Monday, 17 June 2019

ਵਾਟਸ ਐਪ ਲਿਸਟ ਦੀ ਥਾਂ ਤੇ ਬਣ ਗਿਆ ਵਾਟਸ ਐਪ ਗਰੁਪ

ਕਲ ਸਾਮ ਮੈਂ ਵਾਟਸ ਐਪ ਤੇ ਕੰਮ ਕਰਦਿਆਂ ਇਕ ਬਰਾਡ-ਕਾਸਟ ਲਿਸਟ ਬਨਾ ਰਿਹਾ ਸੀ...ਇਹ ਲਿਸਟ ਚ ਅਸੀਂ ਉਨਾਂ ਦੇ ਨਾਉਂ ਜੋੜ ਲੈਂਦੇ ਹਾਂ ਜਿੰਨਾਂ ਨੂੰ ਇਕੋ ਵਾਰੀ ਕੋਈ ਸੁਨੇਹਾ ਭੇਜ ਸਕਦੇ ਹਾਂ.. ਪਰ ਲਿਸਟ ਦੀ ਥਾਂ ਇਕ ਗਰੁਪ ਬਣ ਗਿਆ ...ਮੈਨੂੰ ਪਤਾ ਤਾਂ ਵੀ ਨਾ ਚਲਿਆ....

ਮੈਂ ਆਪਣੇ ਬਲਾਗ ਦੀ ਤਾਜ਼ਾ ਪੋਸਟ ਦਾ ਇਕ ਲਿੰਕ ਘਲਿਆ ...ਦੋ ਚਾਰ ਕਮੈਂਟ ਆਏ...ਮੇਰੇ ਬੁਢੇ ਹੋ ਰਹੇ (ਜਾਂ ਹੋ ਚੁਕੇ) ਦਿਮਾਗ ਨੂੰ ਤਾਂ ਵੀ ਕੁਝ ਪਤਾ ਨਾ ਲਗਾ...ਜਾਂ ਇਉਂ ਕਹਿ ਲਵਾਂ ਕਿ ਮੈਂ ਧਿਆਨ ਹੀ ਨਹੀਂ ਕੀਤਾ..ਉਸੇ ਵੇਲੇ ਮੈਂ ਥੋੜਾ ਬਾਹਰ ਦਾ ਗੇੜਾ ਲਾ ਕੇ ਆਣਾ ਸੀ ...

ਬਾਹਰ ਗਏ ਹੋਏ ਪਤਾ ਲਗਾ ਕਿ ਗਲਤੀ ਨਾਲ ਇਹ ਕੀ ਹੋ ਗਿਆ...ਸੋਚਿਆ, ਕੋਈ ਗਲ ਨਹੀਂ ਹੁਣੇ ਆਰਾਮ ਨਾਲ ਬਹਿ ਕੇ ਡਿਲੀਟ ਕਰ ਦਿਆਂਗਾ.. ਥੋੜੇ ਚਿਰ ਬਾਅਦ ਜਦੋਂ ਡਿਲੀਟ ਕਰਣ ਲਗਾ ਗਰੁਪ ਨੂੰ ਤੇ ਪਤਾ ਲਗਿਆ ਕਿ ਇਸ ਤਰਾਂ ਦੀ ਤੇ ਕੋਈ ਆਪਸ਼ਨ ਹੀ ਨਹੀਂ ਆ ਰਹੀ...

ਕਿਉਂ ਕਿ ਇਹ ਗਰੁਪ ਮੈਂ ਤੇ ਡਿਲੀਟ ਕਰਣਾ ਹੀ ਸੀ ...(ਅਗੇ ਹੀ ਭਰਾਵੋ ਅਸੀਂ ਸਾਰੇ ਦਰਜਨਾਂ ਗਰੁਪਾਂ ਨਾਲ ਰਲੇ ਹੋਏ ਹਾਂ...ਐਵੇਂ ਇਕ ਹੋਰ ਨਵਾਂ ਪੰਗਾ ਕਿਉਂ ਲਿਆ ਜਾਵੇ)...ਗੂਗਲ ਅੰਕਲ ਕੋਲੋਂ ਹੀ ਪੁਛਿਆ ਕਿ ਦਸ ਬਈ ਕਿਵੇਂ ਇਹ ਕੰਮ ਹੋਏਗਾ...

