ਜਦੋਂ ਮਾਪਿਆਂ ਨੂੰ ਪਤਾ ਲੱਗੇ ਕਿ ਓਹਨਾ ਦੇ ਧੀ-ਪੁੱਤ ਨੇ ਅੱਜ ਸਿਗਰੇਟ ਪੀਤੀ ਏ , ਗੁਟਖਾ ਖਾਦਾ ਏ.... ਇਹ ਸਾਰੇ ਟੱਬਰ ਲਈ ਇਕ ਸ਼ੋਗ ਦਾ ਦਿਹਾੜਾ ਹੁੰਦੈ - ਕਿਓਂ ਕਿ ਇਕ ਵਾਰੀ ਲੱਗੀ ਇਹ ਲੱਤ ਕਿੱਢੀ ਔਖੀ ਹੈ ਛੱਡਣੀ, ਇਹ ਅਸੀਂ ਲੋਕ ਹੀ ਜਾਣਦੇ ਹਾਂ ਜਿਹੜੇ ਸਾਰਾ ਦਿਨ ਮਰੀਜ ਨਾਲ ਸਿਰ ਖਪਾਉਂਦੇ ਰਹਿੰਦੇ ਹਾਂ.
ਪਿਛਲੇ ਹਫਤੇ ਦੀ ਗੱਲ ਹੈ ਮੈਂ ਨਵੀ ਦਿੱਲੀ ਮੈਟਰੋ ਸਟੇਸ਼ਨ ਦੇ ਅੰਦਰ ਜਾਣ ਲੱਗਾ ਤੇ ਇਕ ਤੰਬਾਕੂ ਗੁਟਖੇ ਬਾਰੇ ਬੋਰਡ ਲੱਗਿਆ ਵੇਖ ਕੇ ਮੈਂ ਰੁਕ ਗਿਆ ਤੇ ਇਕ ਫੋਟੋ ਖਿੱਚ ਲਈ - ਮੈਨੂੰ ਨਹੀਂ ਸੀ ਪਤਾ ਕਿ ਸਿਗਰਟ-ਬੀੜੀ ਦੇ ਸੂਟੇ ਖਿੱਚਣ ਦਾ ਜ਼ੁਰਮਾਨਾ ਇਕ ਲੱਖ ਰੁਪਈਏ ਹੋ ਗਿਆ ਏ - ਤੇ ਨਾਲ ਹੀ ਜੇ ਕੀਤੇ ਪਾਨ -ਗੁਟਖਾ ਖਾ ਕੇ ਥੁੱਕ ਦਿੱਤਾ ਸਟੇਸ਼ਨ ਉੱਤੇ ਤਾਂ 50 ਹਜ਼ਾਰ ਰੁਪਈਏ ਹੋਰ ਠੁੱਕ ਸਕਦੇ ਨੇ -
ਮੈਨੂੰ ਲੱਗਾ ਇਸ ਜ਼ੁਰਨਾਮੇ ਵਾਲੀ ਗੱਲ ਚ' ਤੇ ਅਸੀਂ ਅਮਰੀਕਾ ਨੂੰ ਵੀ ਕਿਤੇ ਪਿਛਾਂਹ ਸੁੱਟ ਦਿੱਤਾ - ਕਿਓਂਕਿ ਓਥੇ ਅਮਰੀਕਾ ਚ' ਤੇ ਹੋਟਲਾਂ ਚ' ਇਸ ਤਰ੍ਹਾਂ ਦੇ ਨੋਟਿਸ ਸਾਡੀ ਟੇਬਲ ਲੰਪ ਤੇ ਲੱਗੇ ਦਿਖੇ ਕਿ ਜੇ ਤੁਸੀਂ ਸੂਟਾ ਮਾਰਣ ਵਰਗਾ ਕੰਮ ਕੀਤਾ ਤੇ ਅਸੀਂ ਤੁਹਾਡੇ ਹੋਟਲ ਦੇ ਬਿੱਲ ਚ' 250 ਡਾਲਰ ਜੋੜ ਦਿਆਂਗੇ ਕਿਓਂਕਿ ਅਸੀਂ ਸਾਫ-ਸਫਾਈ ਕਰਵਾਨੀ ਹੁੰਦੀ ਏ।
