Friday 12 July 2019

ਸੋਸ਼ਲ ਮੀਡਿਆ ਤੇ ਪਹੁੰਚਣ ਵਾਲੇ ਡਾਕਟਰੀ ਨੁਸਖੇ

ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਸੋਸ਼ਲ ਮੀਡਿਆ ਪਲੇਟਫਾਰਮ ਮੈਡੀਕਲ ਸਲਾਹਾਂ-ਮਸ਼ਵਰਿਆਂ ਨਾਲ ਪੂਰੀ ਤਰ੍ਹਾਂ ਭਰੇ ਹੋਏ ਨੇ - ਕੌਣ ਕਿਸੇ ਦੀ ਗੱਲ ਨੂੰ ਕਿੰਨ੍ਹਾ ਕੁ' ਗੰਭੀਰਤਾ ਨਾਲ ਲੈਂਦੈ ਇਹ ਮਾਮਲਾ ਬਹੁਤ ਗੱਲਾਂ ਤੇ ਟਿਕਿਆ ਹੁੰਦੈ - ਪਰ ਜਦੋਂ ਕਈ ਤੁਹਾਡੀ ਜਾਂ ਪਹਿਚਾਣ ਦਾ ਡਾਕਟਰ ਕੋਈ ਚੀਜ਼ ਸੋਸ਼ਲ ਮੀਡਿਆ ਤੇ ਸਾਂਝੀ ਕਰਦੈ ਤਾਂ ਤੁਸੀਂ ਉਸ ਤੇ ਭੋਰਾ ਵੀ ਸ਼ੱਕ-ਸੁਬਾ ਨਹੀਂ ਕਰਦੈ ਕਿਓਂਕਿ ਤੁਸੀਂ ਉਸ ਨੂੰ ਬਹੁਤ ਲੰਬੇ ਸਮੇਂ ਤੋਂ ਜਾਂਦੇ ਹੋ - ਇਹ ਵੀ ਨਹੀਂ ਕਿ ਉਸਦਾ ਉਸ ਤਰ੍ਹਾਂ ਦੀ ਪੋਸਟ ਨੂੰ ਸਾਂਝਾ ਚ' ਕੋਈ ਸਵਾਰਥ ਹੁੰਦੈ, ਬਿਲਕੁਲ ਨਹੀਂ, ਬਸ ਕਿਤੋਂ ਆਈ ਕੋਈ ਗੱਲ ਉਸਨੂੰ ਅੱਗੇ ਤੋਰ ਦਿੱਤਾ -

ਅਕਸਰ ਇਸ ਤਰ੍ਹਾਂ ਦੇ ਸੁਨੇਹੇਂ ਜਿਹੜੇ ਕਿਸੇ ਵੇਲੇ ਡਾਕਟਰਾਂ ਕੋਲੋਂ ਵੀ ਫਾਰਵਰ੍ਡ ਹੋ ਜਾਂਦੇ ਨੇ, ਹੁੰਦੇ ਉਹ ਫੋਰਵਾਰਡੇਡ ਹੀ ਨੇ, ਬੱਸ ਅਚਾਨਕ ਕੋਈ ਚੀਜ਼ ਜਿਵੇਂ ਫਾਰਵਰ੍ਡ ਹੋ ਜਾਂਦੀ ਏ ਕਦੇ ਕਦੇ.

