Sunday 23 June 2019

ਅਮਰੀਕਾ ਦਾ ਛੋਟਾ ਜਿਹਾ ਗੇੜਾ

(ਇਸ ਪੋਸਟ ਨੂੰ ਮੈਂ ਅਮਰੀਕਾ ਪਹੁੰਚਣ ਵਾਲੇ ਦਿਨ ਲਿਖਿਆ ਸੀ.... 22 ਅਪ੍ਰੈਲ 2019 ਵਾਲੇ  ਦਿਨ..)

ਅਸੀਂ ਲੋਕ ਪਰਸੋਂ 20 ਅਪ੍ਰੈਲ 2019 -ਸ਼ਨਿਚਰਵਾਰ ਨੂੰ ਰਾਤੀਂ 11.30 ਵਜੇ  ਲਖਨਊ ਤੋਂ ਏ.ਸੀ ਐਕਸਪ੍ਰੈਸ ਵਿਚ ਬੈਠੇ ਤੇ ਦਿੱਲੀ ਵੱਲ ਤੁਰ ਪਏ. ਇਹ ਗੱਡੀ ਬਿਲਕੁਲ ਆਪਣੇ ਸਮੇਂ ਤੇ ਟਿੱਚ ਸਵੇਰੇ 7.30 ਵਜੇ ਨਵੀਂ ਦਿੱਲੀ ਸਟੇਸ਼ਨ ਤੇ ਪੁੱਜ ਗਈ.
ਪਲੇਟਫਾਰਮ ਤੇ ਕੁਛ ਚਿਰ ਵੱਡੇ ਬੇਟੇ ਦੀ ਉਡੀਕ ਕਰਨੀ ਸੀ, ਉਹ ਬੰਬਈ ਤੋਂ ਆ ਰਿਹਾ ਸੀ. ਪੋਣੇ ਨੌਂ ਵਜੇ ਦੇ ਕਰੀਬ ਅਸੀਂ ਸਟੇਸ਼ਨ ਤੋਂ ਬਾਹਰ ਅਜਮੇਰੀ ਗੇਟ ਵਾਲੇ ਪਾਸੇ ਨਿਕਲੇ ਤੇ ਇੰਨੀ ਗਰਮੀ ਮਹਿਸੂਸ ਹੋਇ ਕਿ ਇੰਝ ਜਾਪਦਾ ਸੀ ਜਿਵੇਂ ਅਪ੍ਰੈਲ ਦਾ ਮਹੀਨਾ ਨਾ ਹੋ ਕੇ ਇਹ ਜੇਠ ਹਾੜ ਦਾ ਮਹੀਨਾ ਹੋਵੇ।



ਬੜੀ ਦੂਰ ਦੋ ਰੁੱਖਾਂ ਵੱਲ ਧਿਆਨ ਚਲਿਆ ਗਿਆਏ... ਸਾਰੇ ਲੋਕੀਂ ਭੱਜ ਕੇ ਉਸਦੀ ਛਾਂ ਥੱਲੇ ਖੜੇ ਹੋਣਾ ਚਾਹੁੰਦੇ ਸੀ.  ਅਸੀਂ ਉਥੋਂ ਗੁੜਗਾਓੰ ਦੀ ਟੈਕਸੀ ਫੜੀ ਤੇ ਪੂਰੇ ਇਕ ਘੰਟੇ ਚ ਆਪਣੇ ਟਿਕਾਣੇ ਤੇ ਜਾ ਅਪੜੇ।





ਕਲ ਰਾਤ 21 ਅਪ੍ਰੈਲ ਨੂੰ ਰਾਤ 9.30 ਵਜੇ ਦੁਬਈ ਦੀ ਫਲਾਈਟ ਸੀ. ਇੰਟਰਨੈਸ਼ਨਲ ਉਡਾਣਾਂ ਲਈ 3 ਘੰਟੇ ਪਹਿਲਾਂ ਰਿਪੋਰਟ ਕਰਨਾ ਹੁੰਦੈ। .ਅਸੀਂ ਲੋਕੀਂ ਸ਼ਾਮੀਂ 5.30 ਹੀ ਚਲ ਪਏ. ਗੁੜਗਾਓਂ ਦੇ ਸਾਡੇ ਠਿਕਾਣੇ ਤੋਂ ਏਅਰਪੋਰਟ ਟਰਮਿਨਲ ਨੰਬਰ 3 ਮਸਾਂ 15-20 ਮਿੰਟ ਦੂਰ ਹੀ ਸੀ। .. ਛੇ ਸਵਾ ਛੇ ਵਜੇ ਅਸੀਂ ਅੰਦਰ ਚਲੇ ਗਏ.

