ਅੱਜ ਸਵੇਰੇ ਮੈਂ ਟਾਇਮਸ ਆਫ ਇੰਡੀਆ ਦੇਖ ਰਿਹਾ ਸੀ ਤੋਂ ਇਕ ਫੋਟੋ ਦਿਖੀ ਜਿਥੇ ਕਾਫੀ ਬੰਦੇ ਆਪਣੇ ਸਾਈਕਲਾਂ ਨੂੰ ਥੱਲੇ ਰੱਖ ਕੇ ਨਾਲ ਹੀ ਆਪ ਵੀ ਲੰਮੇ ਪਾਏ ਹੋਏ ਨੇ - ਜਦੋਂ ਉਸ ਫੋਟੋ ਦੇ ਥੱਲੇ ਲੱਗੀ ਕੈਪਸ਼ਨ ਪੜ੍ਹੀ ਤੇ ਪਤਾ ਲੱਗਾ ਕਿ ਮਨਹਟਣ (ਨਿਊ ਯਾਰਕ) ਦੇ ਸਾਈਕਲਾਂ ਤੇ ਚੱਲਣ ਵਾਲੇ ਲੋਕ ਜ਼ਮੀਨ ਦੇ ਥੱਲੇ ਲੇਟ ਕੇ ਪ੍ਰੋਟੇਸਟ ਕਰ ਰਹੇ ਸੀ ਕਿ ਓਥੇ ਸਾਈਕਲ ਤੇ ਚੱਲਣ ਵਾਲਿਆਂ ਵਾਸਤੇ ਸੁਰੱਖਿਆ ਨਹੀਂ ਹੈ.
ਜਿਥੋਂ ਦੀ ਇਹ ਗੱਲ ਹੈ, ਸਬੱਬ ਦੀ ਗੱਲ ਹੈ ਕਿ ਮੈਂ ਵੀ ਪਿੱਛੇ ਜਦੋਂ ਦੋ ਕੁ' ਮਹੀਨੇ ਪਹਿਲਾਂ ਗਿਆ ਤੇ ਮੈਂ ਓਥੇ ਦੇ ਟ੍ਰੈਫਿਕ ਦੀ ਇਕ ਛੋਟੀ ਜਿਹੀ ਕਲਿਪ ਬਨਾਈ ਸੀ, ਲੋ ਤੁਸੀਂ ਵੀ ਦੇਖੋ -
ਇਕ ਤੇ ਗੱਲ ਮੈਂ ਅਮਰੀਕਾ ਚ' ਜਿਥੇ ਜਿਥੇ ਵੀ ਮੈਂ ਗਿਆ ਇਹ ਦੇਖਿਆ ਕਿ ਸਾਈਕਲ ਨੂੰ ਲੋਕ ਬੜਾ ਪਸੰਦ ਕਰਦੇ ਨੇ, ਯੂਨੀਵਰਸਿਟੀਆਂ ਚ' ਦੇਖਿਆ ਸਟੂਡੈਂਟਸ ਸਾਈਕਲਾਂ ਤੇ ਆ ਰਹੇ ਨੇ, ਬੜਾ ਚੰਗਾ ਇਹ ਵੇਖ ਕੇ... ਸਾਈਕਲਾਂ ਤੇ ਚੱਲਣ ਵਾਲਿਆਂ ਵਾਸਤੇ ਰਾਹ ਵੀ ਬਣਿਆ ਹੋਇਆ ਦਿਖਦਾ ਸੀ ਹਰ ਜਗ੍ਹਾ , ਇਥੇ ਮਨਹਟਨ, ਨਿਊ ਯਾਰਕ ਦੇ ਇਲਾਕੇ ਚ' ਕੁਝ ਅਜੀਬ ਜਿਹਾ - ਦਿੱਲੀ ਦੇ ਚਾਂਦਨੀ ਚੌਕ ਵਰਗਾ ਜ਼ਾਂ ਕਹਿ ਲਵੋ ਬੰਬਈ ਦੇ ਭੀੜ-ਭੜੱਕੇ ਵਾਲੇ ਇਲਾਕੇ ਵਰਗੀ ਕਾਹਲੀ ਦਿਖੀ - ਸਾਈਕਲਾਂ ਵਾਲੇ ਵੀ ਇੰਝ ਚ' ਅੰਨ੍ਹੇਵਾਹ ਚਲਦੇ ਦਿਖੇ ਸੜਕਾਂ ਤੇ, ਮੇਰੇ ਖਿਆਲ ਚ' ਥੋੜਾ ਬਹੁਤ ਅੰਦਾਜ਼ਾ ਤੇ ਤੁਹਾਨੂੰ ਉੱਪਰ ਵਾਲੀ ਵੀਡੀਓ ਦੇਖ ਕੇ ਹੋ ਹੀ ਗਿਆ ਹੋਏਗਾ।
