Tuesday, 18 June 2019

ਕਾਂਗਰਸ ਬੂਟੀ ਕੋਈ ਛੇੜ ਨਹੀਂ ਹੈ ਸਾਥੀਓ.....

ਹੁੰਦਾ ਹੈ ਨਾ ਕਿ ਬਚਪਨ ਚ ਕਿ ਬਚੇ ਇਕ ਦੂਜੇ ਦੀ ਕੋਈ ਨਾ ਕੋਈ ਛੇੜ ਪਾ ਦਿੰਦੇ ਨੇ....ਬਸ ਇਸੇ ਛੇੜਛਾੜ ਨਾਲ ਆਰੇ ਲਗੇ ਰਹਿੰਦੇ ਨੇ...ਕਈ ਵਾਰ ਤਾਂ ਇਹ ਛੇੜਾਂ ਸ਼ੇੜਾਂ ਬੁਢੇ ਹੋਣ ਤਕ ਖਿਹੜਾ ਨਹੀਂ ਛਡਦੀਆਂ....

ਪਛਾਣ ਲਿਆ ਹੋਣਾ ਏ.....ਕਾਂਗ੍ਰੇਸ ਬੂਟੀ 

ਵੈਸੇ ਮੈਂ ਇਹ ਜਿਹੜਾ ਉਪਰ ਨਾਉਂ ਲਿਖਿਆ ਹੈ ...ਕਾਂਗਰਸ ਬੂਟੀ...ਇਹ ਵੀ ਕੋਈ ਛੇੜ ਨਹੀਂ...ਅਸਲ ਚ ਹੀ ਇਸ ਜਂਗਲੀ ਬੂਟੀ ਨੂੰ ਕਾਂਗਰਸ ਗਰਾਸ ਜਾਂ ਗਾਜਰ ਬੂਟੀ ਆਖਦੇ ਨੇ...

ਤੁਸੀਂ ਸੋਚ ਰਹੇ ਹੋਵੋਗੇ ਕਿ ਕਿਉਂ ਕਹਿੰਦੇ ਨੇ ਇਸ ਨੂੰ ਕਾਂਗਰਸ ਗ੍ਰਾਸ...ਮੈਂਨੂੰ ਵੀ ਤੁਹਾਡੇ ਵਾਂਗ ਇਸ ਦਾ ਕਾਰਣ ਜਾਨਣ ਦੀ ਬੜੀ ਤਾਂਘ ਸੀ ...ਮੈਂ ਨੇਟ ਤੇ ਹੀ ਕਿਤੇ ਪੜਿਆ ਕਿ ਕਾਂਗਰੇਸ ਦਾ ਰਾਜ ਸੀ ...ਠੀਕ ਤਰਾਂ ਯਾਦ ਨਹੀਂ ਮੈਨੂੰ...ਇਹੋ ਕੋਈ 1970 ਦੇ ਆਲੇ-ਦੁਆਲੇ ਦੀ ਗਲ ਹੋਵੇਗੀ...ਆਪਣੇ ਦੇਸ ਦੀ ਅੰਨ ਦੀ ਜ਼ਰੂਰਤ ਵਾਸਤੇ ਸਾਨੂੰ ਕਨਕ ਬਾਹਰੋਂ ਕਿਤੋਂ ਖਰੀਦਨੀ ਪਈ ਸੀ ..ਕਿਹਾ ਜਾਂਦਾ ਹੈ ਕਿ ਉਸ ਕਨਕ ਦੇ ਨਾਲ ਹੀ ਇਹ ਬੂਟੀ ਦੀ ਸੌਗਾਤ ਵੀ ਸਾਡੇ ਪਲ੍ਲੇ ਪਾ ਗਈ...ਬਸ ਇਸ ਦਾ ਨਾਂ ਹੌਲੀ ਹੌਲ਼ੀ ਕਾਂਗ੍ਰੇਸ ਗ੍ਰਾਸ ਹੀ ਪੈ ਗਿਆ....ਬਸ ਉਸ ਤੋਂ ਫੇਰ ਤੇ ਕਦੇ ਇਸ ਤੋਂ ਪਿਛਾ ਨਾ ਛੁਟਿਆ ...


ਅਜ ਇਸ ਕਾਂਗਰਸ ਬੂਟੀ ਦਾ ਧਿਆਨ ਇਸ ਕਰਕੇ ਆ ਗਿਆ ਕਿਉਂਕਿ ਅੰਮ੍ਰਿਤਸਰ ਦੇ ਇਕ ਨਾਮੀ ਗਰਾਮੀ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਅਮਰਜੀਤ ਸਿੰਘ ਸਚਦੇਵਾ ਜੀ ਦਾ ਅੰਗਰੇਜ਼ੀ ਦੀ ਟ੍ਰਿਬਿਯੂਨ ਚ ਛਪਿਆ ਇਕ ਛੋਟਾ ਜਿਹਾ ਲੇਖ ਵੇਖਿਆ...ਇਸੇ ਕਾਂਗਰਸ ਗ੍ਰਾਸ ਬਾਰੇ ਹੀ ਲਿਖਿਆ ਹੋਇਆ ਸੀ ...

