Tuesday 18 June 2019

ਜੀ ਆਇਆਂ ਨੂੰ...ਆਓ ਜੀ ਆਓ...ਅੰਦਰ ਲੰਘ ਆਓ ਭਾਇਆ ਜੀ ..

ਜੀ ਹਾਂ, ਕੁਝ ਅਜਿਹੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸਨ ਉਸ ਵੇਲੇ ਰੇਡੀਓ ਤੋਂ... ਸਾਮਾਂ ਨੂੰ ਆਈਆ ਕਰਦਾ ਸੀ ਇਹ ਪ੍ਰੋਗਰਾਮ ਆਲ ਇੰਡਿਆ ਰੇਡਿਓ ਜਲੰਧਰ ਤੋਂ...

ਮੇਰਾ ਪਕਾ ਖਿਆਲ ਹੈ ਕਿ ਇਹ ਪੇਂਡੂ ਪ੍ਰੋਗਰਾਮ ਹੁੰਦਾ ਸੀ ..ਪਰ ਉਹ ਭਾਇਏ ਹੁਰਾਂ ਦਾ ਗਲਬਾਤ ਕਰਨ ਦਾ ਇੰਨਾ ਵਧੀਆ ਹੁੰਦਾ ਸੀ ਕਿ ਅਸੀਂ ਉਹ ਪ੍ਰੋਗਰਾਮ ਵੀ ਪੂਰੇ ਦਾ ਪੂਰਾ ਸੁਣ ਛਡੀ ਦਾ ਸੀ ...

ਹੁਣ ਸੋਚ ਕੇ ਹਾਸਾ ਵੀ ਆਉਂਂਦਾ ਹੈ ਕਿ ਦਸੋ ਸਕੂਲ ਚ ਪੜਨ ਵਾਲੇ ਭੋਲੇ ਪੰਛੀਆਂ ਨੂੰ ਕੀ ਮਤਲਬ ਹੁੰਦਾ ਏ ਮੰਡੀ ਦੇ ਭਾਅ ਨਾਲ...ਪਰ ਨਹੀਂ ਅਸੀਂ ਦੇ ਬਈ ਉਹ ਵੀ ਸੁਣਣੇ ਨੇ....ਇੰਝ ਦਸਦੇ ਸੀ ਜੀ ਉਹ ਭਾਅ....ਚੰਗਾ ਭਾਈਆ ਜੀ ...ਅਜ ਖੰਡ ਰਹੀ ਜੇ ਇੰਨੇ ਰੁਪਏ ਕਵਿੰਟਲ...ਖੰਨਾ ਮੰਡੀ ਤੇ ਜਗਰਾਵਾਂ ਮੰਡੀ ਇਸ ਦਾ ਭਾਅ ਰਿਹਾ ਜੇ ....ਰਬ ਤੁਹਾਡਾ ਭਲਾ ਕਰੇ ...

ਨਾਲੇ ਉਹਨਾਂ ਕਿਸਾਨਾਂ ਨੂੰ ਹਸਦੇ ਹਸਦੇ ਹੀ ਬੜੇ ਕੰਮ ਦੀਆਂ ਗਲਾਂ ਦਸ ਦੇਣੀਆਂ...ਹਾ, ਜੀ, ਕੀ ਹਾਲ ਨੇ ਤੁਹਾਡੇ ਝੋਨੇ ਦਾ....ਇਸ ਦਾ  ਇੰਝ ਕਰੋ ਧਿਆਨ ਤੇ ਇਸ ਖਾਦ ਦੀ ਵਰਤੋਂ ਕਰੋ...ਚੰਗਾ ਜੀ ਹੁਣ ਭਾਈਆ ਜੀ ਇਕ ਗੀਤ ਸੁਣ ਲਈਏ...
ਬਲੇ ਜੀ ਬਲੇ ...ਬੀਬਾ ਪ੍ਰਕਾਸ਼ ਕੌਰ ਹੁਰਾਂ ਦੀ ਆਵਾਜ਼ ਚ ...ਲਠੇ ਦੀ ਚਾਦਰ ਉਤੇ ਸਲੇਟੀ ਰੰਗ ਮਾਹੀਆ....

 ਮੈਨੂੰ ਹੁਣੇ ਧਿਆਨ ਆ ਰਿਹਾ ਸੀ ਕਿ ਜੇ ਕਿਤੇ ਅਜ ਦੇ ਸਮੇਂ ਚ ਉਸ ਤਰਾਂ ਦਾ ਪ੍ਰੋਗਰਾਮ ਆਉਂਦਾ ਤਾਂ ਉਨਾਂ ਨੂੰ ਮਿਲਾਵਟ ਦੇ ਵੇਰਵੇ ਦੇਣੇ ਪੈਣੇ ਕਰਣੇ ਸੀ ..ਬਈ ਇਸ ਪਨੀਰ ਤੋਂ ਬਚ ਕੇ ਰਹਿਣਾ...ਅੰਬ ਚ ਇਹ ਪੰਗੇ ਨੇ ਤੇ ਕੇਲੇ ਚ ਉਹ... ਵੈਸੇ ਸਚ ਸਾਨੂੰ ਹੁਣ ਨਹੀਂ ਪਤਾ ਹੁੰਦੈ ਕਿ ਅਸੀਂ ਖਾ ਕੀ ਰਹੇ ਹਾਂ....

