ਉਸ ਦਿਨ ਮੈਂ ਦਸ ਰਿਹਾ ਸੀ ਕਿਵੇਂ ਅਸੀਂ ਮੈਰੀਲੈਂਡ ਤੋਂ ਚਲ ਕੇ 8 ਘੰਟੇ ਚ' ਬੱਸ ਦਾ
ਸ਼ਾਨਦਾਰ ਸਫਰ ਕਰ ਕੇ ਨਿਆਗਰਾ ਪਹੁੰਚ ਗਏ - ਨਿਆਗਰਾ ਬਾਰੇ ਇੰਨਾ ਕੁ' ਹੀ ਪਤਾ ਸੀ ਕਿ ਇਥੇ ਦੁਨੀਆਂ ਦਾ ਸਬ ਤੋਂ ਵੱਡਾ ਕੁਦਰਤੀ ਵਾਟਰ-ਫਾਲ ਹੈ.
|
ਸ਼ਾਮਾਂ ਨੂੰ ਹੋਟਲ ਦੇ ਕੱਚ ਤੋਂ ਬਾਹਰ ਦਾ ਨਜ਼ਾਰਾ ਇੰਝ ਲੱਗ ਰਿਹਾ ਸੀ |
ਅਸੀਂ ਸ਼ਾਮੀ 4 ਵਜੇ ਪਹੁੰਚੇ ਸੀ, ਹੋਟਲ ਪਹੁੰਚ ਕੇ ਥੋੜਾ ਆਰਾਮ ਕੀਤਾ ਤੇ 6 ਕੁ' ਵਜੇ ਅਸੀਂ ਬਾਹਰ ਨਿਕਲੇ ਕਿ ਜਰਾ ਨਿਆਗਰਾ ਤੇ ਨਜ਼ਰ ਮਾਰ ਆਈਏ - ਹੋਟਲ ਦੇ ਬਾਹਰ ਅੱਤ ਦੀ ਠੰਡ ਸੀ, ਬਰਫੀਲੀ ਹਵਾ - ਜਿਹੜੇ ਕੋਲੋਂ ਪੁਛੋ ਕਿ ਨਿਆਗਰਾ ਫ਼ੈਲ ਕਿਥੇ ਹੈ, ਓਹੀ ਹੱਥ ਨਾਲ ਇਸ਼ਾਰਾ ਜਿਹਾ ਕਰ ਦੇਵੇ - ਉਹ ਦੇਖੋ, ਓਧਰ. ...ਪਰ ਅਸੀਂ 20-25 ਮਿੰਟ ਐਵੇਂ ਹੀ ਹੋਟਲ ਦੇ ਲਾਗੇ ਘੁੰਮਦੇ ਰਹੇ ਪਰ ਸਾਨੂੰ ਨਿਆਗਰਾ ਫਾਲ ਹੀ ਨਾ ਦਿਖਿਆ ਕਿਤੇ -- 😂ਕਿ ਹੋਇਆ, ਕਿਤੇ ਗਵਾਚ ਤੇ ਨਹੀਂ ਗਿਆ!! ਇਹ ਵੀ ਇਕ ਚੁਟਕੁਲਾ ਹੀ ਹੋ ਗਿਆ ..
|
ਇਸ ਹੋਟਲ ਚ ਅਸੀਂ ਠਹਿਰੇ ਸੀ |
ਠੰਡ ਬਹੁਤੀ ਜ਼ਿਆਦਾ ਸੀ, ਮੀਂਹ ਦੇ ਨਾਲ ਨਾਲ ਇੰਝ ਲੱਗਦਾ ਸੀ ਥੋੜੀ ਥੋੜੀ ਬਰਫ਼ ਵੀ ਪੈ ਰਹੀ ਏ, ਅਸੀਂ ਇਕ ਸਟੋਰ ਵਿਚ ਚਲੇ ਗਏ - ਇਹ ਤਸਵੀਰਾਂ ਓਥੇ ਦੀਆਂ ਨੇ - ਇੰਝ ਹੀ ਨਿੱਕ ਸੁੱਕ ਜਿਵੇਂ ਸਾਡੇ ਇਥੇ ਹਰ ਸ਼ਹਿਰ ਦੇ ਚੀਨੀ ਬਾਜ਼ਾਰ ਚ' ਮਿਲ ਰਿਹਾ ਹੁੰਦੈ, ਉਂਝ ਹੀ ਓਥੇ ਵੀ ਸਬ ਕੁਛ ਮਿਲ ਰਿਹਾ ਸੀ. ਕੁਛ ਬਾਬੇ ਦਲਾਈ ਲਾਮਾ ਹੁਰਾਂ ਦੀਆਂ ਗੱਲਾਂ ਲਿਖੀਆਂ ਮਿਲੀਆਂ, ਮੈਂ ਸੋਚਿਆ ਫੋਟੋਂ ਹੀ ਖਿੱਚ ਲਵਾਂ ..
