ਜਿਸ ਦਿਨ ਅਸੀਂ ਜਾਣਾ ਸੀ ਉਸ ਦਿਨ ਸਵੇਰੇ ਨਾਸ਼ਤਾ ਕਰਣ ਵੇਲੇ ਹੋਰਨਾਂ ਸਾਥੀਆਂ ਨੇ ਦੱਸਿਆ ਕਿ ਨਿਆਗਰਾ ਫਾਲਜ਼ ਦੇ ਇਲਾਕੇ ਵਿਚ ਤੂਫ਼ਾਨੀ ਠੰਡ ਹੋਣ ਦੀ ਫੋਰਕਾਸਟਿੰਗ ਹੈ- ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਓਥੇ ਇੰਨਾ ਦਿਨਾਂ ਚ' 3-4 ਡਿਗਰੀ ਸੈਲਸੀਅਸ ਦਾ ਤਾਪਮਾਨ ਹੁੰਦਾ ਏ....ਕੋਈ ਗੱਲ ਨਹੀਂ ਤੂਫ਼ਾਨੀ ਤੇ ਤੂਫ਼ਾਨੀ ਸਹੀ, ਜਦੋਂ ਢੇਰ ਪੈਸੇ ਦੇ ਕੇ ਪਹਿਲਾਂ ਹੀ ਟ੍ਰਾੰਸਪੋਰਟ ਤੇ ਹੋਟਲ ਦੀ ਬੁਕਿੰਗ ਕੀਤੀ ਹੋਈ ਏ ਤੇ ਫੇਰ ਹੁਣ ਕੇਹੜਾ ਪ੍ਰੋਗਰਾਮ ਕੈਂਸਲ ਕਰ ਦੇਣਾ ਏ!
ਇਸ ਤੋਂ ਪਹਿਲਾਂ ਕਿ ਮੈਂ ਮੈਰੀਲੈਂਡ ਤੋਂ ਨਿਆਗਰਾ ਫਾਲਜ਼ ਦੇ ਸਫਰ ਬਾਰੇ ਦੋ ਗੱਲਾਂ ਲਿਖਾਂ , ਮੈਂ ਪਹਿਲਾਂ ਕੀਤੇ ਇਕ ਦੋ ਸੜਕ ਦੇ ਸਫ਼ਰਾਂ ਦੀਆਂ ਗੱਲਾਂ ਕਰਣਾ ਚਾਹੁੰਦਾ ਹਾਂ. 2007 ਦੇ ਜੂਨ ਮਹੀਨੇ ਦੀ ਗੱਲ ਹੈ ਅਸੀਂ ਕੁੱਲੂ ਤੋਂ ਮਨੀਕਰਨ ਸਾਹਿਬ ਗੁਰਦਵਾਰੇ ਜਾ ਰਹੇ ਸੀ.....ਅੱਜ ਕਲ ਵਹਾਤਸੱਪ ਹੈ ਤੇ ਬੜੇ ਬੜੇ ਔਖੇ ਤੇ ਡਰਾਵਣੇ ਰਸਤਿਆਂ ਦੀਆਂ ਵੀਡਿਓਜ਼ ਵੇਖਦੇ ਰਹਿੰਦੇ ਹਾਂ - ਪਰ ਜਿਹੜਾ ਡਰ ਮੈਨੂੰ ਉਸ ਦਿਨ ਮਨੀਕਰਨ ਜਾਂਦੇ ਵਕ਼ਤ ਲੱਗਿਆ, ਓਹੋ ਜਿਹਾ ਮੈਨੂੰ ਕਦੇ ਨਹੀਂ ਲੱਗਾ - ਫੇਰ ਜਦੋਂ ਓਥੋਂ ਅਸੀਂ ਮੁੜ ਕੇ ਆਏ ਤੇ ਮੈਨੂੰ ਸੜਕ ਤੇ ਲੱਗੇ ਵੱਡੇ ਤੋਂ ਵੱਡੇ ਜਾਮ ਦੇਖ ਕੇ ਵੀ ਇੰਝ ਲੱਗਦਾ ਕਿ ਇਹ ਤੇ ਕੁਛ ਵੀ ਨਹੀਂ .ਅਜੇ ਤਕ ਵੀ ਮੈਂ ਉਹ ਦਿਨ ਭੁੱਲਿਆ ਨਹੀਂ
