ਅੱਛਾ ਜੀ ਸ਼ੁਰੂ ਕਰੀਏ- ਮੈਨੂੰ ਪਹਿਲਾਂ ਪਹਿਲਾਂ ਸ਼ੌਂਕ ਚੜਿਆ ਕਿ ਚਲੋ ਲਿਖਣਾ ਸਿਖੀਏ - ਅਖਬਾਰ ਚ ਇਸਤਿਹਾਰ ਆਇਆ, ਇਗਨੁ ਦੇ ਇਕ ਕੋਰਸ ਦਾ ਜਿਹੜਾ ਇਕ ਸਾਲ ਦਾ ਸੀ, ਸਿਰਜਣਾਤਮਕ ਲੇਖਣ ਉੱਤੇ ਸੀ - ਫੀਸ ਭਰੀ, ਢੇਰ ਕਿਤਾਬਾਂ ਆ ਗਈਆਂ, ਐੱਡੀ ਔਖੀ ਹਿੰਦੀ - ਕੁੱਛ ਖਾਸ ਪੱਲੇ ਪਿਆ ਨਹੀਂ - ਆਸ ਕੀਤੀ ਕਿ ਚੰਡੀਗੜ੍ਹ ਚ' ਜਿਹੜੇ ਕੰਟੈਟ ਪ੍ਰੋਗਰਾਮ ਹੋਣੇ ਨੇ ਓਥੇ ਜਾ ਕੇ ਪੁੱਛ ਲਵਾਂਗੇ - ਦੋ ਤਿੰਨ ਦਿਨ ਦਾ ਪ੍ਰੋਗਰਾਮ ਸੀ ਪਹਿਲਾ ਓਥੇ ਮੈਂ ਵੀ ਪੁੱਜ ਗਿਆ- ਫਿਰੋਜ਼ਪੁਰ ਤੋਂ ਗਿਆ ਸੀ. ਲੋ ਜੀ ਉਸ ਕੰਟੈਟ ਪ੍ਰੋਗਰਾਮ ਵਿਚ ਜਦੋਂ ਗਏ, ਉਹ ਜਿਹੜੀ ਪੜਾਉਣ ਵਾਲੀ ਬੀਬੀ ਸੀ, ਉਹ ਬਹੁਤੀ ਕਾਹਲੀ ਚ' ਲੱਗੀ। ਪਹਿਲੇ ਹੀ ਦਿਨ ਕਹਿੰਦੀ ਹੈ ਕਿ ਤੁਹਾਨੂੰ ਹਾਜ਼ਰੀ ਦੀ ਖਾਤਿਰ ਇਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਉਸ ਦੀ ਤੁਸੀਂ ਕੋਈ ਚਿੰਤਾ ਨਹੀਂ ਕਰੋ - ਇਕ ਇਹ ਗੱਲ ਤੇ ਦੂਜਾ ਓਥੇ ਕੋਈ ਐਡਾ ਮਾਹੌਲ ਲੱਗਾ ਵੀ ਨਹੀਂ - ਬਸ ਘਰ ਆ ਕੇ ਫੇਰ ਕਦੇ ਮੁੜ ਓਥੇ ਨਾ ਤੇ ਜਾਣ ਬਾਰ ਸੋਚਿਆ ਤੇ ਸਾਰੀਆਂ 15-16 ਕਿਤਾਬਾਂ ਵੀ ਖੁੱਡੇ ਲਾਈਨ ਲਾ ਦਿੱਤੀਆਂ - ਕਦੇ ਕਦੇ ਜੋਸ਼ ਚ' ਆ ਕੇ ਚੱਕ ਲੈਣੀ ਕੋਈ ਕਿਤਾਬ, ਕੁਝ ਪੱਲੇ ਨਾ ਪੈਣਾ - ਮੁੜ ਉੱਥੇ ਹੀ ਟਿਕਾ ਦੇਣੀ।