ਜਿਸ ਸਟੋਰ ਚ' ਅਸੀਂ ਗਏ ਓਥੇ ਛੱਤ ਤੇ ਲੱਗੇ ਹੋਏ ਲੋਹੇ ਦੇ ਗਰਡਰਾਂ ਤੇ ਵੀ ਸੀਮਿੰਟ ਲੱਗਿਆ ਦਿਖਿਆ - ਸ਼ਾਇਦ ਇਸ ਇਲਾਕੇ ਚ' ਲਗਾਤਾਰ ਇੰਨੀ ਨਮੀ ਹੋਣ ਕਰਕੇ ਜੰਗ ਤੋਂ ਬਚਾਉਣ ਵਾਸਤੇ ਹੋਵੇਗਾ ਇਹ ਜੁਗਾੜ!
|
ਹੋਰ ਗੱਲਾਂ ਦੇ ਨਾਲ ਨਾਲ ਅਮਰੀਕਾ ਕੋਲੋਂ ਇਹ ਵੀ ਸਿਖਿਏ ਕਿ ਰੁੱਖਾਂ ਕਿ ਕਿਵੇਂ ਕਦਰ ਕੀਤੀ ਜਾਂਦੀ ਏ (ਨਿਆਗਰਾ) |
|
ਇਸ ਤਰ੍ਹਾਂ ਦੀਆਂ ਬੈਠਣ ਉੱਠਣ ਦੀਆਂ ਥਾਂਵਾਂ ਵੇਖ ਕੇ ਰੂਹ ਖੁਸ਼ ਹੋ ਗਈ ਜੀ ਆਪਣੀ |
|
ਸਾਫ ਸੁਥਰੇ ਇਲਾਕੇ - ਕੋਈ ਸ਼ੋਰ ਸ਼ਰਾਬਾ ਨਹੀਂ!
|
|
ਸਾਡੇ ਇਥੇ ਤੇ ਸੀਮਿੰਟ ਦੇ ਮੈਨਹੋਲ ਕਵਰ ਵੀ ਰਾਤੋਂ ਰਾਤ ਗਾਇਬ ਹੋ ਜਾਂਦੇ ਨੇ |
|
ਹਰ ਪਾਸੇ ਖੁਲੀ ਜਗ੍ਹਾ ਪਰ ਪਾਰਕਿੰਗ ਦਾ ਸੁਚੱਜਾ ਢੰਗ |
|
ਜਿੱਥੇ 2 ਵੀ ਅਮਰੀਕਾ ਚ ਗਏ, ਮਿੱਟੀ ਨੂੰ ਇੰਝ ਹੀ ਲੱਕੜੀ ਦੇ ਛੋਟੇ ਛੋਟੇ ਟੁਕੜਿਆਂ ਨਾਲ ਕੱਜਿਆ ਦੇਖਿਆ |
|
ਕਿਸੇ ਕਿਸੇ ਜਗ੍ਹਾ ਤੇ ਲੱਕੜ ਦੇ ਕਾਲੇ ਟੁਕੜਿਆਂ ਨਾਲ ਮਿੱਟੀ ਨੂੰ ਢਕਿਆ ਵੇਖਿਆ, ਇਹ ਇਸ ਤਰ੍ਹਾਂ ਦੇ ਪੈਕਟਾਂ ਚ ਆਉਂਦੀ ਹੈ |
|
ਪਤਾ ਨਹੀਂ ਇਹ ਕਿ ਸੀ, ਨਾ ਹੀ ਪਤਾ ਕੀਤਾ, ਜਿਹੜੇ ਪਿੰਡ ਜਾਣਾ ਹੀ ਨਹੀਂ, ਕਿ ਕਰਨਾ ਓਥੇ ਦਾ ਪਤਾ ਕਰ ਕੇ 😂 |