ਜਿਸ ਕਵਾਲਿਸ ਗੱਡੀ ਕਰ ਕੇ ਅਸੀਂ ਗਏ ਸੀ ਚੰਡੀਗੜ੍ਹ ਤੋਂ --ਉਸ ਦਾ ਉਸ 2 ਕੁ' ਘੰਟੇ ਦੇ ਰਸਤੇ ਦੌਰਾਨ ਹਾਲ ਇਹ ਸੀ ਕਿ ਬਾਰ ਬਾਰ ਸੜਕ ਦੇ ਟੁੱਟੇ ਹੋਏ ਕੰਢਿਆਂ ਤੇ ਓਹਦੇ ਟਾਇਰ ਆ ਰਹੇ ਸਨ...ਤੇ ਜੇ ਥੱਲੇ ਦੇਖੋ ਤੇ ਠਾਠਾਂ ਮਾਰਦਾ ਬਿਆਸ ਦਰਿਆ ਵੇਖ ਕੇ ਸਾਹ ਸੁੱਕ ਜਾਂਦਾ ਸੀ, ਜਦੋਂ ਸਾਹਮਣੇ ਤੋਂ ਵੀ ਕੋਈ ਬੱਸ ਟਰੱਕ ਆਉਂਦਾ ਦਿਖਦਾ, ਤੇ ਦਿਲ ਕਰਦਾ ਕਿ ਯਾਰ, ਅੱਖਾਂ ਕਰੋ ਬੰਦ ਤੇ ਜੋ ਕਿਸਮਤ ਚ' ਲਿਖਿਆ ਹੈ, ਉਹ ਹੋ ਹੀ ਜਾਨ ਦਿਓ (ਜਿਵੇਂ ਕੋਈ ਭਾਣਾ ਵਰਤਣ ਤੋਂ ਪਹਿਲਾਂ ਸਾਡੀ ਇਜਾਜ਼ਤ ਲੈਂਦੈ ..) ..ਚਿਕੜ ਨਾਲ ਸਣੀਆਂ ਸੜਕਾਂ - ਤੇ ਸੜਕ ਦੇ ਭੁਰਦੇ ਕੰਡਿਆਂ ਤੇ ਚਲਦਿਆਂ ਗੱਡੀਆਂ - ਉਸ ਦਿਨ ਤੇ ਮੈਨੂੰ ਸਾਡਾ 20-22 ਸਾਲ ਦਾ ਉਹ ਪਹਾੜੀ ਡਰਾਈਵਰ ਹੀ ਰਬ ਲੱਗ ਰਿਹਾ ਸੀ - ਖੈਰ ਪਹੁੰਚ ਗਏ ਜੀ ਮਨੀਕਰਨ ਸਾਹਿਬ ਗੁਰਦਵਾਰੇ - ਓਥੇ ਦੇ ਮਾਹੌਲ ਦੇ ਨਾਲ ਨਾਲ ਕੜੀ ਚਾਵਲ ਦੇ ਲੰਗਰ ਨੇ ਥਕਾਵਟ ਲਾ ਦਿੱਤੀ।
ਦੂਜਾ ਇਕ ਸਫਰ ਸੀ - ਅਸੀਂ ਜਗਾਧਰੀ (ਅੰਬਾਲੇ ਦੇ ਨੇੜੇ) ਤੋਂ ਲਖਨਊ ਆਪਣੀ ਕਾਰ ਚ' ਆ ਰਹੇ ਸੀ - ਆਈ 20 ਗੱਡੀ, ਵੱਡਾ ਮੁੰਡਾ ਚਲਾ ਰਿਹਾ ਸੀ - 21-22 ਸਾਲ ਦੀ ਉਮਰ -ਆਪਣੇ ਪਿਓ ਤੋਂ ਵੀ ਵੱਧ ਗੂਗਲ ਤੇ ਭਰੋਸਾ- ਛੋਟੇ ਰਸਤੇ ਦੇ ਚੱਕਰ ਚ' ਤੇ ਗੂਗਲ ਮੈਪ ਦੀ ਗੱਲ ਚ' ਆ ਕੇ ਸਹਾਰਨਪੁਰ ਦੇ ਲਾਗੇ ਇਕ ਪਿੰਡ ਦੇ ਰਸਤੇ ਲੈ ਗਿਆ ਗੱਡੀ ਨੂੰ, ਅਸੀਂ ਇਕ ਅਜੇਹੀ ਜਗ੍ਹਾ ਪਹੁੰਚ ਗਏ ਜਿਥੇ ਇਕ ਉੱਚੀ ਥਾਂ ਤੇ ਪਿੰਡ ਦੇ ਨਾਲੇ ਉੱਤੇ ਇਕ ਸਲੈਬ ਦਾ ਮਾੜਾ ਜਿਹਾ ਪੁਲ ਸੀ - ਮਾੜਾ ਤੇ ਚਲੋ ਜੋ ਸੀ, ਉਸ ਦੀ ਚੌੜਾਈ ਬਾਰੇ ਵੀ ਸ਼ੱਕ ਸੀ ਕਿ ਕਾਰ ਉਸ ਉਤੋਂ ਲੰਘ ਵੀ ਪਾਏਗੀ ਜ਼ਾਂ ਨਹੀਂ। ਉਸ ਵੇਲੇ ਸਾਡਾ ਜਵਾਨ ਕਹਿੰਦੈ - ਤੁਸੀਂ ਸਾਰੇ ਠੰਡ ਰੱਖੋ, ਮੈਂਨੂੰ ਹੈਂਡਲ ਕਰਣ ਦਿਓ....ਬੱਸ ਜੀ ਜਿਵੇਂ ਤਿਵੇਂ ਉਸ ਨੇ ਉਹ ਨਾਲ ਪਾਰ ਕੀਤਾ, ਫੇਰ ਅਸੀਂ ਪਿੰਡ ਤੋਂ ਬਾਹਰ ਨਿਕਲ ਕੇ ਸ਼ੁਕਰ ਕੀਤਾ।