ਚੈੱਕ ਇਨ ਲਗਜ ਵਾਲੀ ਜਗਾ ਤੇ ਆਪਣੇ ਅਟੈਚੀ ਦਿਤੇ (ਮੈਂ ਤੇ ਮਿਸਿਜ਼ ਹੀ ਇਸ ਗੇੜੀ ਲਈ ਜਾ ਰਹੇ ਸਾਂ...ਮੁੰਡੇ ਨੂੰ ਕਿਹਾ ਸੀ ਬੜਾ.... ਕਹਿਣ ਲੱਗਾ -- ਛੱਡੋ ਯਾਰ, ਮੈਂ ਤੁਸਾਂ ਬੁੱਡੇਆਂ ਨਾਲ ਨਹੀਂ ਜਾਣਾ। ..(ਵੈਸੇ ਸਾਡੇ ਨਾਲ ਕੁਲ 22 ਮੇਂਬਰ ਸੀ, ਮਿਸਿਜ਼ ਦਾ ਇਹ ਔਫ਼ਿਸ਼ਲ ਗੇੜਾ ਸੀ, ਮੇਰਾ ਆਪਣੇ ਖਰਚੇ ਤੇ ਸੀ...). ਛੋਟੇ ਮੁੰਡੇ ਦੇ ਪੇਪਰ ਹੋਣ ਵਾਲੇ ਸਨ (ਆਈਟੀ ਦੇ ਅੱਠਵੇਂ ਮੈਮੇਸਟਰ ਦੇ) , ਇਸ ਲਈ ਉਹ ਤੇ ਵੈਸੇ ਹੀ ਇਸ ਟੂਰ ਤੋਂ ਬਾਹਰ ਸੀ...

ਸਾਡੇ ਅਟੈਚੀ  ਓਹਨਾ ਦੇ ਮਿੱਥੇ ਭਾਰ ਤੋਂ ਥੱਲੇ ਹੀ ਸਨ। ਹਾਂ ਜੀ,  ਹੁਣ ਲਿਖਦੇ ਲਿਖਦੇ ਧਿਆਨ ਆ ਰਿਹਾ ਹੈ ਕਿ ਯੂ ਐੱਸ ਏ ਜਾਣ ਤੋਂ ਪਹਿਲਾਂ ਟੀ ਐੱਸ ਆਈ ਲਾਕ ਸਾਡੇ ਸਮਾਨ ਚ ਲੱਗਿਆ ਹੋਣਾ ਜ਼ਰੂਰੀ ਏ। ਦੂਸਰਾ ਫੋਰਨ ਕਰੇਂਸੀ ਦਾ ਵੀ ਧਿਆਨ ਰੱਖਣਾ ਪੈਂਦਾ ਏ. ਇਸ ਬਾਰੇ ਵੀ ਕੁਛ ਗੱਲਾਂ ਬਾਅਦ ਚ ਸਾਂਝੀਆਂ ਕਰਾਂਗਾ।

ਮੈਨੂੰ ਪਤਾ ਹੈ ਕਿ ਇਸ ਨੂੰ ਪੜਣ ਵਾਲੇ ਬਹੁਤ ਸਾਰੇ ਲੋਕ ਤਾਂ ਅਮਰੀਕਾ ਹੀ ਨਹੀਂ  ਦੁਨਿਆ ਦੇ ਕਈ ਮੁਲਕਾਂ ਦੇ ਕਈ ਕਈ ਗੇੜੇ ਲਾ ਆਏ ਨੇ, ਤੇ ਕਈ ਓਥੇ ਹੀ ਰਹਿੰਦੇ ਨੇ. ਮੈਂ ਤੇ ਬਾਈ ਇਸ ਕਰਨ ਇਹ ਸਬ ਲਿਖ ਰਿਹਾ ਹਾਂ ਕਿ ਇਕ ਤੇ ਮੇਰੀ ਲੈਪਟਾਪ ਤੇ ਪੰਜਾਬੀ ਲਿਖਣ ਦੀ ਥੋੜੀ ਪ੍ਰੈਕਟਿਸ ਹੋ ਜਾਉ ਤੇ ਦੂਜਾ ਆਪਣੀਆਂ ਯਾਦਾਂ ਇਕ ਥਾਂ ਤੇ ਸਾਂਭੀਆਂ ਜਾਣਗੀਆਂ। ਵੈਸੇ ਤੇ ਮੈਂ ਲਿਖਣ ਵਾਲਾ ਹੁੰਦਾ ਕੌਣ ਹਾਂ....ਜਿੰਨੇ ਹਿੰਦੋਸਤਾਨ ਦੀ ਹੱਦ ਤੋਂ ਬਾਹਰ ਪਹਿਲੀ ਵਾਰ ਹੀ ਪੈਰ ਪੁਟਿਆ ਏ. ...ਫੇਰ ਵੀ ਜੇ ਕਿਸੇ ਨੂੰ ਕਿਸੇ ਦੇ ਤਜੁਰਬੇ ਨਾਲ ਫਾਇਦਾ ਹੋਵੇ ਤੋਂ ਨੁਕਸਾਨ ਵੀ ਨਹੀਂ। 

