕੇ - ਉਹ ਐੱਡੀ ਖੂਬਸੂਰਤ ਤੇ ਚੰਗੀ ਜਗ੍ਹਾ ਹੈ ਕਿ ਮੇਰੇ ਕੋਲ ਉਸ ਜਗ੍ਹਾ ਦੀ ਤਾਰੀਫ ਕਰਣ ਦੀ ਵੀ ਕਾਬਲਿਅਤ ਹੈ ਨਹੀਂ। ਉਸ ਵਾਸਤੇ ਪਹਿਲਾਂ ਕਿਸੇ ਨੂੰ ਥੋੜਾ ਬਹੁਤ ਇਤਿਹਾਸ ਵੀ ਪਤਾ ਹੋਣਾ ਚਾਹੀਦੈ - ਫੇਰ ਆਰਟ ਦੇ ਕੰਮਾਂ ਦੀ ਥੋੜੀ ਬਹੁਤ ਸਮਝ ਚਾਹੀਦੀ ਏ, ਤੇ ਮੈਂ ਅਜਿਹੇ ਮਾਮਲਿਆਂ ਚ' ਬਿਲਕੁਲ ਚਿੱਟਾ ਅਨਪੜ੍ਹ - ਸੱਚ ਗੱਲ ਤਾਂ ਇਹ ਹੈ ਕਿ ਮੈਨੂੰ ਥੋੜੀ ਬਹੁਤ ਬਲੌਗਿੰਗ ਤੋਂ ਇਲਾਵਾ ਕੁਛ ਆਉਂਦਾ ਵੀ ਨਹੀਂ, ਸ਼ਾਇਦ ਨਾ ਹੀ ਮੈਨੂੰ ਕੁਝ ਜ਼ਿਆਦਾ ਜਾਨਣ ਸਮਝਣ ਦੀ ਤਾਂਘ ਹੀ ਹੁੰਦੀ ਹੈ! ਵਹਾਤਸੱਪ ਦੇ ਗਿਆਨ ਵੰਡਣ ਵਾਲੇ ਹੀ ਸਾਹ ਨਹੀਂ ਲੈਣ ਦਿੰਦੇ 😂

ਪਹਿਲਾਂ ਤੇ ਮੈਂ ਅਮਰੀਕੀ ਪਾਰਲੀਮੈਂਟ ਬਾਰੇ ਕੁਝ ਗੱਲਾਂ ਸਾਂਝੀਆਂ ਕਰਾਂਗਾ- ਜੋ ਮੇਰੇ ਦਿਲ ਚ ਆ ਰਹੀਆਂ ਨੇ, ਫੇਰ ਮੈਂ ਤਸਵੀਰਾਂ ਤੇ ਇਕ ਵੀਡੀਓ ਸਾਂਝੀ ਕਰਾਂਗਾ।