ਅੱਛਾ ਹੁਣ ਮੈਂ ਮੈਰੀਲੈਂਡ ਤੋਂ ਨਿਆਗਰਾ ਦੇ ਰਸਤੇ ਬਾਰੇ ਕੁਛ ਕਹਿਣਾ ਚਾਹੁੰਦਾ ਹਾਂ. ਅਸੀਂ ਸਵੇਰੇ 8 ਵਜੇ ਆਪਣੇ ਹੋਟਲ ਤੋਂ ਚਲ ਪਏ ਸੀ. ਇੰਨੀਆਂ ਸਾਫ ਸੁਥਰੀਆਂ ਤੇ ਵਧੀਆ ਰੋਡਾਂ ਮੈਂ ਪਹਿਲਾਂ ਨਹੀਂ ਸੀ ਤੱਕੀਆਂ - ਨਾਲੇ ਟ੍ਰੈਫਿਕ ਇੱਦਾ ਤਰਤੀਬ ਨਾਲ ਚੱਲਣ ਵਾਲਾ - ਮਤਲਬ ਸਬ ਕੁਛ ਟਾਪੋ ਟੋਪ - ਮਨ ਚ ਰਹਿ ਰਹਿ ਕੇ ਇਹੋ ਖਿਆਲ ਆ ਰਿਹਾ ਸੀ ਕਿ ਜਿਵੇਂ ਕਲਾਸ ਦੇ ਕੁਛ ਸਾਥੀ BDS ਕਰਣ ਦੇ ਫੋਰਨ ਬਾਅਦ ਅਮਰੀਕਾ ਆ ਗਏ, ਮੈਂਨੂੰ ਵੀ ਇਹੋ ਕਰਨਾ ਚਾਹੀਦਾ ਸੀ..ਇਥੇ ਇੰਨੀ ਸਾਫ ਸਫਾਈ ਹੈ, ਸਿਰ ਖਪਾਈ ਨਹੀਂ - ਇਥੇ ਤੇ ਬਿਜਲੀ ਦੇ ਗ਼ਲਤ ਬਿੱਲਾਂ ਨੂੰ ਠੀਕ ਕਰਵਾਉਣ ਚ' ਹੀ ਖੁੱਚਾਂ ਲਹਿ ਜਾਂਦੀਆਂ ਨੇ (ਕੁਛ ਮਹੀਨੇ ਪਹਿਲੇ ਮੇਰਾ ਬਿੱਲ ਆ ਗਿਆ 8 ਲੱਖ ਕੁਛ ਹਜ਼ਾਰ - ਜਿਹੜਾ ਬਾਅਦ ਚ' ਨਿਕਲਿਆ 3-4 ਹਜ਼ਾਰ 😒!
ਅੱਛਾ ਰਸਤੇ ਚ ਬੱਸ ਇੱਦਾਂ ਚਾਲ ਰਹੀ ਸੀ ਜਿਵੇਂ ਮੱਖਣ ਤੇ ਚਲ ਰਹੀ ਹੋਵੇ - 80 ਮੀਲ ਦੀ ਸਪੀਡ ਤੇ ਬੱਸ ਨੱਸੀ ਜਾ ਰਹੀ ਸੀ, ਮੈਂ ਅਗਲੀ ਸੀਟ ਤੇ ਸੀ, ਇਸ ਕਰਕੇ ਫ਼ੋਟਾਂ ਖਿੱਚ ਖਿੱਚ ਕੇ ਹਲਕਾਨ 😀ਹੋ ਰਿਹਾ ਸੀ, ਇੰਨੇ ਵਧੀਆ ਨਜ਼ਾਰੇ ਦੇਖ ਕੇ ਰਹਿ ਹੀ ਨਹੀਂ ਸੀ ਹੋ ਰਿਹਾ। ਬੱਸ ਦੇ ਅਗਲੇ ਕੱਚ ਤੇ ਵਾਈਪਰ ਵੀ ਐੱਡੇ ਸਿਆਣੇ ਕਿ ਮਜਾਲ ਕੋਈ ਚੂੰ ਚਾਂ ਕਰਦੇ ਹੋਣ, ਚੁੱਪ ਚਾਪ ਆਪਣੇ ਕੰਮ ਨਾਲ ਕੰਮ ਰੱਖਦੇ ਦਿਖੇ ਉਹ ਵੀ - ਰਸਤੇ ਚ ਵਿਚ ਵਿਚ ਮੀਂਹ ਵਰ ਰਿਹਾ ਸੀ, ਠੰਡ ਵੀ ਲੱਗ ਰਹੀ ਸੀ। ਬੱਸ ਡਰਾਈਵਰ ਨੇ ਤਾਪਮਾਨ ਸੁਖਾਂਵਾਂ ਰੱਖਿਆ ਹੋਇਆ ਸੀ.
ਰਸਤੇ ਚ' ਇਕ ਦੋ ਜਗ੍ਹਾ ਤੇ ਸੜਕ ਥੋੜੀ ਮੁਰੰਮਤ ਹੋ ਰਹੀ ਸੀ - ਬਹੁਤ ਚੰਗੀ ਤਰਾਹ ਸੁਚੱਜੇ ਢੰਗ ਨਾਲ ਇਹ ਕੰਮ ਹੋ ਰਿਹਾ ਸੀ. ...