ਆਪਾਂ ਨੂੰ ਨਿਆਗਰਾ ਫਾਲ ਤੇ ਲੱਭ ਨਹੀਂ ਸੀ ਰਿਹਾ, ਐਵੇਂ ਹੀ ਅੱਧਾ ਘੰਟਾ ਆਪਣੇ ਹੋਟਲ ਦੇ ਆਸੇ ਪਾਸੇ ਦਾ ਗੇੜਾ ਲਾ ਕੇ ਵਾਪਸ ਹੋਟਲ ਆ ਗਏ.... ਡਿਨਰ ਕਰ ਕੇ ਸੋ ਗਏ, ਸਵੇਰੇ ਜਲਦੀ ਉਥੇ ਸ਼ਾਇਦ 3-4 ਵਜੇ ਦਾ ਸਮਾਂ ਹੋਵੇਗਾ - ਸੋਚਿਆ ਹੁਣ ਫੇਰ ਨਿਆਗਰਾ ਫਾਲ ਲੱਭਣ ਜਾਇਆ ਜਾਵੇ - ਹੋਟਲ ਤੋਂ ਬਾਹਰ ਨਿਕਲੇ, ਅੱਤ ਦੀ ਠੰਡ, ਬਰਫੀਲੀ ਹਵਾ - ਬਿਲਕੁਲ ਸੁਨ ਸਾਂ ਪਈਆਂ ਸੜਕਾਂ, ਇਸ ਕਰ ਕੇ ਉਸ ਵੇਲੇ ਬਹੁਤ ਅਡਵੈਂਚਰ ਕਰਣਾ ਠੀਕ ਜਿਹਾ ਨਹੀਂ ਲੱਗਾ , ਵਾਪਸ ਮੁੜ ਆਏ.
ਫੇਰ ਅਸੀਂ ਦਿਨ ਚੜ ਜਾਣ ਤੇ ਹੀ ਬਾਹਰ ਨਿਕਲੇ - ਮੌਸਮ ਤੇ ਉਸ ਵੇਲੇ ਵੀ ਉਂਝ ਹੀ ਸੀ ਤੂਫ਼ਾਨੀ- ਬਰਫ਼ਾਨੀ, ਸੜਕਾਂ ਤੇ ਨਾ ਬੰਦਾ ਨਾ ਬੰਦੇ ਦੀ ਜਾਤ - ਹੋਟਲ ਦੀ ਰਿਸਪਸ਼ਨੀਸਟ ਨੇ ਰਾਹ ਦਸਿਆ ਕਿ ਇੰਝ ਇਸ ਰਸਤੇ ਤੇ ਤੁਰੇ ਜਾਓ - 15-20 ਮਿੰਟ , ਬੱਸ ਅੱਗੇ ਨਿਆਗਰਾ ਫਾਲ ਹੀ ਹੈ -
ਹਾਲੇ ਅਜੇ ਉਸ ਪਾਸੇ ਤੁਰੇ ਹੀ ਸੀ ਕਿ ਹੋਟਲ ਦੇ ਲਾਗੇ ਇਕ ਬਿਲਡਿੰਗ ਚੋਣ ਇਸ ਤਰ੍ਹਾਂ ਦਾ ਧੂੰਆਂ ਨਿਕਲ ਰਿਹਾ ਸੀ, ਫੇਰ ਸਮਝ ਆ ਗਿਆ ਕਿ ਇਹ ਐਰਕਾਂਡੀਸ਼ਨਿੰਗ ਪਲਾਂਟ ਦੇ ਨਾਲ ਸੰਬੰਧਤ ਨਿਕਾਸੀ ਹੋਵੇਗੀ - ਵੇਖੋਗੇ ਤੁਸੀਂ ਉਹ ਵੀਡੀਓ?