ਚਲੋ ਜੀ, ਅਗਾਂਹ ਚਲੀਏ, ਬੜਾ ਹੋ ਆਪਣੇ ਆਪ ਨੂੰ ਬਹੁਤਾ ਹੀ ਨਿਮਾਣਾ ਦੱਸੀ ਜਾਣਾ।..... ਸਾਨੂੰ ਦਿੱਲੀ ਦੇ ਇੰਤਰਨੈਸ਼ਨਲ ਟਰਮੀਨਲ ਨੰਬਰ 3 ਤੇ ਬੜੀ ਉਡੀਕ ਕਰਨੀ ਪਈ. ਵੈਸੇ ਤੇ ਫਲਾਈਟ ਦਾ ਸਮਾਂ 21 ਤਾਰੀਖ ਰਾਤੀ 9.30 ਵਜੇ ਦਾ ਸੀ, ਪਰ ਇਹ ਅੱਧਾ ਕੁ ਘੰਟਾ ਲੇਟ ਹੋ ਗਈ ਸੀ, ਇਸ ਕਰਕੇ ਬੜੀ ਬੋਰੀਅਤ ਜਿਹੀ ਹੋ ਰਹੀ ਸੀ. ਬੱਸ ਐਵੇਂ ਹੀ ਏਧਰ ਓਧਰ ਡਿਊਟੀ ਫ੍ਰੀ ਦੁਕਾਨਾਂ ਤੇ ਘੁੰਮਦੇ ਰਹੇ, ਕਹਿਣ ਨੂੰ ਇਹ ਸਨ ਡਿਊਟੀ ਫ੍ਰੀ, ਇਨ੍ਹਾਂ ਦੇ ਮੁੱਲ ਸੁਨ ਕੇ ਇੰਝ ਲੱਗਦਾ ਏ ਜਿਵੇਂ ਸਾਡੇ ਸੁਨਣ ਚ ਹੀ ਕੋਈ ਫਰਕ ਪੈ ਗਿਆ ਹੋਵੇ। 😀

ਓਥੇ  ਹੀ ਹਲਦੀਰਾਮ ਦੀ ਵੀ ਦੁਕਾਨ ਵੀ ਸੀ, ਜਿਥੋਂ ਅਸੀਂ ਵੀ ਡੋਡਾ ਖਰੀਦ ਲਿਆ....

ਚਲੋ ਜੀ ਅੱਗੇ ਤੁਰੀਏ, 10 ਵਜੇ ਹੋ ਗਈ ਜੀ ਬੋਰਡਿੰਗ। .ਬਹਿ ਗਏ ਹੀ.... ਅੱਧੇ ਘੰਟੇ ਚ ਚਲ ਵੀ ਪਿਆ. ...ਇਹ ਯੂਨਾਇਟੇਡ ਅਰਬ ਏਮੀਰਤੇਸ ਦੀ ਫਲਾਈਟ ਸੀ --- ਦਿੱਲੀ ਤੋਂ ਵਾਸ਼ਿੰਗਟਨ ਬਰਾਸਤਾ ਦੁਬਈ। ਚਲਦਿਆਂ ਚਲਦਿਆਂ 10.30 ਵੱਜ ਗਏ। . ਮੈਂ ਇਸ ਤਰ੍ਹਾਂ ਦੀ ਫਲਾਈਟ ਪਹਿਲੀ ਵਾਰ ਦੇਖੀ ਸੀ, ਆਮ ਤੌਰ ਤੇ ਅਸੀਂ ਜਹਾਜ਼ ਚ ਦੋ ਹੀ ਲਾਈਨਾਂ ਦੇਖਦੇ ਹਾਂ। .. ਹਰ ਪਾਸੇ ਤਿੰਨ ਤਿੰਨ ਸੀਟਾਂ। ...ਪਰ ਇਸ ਫਲਾਈਟ ਚ ਇਕ ਕਤਾਰ ਚ 10 ਲੋਕਾਂ ਦੇ ਬੈਠਣ ਦਾ ਇੰਤੇਜ਼ਾਮ ਸੀ.