ਅੱਧੇ ਰਸਤੇ ਤੇ 12 ਕੁ' ਵਜੇ ਕਿਸੇ ਪੈਟਰੋਲ ਪੰਪ ਤੇ ਬੱਸ ਰੁਕੀ - ਓਥੇ ਇਕ ਵੱਡੀ ਸਾਰੀ ਦੁਕਾਨ ਵੀ ਸੀ, ਜਿਥੇ ਖਾਣ ਪੀਣ ਦੀਆਂ ਚੀਜ਼ਾਂ ਤੇ ਸਨੈਕਸ ਮਿਲ ਰਹੇ ਸੀ, ਓਥੇ ਅਸੀਂ ਥੋੜੇ ਬਹੁਤ ਸਨੈਕਸ ਲਏ - ਇਸ ਜਗ੍ਹਾ ਨੂੰ ਲਿਬਰਟੀ ਆਖਦੇ ਨੇ. ਓਹਨੂੰ ਚਲਾਉਣ ਵਾਲਾ - ਮੈਨੂੰ ਲੱਗਾ ਇੰਡੀਆ ਤੋਂ ਹੀ ਹੈ। ਮੈਂ ਕਿਹਾ - ਤੁਸੀਂ ਕਿਥੋਂ ਜੀ, ਭਾਜੀ? ਕਹਿੰਦਾ- ਅਸੀਂ ਕਰਨਾਲ ਤੋਂ! 15-20 ਮਿੰਟ ਬਾਅਦ ਇਥੋਂ ਬੱਸ ਚੱਲੀ ਤੇ ਫੇਰ ਸ਼ਾਮ ਨੂੰ 4 ਵਜੇ ਅਸੀਂ ਨਿਆਗਰਾ ਫਾਲ ਦੇ ਲਾਗੇ ਆਪਣੇ ਹੋਟਲ ਚ ਪੁੱਜ ਗਏ.
ਹੋਰ ਇਕ ਗੱਲ ਜਿਹੜੀ ਸਾਂਝੀ ਕਰਣ ਵਾਲੀ ਹੈ ਉਹ ਇਹ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਨਿਆਗਰਾ ਪਹੁੰਚਣ ਤਕ ਸੜਕਾਂ ਤੇ ਆਲੇ ਦੁਆਲੇ ਇਕ ਵੀ ਬੰਦਾ ਨਹੀਂ ਦਿਖਯਾ (ਬੱਸ ਓਥੇ ਹੀ ਲੋਕ ਦਿਖੇ ਜਿਥੇ ਅੱਧ ਵਿਚਾਲੇ ਡਰਾਈਵਰ ਨੇ 15 ਮਿੰਟ ਵਾਸਤੇ ਬੱਸ ਰੋਕੀ ਸੀ) - ਹੋਰ ਕੀਤੇ ਵੀ ਇਕ ਵੀ ਬੰਦਾ ਨਹੀਂ ਦਿਸਿਆ ਤੇ ਨਾ ਹੀ ਇਕ ਵੀ ਟੂ-ਵ੍ਹੀਲਰ ਹੀ ਦਿੱਸਿਆ - ਹਾਂ, ਜਦੋਂ ਆਪਣੀ ਮੰਜ਼ਿਲ ਦੇ ਲਾਗੇ ਪਹੁੰਚ ਗਏ ਤੇ ਕਿਸੇ ਘਰ ਦੇ ਬਾਹਰ ਖੜੀ ਇਕ ਮੋਟਰ ਸਾਇਕਿਲ ਜ਼ਰੂਰ ਦਿਖੀ।
ਫ਼ੋਟਾਂ ਤੇ ਇਸ ਰਸਤੇ ਤੇ ਮੈਂ ਬਹੁਤ ਖਿੱਚੀਆਂ --- ਉਸ ਫੋਟੋ ਐਲਬਮ ਦਾ ਲਿੰਕ ਇਥੇ ਪਾ ਰਿਹਾ ਹਾਂ, ਤੁਸੀਂ ਇਸ ਉੱਤੇ ਕਲਿਕ ਕਰ ਕੇ ਮੇਰੀ ਉਸ ਐਲਬਮ ਨੂੰ ਦੇਖ ਸਕਦੇ ਹੋ. Journey to Niagra Falls (PHOTO ALBUM) - Click on this link to see the album. ਇਸ ਵਿਚ ਉਹ ਵੀ ਬਹੁਤ ਸਾਰੀਆਂ ਤਸਵੀਰਾਂ ਹੁਣ ਜਿਥੇ ਅੱਧ ਵਿਚਾਲੇ ਬੱਸ 15 ਮਿੰਟ ਵਾਸਤੇ ਰੁਕੀ ਸੀ...
ਇਕ ਗੱਲ ਹੋਰ ਇਹ ਕਿ ਅਮਰੀਕਾ ਚ' ਬੱਚਿਆਂ ਦੀਆਂ ਸਕੂਲ ਦੀਆਂ ਬੱਸਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ, ਸਾਰੀਆਂ ਇੱਕੋ ਜਿਹੇ ਡੀਜ਼ਾਈਨ ਦੀਆਂ - ਬੱਚਿਆਂ ਨੂੰ ਇਹੋ ਜਿਹਾ ਡੀਜਾਈਂਨ ਬੜਾ ਪਸੰਦ ਆਉਂਦਾ ਹੋਏਗਾ।
ਰਸਤੇ ਚ ਮੈਂ ਲਿਖਿਆ ਕਿ ਇਕ ਵੀ ਬੰਦਾ ਨਹੀਂ ਦਿਖਿਆ ਸੜਕਾਂ ਦੇ ਲਾਗੇ - ਦੂਰ ਦੂਰ ਤੱਕ ਕੋਈ ਨਜ਼ਰੀਂ ਨਾ ਪਿਆ. ਸਾਡੇ ਇਕ ਸਾਥੀ ਨੇ ਤੇ ਟੁੱਚ ਲਾ ਹੀ ਦਿੱਤਾ - ਇਹ ਤੇ ਮੋਟਰ ਕਾਰਾਂ ਦਾ ਦੇਸ਼ ਹੈ, ਬੰਦੇ ਦਿਖਦੇ ਹੀ ਨਹੀਂ !!
