Saturday 13 July 2019

ਸ਼ਮਸ਼ਾਨਾਂ ਚ' ਇਹ ਕੀ ਹੋ ਰਿਹੈ ?

ਵਹਾਤਸੱਪ ਵੈਸੇ ਕਮਾਲ ਦੀ ਚੀਜ਼ ਹੈ - ਕੁਝ ਚਿਰ ਹੋਇਆ ਇਕ ਵੀਡੀਓ ਬੜਾ ਵਾਇਰਲ ਹੋਇਆ ਸੀ - ਇਕ ਬਜ਼ੁਰਗ ਦੇ  ਭੋਗ ਤੇ ਨੱਚਣਾ-ਟੱਪਣਾ ਹੋ ਰਿਹੈ - ਰਬ ਜਾਣੇ ਉਹ ਇਹੋ ਜਿਹੀ ਵਸੀਹਤ ਹੀ ਕਰ ਗਿਆ ਹੋਵੇ - ਮੈਨੂੰ ਨਹੀਂ ਪਤਾ - ਪਰ ਇਨ੍ਹਾਂ ਯਾਦ ਹੈ ਕਿ ਉਸ ਬੈਠਕ ਚ' ਓਹਨਾ ਨੇ ਡਾੰਸਰ ਬੁਲਾਈ ਹੋਈ ਸੀ ਜਿਹੜੀ ਇਕ ਬਾਲੀਵੁੱਡ ਦੇ ਲੱਚਰ ਗਾਣੇ ਤੇ ਡਾਂਸ ਕਰ ਰਹੀ ਸੀ - ਉਸ ਵੀਡੀਓ ਚ' ਇਹ ਵੀ ਵੇਖਿਆ ਕਿ ਉਸੇ ਨਾਚ-ਗਾਣੇ ਦੌਰਾਨ ਬਹੁਤ ਸਾਰੀਆਂ ਬੀਬੀਆਂ ਤੇ ਬੱਚੇ ਉਸ ਹਾਲ ਤੋਂ ਬਾਹਰ ਜਾਈ ਜਾ ਰਹੇ ਸੀ -

ਮੋਇਆਂ ਨਾਲ ਕੋਈ ਮਰ ਨਹੀਂ ਜਾਂਦਾ -  ਹੁਣ ਲੋਕੀਂ ਇੰਨ੍ਹਾਂ ਸੋਗ-ਸੂਗ ਨਹੀਂ ਮਨਾਉਦੇ (ਬਚਪਨ ਚ ਦੇਖਦੇ ਸੀ ਜਨਾਨੀਆਂ ਛਾਤੀਆਂ ਪਿਟ ਪਿਟ ਕੇ ਅੱਧ-ਮਰੀਆਂ ਹੋ ਜਾਂਦੀਆਂ ਸੀ, ਜਿਹੜਾ ਰਿਸ਼ਤੇਦਾਰ ਆਉਂਦਾ, ਮੁੜ ਤੋਂ ਤੀਵੀਆਂ ਨੇ ਖੜ੍ਹ ਜਾਣਾ ਤੇ ਛਾਤੀਆਂ ਤੇ ਧੱਫੇ ਮਾਰ ਮਾਰ ਕੇ ਪਿਟਣਾ ਫੇਰ ਤੋਂ ਸ਼ੁਰੂ ਹੋ ਜਾਂਦਾ, ਨਾਲੇ ਵੈਨ ਪੈਣੇ - ਬਚਪਨ ਚ' ਮੈਨੂੰ ਇਹ ਦੇਖ ਕੇ ਬੜਾ ਹੀ ਦੁੱਖ ਹੁੰਦਾ , ਮੇਰਾ ਬਾਲ ਮਨ ਕੋਲੋਂ ਵੀ ਰੁਕ ਨਾ ਹੁੰਦਾ ਤੇ ਉਹ ਵੀ ਰੋਣ ਲੱਗ ਪੈਂਦਾ😢-

