Saturday 22 June 2019

ਪੰਜਾਬੀ ਪੜਣ ਲਿਖਣ ਤੇ ਬੋਲਣ ਦੀਆਂ ਢੇਰਾਂ ਗਲਾਂ...

ਲੋ ਜੀ, ਹੁਣ ਅਸੀਂ ਸ਼ੁਰੂ ਕਰਾਂਗੇ ਪੰਜਾਬੀ ਬੋਲਣ, ਪੜਣ ਤੇ ਲਿਖਣ ਦੀਆਂ ਗਲਾਂ... ਮੇਰੇ ਕੋਲ ਇਹੋ ਜਿਹੀਆਂ ਗਲਾਂ ਦੀਆਂ ਕਈ ਪੰਢਾਂ ਹਨ...ਮੈਂ ਸੋਚਣਾ ਹਾਂ ਇਹ ਲਿਖ ਕੇ ਆਪਣਾ ਭਾਰ ਕੁਝ ਤੇ ਹੌਲਾ ਕਰਾਂ...ਨਾਲ ਨਾਲ ਆਪਣੀ ਮਾਂ-ਬੋਲੀ ਜਿਸ ਦੀ ਕੁਛੜ ਬਹਿ ਕੇ ਆਪਣੀ ਗਲ ਕਹਿਣੀ ਸਿਖੀ ....ਉਸ ਦੀ ਵੀ ਥੋੜੀ ਸੇਵਾ ਹੋ ਜਾਊ...ਕੀ ਪਤਾ ਕਿਸ ਨੂੰ ਪੰਜਾਬੀ ਚ ਬੋਲਣ, ਲਿਖਣ ਤੇ ਇਸ ਚ ਲਿਖੇ ਸਹਿਤ ਨੂੰ ਪੜਣ ਦੀ ਪ੍ਰੇਰਣਾ ਮਿਲ ਜਾਵੇ....

ਉਹ ਦਿਨ ਵੀ ਕੀ ਸਨ...ਜਦੋਂ ਸਰਨੇਮ ਵਰਗੀ ਫਿਜ਼ੁਲ ਚੀਜ਼ ਦਾ ਸਾਨੂੰ ਕਦੇ ਚਿਤ ਚੇਤਾ ਵੀ ਨਹੀਂ ਸੀ ਹੂੰਦਾ ...
ਮੈਂ ਕੋਈ ਪੰਜਾਬੀ ਜ਼ੁਬਾਨ ਦਾ ਵਡਾ ਵਿਦਵਾਨ ਨਹੀਂ ਹਾਂ...ਪਰ ਇੰਨੀ ਗਲ ਹੈ ਕਿ ਜਿੰਨਾ ਕੁ ਵੀ ਇਸ ਨੂੰ ਸਕੂਲ ਚ ਪੜਿਆ...ਬੜੀ ਰੀਝ ਨਾਲ ਪੜਿਆ....ਲਿਖਿਆ ਵੀ...ਸਿਰਫ ਦਸਵੀਂ ਜਮਾਤ ਤਕ ਇਸ ਨੂੰ ਪੜਿਆ.... ਮੈਂ ਆਪਣਾ ਤਜੁਰਬਾ ਤੁਹਾਡੇ ਸਾਰੇਆਂ ਨਾਲ ਸ਼ੇਅਰ ਕਰਾਂਗਾ ਕਿ ਕਿਵੇਂ ਅਸੀਂ ਕਿਸੇ ਭਾਸ਼ਾ ਨਾਲ ਦਿਲੋਂ ਜੁੜੇ ਰਹਿ ਸਕਦੇ ਹਾਂ...ਬੜੀਆਂ ਗਲਾਂ ਨੇ ਸਾਂਝੀਆਂ ਕਰਣ ਵਾਲੀਆਂ...

26 ਸਾਲ ਮੈਂ ਅੰਮ੍ਰਿਤਸਰ - ਗੁਰਾਂ ਦੀ ਨਗਰੀ ਦਾ ਅੰਮ੍ਰਿਤ ਛਕਿਆ...ਉਸ ਤੋਂ ਬਾਅਦ 30 ਸਾਲ ਤੋਂ ਘਾਟ ਘਾਟ ਦਾ ਪਾਣੀ ਪੀ ਰਿਹਾ ਹਾਂ...ਬੰਬਈ ਤੋਂ ਮੈਂ ਆਪੇ ਕਹਿ ਕੇ ਸਨ 2000 ਚ ਆ ਗਿਆ ਸੀ...ਫੇਰ ਪਿਛਲੇ 19 ਸਾਲਾਂ ਤੋਂ ਕਿਵੇਂ ਮੈਂ ਪੰਜਾਬੀ ਜ਼ੁਬਾਨ ਨਾਲ ਜੁੜਿਆ ਰਿਹਾ ..ਇਹ ਸਾਰਾ ਕੁਝ ਵੀ ਸਾਂਝਾ ਕਰਣੈ ਤੁਹਾਡੇ ਨਾਲ...