ਰਸਤੇ ਚ' ਖੁੱਲੀਆਂ ਜਗ੍ਹਾਂ ਦੇਖ ਕੇ ਇਹੋ ਖਿਆਲ ਆਉਂਦਾ ਰਿਹਾ ਕਿ ਇਸ ਦੇਸ਼ ਚ ਇੰਨੀ ਜਗ੍ਹਾ ਏ, ਇੰਨਾ ਅਮੀਰ ਮੁਲਕ ਹੈ -ਇਥੇ ਤੇ ਜਿੰਨੇ ਮਰਜੀ ਬਾਹਰੋਂ ਆ ਕੇ ਲੋਕ ਸਮਾ ਜਾਣ ਤੇ ਇਹ ਬਾਹਰ ਦੇ ਲੋਕਾਂ ਦੇ ਇਥੇ ਆ ਕੇ ਕੰਮ ਕਰਣ ਤੇ ਇਥੇ ਵੱਸ ਜਾਣ ਤੇ ਇੰਨੀਆਂ ਰੋਕਾਂ ਲਈ ਫਿਰਦੈ -- ਫੇਰ ਆਪਣੇ ਦਿਲ ਨੂੰ ਇਹੋ ਸਮਝਾਯਾ ਕਿ ਇਸੇ ਲਈ ਤੇ ਇਹ ਅਮਰੀਕਾ ਹੈ ਪੁੱਤ - ਜੇ ਕਿਤੇ ਇੰਨੇ ਵੀ ਆਪਣੇ ਦਰਵਾਜੇ ਖੁੱਲੇ ਚੋਪਟ ਖੋਲ ਦਿੱਤੇ ਤੇ ਅਸੀਂ ਅਮਰੀਕਾ ਦਾ ਵੀ ਬਣਾ ਦਿਆਂਗੇ ਲੁਧਿਆਣਾ। ਨਾਲੇ ਇਹ ਵੀ ਆਪਣੇ ਆਪ ਨੂੰ ਸਮਝਾਇਆ ਕਿ ਤੂੰ ਐਵੇਂ ਇੰਨੀਆਂ ਅੱਗੇ ਦੀਆਂ ਨਾ ਸੋਚ, ਇੰਨਾ ਨਜ਼ਾਰਿਆਂ ਦੇ ਬੁੱਲੇ ਲੁੱਟ ਤੋਂ ਵਾਪਸੀ ਦੀ ਰਸਤਾ ਫੜ - ਆਪਣਾ ਪਾਸਪੋਰਟ ਤੇ ਵੀਸਾ ਸੰਭਾਲ ਕੇ ਰੱਖ ਬੱਸ ! 😂
ਆਪਣੇ ਇਥੇ ਕਈ ਸਾਲਾਂ ਤੋਂ ਗੇਅਰ ਗੱਡੀ ਦਾ ਅੜਿਆ ਹੋਇਆ ਏ - ਬਾਬਾ ਵੇ ਕਲਾ ਮਰੋੜ- ਸਕੂਲ ਦੇ ਦਿਨਾਂ ਤੋਂ ਇਸ ਨੂੰ ਇੰਨੀ ਵਾਰੀ ਰੇਡੀਓ ਤੇ ਸੁਣਿਆ ਕਿ ਆਪਣੇ ਸਬਕ ਤੋਂ ਵੀ ਵੱਧ ਚੰਗੀ ਤਰ੍ਹਾਂ ਚੇਤੇ ਹੋ ਗਿਆ ਸੀ, ਸੱਚ ਆਖਦਾਂ। 😂😁
ਜਿਸ ਕਵਾਲਿਸ ਗੱਡੀ ਕਰ ਕੇ ਅਸੀਂ ਗਏ ਸੀ ਚੰਡੀਗੜ੍ਹ ਤੋਂ --ਉਸ ਦਾ ਉਸ 2 ਕੁ' ਘੰਟੇ ਦੇ ਰਸਤੇ ਦੌਰਾਨ ਹਾਲ ਇਹ ਸੀ ਕਿ ਬਾਰ ਬਾਰ ਸੜਕ ਦੇ ਟੁੱਟੇ ਹੋਏ ਕੰਢਿਆਂ ਤੇ ਓਹਦੇ ਟਾਇਰ ਆ ਰਹੇ ਸਨ...ਤੇ ਜੇ ਥੱਲੇ ਦੇਖੋ ਤੇ ਠਾਠਾਂ ਮਾਰਦਾ ਬਿਆਸ ਦਰਿਆ ਵੇਖ ਕੇ ਸਾਹ ਸੁੱਕ ਜਾਂਦਾ ਸੀ, ਜਦੋਂ ਸਾਹਮਣੇ ਤੋਂ ਵੀ ਕੋਈ ਬੱਸ ਟਰੱਕ ਆਉਂਦਾ ਦਿਖਦਾ, ਤੇ ਦਿਲ ਕਰਦਾ ਕਿ ਯਾਰ, ਅੱਖਾਂ ਕਰੋ ਬੰਦ ਤੇ ਜੋ ਕਿਸਮਤ ਚ' ਲਿਖਿਆ ਹੈ, ਉਹ ਹੋ ਹੀ ਜਾਨ ਦਿਓ (ਜਿਵੇਂ ਕੋਈ ਭਾਣਾ ਵਰਤਣ ਤੋਂ ਪਹਿਲਾਂ ਸਾਡੀ ਇਜਾਜ਼ਤ ਲੈਂਦੈ ..) ..ਚਿਕੜ ਨਾਲ ਸਣੀਆਂ ਸੜਕਾਂ - ਤੇ ਸੜਕ ਦੇ ਭੁਰਦੇ ਕੰਡਿਆਂ ਤੇ ਚਲਦਿਆਂ ਗੱਡੀਆਂ - ਉਸ ਦਿਨ ਤੇ ਮੈਨੂੰ ਸਾਡਾ 20-22 ਸਾਲ ਦਾ ਉਹ ਪਹਾੜੀ ਡਰਾਈਵਰ ਹੀ ਰਬ ਲੱਗ ਰਿਹਾ ਸੀ - ਖੈਰ ਪਹੁੰਚ ਗਏ ਜੀ ਮਨੀਕਰਨ ਸਾਹਿਬ ਗੁਰਦਵਾਰੇ - ਓਥੇ ਦੇ ਮਾਹੌਲ ਦੇ ਨਾਲ ਨਾਲ ਕੜੀ ਚਾਵਲ ਦੇ ਲੰਗਰ ਨੇ ਥਕਾਵਟ ਲਾ ਦਿੱਤੀ।