ਨੀਂਦ ਆ ਰਹੀ ਸੀ, ਪਰ ਅੱਖ ਲੱਗ ਨਹੀਂ ਸੀ ਰਹੀ. ਇਹਨਾਂ ਫਲਾਈਟਾਂ ਚ ਲੇਗ ਸਪੇਸ ਵੀ ਘਟ ਹੀ ਹੁੰਦਾ ਏ ਇਕੋਨੋਮੀ ਕਲਾਸ ਵਿਚ... ਇਸ ਕਰਕੇ ਦਿੱਕਤ ਤੇ ਹੁੰਦੀ ਈ ਏ....ਪਰ ਇਸ ਵਿਚ ਖ਼ਾਸੀਅਤ ਵੀ ਤੇ ਸੀ. ..ਹਰ ਯਾਤਰੀ ਦੀ ਸੀਟ ਦੇ ਅੱਗੇ ਸਕਰੀਨ ਲੱਗੀ ਹੋਈ ਸੀ, ਕੋਈ ਵੀ ਆਪਣੀ ਪਸੰਦ ਦਾ ਪ੍ਰੋਗਰਾਮ ਵੇਖ ਸਕਦੇ ਹਾਂ - ਟੀ ਵੀ ਦੇ ਸ਼ੋ, ਫ਼ਿਲਮਾਂ, ਆਡੀਓ ਵੀਡੀਓ। ..ਸਬ ਕੁਛ... ਪਰ ਉਸ ਵੇਲੇ ਕੁਛ ਵੇਖਣ ਦਾ ਦਿਲ ਨਹੀਂ ਸੀ ਕਰ ਰਿਹਾ।

ਬੱਸ ਜੀ ਇੰਝ ਹੀ ਸੌਂਦੇ ਜਾਗਦੇ ਲਗਭਗ 4 ਘੰਟੇਆਂ ਚ ਅਸੀਂ ਦੁਬਈ ਏਅਰਪੋਰਟ ਤੇ ਪੁੱਜ ਗਏ। ਦੁਬਈ ਤੋਂ ਸਾਨੂੰ ਫਲਾਈਟ ਬਦਲਣੀ ਪੈਣੀ ਸੀ...ਵਾਸ਼ਿੰਗਟਨ ਲਈ ਦੂਸਰੀ ਫਲਾਈਟ ਫਡਣੀ ਸੀ....

ਥੋੜਾ ਸਾਹ ਲੈ ਲੈਂਦੇ ਹਾਂ......ਬੜਾ ਸਫਰ ਹੋ ਗਿਆ। ..ਅਗਲੀ ਪੋਸਟ ਚ ਜਾ ਵਾਸ਼ਿੰਗਟਨ ਅਪੜਾਂਗੇ।....

ਹੁਣੇ ਮੈਂ ਲਿਖਦੇ ਲਿਖਦੇ ਬੀਬੀ ਜਸਵਿੰਦਰ ਬਰਾੜ ਦੋ ਇਹ ਗੀਤ ਸੁਣ ਰਿਹਾ ਸੀ. ਲੋ ਜੀ ਤੁਸੀਂ ਵੀ ਸੁਣੋ, ਮੈਂ ਬਰਾੜ ਹੁਰਾਂ ਦੀ ਗਾਇਕੀ ਦਾ ਬੜਾ ਵੱਡਾ ਤੇ ਪੁਰਾਣਾ ਫੈਨ ਹਾਂ.....ਇਹਨਾਂ ਦੇ ਅਖਾੜੇ ਅਣਗਿਣਤ ਵਾਰ ਸੁਣੇ ਨੇ । ....ਅਸੀਂ ਹੈ ਵੀ ਕਿ ਹਾਂ... ਜੋ ਅਸੀਂ ਦੇਖਦੇ ਹਾਂ, ਜੋ ਸੁਣਦੇ ਹਾਂ, ਜਿੰਨਾ ਲੋਕੀਂ ਚ ਘਿਰੇ ਰਹਿੰਦੇ ਹਾਂ....ਬੱਸ ਉਸੇ ਤਰਾਂ ਆਪੇ ਹੀ ਘੜੇ ਜਾਂਦੇ ਹਾਂ.....ਇਸ ਵਿਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ.....ਚਲੋ, ਫਿਲੋਸੋਫੀ ਫੇਰ ਛੰਡ ਲਵਾਂਗੇ , ਪਹਿਲਾਂ ਇਹ ਗੀਤ ਵੱਲ ਧਿਆਨ ਦਿਓ.....ਬਾਪੂ ਬੇਬੇ ਵਿਚ ਵੰਡੀਆਂ ਨਾ ਪਾਇਓ ਵੀਰਨੋਂ। ......ਇਨਾਂ ਵੱਡਾ ਸਮਾਜਿਕ ਸੁਨੇਹਾ, ਇੰਨੇ ਪਿਆਰ ਨਾਲ ਦੇ ਦਿੱਤਾ ਜੀ ਇਸ ਬੀਬੀ ਨੇ.... ਵਾਹ ਜੀ ਵਾਹ...!!

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...