ਫੋਲਡਿੰਗ ਸਾਇਕਿਲ ਵੀ ਦਿਖੇ, ਗੱਡੀ ਚ ਲੈ ਕੇ ਚੜ ਜਾਂਦੇ ਨੇ ਲੋਕ ਸਾਇਕਿਲ |
ਵੈਸੇ ਹਰ ਜਗ੍ਹਾ ਸਾਈਕਲਾਂ ਦੀ ਭਰਮਾਰ ਸੀ। ਇਥੇ ਹੀ ਨਿਊ ਯਾਰ੍ਕ ਚ' ਇਕ ਜਗ੍ਹਾ ਹੈ ਬਰੁਕਲਿਨ ਬ੍ਰਿਜ - ਲੋਕੀਂ ਉਸ ਨੂੰ ਪੈਦਲ ਜਾ ਕੇ ਦੇਖਦੇ ਨੇ, ਉਸ ਉੱਤੇ ਵੀ ਸਾਈਕਲਾਂ ਚਲਦਿਆਂ ਨੇ - ਓਹਨਾ ਵਾਸਤੇ ਜਗ੍ਹਾ ਵੀ ਹੈ - ਓਥੇ ਮੈਨੂੰ ਉਹਨਾਂ ਸਾਈਕਲਾਂ ਤੇ ਚੱਲਣ ਵਾਲਿਆਂ ਦਾ ਤੱਤਾਪਨ ਵੇਖ ਕੇ ਬੜਾ ਅਜੀਬ ਲੱਗਾ - ਜੇ ਕੋਈ ਪੈਦਲ ਚੱਲਣ ਵਾਲਾ ਮਾੜਾ ਜਿਹਾ ਵੀ ਉਹਨਾਂ ਦੇ ਰਸਤੇ ਚ' ਆ ਜਾਵੇ, ਤੇ ਉਹ ਦੂਰੋਂ ਹੀ ਇੰਝ ਬੜਕਾਂ ਮਾਰਦੇ ਨੇ ਜਿਵੇਂ ਪੈਦਲ ਚੱਲਣ ਵਾਲੇ ਨੂੰ ਧੱਕਾ ਦੇ ਤੇ ਸੁੱਟ ਹੀ ਦੇਣਗੇ -
ਨਿਊ ਯਾਰ੍ਕ ਦੇ ਬਰੁਕਲਿਨ ਬ੍ਰਿਜ ਤੇ ਵੀ ਸਾਈਕਲਾਂ ਵਾਲੇ ਕਾਫੀ ਦਿਖੇ -ਅਕਸਰ ਬੜੇ ਗੁੱਸੇ ਚ'! |
ਅਮਰੀਕਾ ਚ' ਇਹਨਾਂ ਸਾਈਕਲਾਂ ਨੂੰ ਲੋਕ ਕਿੰਨ੍ਹਾਂ ਚਾਹੁੰਦੇ ਨੇ, ਇਸ ਬਾਰੇ ਕਦੇ ਫੇਰ ਵੀ ਗੱਲ ਕਰਾਂਗਾ ਜਦੋਂ ਤੁਹਾਡੇ ਨਾਲ ਵਾਸ਼ਿੰਗਟਨ ਦੀ ਚੰਗੀ ਤਰ੍ਹਾਂ ਗੇੜੀ ਲਾਵਾਂਗਾ।
ਉਹ ਜਿਹੜੀ ਫੋਟੋ ਮੈਂ ਕਲ ਅਖਬਾਰ ਚ' ਦੇਖੀ ਉਹ ਦੇਖ ਕੇ ਹੈਰਾਨੀ ਵੀ ਹੋਈ ਕਿ ਓਥੇ ਪੱਛਮੀ ਦੇਸ਼ਾਂ ਚ' ਤੇ ਸਾਈਕਲ ਚਲਾਉਣ ਵਾਲਿਆਂ ਵਾਸਤੇ ਬੜੀਆਂ ਚੀਜ਼ਾਂ ਨੇ, ਰਸਤੇ ਨੇ, ਉਹ ਅਕਸਰ ਸਿਰ ਤੇ ਹੈਲਮੇਟ ਪਾ ਕੇ ਵੀ ਚਲਦੇ ਨੇ - ਆਪਣੇ ਇਥੇ ਤੇ ਕੁਛ ਵੀ ਨਹੀਂ - ਇਥੇ ਤੇ ਜੇ ਕਰ ਕੋਈ ਸਰਕਾਰ ਕਿਸੇ ਸ਼ਹਿਰ ਚ' ਸਾਈਕਲਾਂ ਤੇ ਚੱਲਣ ਵਾਲਿਆਂ ਵਾਸਤੇ ਟਰੈਕ ਬਣਾ ਵੀ ਦਿੰਦੀ ਹੈ ਤੇ ਸੜਕਾਂ ਦੇ ਕਿਨਾਰੇ ਲੱਗੇ ਠੇਲੇ, ਖੋਖੇ ਪੂਰੀ ਕੋਸ਼ਿਸ਼ ਕਰਦੇ ਨੇ ਕਿ ਉਸ ਚ' ਰੋੜਾ ਅੜਾਇਆ ਜਾਵੇ - ਉਸ ਨੂੰ ਜਿਵੇਂ ਵੀ ਹੋ ਸਕੇ ਖ਼ਰਾਬ ਕਰ ਦਿੰਦੇ ਦੇ, ਉਸ ਰਸਤੇ ਤੇ ਵੱਡੇ ਪੱਥਰ ਰੱਖ ਦਿੰਦੇ ਨੇ, ਕੋਈ ਗੱਡੀ ਖੜੀ ਕਰ ਦੇਣਗੇ, ਸਰੀਏ ਦੀ ਦੁਕਾਨ ਵਾਲਾ ਓਥੇ ਸਰੀਏ ਰੱਖ ਦੇਉ ---ਮਤਲਬ ਇਹੋ ਕਿ ਸਾਈਕਲਾਂ ਵਾਲਿਆਂ ਦੀ ਐਸੀ ਦੀ ਤੈਸੀ - ਇਸ ਸਾਈਕਲ ਟ੍ਰੈਕ ਵੱਲੋਂ ਨਿਕਲ ਤੇ ਦੱਸੇ।
ਇਹ ਗੱਲ ਕੋਈ ਹਵਾਈ ਨਹੀਂ ਹੈ - ਯੂ.ਪੀ ਚ' ਪਿਛਲੀ ਸਰਕਾਰ ਨੇ ਕਰੋੜਾਂ ਰੁਪਈਏ ਖਰਚ ਕਰ ਕੇ ਲਖਨਊ ਚ' ਸਾਈਕਲਾਂ ਦੇ ਟਰੈਕ ਬਣਾਏ - ਪਿਛਲੇ ਸੀ.ਐਮ ਵੀ ਸਾਈਕਲ ਚਲਾਉਣ ਦਾ ਬੜਾ ਸ਼ੌਂਕੀ ਸੀ, ਪਤਾ ਨਹੀਂ ਸ਼ੌਂਕੀ ਇਸ ਕਰ ਕੇ ਸੀ ਕਿ ਸਾਈਕਲ ਉਸ ਦੀ ਪਾਰਟੀ ਦਾ ਚੋਣ ਨਿਸ਼ਾਨ ਸੀ. ਇੰਝ ਸੁਣੀਦਾ ਸੀ ਕਿ ਸਾਰੇ ਯੂ.ਪੀ ਚ' ਸਾਈਕਲਾਂ ਵਾਸਤੇ ਟਰੈਕ ਬਨਣਗੇ, ਪਰ ਓਹਦੇ ਪਾਵਰ ਚ' ਹੁੰਦਿਆਂ ਵੀ ਲੋਕਾਂ ਨੇ ਉਹ ਟਰੈਕ ਚੱਲਣ ਨਹੀਂ ਦਿੱਤੇ, ਹੁਣ ਤੇ ਉਹਨਾਂ ਦਾ ਬੜਾ ਬੁਰਾ ਹਾਲ ਏ, ਬੱਸ ਮੈਨੂੰ ਗਵਰਨਰ ਦੇ ਬੰਗਲੇ ਅੱਗੇ ਤੇ ਲਖਨਊ ਦੇ ਵੀ.ਆਈ. ਪੀ. ਇਲਾਕੇ ਚ' ਹੀ ਉਹ ਹੁਣ ਦਿਖਦੇ ਨੇ।