ਦੂਜਾ ਇਕ ਸਫਰ ਸੀ - ਅਸੀਂ ਜਗਾਧਰੀ (ਅੰਬਾਲੇ ਦੇ ਨੇੜੇ) ਤੋਂ ਲਖਨਊ ਆਪਣੀ ਕਾਰ ਚ' ਆ ਰਹੇ ਸੀ - ਆਈ 20 ਗੱਡੀ, ਵੱਡਾ ਮੁੰਡਾ ਚਲਾ ਰਿਹਾ ਸੀ - 21-22 ਸਾਲ ਦੀ ਉਮਰ -ਆਪਣੇ ਪਿਓ ਤੋਂ ਵੀ ਵੱਧ ਗੂਗਲ ਤੇ ਭਰੋਸਾ- ਛੋਟੇ ਰਸਤੇ ਦੇ ਚੱਕਰ ਚ' ਤੇ ਗੂਗਲ ਮੈਪ ਦੀ ਗੱਲ ਚ' ਆ ਕੇ ਸਹਾਰਨਪੁਰ ਦੇ ਲਾਗੇ ਇਕ ਪਿੰਡ ਦੇ ਰਸਤੇ ਲੈ ਗਿਆ ਗੱਡੀ ਨੂੰ, ਅਸੀਂ ਇਕ ਅਜੇਹੀ ਜਗ੍ਹਾ ਪਹੁੰਚ ਗਏ ਜਿਥੇ ਇਕ ਉੱਚੀ ਥਾਂ ਤੇ ਪਿੰਡ ਦੇ ਨਾਲੇ ਉੱਤੇ ਇਕ ਸਲੈਬ ਦਾ ਮਾੜਾ ਜਿਹਾ ਪੁਲ ਸੀ - ਮਾੜਾ ਤੇ ਚਲੋ ਜੋ ਸੀ, ਉਸ ਦੀ ਚੌੜਾਈ ਬਾਰੇ ਵੀ ਸ਼ੱਕ ਸੀ ਕਿ ਕਾਰ ਉਸ ਉਤੋਂ ਲੰਘ ਵੀ ਪਾਏਗੀ ਜ਼ਾਂ ਨਹੀਂ। ਉਸ ਵੇਲੇ ਸਾਡਾ ਜਵਾਨ ਕਹਿੰਦੈ - ਤੁਸੀਂ ਸਾਰੇ ਠੰਡ ਰੱਖੋ, ਮੈਂਨੂੰ ਹੈਂਡਲ ਕਰਣ ਦਿਓ....ਬੱਸ ਜੀ ਜਿਵੇਂ ਤਿਵੇਂ ਉਸ ਨੇ ਉਹ ਨਾਲ ਪਾਰ ਕੀਤਾ, ਫੇਰ ਅਸੀਂ ਪਿੰਡ ਤੋਂ ਬਾਹਰ ਨਿਕਲ ਕੇ ਸ਼ੁਕਰ ਕੀਤਾ।
ਅੱਛਾ ਰਸਤੇ ਚ ਬੱਸ ਇੱਦਾਂ ਚਾਲ ਰਹੀ ਸੀ ਜਿਵੇਂ ਮੱਖਣ ਤੇ ਚਲ ਰਹੀ ਹੋਵੇ - 80 ਮੀਲ ਦੀ ਸਪੀਡ ਤੇ ਬੱਸ ਨੱਸੀ ਜਾ ਰਹੀ ਸੀ, ਮੈਂ ਅਗਲੀ ਸੀਟ ਤੇ ਸੀ, ਇਸ ਕਰਕੇ ਫ਼ੋਟਾਂ ਖਿੱਚ ਖਿੱਚ ਕੇ ਹਲਕਾਨ 😀ਹੋ ਰਿਹਾ ਸੀ, ਇੰਨੇ ਵਧੀਆ ਨਜ਼ਾਰੇ ਦੇਖ ਕੇ ਰਹਿ ਹੀ ਨਹੀਂ ਸੀ ਹੋ ਰਿਹਾ। ਬੱਸ ਦੇ ਅਗਲੇ ਕੱਚ ਤੇ ਵਾਈਪਰ ਵੀ ਐੱਡੇ ਸਿਆਣੇ ਕਿ ਮਜਾਲ ਕੋਈ ਚੂੰ ਚਾਂ ਕਰਦੇ ਹੋਣ, ਚੁੱਪ ਚਾਪ ਆਪਣੇ ਕੰਮ ਨਾਲ ਕੰਮ ਰੱਖਦੇ ਦਿਖੇ ਉਹ ਵੀ - ਰਸਤੇ ਚ ਵਿਚ ਵਿਚ ਮੀਂਹ ਵਰ ਰਿਹਾ ਸੀ, ਠੰਡ ਵੀ ਲੱਗ ਰਹੀ ਸੀ। ਬੱਸ ਡਰਾਈਵਰ ਨੇ ਤਾਪਮਾਨ ਸੁਖਾਂਵਾਂ ਰੱਖਿਆ ਹੋਇਆ ਸੀ.