ਮੈਂ ਤੁਹਾਡੇ ਸਾਰੇਆਂ ਨਾਲ ਸਰਜਨਾਤਮਕ ਲੇਖਣ ਦੇ ਸਾਰੇ ਗੁਰ ਸਾਂਝੇ ਕਰਾਂਗਾ...ਕਿੰਝ ਸ਼ੁਰੂ ਕਰਣਾ ਏ... ਤੇ ਸ਼ੁਰੂ ਹੋ ਕੇ ਫੇਰ ਪਿਛੇ ਨਹੀਂ ਵੇਖਣਾ... ਸਾਰੀਆਂ ਗਲਾਂ ਖੁਲਦੀਆਂ ਖੁਲਦੀਆਂ ਖੁਲ ਜਾਣਗੀਆਂ...

ਹਾਂ ਜੀ, ਇਕ ਹੋਰ ਗਲ ਰਹਿ ਨਾ ਜਾਵੇ ....ਇੰਟਰਨੇਟ ਤੇ ਪੰਜਾਬੀ ਚ ਲੇਖ ਲਿਖਣ (ਜਾਂ ਕੋਈ ਵੀ ਹੋਰ ਜ਼ੁਬਾਨ ਹੋਵੇ) ਦੇ ਕੀ ਕਾਯਦੇ ਹਨ...ਜਿਹੜੇ ਮੈਂ 12-13 ਸਾਲ ਘਿਸ ਘਿਸ ਕੇ ਸਿਖੇ ...ਉਹ ਵੀ ਮੈਂ ਵੰਢਣੇ ਹਨ...

ਲਿਖ ਦੇ ਮੈਂ ਇੰਝ ਰਿਹਾਂ ਹਾਂ ਜਿਵੇਂ ਮੈਂ ਪੰਜਾਬੀ ਜ਼ੁਬਾਨ ਦਾ ਕੋਈ ਬੜਾ ਵਡਾ ਨਾਉਂ ਹੋ ਗਿਆ ਹਾਂ....ਬਿਲਕੁਲ ਨਹੀਂ .... ਬਸ, ਇੰਨੀ ਗਲ ਜ਼ਰੂਰ ਹੈ ਕਿ ਜਿਹੜੇ ਰਸਤੇ ਤੇ 18-19 ਸਾਲ ਤੋਂ ਚਲ ਰਿਹਾ ਹਾਂ, ਉਸ ਦੇ ਤਜੁਰਬੇ ਨੂੰ ਸ਼ੇਅਰ ਵੀ ਤੇ ਕਰੀਏ..

ਬਸ ਜੀ ਇਹੋ ਬੇਨਤੀ ਹੈ ਕਿ ਤੁਸੀਂ ਕੁਝ ਵੀ ਇਸ ਨਿਮਾਣੇ ਕੋਲੋਂ ਪੁਛਣਾ ਚਾਹੁੰਦੇ ਹੋ ਤੇ ਮੈਨੂੰ ਈ-ਮੇਲ (drparveenchopra@gmail.com) ਕਰ ਸਕਦੇ ਹੋ ਜੀ...ਇਸ ਬਲੌਗ ਦੀ ਹਰ ਪੋਸਟ ਦੇ ਥਲੇ ਤੁਸੀਂ ਕਮੈਂਟ ਵਿਚ ਵੀ ਆਪਣੀ ਗਲ ਕਹਿ ਸਕਦੇ ਹੋ ....ਜਾਂ ਕਲ ਮੈਂ ਇਸ ਬਲੌਗ ਦਾ ਇਕ ਫੇਸਬੁਕ ਪੇਜ ਸਿਰਜਿਆ ਹੈ ...ਉਸ ਨੂੰ ਲਾਈਕ ਕਰਣਾ ਚਾਹੁੰਦੇ ਹੋ ਤੇ ਜੀ ਆਇਆਂ ਨੂੰ...ਫੇਰ ਤੁਸੀਂ ਆਪਣੀ ਗਲ ਸਿਧੇ ਉਥੇ ਵੀ ਲਿਖ ਸਕਦੇ ਹੋ ....ਮੁਕਦੀ ਗਲ ਇਹ ਹੈ ਕਿ ਵਾਰਤਾ ਹੋਣੀ ਚਾਹੀਦੀ ਹੈ ...ਵਿਚਾਰਾਂ ਦਾ ਵਟਾਂਦਰਾ ਹੋਣਾ ਚਾਹੀਦੈ... ਫੇਰ ਹੀ ਗਲ ਅਗੇ ਚਲਦੀ ਹੈ ...(email ਦੇ ਸਪੈਲਿੰਗ ਦਾ ਧਿਆਣ ਕਰਿਓ... drparveenchopra)

ਬਾਕੀ ਗਲ ਇਹ ਵੀ ਹੈ ਕਿ ਮੇਰੀਆਂ ਤੇ ਗਲਾਂ ਮੁਕਦੀਆਂ ਨਹੀਂ.... ਉਹ ਤੇ ਚਲਦੀਆਂ ਹੀ ਰਹਿੰਦੀਆਂ ਨੇ (ਸ਼ੁਕਰ ਹੈ ਰਬਾ ਤੇਰਾ...ਕਲ ਆਪਾਂ ਸਿਖਿਆ ਸੀ ਨਾ ਕਿ ਹਰ ਚੀਜ਼ ਵਾਸਤੇ ਰਬ ਨੂੰ ਸ਼ੁਕਰੀਆ ਕਰੀ ਜਾਣੈ ....ਬਾਕੀ ਉਹ ਜਾਣੇ ਤੇ ਉਸ ਦਾ ਕੰਮ)...

ਹਾਂ ਜੀ, ਮੋਬਾਈਲ ਤੇ ਆਪਾਂ ਦੋ ਚਾਰ ਲਾਈਨਾਂ ਪੰਜਾਬੀ ਚ ਲਿਖ ਲੈਂਦੇ ਹਾਂ... ਪਰ ਲੈਪਟਾਪ ਤੇ ਕਿਵੇਂ ਪੰਜਾਬੀ ਨੂੰ ਆਰਾਮ ਨਾਲ ਲਿਖ ਕੇ ਵਡੇ ਵਡੇ ਲੇਖ ਲਿਖੇ ਜਾ ਸਕਦੇ ਹਾਂ...ਇਹ ਸਾਰੀਆਂ ਗਲਾਂ ਦੇ ਆਪਣੇ ਤਜੁਰਬੇ ਮੈਂ ਸ਼ੇਅਰ ਕਰਣਾ ਚਾਹੁੰਦਾ ...

ਮੈਂ ਚੰਗੀ ਤਰਾਂ ਵੇਖ ਲਿਆ ਪੰਜਾਬੀ ਭਾਸ਼ਾ ਨੂੰ ਮੇਰੇ ਵਰਗੇ ਦਸਵੀਂ ਪਾਸ ਮਾਸਟਰਾਂ ਦੀ ਵੀ ਬਡ਼ੀ ਲੋੜ ਹੈ ... ਮੈਂ ਤੇ ਮਾੜਾ ਜਿਹਾ ਹਲੂਣਾ ਹੀ ਦੇਣਾ..ਬਾਕੀ ਤੇ ਤੁਸੀਂ ਆਪੇ ਸਾਰਾ ਕੰਮ ਖਿਚੀ ਜਾਣੈ...ਮੈਨੂੰ ਪਤਾ ਏ...

ਚੰਗਾ ਜੀ...ਕੁਝ ਕੁਝ ਗੀਤ ਅਜਿਹੇ ਲਿਖੇ ਜਾਂਦੇ ਨੇ, ਅਜਿਹੇ ਰਚੇ ਜਾਂਦੇ ਨੇ ...ਕਿ ਜਿੰਨੀ ਵਾਰੀਂ ਵੀ ਸੁਣੋ ਅਖਾਂ ਭਿਜ ਜਾਂਦੀਆਂ ਨੇ ..ਲੂ ਕੰਢੇ ਖੜ ਜਾਂਦੈ ਨੇ .... ਇਹ ਵੀ ਇਕ ਅਜਿਹਾ ਹੀ ਗੀਤ ਹੈ ਸਾਥਿਓ... ਯੂ-ਟਯੂਬ ਤੇ ਇਸ ਨੂੰ 56 ਲਖ ਵਾਰ ਵੇਖਿਆ ਜਾ ਚੁਕਿਆ ਹੈ ...ਹਜ਼ਾਰਾਂ ਨਹੀਂ ਤੇ ਕਈਂਂ ਸੈਂਕੜੇ ਵਾਰ ਤਾਂ ਮੈਂ ਹੀ ਇਸ ਨੂੰ ਵੇਖ ਕੇ ਅਜੇ ਵੀ ਨਹੀਂ ਰਜਿਆ.... ਸਚ ਗਲ ਹੈ ਜੀ ...ਦੇਣਾ ਕੌਣ ਦਉਗਾ ਤੇਰਾ... ਤੁਸਾਂ ਤੋਂ ਵਡਾ ਕੌਣ ਵਡੇਰਾ.....

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...