ਸਾਡੀਆਂ ਤਕਲੀਫ਼ਾਂ ਚ' ਬੜੀਆਂ ਗੁੰਝਲਾਂ ਨੇ, ਇਥੇ ਸਾਈਕਲਾਂ ਤੇ ਚੱਲਣ ਵਾਲੇ ਤੇ ਕੀ, ਪੈਦਲ ਚੱਲਣ ਵਾਲੇ ਵੀ ਸੁਰੱਖਿਤ ਨਹੀਂ, ਪੈਦਲ ਚੱਲਣ ਦੇ ਫੁੱਟਪਾਥ ਤੁਹਾਨੂੰ ਵੀ.ਆਈ. ਪੀ. ਇਲਾਕਿਆਂ ਚ' ਹੀ ਨਜ਼ਰ ਆਉਂਦੇ ਨੇ (ਨਵੀਂ ਦਿੱਲੀ ਨੂੰ ਦੇਖੋ) ਬਾਕੀ ਜਗ੍ਹਾ ਤੇ ਤਾਂ ਪੈਦਲ ਚੱਲਣ ਵਾਲਿਆਂ ਚ' ਤੇ ਕੀੜੇ ਮਕੌੜਿਆਂ ਚ' ਮੈਨੂੰ ਕੋਈ ਫਰਕ ਨਹੀਂ ਲੱਗਦਾ, ਉਹ ਬਚ ਜਾਣ ਤੇ ਉਹਨਾਂ ਨਾ ਮੁਕੱਦਰ - ਸਾਈਕਲਾਂ ਵਾਸਤੇ ਰਸਤੇ ਦੀ ਤੇ ਗੱਲ ਛੱਡੋ, ਪੈਦਲ ਵਾਸਤੇ ਫੁੱਟਪਾਥ ਨਹੀਂ ਦਿਖਦੇ, ਫੁੱਟਪਾਥ ਦੇ ਨਾਲ ਨਾਲ ਅੱਗੇ ਲੱਗਦੀ ਸੜਕ ਦਾ ਅੱਧਾ ਹਿੱਸਾ ਵੀ ਦੁਕਾਨਦਾਰ ਆਪਣੀ ਮਲਕੀਅਤ ਸਮਝਦੇ ਨੇ, ਇੰਝ ਜਾਪਦੈ ਜਿਵੇਂ ਕੋਈ ਇੰਨ੍ਹਾਂ ਨੂੰ ਕੋਈ ਫਿਕਰ-ਫਾਕਾ ਨਹੀਂ ਕਿਸੇ ਦਾ - ਇਸ ਕਲਿਪ ਚ' ਦੇਖੋ ਇਕ ਬਜ਼ੁਰਗ ਬੀਬੀ ਕਿਵੇਂ ਆਰਾਮ ਨਾਲ ਸੜਕ ਕਰਾਸ ਕਰ ਰਹੀ -
ਕਦੇ ਕਦੇ ਕਿਤੇ ਸੰਘੀ ਚ' ਦੱਬੀ ਦੱਬੀ ਆਵਾਜ਼ ਸੁਣੀਦੀ ਏ ਕਿ ਪੈਦਲ ਵਾਲਿਆਂ ਦੇ ਹੱਕਾਂ ਨੂੰ ਰੱਖਿਆ ਕਰੋ, ਪਰ ਫੇਰ ਉਹ ਬਿਲਕੁਲ ਆਉਣੀ ਬੰਦ ਹੋ ਜਾਂਦੀ ਏ - ਮੈਨੂੰ ਤੇ ਹੁਣ ਇੰਝ ਲੱਗਣ ਲੱਗ ਪਿਆ ਹੈ ਕਿ ਅਸੀਂ ਜੋ ਕੁੱਛ ਵੀ ਭੁਗਤ ਰਹੇ ਹਾਂ ਉਸ ਲਈ ਸਾਡਾ ਆਪਣਾ ਕਿਰਦਾਰ ਹੀ ਜਿੰਮੇਵਾਰ ਏ.
ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਜਿਵੇਂ ਪੈਦਲ ਚੱਲਣ ਦੀ ਕੋਈ ਨਹੀਂ ਸੋਚਦਾ, ਸਾਈਕਲਾਂ ਤੇ ਚੱਲਣ ਵਾਲਿਆਂ ਵਾਸਤੇ ਕੋਈ ਰਸਤਾ ਨਹੀਂ - ਸਾਡੇ ਵਰਗੇ ਵੱਡੇ ਪਰਜਾਤੰਤਰ ਲਈ ਇਹ ਬੜੇ ਫਿਕਰ ਦੀ ਗੱਲ ਹੈ - ਪੇਟ ਸਾਫ ਕਰਣ ਲਈ ਤੇ ਜਗ੍ਹਾ ਜਗ੍ਹਾ ਉੱਤੇ ਥਾਂਵਾਂ ਉਸਾਰੀਆਂ ਜਾ ਰਹੀਆਂ ਨੇ, ਇਸ ਢਿੱਡ ਨੂੰ ਰਤਾ ਕੁ' ਅੰਦਰ ਵੀ ਕਰਣ ਦਾ ਸੋਚੀਏ- ਉਸ ਲਈ ਹੋਰ ਚੀਜ਼ਾਂ ਦੇ ਨਾਲ ਨਾਲ ਸੁਰੱਖਿਤ ਰਸਤੇ ਆਮ ਜਨਤਾ ਵਾਸਤੇ ਚਾਹੀਦੇ ਨੇ - ਕਲ ਰਾਤੀਂ ਮੇਰਾ ਮੁੰਡਾ ਮੈਨੂੰ ਕਹਿੰਦੈ ਮੇਰੇ ਢਿੱਡ ਤੇ ਹੱਥ ਫੇਰ ਕੇ - ਬਾਪੂ, ਇਹਦਾ ਕੁਝ ਕਰ ਲੈ, ਹੁਣ ਹੀ ਕੁਝ ਕਰ ਸਕਦੇ ਏੰ - ਮਿੱਠਾ ਮੁੱਠਾ ਛੱਡ ਹੁਣ। ਉਹ ਮੈਨੂੰ ਅਕਸਰ ਸਮਝਾਉਂਦਾ ਰਹਿੰਦੈ - ਲੱਗਦੈ ਓਹਦੀ ਗੱਲ ਮੰਨਣੀ ਹੀ ਪੈਣੀ ਏ.
ਚੱਲੋ, ਮੇਰੀ ਗੱਲ ਤੁਸੀਂ ਸੁਣੀ, ਹੁਣ ਬਲਜੀਤ ਬਾਜਵਾ ਦੀ ਵੀ ਸੁਣੋ - ਕਿੰਝ ਚੇਤੇ ਕਰ ਰਿਹੈ - ਮੌਜਾਂ ਭੁਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ 😂😂- ਆਪਣੇ ਰਿਸਕ ਤੇ ਸੁਣਿਓ - ਲਾਮਾ ਨਾ ਦਇਓ ਕਿ ਤੂੰ ਤੇ ਇਮੋਸ਼ਨਲ ਕਰ ਦਿੱਤਾ -
No comments:
Post a Comment