ਖੁਰਕ ਤੇ ਛਿੜ ਹੀ ਚੁਕੀ ਸੀ ਲਿਖਣ ਬਾਰੇ ਕੁਛ ਢੰਗ ਨਾਲ ਸਿੱਖਣ ਦੀ, ਅੰਗਰੇਜ਼ੀ ਦੀ ਅਖਬਾਰ ਚ' Writers Bureau , ਇੰਗਲੈਂਡ ਦਾ ਇਸਤਿਹਾਰ ਦੇਖ ਕੇ ਉਸ ਵੇਲੇ - ਸ਼ਾਇਦ 2003 ਚ' - 20-22 ਹਜ਼ਾਰ ਰੁਪਈਏ ਉਹਨਾਂ ਨੂੰ ਭੇਜ ਦਿੱਤੇ - ਉਨਾਂ ਦਿਨਾਂ ਚ' ਮੈਨੂੰ ਇਹ ਸਮਝ ਆਈ ਕਿ ਦੇਸ਼ ਨੂੰ ਆਜ਼ਾਦੀ ਲੈਣ ਚ ' ਕਿੰਨੀ ਮੁਸ਼ਕਿਲ ਹੋਈ ਹੋਵੇਗੀ - ਇਕ ਕਿਸਮ ਦਾ ਉਹ ਵੀ ਪੈਸੇ ਮੇਰਾ ਬਰਬਾਦ ਹੋ ਗਿਆ - ਇੰਝ ਪੜ੍ਹ ਕੇ ਕੁਛ ਨਹੀਂ ਹੁੰਦਾ- ਕਿਤਾਬਾਂ ਪੜ ਕੇ ਬੜਾ ਮੁਸ਼ਕਿਲ ਹੈ ਕੁਛ ਸਿੱਖਣਾ ਇਸ ਤਰ੍ਹਾਂ ਦਾ ਕਰੀਏਟਿਵ ਕੰਮ -
ਫੇਰ ਮੈਂ ਸੋਚ ਸਮਝ ਕੇ ਮਾਸ-ਕਾਮ ਦੀ ਪੜ੍ਹਾਈ ਮਨ ਲਾ ਕੇ ਕੀਤੀ - ਓਥੋਂ ਮੈਨੂੰ ਕਾਫੀ ਚੀਜ਼ਾਂ ਸਮਝ ਆ ਗਈਆਂ ਲਿਖਤਾਂ ਬਾਰੇ - ਮੈਂ ਪੇਪਰਾਂ ਨੂੰ ਲੇਖ ਲਿਖ ਕੇ ਭੇਜਣ ਲੱਗ ਪਿਆ ਤੇ ਫੇਰ 2007 ਚ' ਹਿੰਦੀ ਚ' ਤੇ ਕੁਝ ਚਿਰ ਬਾਅਦ ਅੰਗਰੇਜ਼ੀ ਚ' ਵੀ ਬਲਾਗ ਲਿਖਣੇ ਚਾਲੂ ਕੀਤੇ, ਪੰਜਾਬੀ ਚ' ਵੀ ਕੋਸ਼ਿਸ਼ ਕੀਤੀ ਕਈ ਵਾਰੀ ਪਰ ਪੰਜਾਬੀ ਚ' ਕਦੇ ਵੀ ਬਿੰਦੀ, ਟਿੱਪੀ ਤੇ ਅਧਕ ਮੈਥੋਂ ਟਾਈਪ ਹੀ ਨਾ ਹੋਵੇ, ਬੜੀ ਕੋਸ਼ਿਸ਼ ਕੀਤੀ ਸਹੀ ਪੰਜਾਬੀ ਟਾਈਪ ਕਰਣ ਦੀ, ਪਰ ਗੱਲ ਬਣੀ ਨਹੀਂ -
ਕਿਤੋਂ ਪਤਾ ਲੱਗਾ ਕਿ ਇਗਨੁ ਵਿਚ ਜਰਮਨੀ ਦੀ ਬਰੋੜਕਾਸਟਿੰਗ ਸਰਵਿਸ ਤੋਂ Deustche Velle ਦੇ ਮਾਹਿਰ ਆ ਕੇ ਆਨ-ਲਾਈਨ ਰਾਈਟਿੰਗ ਬਾਰੇ ਡੇਢ ਮਹੀਨੇ ਦਾ ਕੋਰਸ ਕਰਣਗੇ -( ਮਾਰਚ 2009 ਦੀ ਗੱਲ ਹੈ) - ਰੇਸੀਡੈਂਟਿਆਲ ਹੈ, ਓਥੇ ਇਗਨੁ ਚ' ਰਹਿਣਾ ਪਉ , 30 ਹਜ਼ਾਰ ਫੀਸ ਸੀ, ਉਹ ਕੋਰਸ ਕੀਤਾ, ਬਹੁਤ ਹੀ ਫਾਇਦਾ ਹੋਇਆ - ਉਸ ਵਿਚ ਦੇਸ਼ ਦੇ ਵੱਡੇ ਵੱਡੇ ਜਰਨਲਿਸਟ ਸਨ, ਮੈਂ ਤੇ ਬਸ ਇਸ ਕਰ ਕੇ ਕੀਤਾ ਸੀ ਕਿ ਮੈਂ ਆਪਣੇ ਬਲਾਗ ਦੇ ਕੰਟੇੰਟ ਨੂੰ ਚਮਕਾ ਸਕਾਂ - ਉਸ ਡੇਢ ਮਹੀਨੇ ਚ' ਬਹੁਤ ਕੁਛ ਸਿੱਖਿਆ।