ਓਸੇ ਦਿਨ ਹੋਟਲ ਚ ਬੈਠੇ ਇੰਝ ਹੀ ਸਾਥੀਆਂ ਨਾਲ ਗੱਲ ਹੋ ਰਹੀ ਸੀ ਕਿ 250 ਦੇ ਜ਼ੁਰਮਾਨੇ ਦਾ ਨੋਟਿਸ ਪਿਆ ਏ ਕਮਰੇ ਦੀ ਤਬਲੇ ਤੇ. ਉਹ ਬੰਦਾ ਸਿਆਣਾ ਸੀ, ਬੀ.ਐੱਸ.ਐੱਫ ਦੇ ਆਈ.ਜੀ ਰੈਂਕ ਦਾ ਬੰਦਾ ਏ, ਉਹ ਸਾਰਿਆਂ ਨੂੰ ਸਚੇਤ ਕਰਣ ਲੱਗਾ, ਬਾਈ, ਇਹਨੂੰ ਸਿਰਫ ਧਮਕੀ ਨਾ ਸਮਝ ਲੈਣਾ, ਇਥੇ ਸਾਰੇ ਕੰਮ ਬੜੇ ਪੱਕੇ ਨੇ।
ਉਸ ਨੇ ਆਪਣੀ ਗੱਲ ਸੁਣਾਈ ਕਿ ਕੁਝ ਚਿਰ ਪਹਿਲਾਂ ਉਹ ਕਿਤੇ ਆਪਣੀ ਫੈਮਲੀ ਨਾਲ ਗਯਾ ਹੋਇਆ ਸੀ, ਜਗ੍ਹਾ ਦਾ ਨਾਂਅ ਮੈਨੂੰ ਚੇਤੇ ਨਹੀਂ ਰਿਹਾ - ਦੀਵਾਲੀ ਵਾਲੇ ਦਿਹਾੜੇ ਉਹ ਕਿਸੇ ਹੋਟਲ ਚ' ਹੀ ਸਨ, ਪੂਜਾ ਦੇ ਤੋਰ ਤੇ ਉਹਨਾਂ ਇਕ ਅਗਰਬੱਤੀ ਜਗਾ ਦਿੱਤੀ, ਅਜੇ ਉਹ ਅਗਰਬੱਤੀ ਦਾ ਧੁਆਂ ਨਿਕਲਣਾ ਸ਼ੁਰੂ ਹੀ ਹੋਇਆ ਸੀ ਕਮਰੇ ਵਿਚ ਪਾਣੀ ਦੇ ਜੈਟ ਚੱਲਣ ਲੱਗ ਪਏ, ਘੁੱਗੂ ਵੱਜਣ ਲੱਗ ਪਏ, ਕਮਰੇ ਚ ਪਾਣੀ ਪਾਣੀ ਹੋ ਗਿਆ - ਇਸ ਤੋਂ ਪਹਿਲਾਂ ਕਿ ਕੁਛ ਸਮਝੀਂ ਆਉਂਦਾ ਇੰਝ ਲੱਗਾ ਕਿ ਕੁਛ ਲੋਕ ਆ ਕੇ ਦਰਵਾਜਾ ਖੜਕਾ ਨਹੀਂ, ਭੰਨ ਰਹੇ ਨੇ, ਜਿਵੇਂ ਤੋੜ ਹੀ ਦੇਣਗੇ - ਉਸ ਨੇ ਦਸਿਆ, ਜਿਵੇਂ ਹੀ ਦਰਵਾਜ਼ਾ ਖੋਲਿਆ - ਹੋਟਲ ਦੇ ਸਟਾਫ ਨੇ ਸਾਨੂੰ ਪਰੇ ਧੱਕਾ ਮਾਰਿਆ ਤੇ ਨਸ ਕੇ ਅੰਦਰ ਵੜੇ - ਅੱਗੇ ਦੱਸਦੈ ਕਿ ਬੜੀ ਮੁਸ਼ਕਿਲ ਨਾਲ ਉਸ ਗੱਲ ਨੂੰ ਰਫ਼ਾ -ਦਫ਼ਾ ਕਰਵਾਇਆ - ਕਿਓਂਕਿ ਅਗਰਬੱਤੀ ਦੀ ਗੱਲ ਸੀ, ਨਹੀਂ ਤੇ 1000 ਡਾਲਰ ਠੁੱਕ ਜਾਣੇ ਸੀ (ਓਥੇ ਇੰਨਾ ਜ਼ੁਰਮਾਨਾ ਸੀ ) - ਗੱਲ ਇਹ ਹੈ ਕਿ ਇੰਨ੍ਹਾਂ ਹੋਟਲਾਂ ਚ' ਸੈਂਸਰ ਲੱਗੇ ਹੁੰਦੇ ਨੇ ਕਿ ਜਿਵੇਂ ਹੀ ਉਹ ਸੁੰਘਦੇ ਨੇ, ਉਹ ਫਾਇਰ ਅਲਾਰਮ ਦੇ ਨਾਲ ਨਾਲ ਉਸ ਕਮਰੇ ਚ' ਪਾਣੀ ਦੇ ਫ਼ਵਾਰੇ ਖੁਲ ਜਾਂਦੇ ਨੇ।
ਇਸ ਗੱਲ ਇਸ ਲਈ ਸਾਂਝੀ ਕੀਤੀ ਕਿ ਕ਼ਾਨੂਨ ਤੇ ਹਰ ਜਗ੍ਹਾ ਹੁੰਦੇ ਨੇ ਪਰ ਲੋਕਾਂ ਚ' ਓਹਨਾਂ ਦਾ ਕਿੰਨ੍ਹਾ ਕੁ 'ਡਰ ਹੈ, ਅਸਲ ਗੱਲ ਇਹ ਹੈ -
ਅਸੀਂ ਅਮਰੀਕਾ ਚ' ਜਿੰਨੇ ਵੀ ਹੋਟਲਾਂ ਚ' ਰਹੇ - ਅੰਦਰ ਤੇ ਖੁਸ਼ਬੂਆਂ ਤੇ ਬਾਹਰ ਨਿਕਲਦਿਆਂ ਹੀ ਇਕ ਪਾਸੇ ਬੜੀ ਮਾੜੀ ਹਵਾੜ ਜਿਹੀ ਇਕ ਦਮ ਸੁੰਘਣੀ ਪਵੇ - ਕਈ ਦਿਨ ਤੇ ਇੰਝ ਹੀ ਲੱਗਦਾ ਰਿਹਾ ਕਿ ਸ਼ਾਇਦ ਇਥੇ ਆ ਕੇ ਲੋਕੀਂ ਸਿਗਟਾਂ ਦੇ ਸੂਟੇ ਮਾਰਦੇ ਹੋਣੇ ਨੇ, ਇਕ ਦਿਨ ਰਿਹਾ ਹੀ ਨਹੀਂ ਗਿਆ, ਸੋਚਿਆ ਇਕ ਪੀਪੇ ਦੇ ਢੱਕਣ ਨੂੰ ਚੱਕ ਕੇ ਦੇਖਿਆ ਹੀ ਜਾਵੇ, ਉਸ ਨੂੰ ਖੋਲ ਕੇ ਜਿਹੜੀ ਸੌਗਾਤ ਨਜ਼ਰੀਂ ਪਈ, ਤੁਸੀਂ ਉਸ ਦੇ ਦਰਸ਼ਨਾਂ ਤੋਂ ਕਿਵੇਂ ਵਾਂਝੇ ਰਹਿ ਸਕਦੇ ਹੋ, ਦੇਖੋ ਜੀ -
ਇਸ ਉੱਤੇ ਲਿਖਿਆ - ਸਮੋਕਿੰਗ ਪੋਸਟ - ਇਥੇ ਆ ਕੇ ਸੂਟੇ ਲਾਓ ਤੇ ਬਾਅਦ ਚ ਸਿਗਟਾਂ ਨੂੰ ਇਸ ਮੋਰੀ ਚ ਸੁੱਟਦੇ ਜਾਓ |
