ਜੇ ਕਿਤੇ ਤੁਸੀਂ ਵੀ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਹੋ ਤਾਂ ਮੈਨੂੰ ਲੱਗਦੈ ਤੁਸੀਂ ਵੀ ਉਹ ਜ਼ਰੂਰ ਦੇਖੀ ਹੋਵੇਗੀ ਵੀਡੀਓ ਜਿਸ ਵਿਚ ਪਾਤਰ ਸਾਬ ਦੱਸਦੇ ਨੇ ਕਿ ਕਿਹੜੇ ਕਿਹੜੇ ਪੰਜਾਬੀ ਦੇ ਲਫ਼ਜ਼ ਹੌਲੀ ਹੌਲੀ ਅਲੋਪ ਹੀ ਹੋਈ ਜਾ ਰਹੇ ਨੇ। ਮੈਂ ਉਸ ਨੂੰ ਡਾਊਨਲੋਡ ਵੀ ਕੀਤਾ ਸੀ ਪਰ ਇਸ ਵੇਲੇ ਮਿਲੀ ਨਹੀਂ, ਯੂ ਟਯੁਬ ਤੇ ਵੀ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਪਰ ਓਹ ਤੇ ਨਹੀਂ ਲੱਭੀ ਪਰ ਡਾ ਸਾਬ ਦੀਆਂ ਹੋਰ ਵੀਡੀਓ ਨਜ਼ਰੀਂ ਪੈ ਗਈਆਂ। ਹੁਣੇ ਇਥੇ ਵੀ ਲਗਾਵਾਂਗਾ, ਪਰ ਉਸ ਤੋਂ ਪਹਿਲਾਂ ਅਜ ਇਸ ਗੀਤ ਨੂੰ ਸੁਨਣ ਦਾ ਮਨ ਕਰਦੈ। .. ਕੰਢੇ ਉੱਤੇ ਮਹਿਰਮਾਂ ਵੇ ...(ਇਸ ਲਿੰਕ ਤੇ ਕਲਿਕ ਕਰੋ ਤੋਂ ਥੋੜਾ ਸੁਣਿਓ ਜ਼ਰੂਰ)
ਲਸੂੜੀਆਂ ਦੀ ਲੇਸ ਨਾਲ ਚਮੜਿਆਂ ਆ ਗਈਆਂ ਯਾਦਾਂ |
ਅਜ ਸਵੇਰੇ ਸਵੇਰੇ ਡਾ ਪਾਤਰ ਸਾਬ ਕਿਵੇਂ ਯਾਦ ਆ ਗਏ ? ... ਜਨਾਬ, ਹੋਇਆ ਇੰਝ ਕਿ ਸਵੇਰੇ ਦੀ ਸੈਰ ਕਰਦੇ ਕਰਦੇ ਮੇਰੀ ਨਜ਼ਰ ਇਕ ਰੁੱਖ ਦੇ ਥੱਲੇ ਡਿੱਗੇ ਫਲ ਤੇ ਪਈ .. ਸ਼ਕਲ ਤੇ ਜਾਣੀ ਪਹਿਚਾਣੀ ਲੱਗੀ..ਮੇਰੀ ਵੱਡੀ ਭੈਣ ਮੇਰੇ ਨਾਲ ਸੀ, ਉਹ ਕਹਿਣ ਲੱਗੇ ਇਹ ਤੇ ਨਿਮਬੋਲੀ ਲੱਗਦੀ ਏ....ਮੈਂ ਉਸੇ ਵੇਲੇ ਕਿਹਾ - ਨਹੀਂ, ਇਹ ਤੇ ਲਸੂੜੇ ਜਾਪਦੇ ਨੇ .. ਏਨੇ ਚਿਰ ਚ ' ਮੈਂ ਇਕ ਲਸੂੜੇ ਨੂੰ ਚੁੱਕ ਕੇ ਥੋੜਾ ਜਿਹਾ ਫੇਹ ਦਿੱਤਾ। ...ਉਸ ਵਿਚੋਂ ਮਾੜੀ ਜਿਹੀ ਲੇਸ ਕਿ ਨਿਕਲੀ, ਉਸ ਲੇਸ ਚ ਚਮੜਿਆਂ 50 ਸਾਲ ਪੁਰਾਣੀਆਂ ਯਾਦਾਂ ਨੇ ਮੈਨੂੰ ਘੇਰ ਲਿਆ.....