ਅਮਰੀਕੀ ਪਾਰਲਿਆਮੇਂਟ ਅੰਦਰ ਜਾਣ ਲਈ ਬਹੁਤ ਹੀ ਤਗੜੀ ਸਿਕੋਰਟੀ ਹੈ - ਚੰਗਾ ਇਕ ਗੱਲ ਮੈਨੂੰ ਰਹਿ ਰਹਿ ਕੇ ਚੇਤੇ ਆ ਰਹੀ ਹੈ ਕਿ ਉਹ ਸੀ ਇਕ ਬੇਵਕੂਫ ਕਿ ਨਾਂਅ ਸੀ ਉਸ ਦਾ - ਓਸਾਮਾ ਬਿਨ ਲਾਦੇਨ - ਜਿਸ ਨੇ ਨਿਊਯਾਰ੍ਕ ਚ' ਹਵਾਈ ਹਮਲਾ ਕੀਤਾ ਸੀ. ਉਹ ਪੱਠਾ ਵੀ ਡਾਢਾ ਮੂਰਖ ਸੀ, ਅਮਰੀਕਾ ਵਰਗੇ ਮੁਲਕ ਨਾਲ ਪੰਗਾ ਲੈ ਕੇ ਉਸ ਨੇ ਕਿਵੇਂ ਸੋਚਿਆ ਕਿ ਉਹ ਸੁੱਕਾ ਲੰਘ ਜਾਉ - ਕਿਵੇਂ ਉਸ ਨੂੰ ਉਸ ਦੀ ਖੁੱਡ ਚ' ਹੀ ਢੇਰ ਕਰ ਕੇ ਅਮਰੀਕਾ ਨੇ ਸਾਹ ਲਿਆ - ਜੋ ਵੀ ਉਸ ਪੱਠੇ ਨੇ ਕੀਤਾ, ਬਹੁਤ ਹੀ ਗ਼ਲਤ ਸੀ, ਆਪਣੀ ਔਕਾਤ ਤੋਂ ਕਿਤੇ ਵੱਧ ਪੰਗਾ ਲੈ ਲਿਆ ਉਸ ਨੇ. ਤੂੰ ਆਪਣੀ ਖੁੱਡ ਚ ਰਹਿੰਦਿਆਂ ਹੋਇਆਂ ਬੁੱਲੇ ਲੁੱਟ ਰਿਹਾ ਸੀ ਨਾ, ਲੁੱਟਦਾ ਰਹਿੰਦਾ, ਐਵੇਂ ਬੇਮੌਤ ਮਾਰਿਆ ਗਿਆ ਨਾ, ਨਾਲੇ ਹੋਰਨਾਂ ਨੂੰ ਵੀ ਬੇਮੌਤ ਮਰਵਾ ਛੱਡਿਆ!!

ਸਾਡੀ ਮੈਰੀਲੈਂਡ ਯੂਨੀਵਰਸਿਟੀ ਵੱਲੋਂ ਇਸ ਪਾਰਲਿਆਮੇਂਟ ਦੀ ਵਿਸਿਟ ਵਾਸਤੇ ਅਪਵਓਇੰਟਮੈਂਟ ਮਿੱਥੀ ਹੋਈ ਸੀ, ਇਸ ਲਈ ਕਿਤੇ ਵੀ ਇੰਤਜ਼ਾਰ ਨਹੀਂ ਕਰਨਾ ਪਿਆ.  ਹੋਰ ਹੋਰ ਵੀ ਬੜੇ ਲੋਕ ਬਾਹਰੋਂ ਆਏ ਹੋਏ ਸੀ, ਜਦੋਂ ਇਕ ਹਾਲ ਵਰਗੀ ਜਗ੍ਹਾ ਤੇ ਕੁਛ ਗਰੁੱਪਾਂ ਦੇ  ਇਕੱਠੇ ਹੋਣ ਦਾ ਸਬੱਬ ਬਣਿਆ ਤਾਂ ਇੰਝ ਲੱਗ ਰਿਹਾ ਸੀ ਮੇਲਾ ਲੱਗਾ ਹੋਵੇ - ਪਰ ਹਰ ਥੋੜੇ ਥੋੜੇ ਲੋਕਾਂ ਦੇ ਯਾਂ ਗਰੁੱਪਾਂ ਨਾਲ ਇਕ ਗਾਈਡ ਸੀ, ਜਿਨ੍ਹਾਂ ਨੂੰ ਤੁਸੀਂ ਲਾਲ ਡ੍ਰੇਸ ਚ ਦੇਖੋਗੇ।

ਸਾਰੇ ਗਰੁੱਪ ਇਥੇ ਅਪਪੋਇੰਟਮੈਂਟ ਲੈ ਕੇ ਹੀ ਆਏ ਹੋਏ ਨੇ - ਸਕੂਲ ਤੇ ਕਾਲਜਾਂ ਦੇ ਬੱਚੇ ਦੇਖ ਕੇ ਬੜਾ ਚੰਗਾ ਲੱਗਾ - ਉਹ ਸਾਡੇ ਵਾਂਗ ਫਾਹਾ ਨਹੀਂ ਕੱਟਦੇ - ਸਹਿਜੇ ਸਹਿਜੇ ਚੀਜ਼ਾਂ ਨੂੰ ਸਮਝਦੇ ਨੇ, ਸਮਝਾਉਣ ਵਾਲੇ ਵੀ ਸਬਰ ਰੱਖ ਕੇ ਸਬ ਕੁਛ ਦਸਦੇ ਨੇ, ਉਹਨਾਂ ਬੱਚਿਆਂ ਨੇ ਨੋਟਬੁੱਕ ਰੱਖੀ ਹੁੰਦੀ ਹੈ ਜਿਸ ਵਿਚ ਉਹ ਨੋਟਿਸ ਬਣਾਂਦੇ ਰਹਿੰਦੇ ਨੇ - ਬਹੁਤ ਹੀ ਚੰਗਾ ਲੱਗਾ ਜੀ.