ਸਿਗਟਾਂ ਨਾਲ ਭਰੀ ਬਾਲਟੀ ਪਾਣੀ ਚ ਰੱਖੀ ਹੋਈ - ਜਿਹੜੇ ਨਹੀਂ ਕੁਛ ਖਾਂਦੇ ਪੀਂਦੇ ਓਹਨਾ ਨੂੰ ਆਂਦੇ ਜਾਂਦੇ ਹਵਾੜ ਦੀ ਸੌਗਾਤ |
ਮੈਨੂੰ ਹੁਣੇ ਖ਼ਯਾਲ ਆ ਰਿਹੈ ਕਿਤੇ ਲਖਨਊ ਦੀ ਮੈਟਰੋ ਇਸ ਕਰ ਕੇ ਤੇ ਫਲਾਪ ਨਹੀਂ ਹੋ ਰਹੀ ਕਿ ਓਥੇ ਤੇ ਲੋਕੀਂ ਤੇ ਗੁਟਖੇ, ਮਸਾਲੇ , ਪਾਨਾਂ, ਤੰਬਾਕੂ-ਚੂਨੇ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਤੇ ਜੇ ਮੈਟਰੋ ਚ ਚੜਣ ਤੋਂ ਪਹਿਲਾਂ ਮੂੰਹ ਚ' ਦੱਬ ਵੀ ਲਿੱਤੀਆਂ ਇਹ ਸੌਗਾਤਾਂ ਤੇ ਥੁੱਕਾਂ ਕਿੱਥੇ , ਜਗ੍ਹਾ ਜਗ੍ਹਾ ਕੈਮਰੇ ਲੱਗੇ ਨੇ - ਸੜਕਾਂ ਵਰਗੀ ਖੁਲ ਥੋੜੀ - ਜਿਥੇ ਮਰਜੀ ਖੜ ਗਏ ਜਾਂ ਚਲਦੇ ਚਲਦੇ ਵੀ ਮਾਰ ਲਈ ਪਿਚਕਾਰੀ - ਕੋਈ ਖੰਘ ਕੇ ਤੇ ਦੱਸੇ !!
ਹੁਣ ਮੇਰੇ ਐਸੇ ਪਾਸੇ ਇੰਨੀ ਹਵਾੜ ਹੋ ਗਈ ਹੈ ਕਿ ਮੈਨੂੰ ਇਸ ਨੂੰ ਦੂਰ ਭਜਾਣਾ ਵੀ ਪੈਣੇ - ਚਲੋ ਜੀ, ਵਡਾਲੀ ਭਰਾਵਾਂ ਦੇ ਇਸ ਸੂਫ਼ੀ ਗੀਤ ਨੂੰ ਸੁਣੀਏ - ਮੈਨੂੰ ਇਹਨਾਂ ਵੀਰਾਂ ਨੂੰ ਫਿਰੋਜ਼ਪੁਰ ਚ' ਦੋ ਵਾਰੀ live ਸੁਨਣ ਦਾ ਮੌਕਾ ਮਿਲਿਆ - ਗਾਇਕੀ ਤੇ ਠਾ ਹੈ ਹੀ, ਬੰਦੇ ਵੀ ਐੱਡੇ ਖੁੱਲੇ ਦਿਲ ਵਾਲੇ -- ਅੰਮ੍ਰਿਤਸਰ ਦੀ ਮਿੱਟੀ ਦੀ ਖੁਸ਼ਬੂ ਹੈ ਜੀ ਇੰਨ੍ਹਾਂ ਰੱਬੀ ਬੰਦਿਆਂ ਚ' !! - ਅਸਾਂ ਤੇ ਤੈਨੂੰ ਰਬ ਮੰਨਿਆ !!
No comments:
Post a Comment