ਸਚ ਗਲ ਹੈ ਕਿ ਅਤ ਦੀ ਗਰਮੀ ਪੈ ਰਹੀ ਸੀ ... ਕਿਸੇ ਵੇਲੇ ਵੀ ਚੈਨ ਨਹੀਂ ਸੀ ਪੈ ਰਿਹਾ...ਹਰ ਪਾਸੇ ਤਪਸ਼...ਕਿੰਨੀਆਂ ਕੁ ਸ਼ਿਕੰਜਵੀਆਂ ਪੀ ਲਵੋ ਤੇ ਕਿੰਨੀਆਂ ਖਖੜੀਆਂ ਦਵਾਨੇ ਖਾ ਲਵੋ....ਗਰਮੀ ਦਾ ਸਾੜ ਪਿਛੇ ਹੀ ਪਿਆ ਰਿਹਾ... ਜ਼ਰਾ ਵੀ ਏ.ਸੀ ਤੋਂ ਬਾਹਰ ਆਓ...ਦੋ ਮਿਨਟ ਚ ਬਨਿਆਣ ਤੇ ਝਗਾ ਪਸੀਨੇ ਨਾਲ ਗੜੁਚ....
ਇਹ ਕੀ ਹੋ ਗਿਆ ਮੌਸਮ ਨੂੰ ਕਿ ਕੂਲਰ ਦੀ ਹੌਂਦ ਦਾ ਤੇ ਕੋਈ ਮਤਲਬ ਨਹੀਂ ਰਿਹਾ...ਜਿਥੇ ਰਹਿੰਦੈ ਹਾਂ ਬਹੁਤ ਘਟ ਬਿਜਲੀ ਜਾਂਦੀ ਹੈ ...ਯਾਦ ਵੀ ਨਹੀਂ ਕਦੋਂ ਬਿਜਲੀ ਨਾ ਹੋਣ ਕਰਕੇ ਤਰੇਲੀਆਂ ਨੇ ਪਰੇਸ਼ਾਨ ਕੀਤਾ ਸੀ ...ਖਿਆਲ ਉਨਾਂ ਲੋਕਾਂ ਵਲ ਵੀ ਬਾਰ ਬਾਰ ਜਾਂਦੈ ਜਿਥੇ ਬਾਰ ਬਾਰ ਕਟ ਲਗਦੇ ਨੇ..ਤੇ ਇੰਨੀਆਂ ਸੁਵਿਧਾਵਾਂ ਵੀ ਨਹੀਂ ਹੁੰਦੀਆਂ...
ਮੌਸਮ ਅਜ ਸਵੇਰ ਤੋਂ ਹੀ ਬੜਾ ਖੁਸਗਵਾਰ ਸੀ
ਅਜ ਮੈਂ ਸਵੇਰੇ ਜਦੋਂ ਸੈਰ ਕਰਣ ਗਿਆ...ਉਸੇ ਵੇਲੇ ਹੀ ਮੌਸਮ ਬਡ਼ਾ ਹਵਾਦਾਰ ਤੇ ਠੰਢਾ ਲਗ ਤੇ ਰਿਹਾ ਸੀ ..ਪਰ ਮਨ ਚ ਇਹੋ ਖਿਆਲ ਆ ਰਿਹਾ ਸੀ ਕਿ ਕਿਤੇ ਤਬੀਅਤ ਨਾਲ ਵਰੇ ਵੀ ਤੇ ਸਹੀ...
ਅਰਦਾਸ ਚ ਬੜੀ ਸ਼ਕਤੀ ਹੈ ...ਅਜ ਮੈਂ ਸੈਰ ਕਰਦਾ ਹੋਇਆ ਬਾਰ ਬਾਰ ਇਕ ਪੰਜਾਬੀ ਗੀਤ ਵੀ ਇਸ ਤਰਾਂ ਦਾ ਹੀ ਬਾਰ ਬਾਰ ਸੁਣੀ ਜਾ ਰਿਹਾ ਸੀ ...ਮੈਨੂੰ ਇਹ ਬਡ਼ਾ ਹੀ ਚੰਗਾ ਲਗਦੈ....ਹੁਣੇ ਤੁਹਾਨੂੰ ਵੀ ਸੁਣਾਵਾਂਗਾ...
ਅਜ ਲਖਨਊ ਚ ਬੂੰਦਾ ਬਾਂਦੀ ਹੋ ਰਹੀ ਹੈ ...ਮੌਸਮ ਬੜਾ ਖੁਸਗਵਾਰ ਹੈ .. ਪਰੂਫ ਦੇ ਤੌਰ ਤੇ ਆਪਣੇ ਗਰੀਬਖਾਨੇ ਤੋਂ ਲਈਆਂ ਫੋਟਾਂ ਵੀ ਨਥ੍ਛੀ ਕਰ ਦਿਤੀਆਂ ਨੇ...
ਹੁਣ ਸੁਣਿਏ ਸ਼ੁਕਰਾਨੇ ਵਾਲਾ ਉਹ ਗੀਤ....ਇਸ ਦੀ ਵੀਡਿਓ ਨੂੰ ਵੀ ਪੂਰਾ ਤਕਿਓ.....
ਜਿੰਨਾ ਨੇ ਇਸ ਦਾਤੇ ਦਾ ਸੁਕਰਾਨਾ ਕਰਣਾ ਹੈ, ਉਨਾਂ ਲਈ ਹਰ ਪਲ ਸੁਕਰਾਨੇ ਦਾ ਪਲ ਹੈ ...ਧਿਆਨ ਉਸ ਸੁਰਾਂ ਦੀ ਦੇਵੀ ਰੇਸ਼ਮਾਂ ਬੀਬੀ ਦਾ ਆ ਗਿਆ...ਚਲੋ ਜੀ ਉਨਾਂ ਦੀ ਆਵਾਜ਼ ਸੁਣੀਏ... ਸਾਂਝੇ ਚੁਲੇ ਦੇ ਬਲਣ ਵਾਸਤੇ ਉਹ ਰਬ ਦਾ ਸੁਕਰੀਆ ਕਰ ਰਹੇ ਹਨ...
...
No comments:
Post a Comment