ਮੈਨੂੰ ਯਾਦ ਹੈ ਕਿ ਕਿਵੇਂ ਅੰਮ੍ਰਿਤਸਰ ਚ ਸਾਡੇ ਘਰ ਦੇ ਕੋਲੇ ਲਸੂੜੇ ਦੇ ਬਹੁਤ ਸਾਰੇ ਦਰੱਖਤ ਹੁੰਦੇ ਸਨ ..ਉਹਨਾਂ ਦੇ ਫਲ ਤੇ ਇਸ ਤੋਂ ਕਾਫੀ ਵੱਡੇ ਹੁੰਦੇ ਸਨ , ਜੇਕਰ ਉਹ ਲਸੂੜੇ ਸਨ ਤੇ ਇਹ ਤਾਂ ਛੋਟੀਆਂ ਛੋਟੀਆਂ ਲਸੂੜੀਆਂ ਹੀ ਨੇ... ਥੋੜਾ ਥੋੜਾ ਝਾਵਲਾ ਪੈ ਰਿਹੈ ਕਿ ਕਦੇ ਕਦੇ ਅਸੀਂ ਇਸ ਲੇਸ ਨੂੰ ਖਾ ਵੀ ਜਾਂਦੇ ਸੀ...ਮਿੱਠੀ ਮਿੱਠੀ ... ਪਰ ਬਹੁਤ ਹੀ ਘੱਟ। ..ਵੈਸੇ ਲਸੂੜੇਆਂ ਦੇ ਢੇਰਾਂ ਦੇ ਢੇਰਾਂ ਅਸੀਂ ਆਉਂਦੇ ਜਾਂਦੇ ਜ਼ਮੀਨ ਤੇ ਪਏ ਵੇਖਿਆ ਕਰਦੇ ਸੀ।
ਘੋਨੇ ਮਾਰਨਾ ਤੇ ਟਿੰਡ ਤੇ ਖਾਣਾ ਵੀ ਬੜਾ ਚੰਗਾ ਲੱਗਦਾ ਸੀ 😂😁 |
ਸੱਚ ਦੱਸਾਂ ਤੇ ਇਸ ਘੋਨੇ ਵਾਲੀ ਖੇਡ ਚ ਬੜਾ ਮਜ਼ਾ ਆਉਂਦਾ ਸੀ, ਖਾਸ ਕਰ ਕੇ ਜਦੋਂ ਇਸ ਮੁੰਡੇ ਨੇ ਗਾਲ਼ਾਂ ਦੀ ਝੜੀ ਲਾ ਦੇਣੀ .. ਗਾਲਾਂ ਖਾਣ ਦਾ ਉਸ ਵੇਲੇ ਦਾ ਆਪਣਾ ਹੀ ਸਵਾਦ ਸੀ ..ਨਾਲ 2 ਹੱਸੀ ਜਾਣਾ ਤੇ ਨਾਲੇ ਗਾਲ੍ਹਾਂ ਖਾਈ ਜਾਣੀਆਂ। ਦਰਅਸਲ ਉਹ ਖੇਡ ਕਿੰਨਾ ਚਿਰ ਚਲੇਗੀ, ਇਹ ਬੜੇ ਫੈਕ੍ਟਰ੍ਸ ਤੇ ਨਿਰਭਰ ਸੀ। ਸਾਮਣੇ ਵਾਲੀ ਪਾਰਟੀ ਕਿੰਨਾ ਕੁ ਜਰ ਲੈਂਦੀ ਹੈ, ਕਿੰਨੀ ਕੁ ਉਸ ਯਾਰ ਨਾਲ ਸਾਡੀ ਨੇੜਤਾ ਹੈ, ਤਗੜਾ ਕੌਣ ਜ਼ਿਆਦਾ ਹੈ....ਉਸ ਵੇਲੇ ਮੂਡ ਕਿੱਦਾਂ ਹੈ। .. ..ਇਕ ਗੱਲ ਹੋਰ ਸਾਨੂੰ ਰੋਡੇ ਮੋਢੇ ਮੁੰਡਿਆਂ ਦੇ ਸਰ ਉੱਤੇ ਇਹ ਘੋਨੇ ਦੇ ਨਿਸ਼ਾਨੇ ਮਾਰਨ ਦਾ ਬੜਾ ਮਜ਼ਾ ਆਉਂਦਾ ਸੀ। ਗਾਲਾਂ ਦਾ ਕੀ ਸੀ, ਉਹ ਤੇ ਸਾਨੂੰ ਢੀਠਾਂ ਨੂੰ ਘਿਓ ਦੀਆਂ ਨਾਲਾਂ ਲੱਗਦੀਆਂ ਸਨ.