ਹੁਣ ਤੇ ਐਵੇਂ ਹੀ ਰਿਸ਼ਤੇਦਾਰਾਂ ਦੇ ਇਕ ਥਾਂ ਤੇ ਇਕੱਠੇ ਹੋਣ ਦਾ ਬਹਾਣਾ ਜਿਹਾ ਹੁੰਦੈ - ਸਮਾਂ ਬਦਲ ਰਿਹੈ, ਅਜਿਹੇ ਮੌਕੇ ਤੇ ਵਤੀਰੇ ਵੀ ਬਦਲਣੇ ਹੀ ਸਨ. ਓਹੀਓ ਗੱਲ, ਜਨਾਬ, ਜਿਨ੍ਹਾਂ ਜਿਨ੍ਹਾਂ ਕਿਸੇ ਦਾ ਰਿਸ਼ਤਾ ਓਨ੍ਨਾ ਓਨ੍ਨਾ ਦੁੱਖ - ਤੇ ਇਹ ਦੁੱਖ ਦਿਖਾਉਣ ਵਾਲਾ ਵੀ ਨਹੀਂ ਹੁੰਦਾ, ਇਹ ਤਾਂ ਉਮਰਾਂ ਦੇ ਦੁੱਖ ਹੁੰਦੇ ਨੇ -

ਹੁਣ ਤੇ ਜਿਸ ਤਰ੍ਹਾਂ ਪਹਿਣ-ਪਚਰ ਕੇ ਬੈਠਕ ਤੇ ਲੋਕ ਆਉਂਦੇ ਨੇ, ਉਸ ਵੇਲੇ ਧਿਆਨ ਮੁੜ ਮੁੜ ਕੇ ਉਹਨਾਂ 40-50 ਸਾਲ ਪੁਰਾਣੀਆਂ ਗੱਲਾਂ ਵੱਲ ਚਲਿਆ ਜਾਂਦੈ ਜਦੋਂ ਤੀਵੀਆਂ ਆਪਣਾ ਬੁਰਾ ਹਾਲ ਕਰ ਲੈਂਦੀਆਂ ਸਨ - ਰਬ ਜਾਣੇ ਅਜੇ ਵੀ ਪਿੰਡ ਥਾਂਈਂ ਉਂਝ ਹੀ ਚਲਦਾ ਹੋਵੇ - ਰਬ ਸਬ ਪਾਸੇ ਸੁਖ ਸਾਂਧ ਰੱਖੇ, ਸਾਰੇ ਹੱਸਦੇ ਵਸਦੇ ਰਹਿਣ।

ਇਹ ਗੱਲ ਅੱਜ ਇਸ ਕਰਕੇ ਲਿਖ ਦਿੱਤੀ ਕਿਓਂਕਿ ਦੋ ਦਿਨ ਪਹਿਲਾਂ ਇਕ ਵੀਡੀਓ ਫੇਸਬੁੱਕ ਤੇ ਕਿਤੇ ਇਕ ਫੇਸਬੁੱਕ ਫ੍ਰੈਂਡ ਨੇ ਸਾਂਝੀ ਕੀਤੀ ਜਿਥੇ ਲੋਕੀਂ ਸ਼ਮਸ਼ਾਨ ਚ' ਕਿਸੇ ਧਾਰਮਿਕ ਜਿਹੇ ਗੀਤ ਉੱਤੇ ਝੂਮ ਰਹੇ ਨੇ - ਮਰਣ ਵਾਲੇ ਦੀ ਮਿੱਟੀ ਅਜੇ ਓਥੇ ਚਬੂਤਰੇ ਤੇ ਹੀ ਪਈ ਏ, ਕਿਸੇ ਨੇ ਕੰਮੈਂਟ ਕੀਤਾ ਕਿ ਕਈਂ ਜਗ੍ਹਾ ਤੇ ਇਸ ਤਰ੍ਹਾਂ ਦਾ ਰਿਵਾਜ ਹੈ ਕਿ ਜੇ ਕਰ ਬਜ਼ੁਰਗ ਵੱਡੀ ਉਮਰੇ ਪੂਰਾ ਹੋਵੇ - ਜਿਸਦੇ ਪੋਤੇ ਦੋਹਤੇ ਦੇ ਵੀ ਬੱਚੇ ਹੋਣ, ਓਥੇ ਇਸ ਤਰ੍ਹਾਂ ਦੀ celebration ਕਰਣ ਦਾ ਰਿਵਾਜ਼ ਹੈ - ਮੈਂ ਅੱਜ ਫੇਰ ਵੇਖਿਆ ਇਸ ਵੀਡੀਓ ਨੂੰ - ਲੋਕੀਂ ਇਸ ਦੌਰਾਨ ਵੀਡੀਓ ਵੀ ਬਣਾ ਰਹੇ ਨੇ!!