ਗੂਗਲ ਕਹਿੰਦੈ ਕਿ ਤੂੰ ਇਸ ਗਰੁਪ ਦਾ ਮੁਖੀ ਏਂ, ਇਸ ਕਰਕੇ ਇਕ ਇਕ ਕਰ ਕੇ ਸਾਰੇ ਮੈਂਬਰਾਂ ਨੂੰ ਡਿਲੀਟ ਕਰ ...ਤੇ ਸਬ ਤੋਂ ਬਾਅਦ ਆਪ ਵੀ ਛੜ੍ਪਪੀ ਮਾਰ ਕੇ ਗਰੁਪ ਚੋਂ ਬਾਹਰ ਲਿਕਲ ...ਤੇ ਆਪਣੀ ਜਾਨ ਨੂੰ ਸੌਖਾ ਕਰ ਲੈ....(ਵੈਸੇ ਗੂਗਲ ਨੇ ਇੰਨੇ ਵੀ ਮਜਾਕਿਆ ਢੰਗ ਨਾਲ ਨਹੀਂ ਕਿਹਾ)...

ਠੀਕ ਏ ਗੂਗਲ ਜਨਾਬ, ਤੁਹਾਡਾ ਕਿਹਾ ਸਿਰ ਮਥੇ ਤੇ ....ਉੰਜ ਹੀ ਕੀਤਾ...ਵਾਰੀ ਵਾਰੀ ਸਾਰੇਆਂ ਨੂੰ ਆਪਣੇ ਉਸ ਗਰੁਪ ਦੇ ਭੂਤ ਤੋਂ ਅਲਗ ਕੀਤਾ...ਕਰਨਾ ਹੀ ਸੀ ਜਨਾਬ, ਹੋਰ ਕੋਈ ਚਾਰਾ ਜੋ ਨਹੀਂ ਸੀ...

ਹੁਣ ਅਗਲੀ ਗਲ ਇਹ ਸੀ ਕਿ ਇਹ ਭੂਤ ਜਿਹੜਾ ਮੈਂ ਮੈਂਬਰਾਂ ਨੂੰ ਚਮੇੜਿਆ, ਉਸ ਨੂੰ ਅਲਗ ਕਰਣ ਦੀ ਨਿਮਾਣੀ ਜਿਹੀ ਸਿਆਨਪ ਦੇ ਤੇ ਕਰ ਲਈ...ਪਰ ਉਨਾਂ ਸਾਰੇਆਂ ਨੂੰ ਦਸਨਾਂ ਵੀ ਦੇ ਪਉ...ਕਿ ਇਹ ਭਾਨਾ ਵਰਤਿਆ ਕੀ ਆਖਰ....ਇਸ ਕਰਕੇ ਸੋਚਿਆ ਕਿ ਇਕ ਸੁਨੇਹਾ ਟਾਈਪ ਕਰਕੇ ਸਾਰੇਆਂ ਨੂੰ ਘਲਿਆ ਜਾਵੇ...ਭਾਵੇਂ ਨਾ ਵੀ ਘਲਦਾ ਤਾਂ ਵੀ ਕੰਮ ਚਲ ਜਾਂਦਾ...ਇੰਨੀ ਕੁ ਤੇ ਅੰਡਰਸਟੈਂਡਿਂਗ ਹੁੰਦੀ ਹੀ ਹੈ ਆਪਣੇ ਆਸੇ-ਪਾਸੇ....ਪਰ ਕੀ ਪਤਾ ਕੋਈ ਕਹਿ ਹੀ ਦਿੰਦਾ ...ਓਏ, ਤੇਰੀ ਇੰਨੀ ਮਜਾਲ, ਤੂੰ ਹੁਣ ਗਰੁਪ ਚੋਂ ਬਾਹਰ ਕਢਣ ਜੋਗਾ ਵੀ ਹੋ ਗਿਆ.... ਆ ਤੂੰ ਵਾਟਸਐਪ ਦੀ ਭੌਰੀ ਤੋਂ ਬਾਹਰ ਨਿਕਲ, ਤੇਰੇ ਨਾਲ ਵੀ ਨਜਿਠਣਾ ਹੀ ਪਊ....