ਜਦੋਂ ਆਪਣੇ ਫੀਲਡ ਦੇ ਉਘੇ ਮਾਹਿਰ ਕੋਈ ਗਲ ਸਮਝਾਉਣ ਤੇ ਉਸ ਗਲ ਨੂੰ ਪਲੇ ਬੰਨ ਲੈਣਾ ਚਾਹੀਦੈ ...ਐਵੇਂ ਝੂਠ-ਮੂਠ ਨਹੀਂ...ਚੰਗੀ ਤਰਾਂ ਘੁਟ ਕੇ ...

ਡਾ ਅਮਰਜੀਤ ਸਿੰਘ ਸਚਦੇਵਾ
ਡਾਕਟਰ ਸਾਹਿਬ ਦਸਦੇ ਹਨ ਕਿ ਇਸ ਬੂਟੀ ਦੇ ਕਾਰਣ ਕਈਂ ਤਰਾਂ ਦੀਆਂ ਚਮੜੀ ਦੀਆਂ ਬੀਮਾਰੀਆਂ ਤੇ ਸਾਹ ਦੀਆਂ ਬੀਮਾਰੀਆਂ ਵੀ ਹੋ ਜਾਂਦੀਆਂ ਨੇ(ਇਹ ਨਾਲ਼ ਜਦੋਂ ਚਮੜੀ ਲਗੇ ਉਸ ਦੇ ਨਾਲ ਵੀ ਤੇ ਇਸ ਬੂਟੀ ਦੇ ਪਰਾਗ ਨਾਲ ਵੀ)... ....ਇਲਾਜ ਤੇ ਡਾਕਟਰ ਸਾਹਿਬ ਹਰ ਤਰਾਂ ਨਾਲ ਵਧੀਆ ਕਰਦੇ ਹੀ ਹਨ, ਪਰ ਡਾਕਟਰ ਸਾਹਿਬ ਦਾ ਧਿਆਨ ਬੀਮਾਰੀ ਤੋਂ ਬਚਾ ਕੇ ਰਖਣ ਵਲ ਵੀ ਬੜਾ ਰਹਿੰਦੈ.... ਇਸ ਕਰਕੇ ਉਹ ਆਖਦੇ ਨੇ ਕਿ ਇਸ ਦੇ ਬੀਜ ਦਾ ਖਾਤਮਾ ਹੋਣਾ ਬੜਾ ਹੀ ਜ਼ਰੂਰੀ ਏ....

ਇਹ ਬੂਟੀ ਅਕਸਰ ਸਾਡੇ ਘਰਾਂ ਦੇ ਬਾਹਰ ਜਾਂ ਫੇਰ ਖਾਲੀ ਪਲਾਟਾਂ ਚ ਉਗ ਪੈਂਦੀ ਹੈ ... ਬਸ, ਫੇਰ ਇਸ ਨੂੰ ਕਈਂ ਮਹੀਨੇਆਂ ਬਾਦ ਕਟਿਆ ਜਾਂਦੈ...ਕੁਝ ਚਿਰਾਂ ਬਾਅਦ ਬਸ ਮੁੜ ਬੇਸ਼ਰਮਾਂ ਵਾਂਗ ਖੜੀ ਹੋ ਜਾਂਦੀ ਹੈ ...ਇਸ ਲਈ ਇਸ ਦੇ ਬੀਜ ਖਤਮ ਕਰਨੇ ਬਡ਼ੇ ਜ਼ਰੂਰੀ ਨੇ....ਇਕ ਗਲ ਹੋਰ ਜੇ ਤੁਹਾਨੂੰ ਇਸ ਜੰਗਲੀ ਬੂਟੀ ਦਾ ਅੰਗਰੇਜੀ ਨਾਉਂ ਜਾਨਣ ਦਾ ਚਾਅ ਹੈ ਤਾਂ ਕਰ ਲਵੋ ਜੀ ਤੁਸੀਂ ਪੂਰਾ ...ਡਾਕਟਰ ਸਾਬ ਨੇ ਲਿਖਿਆ ਹੋਇਆ ਹੈ ...ਨਾਲ ਲਗੀ ਖਬਰ ਵਿਚ..