ਪਹਿਲਾਂ ਅਸੀਂ ਵੀ ਤੇ ਦੇਖਦੇ ਸੀ ਜਦੋਂ ਬੜੇ ਬਜ਼ੁਰਗ ਪੂਰੇ ਹੁੰਦੇ ਸੀ ਤੇ ਉਹਨਾਂ ਦੀ ਅਰਥੀ ਨੂੰ ਝੰਡੀਆਂ, ਗੁੱਡੇ ਪਟੋਲਿਆਂ ਨਾਲ ਸਜਾਇਆ ਜਾਂਦਾ ਸੀ, ਮਖਾਣੇ ਵੰਡੇ ਜਾਂਦੇ ਸੀ - ਮੈਨੂੰ ਤੇ ਉਹ ਵੀ ਬੜਾ ਅਜੀਬ ਹੀ ਲੱਗਦਾ ਸੀ, ਕਿਸੇ ਦੇ ਘਰੋਂ ਜੀਅ ਚਲਿਆ ਗਿਆ, ਇਸ ਦਾ ਕਾਹਦਾ ਜਸ਼ਨ!

ਹੁਣ ਗੱਲ ਹੋਰ ਹੈ - ਕੋਈ ਆਪਣੇ ਆਪ ਨੂੰ ਬੁੱਢਾ ਅਖਵਾਉਣਾ ਹੀ ਨਹੀਂ ਚਾਹੁੰਦਾ, ਤੇ ਨਾ ਹੀ ਸ਼ਾਇਦ ਬੁੱਢਾ ਮਹਿਸੂਸ ਹੀ ਕਰਦੇ ਨੇ - ਆਪਣੇ ਵਾਲਾਂ ਨੂੰ ਰੰਗ ਕੇ ਇੰਝ ਲਿਸ਼ਕੇ-ਪੁਸ਼ਕ਼ੇ ਰਹਿੰਦੇ ਨੇ ਕਿ ਬਜ਼ੁਰਗ ਲੱਗਦੇ ਹੀ ਨਹੀਂ - ਚੰਗੀ ਗੱਲ ਹੈ, ਹਰ ਕਿਸੇ ਨੂੰ ਆਪਣੀ ਜੀਓੰਦੇ ਜੀ ਹੀ ਜਸ਼ਨ ਮਨਾ ਲੈਣੇ ਚਾਹੀਦੇ ਨੇ, ਇਕ ਵਾਰ ਅੱਖਾਂ ਬੰਦ ਹੋਣ ਮਗਰੋਂ ਕਿੰਨੇ ਵੇਖਣ ਆਉਣੈ ਕਿ ਬਾਅਦ ਚ' ਕਿ ਹੋਇਆ -

ਇਹ ਜਿਹੜੀ ਵੀਡੀਓ ਤੁਸੀਂ ਹੁਣ ਦੇਖੋਗੇ,  ਇਸ ਥੱਲੇ ਕਿਸੇ ਨੇ ਇਕ ਕੰਮੈਂਟ ਹੋਰ ਵੀ ਕੀਤਾ ਹੋਇਆ ਸੀ ਕਿ ਇਹ ਜਿਹੜੇ ਝੂਮ ਰਹੇ ਨੇ ਇਹਨਾਂ ਦਾ ਬੰਦਾ ਬਹੁਤਾ ਬਜ਼ੁਰਗ ਹੋਏਗਾ - ਪਰ ਰਬ ਭਲਾ ਕਰੇ, ਓਥੇ ਹੋਰ ਵੀ ਤੇ ਲੋਕ ਆਏ ਹੁੰਦੇ ਨੇ ਆਪਣਿਆਂ ਨੂੰ ਆਖਰੀ ਸਫਰ ਲਈ ਛੱਡਣ!



ਚਲੋ ਛੱਡੋ, ਮੈਂ ਵੀ ਅੱਜ ਦੇ ਦਿਨ ਕਿਹੜੀਆਂ ਕਮਲੀਆਂ  ਗੱਲਾਂ ਲੈ ਕੇ ਬਹਿ ਗਿਆ - ਜੀਂਦੇ ਵਸਦੇ ਰਹੋ। ਚਲੋ, ਦੇਖਦੇ ਹਾਂ, ਬਾਬਾ ਭਗਵੰਤ ਮਾਨ ਕੀ ਫਰਮਾ ਰਹੇ ਨੇ -

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...