ਰਸਤੇ ਚ' ਇਕ ਦੋ ਜਗ੍ਹਾ ਤੇ ਸੜਕ ਥੋੜੀ ਮੁਰੰਮਤ ਹੋ ਰਹੀ ਸੀ - ਬਹੁਤ ਚੰਗੀ ਤਰਾਹ ਸੁਚੱਜੇ ਢੰਗ ਨਾਲ ਇਹ ਕੰਮ ਹੋ ਰਿਹਾ ਸੀ. ...
ਅੱਧੇ ਰਸਤੇ ਤੇ 12 ਕੁ' ਵਜੇ ਕਿਸੇ ਪੈਟਰੋਲ ਪੰਪ ਤੇ ਬੱਸ ਰੁਕੀ - ਓਥੇ ਇਕ ਵੱਡੀ ਸਾਰੀ ਦੁਕਾਨ ਵੀ ਸੀ, ਜਿਥੇ ਖਾਣ ਪੀਣ ਦੀਆਂ ਚੀਜ਼ਾਂ ਤੇ ਸਨੈਕਸ ਮਿਲ ਰਹੇ ਸੀ, ਓਥੇ ਅਸੀਂ ਥੋੜੇ ਬਹੁਤ ਸਨੈਕਸ ਲਏ - ਇਸ ਜਗ੍ਹਾ ਨੂੰ ਲਿਬਰਟੀ ਆਖਦੇ ਨੇ. ਓਹਨੂੰ ਚਲਾਉਣ ਵਾਲਾ - ਮੈਨੂੰ ਲੱਗਾ ਇੰਡੀਆ ਤੋਂ ਹੀ ਹੈ। ਮੈਂ ਕਿਹਾ - ਤੁਸੀਂ ਕਿਥੋਂ ਜੀ, ਭਾਜੀ? ਕਹਿੰਦਾ- ਅਸੀਂ ਕਰਨਾਲ ਤੋਂ! 15-20 ਮਿੰਟ ਬਾਅਦ ਇਥੋਂ ਬੱਸ ਚੱਲੀ ਤੇ ਫੇਰ ਸ਼ਾਮ ਨੂੰ 4 ਵਜੇ ਅਸੀਂ ਨਿਆਗਰਾ ਫਾਲ ਦੇ ਲਾਗੇ ਆਪਣੇ ਹੋਟਲ ਚ ਪੁੱਜ ਗਏ.
ਹੋਰ ਇਕ ਗੱਲ ਜਿਹੜੀ ਸਾਂਝੀ ਕਰਣ ਵਾਲੀ ਹੈ ਉਹ ਇਹ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਨਿਆਗਰਾ ਪਹੁੰਚਣ ਤਕ ਸੜਕਾਂ ਤੇ ਆਲੇ ਦੁਆਲੇ ਇਕ ਵੀ ਬੰਦਾ ਨਹੀਂ ਦਿਖਯਾ (ਬੱਸ ਓਥੇ ਹੀ ਲੋਕ ਦਿਖੇ ਜਿਥੇ ਅੱਧ ਵਿਚਾਲੇ ਡਰਾਈਵਰ ਨੇ 15 ਮਿੰਟ ਵਾਸਤੇ ਬੱਸ ਰੋਕੀ ਸੀ) - ਹੋਰ ਕੀਤੇ ਵੀ ਇਕ ਵੀ ਬੰਦਾ ਨਹੀਂ ਦਿਸਿਆ ਤੇ ਨਾ ਹੀ ਇਕ ਵੀ ਟੂ-ਵ੍ਹੀਲਰ ਹੀ ਦਿੱਸਿਆ - ਹਾਂ, ਜਦੋਂ ਆਪਣੀ ਮੰਜ਼ਿਲ ਦੇ ਲਾਗੇ ਪਹੁੰਚ ਗਏ ਤੇ ਕਿਸੇ ਘਰ ਦੇ ਬਾਹਰ ਖੜੀ ਇਕ ਮੋਟਰ ਸਾਇਕਿਲ ਜ਼ਰੂਰ ਦਿਖੀ।
ਫ਼ੋਟਾਂ ਤੇ ਇਸ ਰਸਤੇ ਤੇ ਮੈਂ ਬਹੁਤ ਖਿੱਚੀਆਂ --- ਉਸ ਫੋਟੋ ਐਲਬਮ ਦਾ ਲਿੰਕ ਇਥੇ ਪਾ ਰਿਹਾ ਹਾਂ, ਤੁਸੀਂ ਇਸ ਉੱਤੇ ਕਲਿਕ ਕਰ ਕੇ ਮੇਰੀ ਉਸ ਐਲਬਮ ਨੂੰ ਦੇਖ ਸਕਦੇ ਹੋ. Journey to Niagra Falls (PHOTO ALBUM) - Click on this link to see the album. ਇਸ ਵਿਚ ਉਹ ਵੀ ਬਹੁਤ ਸਾਰੀਆਂ ਤਸਵੀਰਾਂ ਹੁਣ ਜਿਥੇ ਅੱਧ ਵਿਚਾਲੇ ਬੱਸ 15 ਮਿੰਟ ਵਾਸਤੇ ਰੁਕੀ ਸੀ...
