Wednesday 3 July 2019

ਗੁਟਖਾ ਪਾਨ ਚੱਬਣ ਵਾਲਿਆਂ ਨਾਲ ਸ਼ਿਕਾਇਤ

ਆਜ਼ਾਦ ਦੇਸ਼ ਦੇ ਵਸਨੀਕ ਹਾਂ ਅਸੀਂ - ਹਰ ਕਿਸੇ ਨੂੰ ਖਾਣ ਪੀਣ ਪਹਿਨਣ ਪਰਚਣ ਦੀ ਖੁੱਲੀ ਛੁੱਟ ਤੇ ਹੈ -ਪਰ ਇਕ ਕਵਾਹਤ ਉਹ ਵੀ ਤੇ ਬੜੀ ਚੰਗੀ ਹੈ - ਤੁਹਾਡੀ ਆਜ਼ਾਦੀ ਓਥੋਂ ਤੀਕ ਹੈ ਜਿਥੋਂ ਦੂਜੇ ਦੀ ਸ਼ੁਰੂ ਹੋ ਜਾਂਦੀ ਏ। ਸਾਡੀ ਕਿਸੇ ਅਨਾਪ ਸਨੈਪ ਆਦਤ ਨਾਲ ਜਦੋਂ ਆਲੇ ਦੁਆਲੇ ਕਿਸੇ ਨੂੰ ਪਰੇਸ਼ਾਨੀ ਹੋਣ ਲੱਗੇ ਤੇ ਉਹ ਮਾੜੀ ਗੱਲ ਹੈ।

ਸਾਡੇ ਬਚਪਨ ਤੋਂ ਹੀ ਇਕ ਹਿੰਦੀ ਦਾ ਹਰ ਪੰਦਰੀਂ ਦਿਨੀ ਇਕ ਰਸਾਲਾ ਆਉਂਦਾ ਸੀ - ਉਸ ਦਾ ਨਾਉਂ ਸੀ - ਸਰਿਤਾ।  ਉਸ ਵਿਚ ਇਕ ਕਾਲਮ ਹੁੰਦਾ ਸੀ - ਮੁਝੇ ਭੀ ਸ਼ਿਕਾਇਤ ਹੈ (ਮੈਨੂੰ ਵੀ ਸ਼ਿਕਾਇਤ ਹੈ!) - ਓਹਦੇ ਵਿਚ ਸਮਾਜ ਦੇ ਸਾਮਣੇ ਇਕ ਸ਼ੀਸ਼ਾ ਰੱਖਣ ਦਾ ਬੜਾ ਵੱਡਾ ਉਪਰਾਲਾ ਕੀਤਾ ਜਾਂਦਾ ਸੀ - ਜਿਵੇਂ ਕਿਸੇ ਕੰਡਕਟਰ, ਜਾ ਕਿਸੇ ਟਿਕਟ ਚੈਕਰ, ਮਾਸਟਰ, ਡਾਕਟਰ ਜਾਂ ਕਿਸੇ ਸਰਕਾਰੀ ਮੁਲਾਜ਼ਿਮ, ਮੇਰੇ ਕਹਿਣ ਦਾ ਭਾਵ ਇਹੋ ਹੈ ਕਿ ਕੋਈ ਵੀ ਹੋਵੇ, ਉਸ ਨਾਲ ਕੋਈ ਵੀ ਨਾਰਾਜ਼ਗੀ ਹੁੰਦੀ ਸੀ ਤੇ ਉਸ ਨੂੰ ਸਰਿਤਾ ਦੇ ਕਾਲਮ ਚ' ਪਾ ਦਿੰਦੇ ਸੀ - ਨਾਲ ਲਿਖਿਆ ਹੁੰਦਾ ਸੀ ਕਿ ਇਸ ਕੱਟਣ ਨੂੰ ਓਥੇ ਚਿਪਕਾ ਦਿਓ ਜਿਹੜੀ ਜਗ੍ਹਾ ਦੇ ਕਿਸੇ ਬੰਦੇ ਨਾਲ ਤੁਹਾਨੂੰ ਗਿਲਾ-ਸ਼ਿਕਵਾ ਹੈ.

