Wednesday, 10 July 2019

ਇਹ ਕਿਹੜਾ ਖਾਨਦਾਨੀ ਸ਼ਫ਼ਾਖ਼ਾਨਾ !


ਹੁਣੇ ਲਾਗੇ ਪਈ ਇਕ ਅਖਬਾਰ ਨੂੰ ਚੁਕਿਆ ਤੇ ਧਿਆਨ ਉਸ ਦੇ ਪਹਿਲੇ ਹੀ  ਹੈਡਿੰਗ ਵੱਲ  ਚਲਿਆ ਗਿਆ - ਖਾਨਦਾਨੀ ਸ਼ਫ਼ਾਖ਼ਾਨਾ - ਅਜੀਬ ਜਿਹਾ ਲੱਗਾ ਇਹ ਕਿ ਲਿਖਿਆ ਹੋਇਆ ਏ, ਇਹ ਸਬ ਤੇ ਉਹ ਨੀਮ-ਹਕੀਮ ਮੁੱਛਲ ਲਫੈਂਟ ਟਾਈਪ ਲੋਕਾਂ ਦਾ ਕੰਮ ਹੈ , ਇਥੇ ਸੋਨਾਕਸ਼ੀ ਸਿੰਹਾ ਰਿਕਸ਼ੇ ਤੇ ਚੜ ਕੇ ਕੀ ਕਰਦੀ ਪਈ ਏ -

ਉਸ ਸਟੋਰੀ ਨੂੰ ਪੂਰਾ ਪੜਿਆ ਤੇ ਪਤਾ ਲੱਗਾ ਕਿ ਜਵਾਨਾਂ ਨੂੰ ਆਪਣੀ ਸੈਕਸ ਸੰਬੰਧਤ ਤਕਲੀਫ਼ਾਂ ਬਾਰੇ ਖੁਲ ਕੇ ਅੱਗੇ ਆਉਣ ਵਾਸਤੇ ਪ੍ਰੇਰਤ ਕਰਣ ਸਦਕਾ ਇਹ ਫਿਲਮ ਆ ਰਹੀ ਹੈ. ਚੰਗੀ ਗੱਲ ਹੈ ਜੀ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਨੇ, ਕੋਈ ਇੰਨਾ ਖਾਨਦਾਨੀ ਸ਼ਫ਼ਾਖ਼ਾਨੇਆਂ ਦੇ ਬਾਰੇ ਖੁਲ ਕੇ ਬੋਲਣ ਦੀ ਜ਼ੁਰਅਤ ਤੇ ਕਰ ਰਿਹੈ -

ਅੱਜ ਦੀ ਪੀੜ੍ਹੀ ਨੂੰ  - ਅੱਜ ਦੀ ਹੀ ਕਿਓਂ , ਪਤਾ ਨਹੀਂ ਕਿੰਨੀਆਂ ਪੀੜੀਆਂ ਤੋਂ ਇਹ ਗੋਰਖ ਧੰਦੇ ਚੱਲੀ ਆ ਰਹੇ ਨੇ, ਜਿੰਨ੍ਹਾਂ ਇੰਨ੍ਹਾ ਖਾਨਦਾਨੀ ਸ਼ਫ਼ਾਖ਼ਾਨੇਆਂ ਨੇ ਤੰਗ ਕੀਤੈ, ਸ਼ਾਇਦ ਹੀ ਕਿਸੇ ਨੇ ਕੀਤਾ ਹੋਉ - ਦਵਾਈਆਂ ਦੇ ਨਾਂ ਤੇ ਪਤਾ ਨਹੀਂ ਸਿੱਧੇ-ਸਾਦੇ ਜਵਾਨਾਂ ਨੂੰ ਇਹ ਕਿਹੜੇ ਕਿਹੜੇ ਖ਼ਤਰਨਾਕ ਸਟੀਰੌਇਡ ਦੇ ਕੇ ਉੰਨਾ ਦੀ ਸਿਹਤ ਖ਼ਰਾਬ ਕਰ ਦਿੰਦੇ ਨੇ।  ਅਕਸਰ ਕੋਈ ਅਜਿਹੀ ਬਿਮਾਰੀ ਹੁੰਦੀ ਵੀ ਨਹੀਂ, ਹੀ ਖਾਨਦਾਨੀ ਮੁੱਛਲ ਟਾਈਪ ਹਕੀਮ ਹੀ ਉੰਨਾ ਨੂੰ ਪਹਿਲਾਂ ਯਕੀਨ ਦਿਵਾ ਦੇਂਦੇ ਨੇ ਕਿ ਜਵਾਨਾ , ਤੇਰੇ ਤੋਂ ਵੱਡਾ ਕਮਜ਼ੋਰ ਬੰਦਾ ਸਾਰੀ ਦਿੱਲੀ ਚ ਨਹੀਂ - ਫੇਰ ਉੰਨਾਂ ਕੋਲੋਂ ਪੈਸੇ ਠੱਗਣ ਦਾ ਸਿਲਸਿਲਾ -