ਇਕ ਗੱਲ ਆਈ ਚੇਤੇ ਹੋਰ। ..ਕੁਛ ਦਿਨ ਪਹਿਲਾਂ ਇਕ ਮਿੱਤਰ ਨੇ ਫੇਸਬੁੱਕ ਤੇ ਆਪਣੇ ਘਰ ਅਚਾਰ ਪਾਏ ਜਾਣ ਦੀਆਂ ਫ਼ੋਟਾਂ ਪਾਈਆਂ .. ਉਸ ਦੇ ਮਾਂ ਜੀ ਤੇ ਬੁਜ਼ੁਰਗ ਮਾਸੀ ਜੀ ਇਸ ਸਾਲਾਨਾ ਜਸ਼ਨ ਚ ਪੂਰੀਆਂ ਰੁਜੀਆਂ ਦਿਖੀਆਂ। .. ਪੁਰਾਣੇ ਦਿਨ ਯਾਦ ਆ ਗਏ...ਵੱਡੀ ਸਾਰੀ ਪਰਾਤ ਚ ਅੰਬ ਦੀਆਂ ਫਾੜੀਆਂ ਨੂੰ ਅਚਾਰ ਦੇ ਮਸਾਲੇ ਨਾਲ ਰਲਦੇ ਵੇਖਣਾ, ਫਿਰ ਤੇਲ ਉਸ ਚ ਪੈਣਾ, ਫੇਰ ਉਸਨੂੰ ਚੀਨੀ ਦੇ ਵਿਆਮਾਂ ਚ ਭਰ ਕੇ ਉੱਪਰ ਕੱਪੜਾ ਬਣ ਕੇ ਨਾੜੇ ਨਾਲ ਬਣਨਾ, ਜਿਵੇਂ ਸੱਪ ਫੜ ਲਿਆ ਹੋਵੇ...ਇਹ ਸਬ ਦੇਖ ਕੇ ਸਾਨੂੰ ਬੜਾ ਅਚਰਜ ਲੱਗਣਾ, ਅਸੀਂ ਥੋੜੇ ਪੱਕੇ ਅੰਬਾਂ ਦਿਨ ਫਾੜੀਆਂ ਨਾਲ ਨਾਲ ਖਾਂਦੇ ਰਹਿਣਾ। ਹਾਂ , ਅਸਲੀ ਗੱਲ ਤੇ ਰਹਿ ਹੀ ਗਈ। ...ਮੈਂ ਉਸ ਮਿੱਤਰ ਨੂੰ ਕੰਮੈਂਟ ਲਿਖਿਆ ਕਿ ਥੋੜੇ ਜਿਹੇ ਡਿਉ ਵੀ ਪਾ ਲੈਣੇ ਸੀ ਇਸ ਵਿਚ। ...ਉਸ ਦਾ ਉਸੇ ਵੇਲੇ ਫੋਨ ਆਇਆ ਕਿ ਇਹ ਡਿਉ ਕਿ ਹੁੰਦੈ। ... ਉਹ ਮੇਰਿਆ ਰੱਬਾ , ਉਸ ਨੂੰ ਡਿਉ ਬਾਰੇ ਦੱਸਦੇ ਹੋਏ ਮੈਨੂੰ ਮੇਰੀ ਨਾਨੀ ਤੇ ਉਸ ਦੇ ਲਾਜਵਾਬ ਅੰਬ ਦੇ ਅਚਾਰ ਦੀ ਯਾਦ ਆ ਗਈ.