ਜਿਹੜੀ ਬੀਬੀ ਸਾਨੂੰ ਵੀ ਲੈ ਕੇ ਚਲ ਰਹੀ ਸੀ, ਬੜੀ ਚੰਗੀ ਤਰ੍ਹਾਂ ਸਾਰੀ ਜਾਣਕਾਰੀ ਦੇ ਰਹੀ ਸੀ. ਬਸ ਇੱਕੋ ਗੱਲ ਉਸਨੇ ਪਹਿਲਾਂ ਕਹਿ ਦਿੱਤੀ ਸੀ ਕਿ ਗਰੁੱਪ ਦੇ ਸਾਰੇ ਲੋਕ ਨਾਲ ਨਾਲ ਹੀ ਰਹਿਣਾ -

ਦੂਜੀ ਗੱਲ ਇਹ ਬੜੀ ਚੰਗੀ ਲੱਗੀ ਕਿ ਫੋਟੋਂ ਖਿੱਚਣ ਵਾਸਤੇ ਕੋਈ ਚੂੰ ਚਪੜ ਨਹੀਂ - ਫੋਟੋਆਂ ਖਿੱਚੋ ਵੀਡੀਓ ਬਣਾਓ - ਬੱਸ ਠੰਡ ਰੱਖੋ, ਕੁਝ ਵੀ ਕਰੀ ਜਾਓ  ..

ਅੱਛਾ ਮੈਂ ਇਕ ਕੰਮ ਕਰਦਾਂ - ਥੋੜੀਆਂ ਫ਼ੋਟਾਂ ਤੇ ਇਥੇ ਬਲਾਗ ਤੇ ਪਾ ਦਿੰਦਾਂ ਹਾਂ ਤੇ ਨਾਲ ਥੱਲੇ ਇਸ ਕੈਪੀਟਲ ਹਿੱਲ ਦੇ ਟੂਰ ਦੀ ਫੋਟੋ ਐਲਬਮ ਦਾ ਇਕ ਲਿੰਕ ਪਾ ਦਿਆਂਗਾ - ਇਹ ਸਾਰੀਆਂ ਫ਼ੋਟਾਂ ਚ' ਕੈਪੀਟਲ ਹਿੱਲ ਦਾ ਅੰਦਰਲਾ ਹਾਲ ਚਾਲ ਹੈ - ਇਕ ਵੀਡੀਓ ਵੀ ਮੈਂ ਫ਼ੋਟਾਂ ਦੇ ਬਾਅਦ ਪਾਈ ਹੈ ਜਿਸ ਵਿਚ ਕੈਪੀਟਲ ਹਿੱਲ ਦੀ ਸਪੀਕਰ ਗੈਲਰੀ ਤੋਂ ਵਾਸ਼ਿੰਗਟਨ ਦਾ ਜੋ ਨਜ਼ਾਰਾ ਦਿਸਦਾ ਹੈ ਉਹ ਨਜ਼ਰੀਂ ਆਉਂਦਾ ਹੈ - ਸਪੀਕਰ ਗੈਲਰੀ ਚ' ਸਾਨੂੰ ਲੈ ਕੇ ਜਾਣ ਤੋਂ ਪਹਿਲਾਂ 2-3 ਲੋਕਾਂ ਕੋਲੋਂ ਇਜਾਜ਼ਤ ਲੈਣੀ ਪਈ ਸੀ... ਇਹ ਸ਼ਾਇਦ ਓਥੇ ਦੇ ਸਪੀਕਰ ਦੇ ਕਮਰੇ ਦੇ ਬਾਹਰ ਦੀ ਬਾਲਕੋਨੀ ਵਰਗੀ ਜਗ੍ਹਾ ਹੈ - ਕਿਓਂਕਿ ਉਸ ਵੇਲੇ ਸਪੀਕਰ ਹੋਰੀਂ ਓਥੇ ਨਹੀਂ ਸਨ, ਇਸ ਕਰਕੇ ਸਾਨੂੰ ਇਹ ਨਜ਼ਾਰਾ ਦੇਖਣ ਨੂੰ ਮਿਲ ਗਿਆ - ਬਾਲਕੋਨੀ ਚੋਂ ਅਸੀਂ ਵਾਸ਼ਿੰਗਟਨ ਦਾ ਨੈਸ਼ਨਲ ਪਾਰਕ, ਲਿੰਕਨ ਮੇਮੋਰਿਯਲ ਤੇ ਜਾਰਜ ਵਾਸ਼ਿੰਗਟਨ ਮੇਮੋਰਿਯਲ ਇੱਕੋ ਸੀਧ ਚ' ਦੇਖ ਸਕਦੇ ਹਾਂ. ...