ਮੈਂ ਇਸ ਗੱਲ ਦੀ ਬੜੀ ਹਿਮਾਇਤ ਕਰਦਾਂ ਕਿ ਜਿੰਨੇ ਵੀ ਲੋਕ ਸੋਸ਼ਲ ਮੀਡਿਆ ਤੇ ਐਕਟਿਵ ਨੇ ਉਹਨਾਂ ਸਾਰਿਆਂ ਕੋਲ ਆਪਣੇ ਆਪਣੇ ਖਿੱਤੇ ਨਾਲ ਜੁੜਵਾ ਹੋਇਆ ਭਰਪੂਰ ਖਜਾਨਾ ਏ - ਇਹ ਗੱਲ ਬਿਲਕੁਲ ਪੱਕੀ ਹੈ, ਖੇਤੀ ਕਰਣ ਵਾਲੇ ਕੋਲ ਆਪਣਾ ਤਜੁਰਬਾ ਏ, ਡਾਕਟਰ ਕੋਲ ਆਪਣੇ ਨੁਸਖੇ ਨੇ, ਹੋਟਲ ਚਲਾਉਣ ਵਾਲੇ ਕੋਲ ਅਨੇਕਾਂ ਕੀਮਤੀ ਗੱਲਾਂ ਨੇ। ...ਬੰਦਾ ਕੋਈ ਵੀ ਕੰਮ
ਦੈ ਉਹ ਕੰਮ ਮੁਬਾਰਕ ਹੈ - ਪਰ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਬਾਕੀ ਅਸੀਂ ਕੁਛ ਵੀ ਅਸੀਂ ਆਪਣੇ ਗਰੁੱਪਾਂ ਚ, ਆਪਣੇ ਯਾਰਾਂ ਮਿੱਤਰਾਂ ਨਾਲ ਦਿਲ ਖੋਲ ਕੇ ਸਾਂਝਾ ਕਰੀਏ, ਪਰ ਜਿਹੜੀ ਗੱਲ ਸਾਡੇ ਪ੍ਰੋਫੈਸ਼ਨ ਨਾਲ ਜੁੜੀ ਹੋਈ ਹੈ, ਉਹ ਤੇ ਓਹੀ ਸਾਂਝੀ ਕਰੀਏ ਜਿਸ ਬਾਰੇ ਅਸੀਂ ਬਿਲਕੁਲ ਪੱਕੇ ਹਾਂ - ਨਹੀਂ ਤੇ, ਸਾਡੀ ਕਰੇਡੀਬਿਲਿਟੀ ਕਈ ਵਾਰ ਡਾਵਾਂ ਡੋਲ ਹੋ ਜਾਂਦੀ ਏ। .
ਮੈਂ ਜੇ ਕਿਸੇ ਸੋਸ਼ਲ ਪਲੇਟਫਾਰਮ ਤੇ ਇਹ ਸਹਾਰੇ ਕਰ ਦਿਆਂ ਕਿ ਫਲਾਣੀ ਪੇਸਟ ਤੇ ਢਿਮਕਾ ਮੰਜਨ ਦੰਦ ਦਿੰਦੈ ਚਮਕਾ ਤੇ ਉਹ ਵਾਲਾ ਮਸੂੜਿਆਂ ਤੇ ਮਲਣ ਵਾਲਾ ਤੇਲ ਪਾਏਓਰਿਆ ਨਹੀਂ ਹੋਣ ਦਿੰਦਾ, ਲੋਕਾਂ ਮੇਰੇ ਕੋਲੋਂ ਪੁੱਛੇ ਬਗੈਰ ਓਹੀਓ ਮੰਜਨ ਨਾਲ ਦੰਦ ਰਗੜਨੇ ਸ਼ੁਰੂ ਕਰ ਦੇਣੇ ਨੇ।