ਇਕ ਗੱਲ ਹੋਰ ਇਹ ਕਿ ਅਮਰੀਕਾ ਚ' ਬੱਚਿਆਂ ਦੀਆਂ ਸਕੂਲ ਦੀਆਂ ਬੱਸਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ, ਸਾਰੀਆਂ ਇੱਕੋ ਜਿਹੇ ਡੀਜ਼ਾਈਨ ਦੀਆਂ - ਬੱਚਿਆਂ ਨੂੰ ਇਹੋ ਜਿਹਾ ਡੀਜਾਈਂਨ ਬੜਾ ਪਸੰਦ ਆਉਂਦਾ ਹੋਏਗਾ।
ਰਸਤੇ ਚ ਮੈਂ ਲਿਖਿਆ ਕਿ ਇਕ ਵੀ ਬੰਦਾ ਨਹੀਂ ਦਿਖਿਆ ਸੜਕਾਂ ਦੇ ਲਾਗੇ - ਦੂਰ ਦੂਰ ਤੱਕ ਕੋਈ ਨਜ਼ਰੀਂ ਨਾ ਪਿਆ. ਸਾਡੇ ਇਕ ਸਾਥੀ ਨੇ ਤੇ ਟੁੱਚ ਲਾ ਹੀ ਦਿੱਤਾ - ਇਹ ਤੇ ਮੋਟਰ ਕਾਰਾਂ ਦਾ ਦੇਸ਼ ਹੈ, ਬੰਦੇ ਦਿਖਦੇ ਹੀ ਨਹੀਂ !!
ਰਸਤੇ ਚ' ਖੁੱਲੀਆਂ ਜਗ੍ਹਾਂ ਦੇਖ ਕੇ ਇਹੋ ਖਿਆਲ ਆਉਂਦਾ ਰਿਹਾ ਕਿ ਇਸ ਦੇਸ਼ ਚ ਇੰਨੀ ਜਗ੍ਹਾ ਏ, ਇੰਨਾ ਅਮੀਰ ਮੁਲਕ ਹੈ -ਇਥੇ ਤੇ ਜਿੰਨੇ ਮਰਜੀ ਬਾਹਰੋਂ ਆ ਕੇ ਲੋਕ ਸਮਾ ਜਾਣ ਤੇ ਇਹ ਬਾਹਰ ਦੇ ਲੋਕਾਂ ਦੇ ਇਥੇ ਆ ਕੇ ਕੰਮ ਕਰਣ ਤੇ ਇਥੇ ਵੱਸ ਜਾਣ ਤੇ ਇੰਨੀਆਂ ਰੋਕਾਂ ਲਈ ਫਿਰਦੈ -- ਫੇਰ ਆਪਣੇ ਦਿਲ ਨੂੰ ਇਹੋ ਸਮਝਾਯਾ ਕਿ ਇਸੇ ਲਈ ਤੇ ਇਹ ਅਮਰੀਕਾ ਹੈ ਪੁੱਤ - ਜੇ ਕਿਤੇ ਇੰਨੇ ਵੀ ਆਪਣੇ ਦਰਵਾਜੇ ਖੁੱਲੇ ਚੋਪਟ ਖੋਲ ਦਿੱਤੇ ਤੇ ਅਸੀਂ ਅਮਰੀਕਾ ਦਾ ਵੀ ਬਣਾ ਦਿਆਂਗੇ ਲੁਧਿਆਣਾ। ਨਾਲੇ ਇਹ ਵੀ ਆਪਣੇ ਆਪ ਨੂੰ ਸਮਝਾਇਆ ਕਿ ਤੂੰ ਐਵੇਂ ਇੰਨੀਆਂ ਅੱਗੇ ਦੀਆਂ ਨਾ ਸੋਚ, ਇੰਨਾ ਨਜ਼ਾਰਿਆਂ ਦੇ ਬੁੱਲੇ ਲੁੱਟ ਤੋਂ ਵਾਪਸੀ ਦੀ ਰਸਤਾ ਫੜ - ਆਪਣਾ ਪਾਸਪੋਰਟ ਤੇ ਵੀਸਾ ਸੰਭਾਲ ਕੇ ਰੱਖ ਬੱਸ ! 😂
ਨਿਆਗਰਾ ਅਸੀਂ ਪਹੁੰਚ ਗਏ ਆਪਣੇ ਹੋਟਲ ਰੂਮ ਚ' |
No comments:
Post a Comment