ਪੰਜਾਬ ਚ ਇਹ ਵੀ ਸਾਲ ਦਾ ਵੱਡਾ ਕੰਮ ਹੈ। ..ਉੰਨਾ ਦਿਨਾਂ ਚ ਜਨਾਨੀਆਂ ਇਕ ਦੂਜੇ ਨੂੰ ਵਹਾਤਸੱਪ ਤੇ ਨਹੀਂ ਸਨ ਕਰਦੀਆਂ। ...ਇਹ ਜ਼ਰੂਰ ਪੁੱਛ ਲੈਂਦੀਆਂ ਸਨ...ਭੈਣ, ਤੂੰ ਅਚਾਰ ਪਾ ਲਿਐ ?
ਚਲੋ ਜੀ ਜਿੰਨਾ ਹੋ ਸਕੇ ਆਪਣੀ ਮਾਂ ਬੋਲੀ ਦੀ ਵਰਤੋਂ ਕਰੀਏ।..ਉਸ ਨੂੰ ਸੰਭਾਲ ਕੇ ਰੱਖੀਏ ..ਮੈਂ ਤੇ ਸੋਚ ਰਿਹਾਂ ਕੀਤੇ ਮੌਕਾ ਮਿਲੇ ਤੇ ਡਾ ਸੁਰਜੀਤ ਪਾਤਰ ਹੁਰਾਂ ਦੀ ਸ਼ਾਗਿਰਦੀ ਕਰ ਲਵਾਂ। ... ਮੈਂ ਉਸ ਸ਼ਖਸ਼ ਨੂੰ ਦਿਲੋਂ ਬਹੁਤ ਚਾਹੁੰਦਾ ਹਾਂ। ..
ਹੁਣ ਕਿਹੜਾ ਤਵਾ ਲਾਉਨੈ ? ... ਉਹ ਹੀ ਢੁਕਵਾਂ ਲੱਗਦੈ ..ਕਿ ਬਨੁ ਦੁਨੀਆਂ ਦਾ !!- 8 ਕਰੋੜ ਲੋਕ ਉਸ ਨੂੰ ਵੇਖ ਸੁਨ ਚੁਕੇ ਨੇ, ਅਸੀਂ ਕਿਓਂ ਪਿਛੇ ਰਹੀਏ, ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਦੀ ਸਾਂਝ, ਹੋਰ ਕਿ ਚਾਹੀਦੈ। ..ਰਬ ਖੁਦ ਇੰਨ੍ਹਾਂ ਦੇ ਗਲੇ ਚ ਵਾਸ ਕਰਦੈ ਇੰਝ ਲਗਦੈ ... ਪੰਜਾਬ ਦੇ ਬੀਬੇ ਪੁੱਤ ਰੂਹਾਂ ਨੂੰ ਠਾਰਦੇ ਨੇ, ਅਪਾਰ ਖੁਸ਼ੀਆਂ ਵੰਡਦੇ ਨੇ। ...... ਵਾਹ ਜੀ ਵਾਹ....ਜਿਓੰਦੇ ਵਸਦੇ ਰਹਿਣ ..
No comments:
Post a Comment