ਅਜ ਸਵੇਰੇ ਸਾਡੇ ਸਕੂਲ ਦੇ ਸਾਥੀਆਂ ਵਾਲੇ ਗਰੁਪ ਚ ਇਕ ਸਾਥੀ ਨੇ ਲੀਚੀ ਚ ਕੀੜੇ ਬਾਰੇ ਇਕ ਵੀਡੀਓ ਸ਼ੇਅਰ ਕੀਤੀ .... ਉਸ ਨੂੰ ਆਪਣੇ ਬਲਾਗ ਚ ਸੇਅਰ ਕਰਣ ਵਾਸਤੇ ਮੈਨੂੰ ਪਹਿਲਾਂ ਯੂ-ਟਯੂਬ ਤੇ ਲੋਡ ਕਰਣਾ ਪਿਆ....ਲੋ ਜੀ ਤੁਸੀਂ ਵੀ ਵੇਖੋ...ਇਸ ਲਿੰਕ ਉਤੇ ਕਲਿਕ ਕਰੋ...ਲੀਚੀ ਚ ਕੀੜਾ

ਮੇਰੀ ਜਦੋਂ ਉਸ ਸਾਥੀ ਨਾਲ ਫੋਨ ਤੇ ਗਲ ਹੋਈ....ਕਹਿਣ ਲਗਾ ਕਿ ਜਦੋਂ ਦੀ ਉਸਨੇ ਵੀਡਿਓ ਦੇਖੀ ਹੈ ...ਉਪਰੋਂ ਜੇਹੜੀ ਬਿਹਾਰ ਤੋਂ ਖਬਰਾਂ ਆ ਰਹੀਆਂ ਨੇ ਕਿ ਲੀਚੀਆਂ ਖਾ ਕੇ ਬਚੇ ਮਰ ਰਹੇ ਨੇ...ਉਸ ਨੇ ਦਸਿਆ ਕਿ ਉਸ ਨੇ ਫਰਿਜ ਚ ਰਖੀਆਂ ਹੋਈਆਂ ਲੀਚੀਆਂ ਬਾਹਰ ਸੁਟ ਦਿਤੀਆਂ ਨੇ...ਮੈਂ ਕਿਹਾ ਏਡੀ ਕੋਈ ਡਰਣ ਵਾਲੀ ਗਲ ਨਹੀਂ...ਬਸ ਜ਼ਰਾ ਧਿਆਨ ਨਾਲ ਵੇਖ ਕੇ ਖਾਣ ਦੀ ਜ਼ਰੂਰਤ ਹੈ...

ਹੁਣੇ ਮੈਂ ਨੇਟ ਤੇ ਵੇਖਿਆ ਹੈ ਕਿ ਬਿਹਾਰ ਚ ਉਨਾ ਬਚੇਆਂ ਨੂੰ ਲੀਚੀਆਂ ਬਹੁਤ ਬੀਮਾਰ ਕਰ ਦੇਂਦੀਆਂ ਨੇ ਜਿਹੜੇ ਵੈਸੇ ਤੇ ਭੁਖ ਦਾ ਸਿਕਾਰ ਹੁੰਦੇ ਨੇ ਪਰ ਕਈ ਵਾਰੀਂ ਸਵੇਰੇ ਸਵੇਰੇ ਖਾਲੀ ਪੇਟ ਲੀਚੀਆਂ ਤੋੜ ਕੇ ਖਾ ਲੈਂਦੇ ਨੇ...ਆਮ ਸਿਹਤਮੰਦ ਬਚੇਆਂ ਚ ਅਜਿਹਾ ਕੋਈ ਖਤਰਾ ਨਹੀਂ ਹੁੰਦਾ ...

ਜ਼ਿਆਦਾ ਜਾਨਕਾਰੀ ਤੁਸੀਂ ਇਸ ਲਿੰਕ ਤੇ ਜਾ ਕੇ ਹਾਸਿਲ ਕਰ ਸਕਦੇ ਹੋ.... ਲੀਚੀ ਖਾਣ ਨਾਲ ਕਿਉਂ ਹੋ ਰਹੇ ਬਚੇ ਬੀਮਾਰ....

ਮੈਂ ਵੀ ਇਹ ਲਿਖਣ ਤੋਂ ਪਹਿਲਾਂ ਲੀਚੀਆਂ ਖਾਦੀਆਂ ਨੇ ....ਅਜ ਬਸ ਏਨੀ ਕੁ ਅਕਲ ਕੀਤੀ ਕਿ ਵੇਖ ਵੇਖ ਕੇ ਖਾਦੀਆਂ...

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...