ਟੂ ਵ੍ਹੀਲਰ ਤੇ ਜਾਂਦੇ ਹੋਏ ਪਾਨ-ਗੁਟਖੇ ਨੂੰ ਥੁੱਕਣਾ 
ਇਹ ਇਕ ਬੜੀ ਵੱਡੀ ਸਿਰਦਰਦੀ ਹੈ - ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਤੁਹਾਡੇ ਆਸੇ ਪਾਸੇ ਸਕੂਟਰ ਮੋਟੋਰ ਸਾਇਕਲ ਤੇ ਚਲ ਰਿਹਾ ਬੰਦਾ ਅਚਾਨਕ ਪਾਨ ਦੀ ਪੀਕ ਨੂੰ ਥੁੱਕ ਦੇਂਦੈ - ਕਈਂ ਵਾਰੀ ਦੋ ਚਾਰ ਛਿੱਟੇ ਮੂੰਹ ਤੇ ਜ਼ਾਂ ਕਪਦਿਆਂ ਤੇ ਪੈ ਹੀ ਜਾਂਦੇ ਨੇ।  ਬੜਾ ਗੁੱਸਾ ਆਉਂਦਾ ਹੈ ਪਰ ਕੌਣ ਕਿਸੇ ਨੂੰ ਕੁਛ ਕਹਿੰਦਾ ਏ, ਤੇ ਕੌਣ ਸੁਣਦਾ ਹੀ ਹੈ! ਬੰਦਾ ਮਨ ਹੀ ਮਨ ਆਪਣੀ ਭਾਸ਼ਾ ਚ'  ਮੋਟੀਆਂ ਤਗੜੀਆਂ ਗਾਲ਼ਾਂ ਕੱਢ ਕੇ ਡਢ ਵੱਟ ਲੈਂਦੈ।  ਜਿਹੜੇ ਕਹਿੰਦੇ ਨੇ ਉਹ ਉਸ ਵੇਲੇ ਮਨ ਹੀ ਮਨ ਚ ਇਹ ਗਾਲ਼ਾਂ ਦੀ ਵਰਤੋਂ ਨਹੀਂ ਕਰਦੇ, ਉਹ ਜਾਂ ਤੇ ਚਿੱਟਾ ਝੂਠ ਬੋਲਦੇ ਨੇ, ਜਾਂ ਫੇਰ ਉਹ ਕੋਈ ਬਾਬੇ -ਸ਼ਾਬੇ ਹੋਣਗੇ।

ਫੋਰ ਵ੍ਹੀਲਰ ਵਾਲੇ ਕਿੰਝ ਥੁੱਕਦੇ ਨੇ ਇਸ ਪੀਕ ਨੂੰ 
ਚਲਦੀ ਕਾਰ ਦਾ ਦਰਵਾਜਾ ਖੋਲ ਕੇ ਪੀਕ ਨੂੰ ਬਾਹਰ ਥੁੱਕਣ ਵਾਲਿਆਂ ਨੂੰ ਵੀ ਮੈਂ ਅਕਸਰ ਦੇਖ ਲੈਂਦਾ ਹਾਂ.. ਇਹ ਕੰਮ ਉਸ ਵਾਸਤੇ ਤੇ ਬੜਾ ਰਿਸਕੀ ਹੈ ਹੀ, ਪਿੱਛੋਂ ਆਉਣ ਵਾਲੇ ਜਦੋਂ ਟੂ-ਵ੍ਹੀਲਰ ਇੰਨਾ ਦੀ ਖੁੱਲੇ ਦਰਵਾਜੇ ਨਾ ਥੇਹ ਜਾਂਦੇ ਨੇ ਤੇ ਬੜੇ ਵੱਡੇ ਹਾਦਸੇ ਹੋ ਜਾਂਦੇ ਨੇ।
ਜਦੋਂ ਮੈਂ ਅਜਿਹੇ gentleman ਦੇਖਦਾ ਹਾਂ ਤਾਂ ਮੇਰੇ ਮਨ ਚ' ਇਹੋ ਖਿਆਲ ਆਉਂਦਾ ਹੈ ਕਿ ਤੂੰ ਇਸ ਪੀਕ ਨੂੰ ਥੁੱਕਣ ਦੀ ਬਜਾਏ ਸੰਘੀ ਅੰਦਰ ਲੰਘਾਉਣ ਦੀ ਹੀ ਆਦਤ ਪਾ ਲਵੇਂ ਤੇ ਦੂਜੇ ਤੇ ਬਚ ਜਾਣਗੇ।