ਅਸੀਂ ਓਧਰ ਹੀ ਤੁਰਨਾ ਸ਼ੁਰੂ ਕੀਤਾ - ਇਹ ਰਸਤਾ ਨਿਆਗਰਾ ਨਦੀ ਦੇ ਨਾਲ ਨਾਲ ਸੀ, ਓਥੇ ਆਲੇ ਦੁਆਲੇ ਇਕ ਪਾਰਕ ਜਿਹਾ ਬਣਿਆ ਹੋਇਆ ਸੀ, ਸਾਫ ਸੁਥਰਾ - ਨਦੀ ਤੇ ਠਾਠਾਂ ਮਾਰਦੀ ਜਾ ਰਹੀ ਸੀ - ਉਸ ਵੇਲੇ ਉਹ ਰਸਤਾ ਬਿਲਕੁਲ ਖਾਲੀ ਸੀ, ਇਸ ਕਰਕੇ ਨਦੀ ਦੀ ਆਵਾਜ਼ ਵੀ ਡਰਾਵਣੀ ਹੀ ਲੱਗ ਰਹੀ ਸੀ - ਇੰਝ ਲੱਗ ਰਿਹਾ ਸੀ ਕਿ ਨਿਆਗਰਾ ਭਾਵੇਂ ਲੱਭੇ ਜ਼ਾਂ ਨਾ ਲੱਭੇ, ਪਰ ਕੋਈ ਰੌਣਕੀ ਇਲਾਕੇ ਚ ਜਲਦੀ ਪਹੁੰਚ ਜਾਈਏ ਜਿਥੇ ਕੋਈ ਬੰਦੇ ਤੇ ਨਜ਼ਰੀਂ ਆਉਣ.
|
ਮੈਨੂੰ ਉੱਚੇ ਉੱਚੇ ਪਾਈਨ ਦੇ ਦਰੱਖਤ ਬੜੇ ਚੰਗੇ ਲੱਗੇ |
|
ਇਹ ਭਾਈ ਬਾਰੇ ਕੁਛ ਜ਼ਿਆਦਾ ਪਤਾ ਨਹੀਂ ਲੱਗਾ |
|
ਬਸ ਇਥੋਂ ਪੰਜਾਂ ਮਿੰਟਾਂ ਦੇ ਰਸਤੇ ਤੇ ਹੀ ਸੀ ਨਿਆਗਰਾ ਫਾਲ |
|
ਇਹ ਕਰੋ ਜੀ ਦਰਸ਼ਨ ਨਿਆਗਰਾ ਫਾਲ ਦੇ !! |
ਪਰ ਅਸੀਂ 15-20 ਮਿੰਟਾਂ ਸੀ ਨਿਆਗਰਾ ਫਾਲ ਤੱਕ ਪੁੱਜ ਵੀ ਗਏ - ਪਰ ਉਸ ਵੇਲੇ ਵੀ ਓਥੇ ਕੋਈ ਬੰਦਾ ਨਹੀਂ, ਆਸੇ ਪਾਸੇ ਦੇ ਸਾਰੇ ਸਟਾਲ ਬੰਦ -- ਆਸੇ ਪਾਸੇ ਜੰਗਲ ਬਿਆ-ਬਾਣ - ਇੰਨਾ ਸੰਨਾਟਾ ਵੇਖ ਕੇ ਓਥੇ ਜ਼ਯਾਦਾ ਟਿਕਣ ਤੇ ਮਨ ਨਹੀਂ ਕੀਤਾ, ਬਰਫ ਦੀ ਬੌਛਾੜ ਵੀ ਕਾਫੀ ਸੀ, ਮੂੰਹ, ਹੱਥ, ਪੈਰ ਸੁਨ ਹੋ ਰਹੇ ਸੀ - ਇਸ ਕਰ ਕੇ ਵਾਪਸ ਆ ਗਏ ਕਿ ਨਾਸ਼ਤੇ ਤੋਂ ਬਾਅਦ ਫੇਰ ਇਕ ਗੇੜਾ ਲਾਵਾਂਗੇ - ਤੁਸੀਂ ਕਹੋਗੇ ਕਿ ਤੁਸੀਂ ਚੰਗੇ ਗੇੜੇ ਹੀ ਮਾਰਦੇ ਰਹੇ 😂...