ਕੈਪੀਟਲ ਹਿਲ ਵਿਚ ਲੱਗੇ ਆਮ ਪੱਥਰ ਵੀ ਇੰਝ ਚਮਕ ਰਹੇ ਸਨ 

ਪਹਿਲਾਂ ਇਸ ਕਮਰੇ ਚ' ਯੂ.ਐੱਸ.ਏ  ਦੀ ਸੁਪਰੀਮ ਕੋਰਟ ਹੁੰਦੀ ਸੀ-ਜੱਜਾਂ ਦੇ ਬਹਿਣ ਦੀ ਥਾਂ (ਸਬ ਕੁਛ ਸੰਭਾਲੀ ਰੱਖਿਆ ਉਹਨਾਂ)  


ਇਹਨਾਂ ਨਜ਼ਾਰਿਆਂ ਨੂੰ ਅਲਫਾਜ਼ ਚ ਬੰਨਣ ਦੀ ਮੇਰੀ ਔਕਾਤ ਹੀ ਨਹੀਂ 





ਮੁੰਡਾ ਕਹਿੰਦੈ ਕਿ ਇਹ ਤੇ ਏਅਰਲਿਫਟ ਫਿਲਮ ਦਾ ਸੀਨ ਲੱਗਦੈ 😂

ਸਾਰਿਆਂ ਚ' ਆਪਣੀ ਪਾਰਲਿਆਮੇਂਟ ਨੂੰ ਜਾਨਣ ਦਾ ਭਰਪੂਰ ਚਾਅ 

ਟੂਰ ਕਰਵਾਉਣ ਵਾਲਿਆਂ ਦਾ ਉਤਸ਼ਾਹ ਵੀ ਸ਼ਲਾਘਾਯੋਗ - ਆਪਣੇ ਕੰਮ ਦੇ ਮਾਹਿਰ ਤੇ ਅੱਤ ਦਾ ਸਬਰ 





ਸਪੀਕਰ ਦੇ ਕਮਰੇ ਦੇ ਬਾਹਰ 


ਸਪੀਕਰ ਗੈਲਰੀ ਤੋਂ ਇੰਝ ਦਿਖਦਾ ਹੀ ਵਾਸ਼ਿੰਗਟਨ 
ਸਪੀਕਰ ਗੈਲਰੀ ਤੋਂ ਹੀ ਖਿੱਚੀ ਇਹ ਤਸਵੀਰ 





ਪੁਰਾਣੀ ਪਾਰਲੀਮੈਂਟ ਦਾ ਕਮਰਾ ਵੀ ਉਂਝ ਦਾ ਉਂਝ ਸੰਭਲਿਆ ਹੋਇਆ 

ਪੁਰਾਣੇ ਜ਼ਮਾਨੇ ਚ' ਮੈਂਬਰ ਇੰਨਾ ਡੇਸਕਾਂ ਤੇ ਬੈਠ ਆਪਣੇ ਕੰਮ ਕਰਦੇ ਸੀ  



ਚੰਗਾ ਜੀ, ਜਾਂਦੇ ਜਾਂਦੇ ਮੇਰੀ ਇਕ ਸਲਾਹ- ਇਸ ਬੀਬੀ ਬਾਰੇ  ਜ਼ਰੂਰ ਪੜਿਓ - Rosa Parks - ਇਸ ਬਹਾਦਰ ਬੀਬੀ ਨੇ ਜਦੋਂ ਅਮਰੀਕਾ ਚ ਇਕ ਵ੍ਹਾਈਟ ਬੰਦੇ ਲਈ ਬੱਸ ਦੀ ਸੀਟ ਖਾਲੀ ਕਰਣ ਤੋਂ ਮਨਾ ਕੀਤਾ ਤੇ ਬੜਾ ਪੰਗਾ ਪੈ ਗਿਆ - ਇਸ ਜੁਝਾਰੂ ਬੀਬੀ ਨੇ ਪੂਰਾ ਸੰਘਰਸ਼ ਕੀਤਾ ਤੇ ਇਥੋਂ ਤਕ ਆ ਪੁੱਜੀ (ਇਸ ਦੇਵੀ ਦੇ ਪੈਰਾਂ ਕੌਲ ਖੜ ਕੇ ਮੈਂ ਤੇ ਧੰਨ ਧੰਨ ਹੋ ਗਿਆ ਜੀ 👏










ਜਾਂਦੇ ਜਾਂਦੇ ਇਕ ਗੱਲ ਹੋਰ - ਵਾਸ਼ਿੰਗਟਨ ਚ' ਜਿਹੜਾ ਜਾਰਜ ਵਾਸ਼ਿੰਗਟਨ ਮੇਮੋਰਿਯਲ ਹੈ ਉਸ ਦੀ ਜਿੰਨੀ ਵੀ ਉਚਾਈ ਹੈ, ਉਸ ਤੋਂ ਉੱਚੀ ਵਾਸ਼ਿੰਗਟਨ ਚ' ਕੋਈ ਵੀ ਹੋਰ ਬਿਲਡਿੰਗ ਨਾ ਤੇ ਹੈ ਤੇ ਨਾ ਹੀ ਕਦੇ ਉਸਾਰੀ ਜਾਏਗੀ।






ਇਹ ਤਾਂ ਹੈ ਜੀ ਮੇਰੀ ਇਸ ਫੋਟੋ ਐਲਬਮ ਦਾ ਲਿੰਕ (ਇਸ ਤੇ ਕਲਿਕ ਕਰ ਕੇ ਦੇਖ ਸਕਦੇ ਹੋ) - https://photos.google.com/album/AF1QipNcrJ5_r8jOVgD2m4GY3Dll1stiGcDiylz7jWtA

ਹਾਂ ਜੀ, ਅਜ ਜਜਾਂ ਦਾ ਜ਼ਿਕਰ ਹੋਇਆ ਤੇ ਮੈਨੂੰ ਆਪਣੇ ਇਥੇ ਦੇ ਗਬਰੂ ਜਵਾਨਾਂ ਦਾ ਧਿਆਨ ਆ ਗਿਆ ਜਿੰਨਾ ਨੂੰ ਮਾਪੇ ਤੇ ਇਹੋ ਕਹਿੰਦੇ ਨੇ ਜੱਜ ਬਣਨਾ - ਮੁੰਡਾ ਹਵਾਲਾਤ ਗਯਾ ਕਈ ਵਾਰੀ (ਮੇਰਾ ਇਕ ਹੋਰ ਮਨਪਸੰਦ ਗੀਤ - ਸਾਰੇ ਪੰਗੇਆਂ  ਵਾਲੇ ਗੀਤ ਮੇਰੀ ਪਸੰਦ ਦੇ 😂- ਮੈਂ ਕਿ ਕਰਾਂ , ਪਸੰਦ ਆਪੋ ਆਪਣੀ !

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...