ਪਾਨ ਮੂੰਹ ਚ ਦੱਬ ਕੇ ਗੱਲਾਂ ਕਰਣ ਦਾ ਹੁਨਰ 
ਅਜ ਸਵੇਰੇ ਮੈਂ ਇਕ ਪੋਸਟ ਲਿਖੀ ਸੀ ਕਿ ਕਿਵੇਂ ਕਈਂ ਵਾਰੀ ਇਹ ਸਾਰੀਆਂ ਅਨਾਪ ਸ਼ਨਾਪ ਚੀਜ਼ਾਂ ਮੂੰਹ ਚ ਦਬੀਂ ਡਾਕਟਰ ਕੋਲ ਵੀ ਪਹੁੰਚ ਜਾਂਦੇ ਨੇ. ਵੈਸੇ ਵੀ ਮੈਂ ਕਈਂ ਦਫਤਰਾਂ ਚ, ਬੈਂਕਾਂ ਚ ਦੇਖਿਆ ਹੈ ਕਿ ਤੁਸੀਂ ਕਿਸੇ ਕੋਲ ਕਿਸੇ ਆਫੀਸ਼ੀਅਲ ਕੰਮ ਲਈ ਜਾਂਦੇ ਹੋ ਤੇ ਉਹ ਮੂੰਹ ਚ ਇਹ ਸਬ ਯੱਬ ਦੱਬੀ ਬੈਠਾ ਹੁੰਦੈ। ਇੰਝ ਗੱਲ ਕਰਦੈ ਜਿਵੇਂ ਮੂੰਹ ਨੂੰ ਲਕਵਾ ਮਾਰ ਗਿਆ ਹੋਵੇ- ਇਹ ਸਬ ਦੇਖ ਕੇ ਗੁੱਸਾ ਤੇ ਬੜਾ ਆਉਂਦਾ ਪਰ ਓਹਦੇ ਨਾਲ ਹੁੰਦਾ ਕਿ ਏ, ਉਸ ਨੂੰ ਵੀ ਪੀਣਾ ਹੀ ਪੈਂਦੈ।

ਪਬਲਿਕ ਜਗ੍ਹਾ ਤੇ ਇੰਝ ਇਹ ਸਾਰਾ ਜ਼ਹਿਰ ਥੁੱਕਿਆ ਜਾਂਦੈ ਕਿ ਉਲਟੀ ਆਉਣ ਵਾਲੀ ਹੋ ਜਾਂਦੀ ਏ 
ਬਿਲਡਿੰਗਾਂ ਦੀਆਂ ਪੌੜੀਆਂ ਚ, ਲਿਫਟਾਂ ਦੇ ਬਾਹਰ ਤੇ ਅੰਦਰ ਥੁੱਕਣ ਵਾਲੇ ਇੰਝ ਥੁੱਕ ਕੇ ਲਾਂਬੇ ਹੁੰਦੇ ਨੇ, ਜਿਵੇਂ.........ਚਲੋ ਛੱਡੋ ਮਿੱਟੀ ਪਾਓ, ਕਿ ਆਪਣਾ ਮੂਡ ਖ਼ਰਾਬ ਕਰੀਂ ਜਾਣਾ। ਜਿੰਨ੍ਹਾਂ ਖਾਦੀਆਂ ਗਾਜਰਾਂ, ਢਿਡ ਉਹਨਾਂ ਦੇ ਪੀੜ।

ਹਾਂ, ਇਕ ਗੱਲ ਦੱਸਣੀ ਤੇ ਮੈਂ ਭੁੱਲ ਹੀ ਗਿਆ ਕਿ ਮੈਂ ਛੇ ਸਾਲਾਂ ਤੋਂ ਲਖਨਊ ਚ ਰਹਿ ਰਿਹਾ ਹਾਂ।

ਗਾਣਾ ਸੁਣੋ ਤੇ ਮੂਡ ਨੂੰ ਸੈੱਟ ਕਰੋ -- ਇਕ ਲੋਕ ਗੀਤ - ਅੰਦਰ ਜਾਵਾਂ ਬਾਹਰ ਜਾਵਾਂ, ਲਾਲ ਚੂੜਾ ਛਣਕਦਾ ..

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...