( ਇਹ ਹੈ ਜੀ ਓਥੇ ਦਾ ਵੀਡੀਓ )
22
ਅਸੀਂ ਫੇਰ ਨਾਸ਼ਤੇ ਦੇ ਬਾਅਦ ਵੀ ਗਏ - ਉਸ ਵੇਲੇ ਤੱਕ ਤੇ ਉਹ ਨਿਆਗਰਾ ਫਾਲ ਵਾਲੀ ਜਗ੍ਹਾ ਬਣੀ ਹੋਈ ਸੀ ਚਾਂਦਨੀ ਚੌਕ- ਅੱਡੀ ਗਹਿਮਾ ਗਾਮੀ - ਚੰਗਾ ਲੱਗਾ ਜੀ ਇਕ ਵਾਰੀਂ ਫੇਰ ਇਸ ਰੱਬੀ ਨਜ਼ਾਰੇ ਨੂੰ ਆਪਣੀਆਂ ਅੱਖਾਂ ਚ' ਕੈਦ ਕਰ ਲੈਣਾ - ਇਹ ਵੀਡੀਓ ਬਣਾਈ - ਦੇਖੋ ਜੀ, ਤੁਸੀਂ ਵੀ -
ਓਬਸਰਵੇਟਰੀ ਦੇ ਉੱਤੋਂ ਇੰਝ ਦਿਸਦਾ ਹੈ ਇਹ ਫਾਲ
ਇਕ ਗੱਲ ਹੋਰ ਇਹ ਹੈ ਕਿ ਨਿਆਗਰਾ ਫਾਲ ਤੇ ਖੜ ਕੇ ਜਦੋਂ ਸਾਮਣੇ ਦੇਖੋ ਤੇ ਕੈਨੇਡਾ ਨਜ਼ਰ ਆਉਂਦਾ ਹੈ, ਇਸ ਲਈ ਇਹ ਨਿਆਗਰਾ ਫਾਲ ਓਧਰੋਂ ਵੀ ਨਜ਼ਰੀਂ ਆਉਂਦਾ ਹੈ - ਪਰ ਕੋਈ ਕਹਿ ਰਿਹਾ ਸੀ ਕਿ ਕੈਨੇਡਾ ਵਾਲੇ ਪਾਸਿਓਂ ਇਹ ਫ਼ੈਲ ਛੋਟਾ ਦਿਖਦਾ ਏ. ... ਜਦੋਂ ਅਸੀਂ ਮੁੜ 10-10.30 ਵਜੇ ਸਵੇਰੇ ਗਏ ਅਸੀਂ ਓਥੇ ਬਣੀ ਓਬਸਰਵੇਟਰੀ ਤੇ ਉੱਪਰ ਵੀ ਗਏ, ਓਥੋਂ ਵੀ ਨਜ਼ਾਰਾ ਦੇਖਣ ਵਾਲਾ ਸੀ!!
ਹੋ ਗਿਆ ਬੜਾ ਸੈਰ ਸਪਾਟਾ, ਮੁੜ ਪੰਜਾਬ ਚਲੀਏ- ਮੈਂ ਸੋਚਿਆ ਮੋਹੰਮਦ ਸਦੀਕ ਤੇ ਰਣਜੀਤ ਕੌਰ ਦਾ ਕੋਈ ਤਵਾ ਲਾਈਏ - ਅਚਾਨਕ ਨਜ਼ਰ ਪਈ ਇਕ ਵੀਡੀਓ ਤੇ ਸਦੀਕ ਦੇ ਰਿਹੈ ਭਾਸ਼ਣ ਚ, ਮੈਂ ਉਹ ਤੇ ਸੁਣਿਆ ਨਹੀਂ, ਪਰ ਲਿੰਕ ਇਥੇ ਦੇ ਰਿਹਾਂ ਜੇ ਤੁਹਾਡਾ ਮਨ ਕਰੇ ਤੇ
ਸੁਣ ਲੈਣਾ ਬਾਬੇਓ - ਕਿਓਂਕਿ ਰਾਜਨੀਤੀ ਮੇਰਾ ਏਰੀਆ ਨਹੀਂ, ਮੈਂ ਇਕ ਗੀਤ ਲੱਭ ਹੀ ਲਿਆ ਆਪਣੇ ਪੁਰਾਣੇ ਵੇਲਿਆਂ ਦਾ - ਹੱਸਦੀ ਨੇ ਫੁਲ ਮੰਗਿਆ 😂😂-
ਲੋ ਜੀ ਤੁਸੀਂ ਵੀ ਸੁਣੋ (ਫਰੀਦਕੋਟ ਪੰਜਾਬ ਦੇ ਐਮ ਪੀ ਸਾਬ ਮੁਹੰਮਦ ਸਦੀਕ ਹੁਰਾਂ ਦੀ ਆਵਾਜ਼ ਚ') - ਮੈਨੂੰ ਹੁਣੇ ਹੀ ਪਤਾ ਲੱਗਾ ਕਿ ਇਹ ਐਮ ਪੀ ਹੋ ਗਏ ਨੇ। ਮੁਬਾਰਕਾਂ ਜੀ ਬਹੁਤ ਬਹੁਤ!!
No comments:
Post a Comment