ਅਜ ਤੋਂ 15 ਕੁ' ਸਾਲ ਪਹਿਲਾਂ ਮੇਰੇ ਇਕ ਦੋਸਤ ਨੇ - ਜਿਹੜਾ ਚਮੜੀ ਰੋਗਾਂ ਦਾ ਮਾਹਿਰ ਵੀ ਹੈ -ਮੈਨੂੰ ਦਸਿਆ ਕਿ ਇਸ ਤਰ੍ਹਾਂ ਦੇ ਠੱਗ ਕਿਵੇਂ ਹੌਲੀ2 ਜਵਾਨਾਂ ਕੋਲੋਂ ਪੈਸੇ ਠੱਗਦੇ ਰਹਿੰਦੇ ਨੇ, ਉਸ ਦਸਿਆ ਕਿ ਇਕ ਮੁੰਡਾ ਆਇਆ ਉਸ ਕੋਲ - ਜਿਹੜਾ ਇੰਨਾ ਕੋਲ 70-80 ਹਾਜ਼ਰ ਰੁਪਈਏ ਫੂਕ ਚੁਕਿਆ ਸੀ, ਜਦ ਕਿ ਇਲਾਜ ਦੇ ਨਾਂ ਤੇ ਐਵੇਂ ਹੀ ਊਲ-ਜਲੂਲ ਕੁਝ ਵੀ ਦਿੱਤਾ ਜਾ ਰਿਹਾ ਸੀ, ਜਦੋਂ ਉਹ ਉਸ ਸਪੈਸ਼ਲਿਸਟ ਕੋਲ ਆਇਆ ਤੇ ਉਸ ਨੇ 8-10 ਦਿਨ ਦੀ ਦਵਾਈ ਦਿੱਤੀ ਤੇ ਉਹ ਇਕ ਦਮ ਫਿੱਟ ਹੋ ਗਿਆ.

ਦੋ ਚੀਜ਼ਾਂ ਨੇ, ਜ਼ਿਆਦਾਤਰ ਜਵਾਨਾਂ ਨੂੰ ਕੋਈ ਤਕਲੀਫ ਹੁੰਦੀ ਹੀ ਨਹੀਂ, ਬੱਸ ਇਹ ਓਹਨਾ ਦਾ ਬ੍ਰੇਨ-ਵਾਸ਼ ਕਰ ਕੇ ਉਹਨਾਂ ਨੂੰ ਆਪਣੇ ਜਾਲ ਚ' ਫਸਾਈ ਰੱਖਦੇ ਨੇ, ਦੂਜੀ ਗੱਲ ਇਹ ਕਿ ਜੇ ਕੋਈ ਆਮ ਸਮਸਿਆ ਹੈ ਵੀ ਤੇ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਨਾਂ ਦੀ ਦਵਾਈ ਤੋਂ ਬਿਨਾ ਕੋਈ ਠੀਕ ਹੋ ਨਹੀਂ ਸਕਦਾ -