ਉਸ ਡੇਢ ਮਹੀਨੇ ਨੇ online content create ਕਰਣ ਬਾਰੇ ਬਹੁਤ ਕੁਛ ਸਿਖਾਇਆ |
ਉਸ ਤੋਂ ਬਾਅਦ ਵੀ ਇਕ ਕੋਰਸ ਇਗਨੁ ਚ' ਹੋਇਆ - 2010 ਦੀ ਗੱਲ ਹੈ - ਉਹ ਵੀ ਆਨ -ਲਾਈਨ ਰਾਈਟਿੰਗ ਨੂੰ ਦੇ ਦਾਅ -ਪੇਚ ਸਿੱਖਣ ਬਾਰੇ ਹੀ ਸੀ - ਉਸ ਤੋਂ ਬਾਅਦ ਜਾ ਕੇ ਗੱਲ ਪੱਲੇ ਪਈ - ਓਹੀ ਗੱਲਾਂ ਹੁਣ ਮੈਂ ਇਸ ਪੰਜਾਬੀ ਬਲਾਗ ਤੇ - ਓਹੀ ਦਾਅ-ਪੇਚ ਤੇ ਹੋਰ ਵੀ ਬਹੁਤ ਕੁਛ ਸਾਂਝਾ ਕਰਣਾ ਚਾਹੁੰਦਾ ਹਾਂ - ਦੇਖੋ, ਕਿੰਨਾ ਕੁ' ਕਰ ਪਾਵਾਂਗਾ ! ਸੱਚ ਹੈ, ਇਹ ਸਭ ਦਿਲ ਦੇ ਮਾਮਲੇ ਹੀ ਨੇ।
ਹੌਲੀ ਹੌਲੀ ਨੌਕਰੀ ਦੇ ਨਾਲ ਨਾਲ ਲੱਗਾ ਰਿਹਾ ਇਸ ਕੰਮ ਚ' ਵੀ, ਇੰਝ ਹੀ ਲੱਗੇ ਲੱਗੇ ਹਿੰਦੀ ਚ' 1500 ਦੇ ਕਰੀਬ ਤੇ ਅੰਗਰੇਜ਼ੀ ਚ' 500 ਦੇ ਕਰੀਬ ਲੇਖ ਹੋ ਗਏ।
ਇਹ ਹੈ ਜੀ ਮੇਰਾ ਹਿੰਦੀ ਦਾ ਬਲਾਗ - मीडिया डाक्टर - https://drparveenchopra.blogspot.com/
ਏ ਰਿਹਾ ਅੰਗਰੇਜ਼ੀ ਬਲਾਗ - Healthy Scribbles - https://drparveenchopra.wordpress.com/
ਇਹ ਹੈ ਜੀ ਮੇਰਾ ਹਿੰਦੀ ਦਾ ਬਲਾਗ - मीडिया डाक्टर - https://drparveenchopra.blogspot.com/
ਏ ਰਿਹਾ ਅੰਗਰੇਜ਼ੀ ਬਲਾਗ - Healthy Scribbles - https://drparveenchopra.wordpress.com/
ਬੜੀ ਮੇਹਨਤ ਕੀਤੀ ਹੈ ਇਹਨਾਂ ਦੋਵਾਂ ਤੇ !