ਹੁਣੇ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਕਿਵੇਂ ਮਿਲੇ ਇਸ ਤੋਂ ਛੁਟਕਾਰਾ.....ਕੁਝ ਦਿਨ ਪਹਿਲਾਂ ਚੋਣਾਂ ਤੋਂ ਬਾਅਦ ਦੀ ਗਲ ਹੈ ਕਿ ਇਕ ਕਾਰਟੂਨ ਛਪਿਆ ਸੀ ਅੰਗਰੇਜ਼ੀ ਦੀ ਹੀ ਇਕ ਅਖਬਾਰ ਵਿਚ...  ਇਕ ਮਾਲੀ ਮਸੀਨ ਨਾਲ ਇਸ ਕਾਂਗ੍ਰੇਸ ਬੂਟੀ ਨੂੰ ਪਟ੍ਟੀ ਜਾ ਰਿਹੈ ਤੇ ਉਸ ਦੇ ਪਿਛੇ ਪਿਛੇ ਇਕ ਬੰਦਾ ਉਥੇ ਕਮਲ ਦੇ ਬੂਟੇ ਲਗਾਈ ਜਾ ਰਿਹੈ...ਚਲੋ ਜੀ, ਇਹ ਤੇ ਸੀ ਕਾਰਟੂਨ ਦੀ ਗਲ...ਪਰ ਅਸਲ ਗਲ ਹੈ ਕਿ ਜਦੋਂ ਤੁਸੀਂ ਇਕ ਵਾਰ ਕਾਂਗ੍ਰੇਸ ਬੂਟੀ ਤੁੜਵਾ ਦਿਓ....ਤਾਂ ਉਸ ਜਗਾਂ ਤੇ ਬਾਥੂ ਦੇ ਬੀਜ ਸੁਟ ਦਿਓ....ਮਜ਼ੇ ਦੀ ਗਲ ਇਹ ਹੈ ਕਿ ਬਸ ਇੰਨੇ ਜਿਹੇ ਉਪਰਾਲੇ ਨਾਲ ਹੀ ਕਾਂਗਰਸ ਬੂਟੀ ਮਰਨੀ ਸ਼ੁਰੂ ਹੋ ਜਾਵੇਗੀ ਤੇ ਬਾਥੂ ਦੇ ਬੀਜ ਪੁੰਗਰਣ ਲਗ ਪੈਣਗੇ... ਇਹ ਤੇ ਹੋਇਆ ਪੜੇਆਂ ਲਿਖੇਆਂ ਵਾਲਾ ਤਰੀਕਾ ....

ਇਕ ਤਰੀਕਾ ਜਿਹੜਾ ਮੈਨੂੰ ਦਸਿਆ ਇਕ ਸਿਆਣੇ ਜਿਹੇ ਮਜਦੂਰ ਨੇ ...ਕਹਿੰਦੈ........ਬਾਊ ਜੀ, ਐਵੇਂ ਇਸ ਨੂੰ ਕਟਵਾਉਣ ਦੇ ਚਕਰਾ ਚ ਨਾ ਪਵੋ.... 300 ਰੁਪਏ ਦਾ ਖਰਚਾ ਏ...ਇਕ ਵਾਰੀ ਐਸੀ ਦਵਾਈ ਛਿੜਕ ਦਿਆਂਗਾ...ਫੇਰ ਕਦੇ ਨਹੀਂ ਹੋਵੇਗੀ ...ਇਹ ਬੂਟੀ ਦੀ ਤੇ ਛਡੋ... ਕੁਝ ਵੀ ਨਹੀਂ ਉਗੇਗਾ...ਮੈਂ ਉਸ ਨੂੰ ਡਾਂਟ ਦਿਤਾ ਦੇ ਕਟਣ ਲਈ ਹੀ ਆਖਿਆ.....ਪਰ ਮੈਨੂੰ ਇਹ ਬਾਥੂ ਵਾਲੀ ਗਲ ਨਹੀਂ ਸੀ ਪਤਾ....ਨਹੀਂ ਤੇ ਓਹ ਵੀ ਸੁਟ ਦਿੰਦਾ ....

ਖਿਆਲ ਕਰੋ ਬਾਈ ਆਪਣਾ ....ਇਸ ਕਾਂਗਰਸ ਬੂਟੀ ਤੋਂ ਬਚੋ...ਦੇ ਆਪਣੀ ਸਿਹਤ ਦੀ ਸੰਭਾਲ ਕਰੋ ਜੀ....

ਬੋਰ ਹੋ ਗਏ ਹੋਵੋਗੇ ....ਇਸ ਦੇ ਇਲਾਜ ਦੇ ਲਈ ਦੇ ਬਾਈ ਡਾ ਮੇਹਰ ਮਿਤਲ ਹੁਰਾਂ ਨੂੰ ਹੀ ਬੁਲਾਣਾ ਪਉ....


No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...