ਇਸ ਨੂੰ ਪੰਜਾਬੀ ਚ ਨਹੀਂ ਲਿਖ ਸਕਿਆ ਕਿਉਂਕਿ ਉਸ ਕੰਮ ਨੂੰ ਸਮਾਂ ਲਗਦੈ..

ਅਜੇ ਇਹ ਮੈਸੇਜ ਘਲਿਆ ਹੀ ਸੀ ਕਿ ਕੁਝ ਸੁਨੇਹੇ ਆਉਣੇ ਸ਼ੁਰੂ ਹੋ ਗਏ...ਕਿਊਂ ਕੀਤਾ ਡਿਲੀਟ ...ਚਲਣ ਦੇਣਾ ਸੀ ...ਇਕ ਸਾਥੀ ਨੇ ਇਹ ਉਪਰਲਾ ਸੁਨੇਹਾ ਮਿਲਣ ਤੋਂ ਪਹਿਲਾਂ ਹੀ ਪੁਛਿਆ ਕਿ ਹਾਂ ਬਈ, ਕੀ ਭਾਨਾ ਵਰਤ ਗਿਆ....(ਕਿਉਂਕਿ ਉਸ ਨਾਲ਼ ਵਰਤ ਚੁਕਿਆ ਹੈ)...ਉਸ ਨੂੰ ਦਸਿਆ ਕਿ ਬਾਈ, ਸੁਖ ਸਾਂਦ ਹੈ...ਬਸ ਗਰੁਪ ਹੀ ਗਲਤੀ ਨਾਲ ਬਣ ਗਿਆ ਸੀ ....ਇਕ ਸਾਥੀ ਕਹਿੰਦਾ ਚੰਗਾ ਕੀਤਾ ਤੂੰ, ਪਹਿਲਾਂ ਹੀ ਢੇਰਾਂ ਗਰੁਪਾਂ ਦੇ ਬੋਝ ਥਲੇ ਦਬੇ ਹੋੇਏ ਹਾਂ....ਉਹ ਕਹਿੰਦਾ ਕਿ ਤੂੰ ਗਰੁਪ ਨਾਲ ਜੋੜ ਲਿਆ ਸੀ ਤੇ ਮੈਂ ਜੁੜ ਗਿਆ, ਕਹਿੰਦੈ ਨਹੀਂ ਤੇ ਮੈਂ ਗਰੁਪਾਂ ਤੋਂ ਦੂਰ ਹੀ ਭਜਦਾ ਹਾਂ...

ਮੂਕਦੀ ਗਲ ਇਹ ਕਿ ਬਚਾ ਹੋ ਗਿਆ....ਆਪਣਾ ਵੀ ਦੇ ਹੋਰਨਾਂ ਦਾ ਵੀ...........

ਚਲੋ ....ਇਸ ਦੇ ਪਾਈਏ ਹੁਣ ਮਿਟੀ ਦੇ ਸੂਨੀਏ ....ਇਕ ਸਹੁਣਾ ਜਿਹਾ ਗਾਨਾ.... ਅਸੀਂ ਦੋਵੇਂ ਰੁਠ ਬੈਠੇ ਤੇ ਮਨਾਊ ਕੌਣ ਵੇ.... 

3 comments:

  1. ਅਜ ਗਾਣਾ ਨਹੀਂ ਸੁਣਾਇਆ ...

    ReplyDelete
  2. ਅੱਜ ਗਾਣਾ ਨਹੀਂ ਸੁਣਾਇਆ..

    ReplyDelete
  3. ਜਨਾਬ, ਪੋਸਟ ਜਿਥੇ ਖਤਮ ਹੁੰਦੀ ਹੈ ਉਥੇ ਦਿਤੇ ਹੋਏ ਲਿੰਕ ਤੇ ਕਲਿਕ ਕਰੋ ਜੀ...ਗਾਨਾ ਹਾਜ਼ਰ ਹੈ ...

    ReplyDelete

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...