ਕਿਤੋਂ ਕੋਈ ਪੈਸੇ ਦੀ ਕਮਾਈ ਨਹੀਂ ਕੀਤੀ, ਸਾਰਾ ਦਿਲ ਦਾ ਮਾਮਲਾ ਸੀ, ਕਈਂ ਸਾਲ ਬੜੇ discipline ਨਾਲ ਸਵੇਰੇ ਉੱਠ ਕੇ ਦੋ-ਤਿੰਨ ਘੰਟੇ ਲਿਖਦਾ ਸੀ, ਹਿੰਦੀ ਦੀਆਂ ਅਖਬਾਰਾਂ ਚ' ਵੀ ਮੇਰੇ ਹਿੰਦੀ ਬਲਾਗ ਬਾਰੇ ਬਹੁਤ ਛਪਦਾ ਰਿਹਾ - ਉਸ ਬਲਾਗ ਦੇ ਲੇਖ ਵੱਖੋ ਵੱਖੋ ਅਖਬਾਰਾਂ ਦੇ ਐਡੀਟੋਰੀਅਲ ਸਫੇ ਤੇ ਛਪਣ ਲੱਗੇ -
ਬਸ ਵਿਚ ਵਿਚ ਇਹ ਵੀ ਖਿਆਲ ਆਉਂਦਾ ਰਿਹਾ ਕਿ ਜੇ ਕਰ ਅਸੀਂ ਪੰਜਾਬੀ ਚ' ਕੰਟੇੰਟ create ਨਹੀਂ ਕਰਾਂਗੇ ਤੇ ਕੌਣ ਕਰੇਗਾ - ਪੰਜਾਬੀ ਚ' online ਕੰਟੇੰਟ ਦਾ ਬੜਾ ਮਾੜਾ ਹਾਲ ਹੈ, ਸਾਡੇ ਵਰਗੇ ਲੋਕਾਂ ਨੂੰ ਜਿਹੜੇ ਥੋੜਾ ਬਹੁਤ ਵੀ ਹੁਣ ਇਸ ਦੇ ਗੁਰ ਜਾਣਦੇ ਨੇ, ਉਹਨਾਂ ਨੂੰ ਹੀ ਮੈਦਾਨ ਚ' ਨਿਤਰਨਾ ਪਉ , ਇਹੋ ਸੋਚ ਹੈ ਹੁਣ ਹੱਥ ਧੋ ਕੇ ਪੰਜਾਬੀ ਦੇ ਪਿੱਛੇ ਪੈ ਜਾਣ ਦੇ ਪਿੱਛੇ 😂😂- ਦੇਖਦੇ ਹਾਂ - ਬਾਕੀ ਦੀਆਂ ਗੱਲਾਂ - ਉਹਨਾਂ ਦਾਅ-ਪੇਚਾਂ ਬਾਰੇ- ਅਗਲੀ ਪੋਸਟ ਵਿਚ ਕਲ ਸਵੇਰੇ - ਪੱਕਾ !!
No comments:
Post a Comment