ਬੱਸ ਇੰਝ ਹੀ ਚਲ ਰਿਹੈ - ਮੇਰੇ ਹਿੰਦੀ ਬਲਾਗ ਮੀਡਿਆ ਡਾਕਟਰ ਵਿਚ ਕੋਈ 1500 ਲੇਖ ਨੇ, ਜਿਹੜੇ ਮੈਂ 12-13 ਸਾਲਾਂ ਚ' ਲਿਖੇ ਨੇ, ਮੇਰੇ ਖਿਆਲ ਚ' ਓਹਨਾਂ ਵਿਚੋਂ 50-100 ਤੇ ਇਸ ਟੌਪਿਕ ਤੇ ਹੀ ਹੋਣਗੇ। ਪਤਾ ਨਹੀਂ ਕਿ ਹੋਇਆ ਏ ਹੁਣ ਮੈਂ ਉਸ ਬਲਾਗ ਤੇ ਬਹੁਤ ਘੱਟ ਲਿਖਦਾ ਹਾਂ - ਕਿੰਨਾ ਕੋਈ ਲਿਖੇ, ਕਿਹੜੀ ਕਿਹੜੀ ਜਗ੍ਹਾ ਤੋਂ ਅਸੀਂ ਕੰਡੇ ਚੁੱਕ ਚੁੱਕ ਕੇ ਕਿਸੇ ਦੀ ਰੱਖਿਆ ਕਰ ਸਕਦੇ ਹਾਂ, ਜੇਕਰ ਇੰਨ੍ਹਾਂ ਠੱਗਾਂ ਰੂਪੀ ਕੰਡਿਆਂ ਕੋਲੋਂ ਬਚਣਾ ਹੈ ਤੇ ਪੈਰੀਂ ਜੁੱਤੀ ਪਾਣੀ ਹੀ ਪਵੇਗੀ।

ਮਾਂ-ਪਿਓ ਨੂੰ ਬੱਚੇ ਨੂੰ ਇਸ ਟੌਪਿਕ ਤੇ ਗੱਲ ਕਰਨੀ ਚਾਹੀਦੀ ਹੈ।  ਕਹਿਣ ਨੂੰ ਸਰਕਾਰੀ ਹਸਪਤਾਲਾਂ ਚ' ਇਸ ਤਰ੍ਹਾਂ ਦੇ ਕਲੀਨਿਕ ਵੀ ਚਲਦੇ ਨੇ ਪਰ ਮੈਨੂੰ ਇੰਝ ਲੱਗਦੈ ਉਹ ਕੇਵਲ ਇਕ ਖਾਣਾ ਪੂਰੀ ਵਾਲੀ ਗੱਲ ਹੈ - ਮਾਂ ਪਿਓ ਨੂੰ ਹੀ ਇਹ ਜਿੰਮੇਵਾਰੀ ਲੈਣੀ ਪਵੇਗੀ। ਜਵਾਨਾਂ ਨੂੰ ਵੀ ਆਪੇ ਅੱਗੇ ਆ ਕੇ ਖੁਲ ਕੇ ਆਪਣੀ ਤਕਲੀਫ ਬਾਰੇ ਦੱਸਣਾ ਚਾਹੀਦੈ -

ਬਾਕੀ ਵੇਖੋ ਕਿ ਕਰਦੈ ਸੋਨਾਕਸ਼ੀ ਦਾ ਖਾਨਦਾਨੀ ਦਵਾਖਾਨਾ - ਜਿਹੜਾ ਉਸ ਨੂੰ ਵਿਰਸੇ ਚ' ਮਿਲਿਆ ਹੈ ਕਿਓਂ ਕਿ ਉਸ ਦਾ ਚਾਚਾ ਜਿਸਦਾ ਇਹ ਦਵਾਖਾਨਾ ਸੀ, ਉਹ ਤੇ ਚੜ ਗਿਆ ਏ ਗੱਡੀ, ਹੁਣ ਦੇਖੋ ਇਹ ਉਸ ਨੂੰ ਕਿਵੇਂ ਚਲਾਂਦੀ ਏ।

ਸਰਪੰਚ ਫਿਲਮ ਦਾ ਗਾਣਾ ਸੁਣੋ ਜੀ - ਨਹੀਓ ਭੁਲਣਾ ਵਿਛੋੜਾ ਮੈਨੂੰ ਤੇਰਾ। 

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...