Sunday 16 June 2019

ਪੰਜਾਬੀ ਚ ਲਿਖਣ ਦੇ ਫਾਇਦੇ

ਸਭ ਤੋਂ ਵਡਾ ਫਾਇਦਾ ਤਾਂ ਇਹੋ ਹੈ ਕਿ ਦਿਮਾਗ ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ ਪੈਂਦੀ ...ਜਿਵੇਂ ਦਿਮਾਗ ਚ ਕੋਈ ਆਈ ਜਾਵੇ ਉਸ ਨੂੰ ਲਿਖ ਛਡੋ....

ਮੈਂ ਜਦੋਂ ੨੦ਸਾਲ ਪਹਿਲਾਂ ਲਿਖਣਾ ਸ਼ੁਰੂੂ ਕੀਤਾ ਤੇ ਮੈਨੂੰ ਮੇਰੇ ਉਸਤਾਦਾਂ ਨੇ ਕਿਹਾ ਕਿ ਤੇਨੂੰ ਆਪਣੀ ਮਾਂ-ਬੋਲੀ ਚ ਵੀ ਲਿਖਣਾ ਚਾਹੀਦੈ, ਪਰ ਮੈਂ ਸ਼ਾਇਦ ਇਸ ਗਲ ਵਲ ਉਨਾਂ ਧਿਆਨ ਦਿਤਾ ਨਹੀਂ ਜਿੰਨਾ ਦੇਣਾ ਚਾਹੀਦਾ ਸੀ...

ਜਿੰਨਾ ਵੀ ਮੈਂ ਉਪਰ ਲਿਖਿਆ ਹੈ...ਉਸ ਵਿਚ ਕਈ ਗਲਤੀਆਂ ਤੇ ਹਨ...ਪਰ ਹੁਣ ਮੈਨੂੰ ਇਹ ਗਲਤੀਆਂ ਵੀ ਨਹੀਂ ਰੋਕ ਪਾਣਗੀਆਂ...

ਮੈਨੂੰ ਤੇ ਇੰਝ ਵੀ ਜਾਪਦੈ ਕਿ ਜੇ ਕਿਤੇ ਮੈਨੂੰ ਪੰਜਾਬੀ ਚ ਠੀਕ ਠਾਕ ਟਾਈਪ ਕਰਣਾ ਆ ਗਿਆ ਤਾਂ ਫੇਰ ਮੈਂ ਸਿਰਫ਼ ਪੰਜਾਬੀ ਚ ਹੀ ਲਿਖਿਆ ਕਰਾਂ ਗਾ... ਅਸੀਂ ਆਪਣੇ ਜਜ਼ਬਾਤ ਦਾ ਸਹੀ ਪ੍ਰਗਟਾਵਾ ਵੀ ਤੇ ਆਪਣੀ ਮਾਂ-ਬੋਲੀ ਚ ਹੀ ਕਰ ਸਕਦੇ ਹਾਂ... ਦੂਜੀ ਜ਼ਬਾਨ ਕੋਈ ਵੀ ਕਿਉਂ ਨਾ ਹੋਵੇ ਹੁੰਦੀ ਦੇ ਓਪਰੀ ਹੀ ਹੈ ....ਹਾਂ, ਜਿਥੇ ਉਸ ਤੋਂ ਬਿਨਾ ਕੰਮ ਨਾ ਚਲੇ ਉਥੇ ਉਹ ਵੀ ਬੋਲ ਲਵੋ..ਲਿਖ ਲਵੋ...ਆਪਣੀ ਮਾਂ-ਬੋਲੀ ਦੇ ਅਸੀਂ ਆਪ ਸਤਿਕਾਰ ਨਹੀਂ ਕਰਾਂਗੇ ਤੇ ਦੂਜੇ ਕਿਉਂ ਕਰਣਗੇ ਭਲਾ....

ਮੈਂ ਅਜਕਲ ਪੰਜਾਬੀ ਦੇ ਉਸ ਮਹਾਨ ਗਲਪਕਾਹ ਨਾਨਕ ਸਿੰਘ ਜੀ ਨੂੰ ਪੜਣ ਦਾ ਆਨੰਦ ਮਾਨ ਰਿਹਾਂ....ਇੰਝ ਜਾਪਦੈ ਜਿਵੇਂ ਕੋਈ ਆਪਣਾ ਵਡਾ-ਵਡੇਰਾ ਸਾਡੇ ਨਾਲ ਗਲਾਂ ਕਰ ਰਿਹਾ ਹੋਵੇ....

ਹਾਂ, ਇਕ ਗਲ ਚੇਤੇ ਆ ਰਹੀ ਏ.... ਅਸੀਂ ਆਪਣੇ ਦਰਖਤਾਂ ਦੀ ਸਹੀ ਸੰਭਾਲ ਨਹੀਂ ਕਰਦੇ ...ਇੰਝ ਜਾਪਦੈ ਜਿਵੇਂ ਅਸੀਂ ਉਨਾਂ ਦੀ ਸੰਘੀ ਹੀ ਦਬ ਦਿਆਂਗੇ ...ਹਰ ਪਾਸੇ ਅਜਿਹੇ ਰੁਖ ਵਿਖਦੇ ਰਹਿੰਦੇ ਨੇ ....ਇਹ ਤਸਵੀਰਾਂ ਮੈਂ ਹੁਣੇ ਲਈਆਂ ਨੇ...ਦੂਜੀ ਗਲ ਇਹ ਕਿ ਸਾਨੂੰ ਆਪਣੇ ਘਰਾਂ ਦੇ ਬਾਹਰ ਜਗਾਂ ਘੇਰਣ ਚ ਵੀ ਬੜਾ ਸੁਖ ਮਿਲਦੈ.. ...ਹੋਰ ਕਿਸੇ ਕੋਲੋਂ ਨਾ ਸਹੀ...ਪਰ ਰਬ ਕੋਲੋਂ ਤੇ ਥੋੜਾ ਡਰ ਕੇ ਰਿਹਾ ਕਰੀਏ... ਕੀ ਖਿਆਲ ਹੈ ਜਨਾਬ ਤੁਹਾਡਾ....




ਮੈਂ ਇੰਝ ਸਮਝਦਾ ਹਾਂ ਇਹ ਲਿਖਣ ਲਗਿਆਂ ਕਿ ਮੈਂ ਹੋਮ-ਵਰਕ ਕਰ ਰਿਹਾ ਹਾਂ....ਚਲੋ ਹੋਲੀ ਹੋਲੀ ਸਪੀਡ ਵੀ ਆ ਜਾਉ...ਸਾਨੂੰ ਕਿਹੜਾ ਕੋਈ ਕਾਹਲੀ ਏ.....

ਇਕ ਪੰਜਾਬੀ ਗਾਨਾ ਸੁਣ ਲਈਏ....ਯਬਲੀਆਂ ਤੇ ਚਲਦੀਆਂ ਹੀ ਰਹਿਣ ਗੀਆਂ....

ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ.... ਮੈਂ ਓਸੀਆਂ ਪਾਨੀ ਆਂ....  https://youtu.be/jIo7qqXeyJg


No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...