ਇਸ ਕਰਕੇ ਮੈਂ ਬੜੀ ਵਾਰੀ ਇਹੋ ਗੱਲ ਕਹਿਣਾ ਹਾਂ ਕਿ ਡਾਕਟਰਾਂ ਦੀ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਹੋਈ ਕੋਈ ਵੀ ਗੱਲ ਕੋਈ ਵੀ ਹਲਕੇ ਚ' ਨਹੀਂ ਲੈਂਦਾ - ਇਕ ਤਰ੍ਹਾਂ ਨਾਲ ਉਸ ਦੇ ਸਾਰੇ ਨੇੜਲੇ ਬੰਦੇ ਉਸ ਦੀ ਸਾਂਝੀ ਕੀਤੀ ਗੱਲ ਨੂੰ ਇਕ ਨੁਸਖਾ ਹੀ ਸਮਝ ਲੈਂਦੇ ਨੇ।  ਜੇਕਰ ਉਸ ਦੀ ਕਹਿ ਹੋਈ ਗੱਲ ਉਸ ਨੇ ਆਪਣੇ ਕੰਮ ਕੇ ਖੇਤਰ ਨਾਲ ਜੁੜੀ ਹੈ ਜਿਸ ਵਿਚ ਉਸ ਨੇ ਆਪਣੇ ਕਈ ਵਰੇ ਬਿਤਾ ਦਿੱਤੇ, ਉਸ ਦੀਆਂ ਉਹ ਗੱਲਾਂ ਤੇ ਕਾਪੀ ਚ'  ਲਿਖ ਲੈਣ ਵਾਲੀਆਂ, ਮੜਵਾ ਕੇ ਟੰਗਣ ਵਾਲੀਆਂ ਹੁੰਦੀਆਂ ਨੇ, ਜ਼ਾਂ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਜੋ ਪੂਰੀ ਦੀਆਂ ਪੂਰੀਆਂ ਵਿਗਿਆਨਿਕ ਸੋਚ ਤੇ ਟੀਕਿਆਂ ਹੋਇਆਂ ਨੇ, ਓਹੀ ਗੱਲਾਂ ਉਸ ਨੂੰ ਸਾਂਝੀਆਂ ਕਰਣੀਆਂ ਚਾਹੀਦੀਆਂ ਨੇ - ਇਸ ਤਰ੍ਹਾਂ ਦੀਆਂ ਗੱਲਾਂ ਇਹ ਖਾਓ ਤੇ ਸ਼ੁਗਰ ਭੱਜ ਜਾਏਗੀ, ਉਹ ਖਾਓ ਤੇ ਬੀ.ਪੀ ਠੀਕ ਹੋ ਜਾਉ। ...ਕੁਛ ਨਹੀਂ ਹੁੰਦਾ ਇੰਨਾ ਟੋਟਕਿਆਂ ਨਾਲ, ਡਾਕਟਰ ਦੀ ਸਲਾਹ ਮੁਤਾਬਿਕ ਚਲਣਾ ਹੀ ਪੈਂਦੈ -

ਇਸ ਪੋਸਟ ਦਾ ਸੁਨੇਹਾ ਕਲੀਅਰ ਹੈ ਜੀ - ਚੁਟਕੁਲੇ, quotes, ਕੋਲ਼ਾਜ - ਕੁਝ ਵੀ ਅਸੀਂ ਕਰੀਏ ਪਰ ਪਣੇ ਖਿੱਤੇ ਨਾਲ ਜੁੜੀ ਕੋਈ ਵੀ ਚੀਜ਼ ਕੀਤੇ ਸਾਂਝੀ ਕਰਣ ਤੋਂ ਪਹਿਲਾਂ ਚਾਰ ਵਾਰ ਸੋਚ ਲਈਏ, ਉਸ ਦੀ ਖੋਖ ਕਰੀਏ - ਪੂਰੇ ਪੱਕੇ ਹੋਣ ਤੇ ਹੀ ਉਸ ਨੂੰ ਅੱਗੇ ਵਧਾਈਏ - ਕਿਓਂਕਿ ਉਹ ਇਕ ਪੋਸਟ ਨਹੀਂ ਹੈ, ਉਹ ਡਾਕਟਰੀ ਨੁਸਖਾ ਹੈ। ਵੈਸੇ ਵੀ ਟੋਟਕੇ ਤੇ ਦੁਨੀਆਂ ਅੱਜ ਡਾਕਟਰਾਂ ਤੋਂ ਵੀ ਵੱਧ ਜਾਂਦੀ ਹੈ.

ਕੁਝ ਪੋਸਟਾਂ ਇਸ ਤਰ੍ਹਾਂ ਦੀਆਂ ਕਦੇ ਕਦੇ ਨਜ਼ਰੀਂ ਪੈ ਜਾਂਦੀਆਂ ਨੇ, ਇਸ ਲਈ ਇਹ ਲਿਖਣਾ ਪੈ ਰਿਹੈ - ਜੇ ਕਿਸੇ ਕੋਲ ਕੋਈ ਵੀ ਸਿਹਤ ਸੰਭਾਲ ਨਾਲ ਜੁੜੀ ਪੋਸਟ ਆਉਂਦੀ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਬਾਤ ਕਰ ਕੇ ਹੀ ਉਸ ਉੱਤੇ ਅਮਲ ਕਰੋ...ਜੇਕਰ ਉਹ ਸੁਨੇਹਾ ਭੇਜਣ ਵਾਲਾ ਡਾਕਟਰ ਹੈ, ਤੁਹਾਨੂੰ ਜਾਣਦਾ ਹੈ ਤਾਂ ਉਸ ਨੂੰ ਤੁਸੀਂ ਪੁੱਛ ਵੀ ਸਕਦੇ ਹੋ।

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...