ਹਾਂ, ਮੈਂ ਬਨਾਉਟੀ ਹਾਸੇ ਦੀ ਗਲ ਕਰ ਰਿਹਾ ਸਾਂ...ਯਾਰ ਮੈਨੂੰ ਤੇ ਬੜਾ ਡਰ ਲਗਦੈ... ਇਕ ਵਾਰ ਜਦੋਂ ਅਸੀਂ ਬੰਬਈ ਚ ਰਹਿੰਦੇ ਸਾਂ ਤੇ ਕਿਸੇ ਯੋਗ ਦੇ ਪ੍ਰੋਗਰਾਮ ਵਿਚ ਮੈਨੂੰ ਵੀ ਇਹ ਕੰਮ ਕਰਨਾ ਪਿਆ ਸੀ ...ਸਚ ਦਸਾਂ ਨਾਨੀ ਯਾਦ ਆ ਗਈ ਸੀ ਮੈਨੂੰ, ਸਜਣੋ....ਉਸ ਦਿਨ ਤੋਂ ਮੈਂ ਤੇ ਬਾਈ ਕੰਨ ਨੂੰ ਹਥ ਲਾਏ....ਛਡ ਯਾਰ ਕੀ ਲੈਣਾ ਏ ਇੰਨਾ ਚਕਰਾਂ ਚੋਂ...
ਬਲੌਗ ਦਾ ਮਤਲਬ ਹੀ ਹੈ ਕਿ ਮੈਂ ਤੇ ਬਾਈ ਇਕ ਆਪਣੀ ਡਾਇਰੀ ਲਿਖ ਰਿਹਾ ਹਾਂ...ਇਹ ਮੇਰਾ ਖਿਆਲ ਹੈ...ਸਾਨੂੰ ਸਾਰੇਆਂ ਨੂੰ ਆਪੋ ਆਪਣੇ ਖਿਆਲ ਰਖਣ ਦਾ ਹਕ ਹੈ ... ਕੋਈ ਵੀ ਉਸ ਦੀ ਨਿਖੇਧੀ ਕਰ ਸਕਦੈ..ਇਹ ਓਹਦਾ ਹਕ ਹੈ...
ਮੇਰੇ ਵਿਚਾਰ ਚ ਬਨਾਉਟੀ ਹਾਸਾ ਬੜਾ ਮੁਸਕਿਲ ਹੈ ... ਓਹ ਗਲ ਵਖ ਹੈ ਕਿ ਹੁਣ ਵਾਟਸਐਪ ਤੇ ਅਜਿਹੇ ਸੁਨੇਹੇਂ ਵੀ ਆਉਣ ਲਗ ਗਏ ਨੇ ਕਿ ਹਸਣ ਲਈ 20 ਜਾਂ 22 ਮਸਲ..ਪਤਾ ਨਹੀਂ ਕਿੰਨੇ...(ਅਨਾਟਮੀ ਮੇਰੀ ਸ਼ੁਰੂ ਹੀ ਬੜੀ ਕਮਜ਼ੋਰ ਰਹੀ ਹੈ) ....ਕੰਮ ਕਰਦੇ ਨੇ...ਮੈਂ ਨਹੀਂ ਮੰਨਦਾ ... ਹਾਸੇ ਲਈ ਸਾਡੀ ਰੁਹ ਦਾ ਵੀ ਉਸ ਵਿਚ ਸ਼ਾਮਲ ਹੋਣਾ ਜ਼ਰੂਰੀ ਏ...ਜਿਵੇਂ ਇਹ ਬਾਬਾ ਆਪਣਾ ਰਾਂਝਾ ਰਾਜੀ ਕਰ ਰਿਹੈ......ਤਕਿਓ ਇਸ ਵਲ....ਇਸ ਦੇ ਖੁਲੇ ਮਿਜ਼ਾਜ ਵਲ....ਮੈਂ ਤੇ ਇਸ ਨੂੰ ਜਦੋਂ ਵੀ ਤਕਣਾ ਹਾਂ, ਬਿਲਕੁਲ ਚਾਰਜ ਹੋ ਜਾਂਦਾ ਹਾਂ...( ਐਸਾ ਮੌਕਾ ਫਿਰ ਕਹਾਂ ਮਿਲੇਗਾ... ਵਾਹ ਜੀ ਵਾਹ...)
ਬਿਹਾਰ ਚ ਕੀ ਹੋ ਰਿਹੈ ਬਚੇਆਂ ਨੂੰ...ਭੁਖੇ ਭਾਨੇ ਸੁਤੇ ਗਰੀਬਾਂ ਦੇ ਬਚੇ ਜਿਹੜੇ ਪਹਿਲਾਂ ਤੋਂ ਹੀ ਕਮਜ਼ੋਰ ਸਨ....ਸਵੇਰੇ ਉਠਦਿਆਂ ਸਾਰ ਲੀਚੀਆਂ ਦੇ ਦੁਆਲੇ ਹੋ ਗਏ....(ਉਥੇ ਲੀਚੀ ਦੇ ਬਾਗਾਂ ਚ ਹੀ ਉਨਾਂ ਦੇ ਮਾਪੇ ਕੰਮ ਕਰਦੇ ਹਨ)...ਬਸ, ਇਕ ਕੈਮੀਕਲ ਲੋਚਾ ਅਜਿਹਾ ਹੋਇਆ ਕਿ ਮਲੂਕ ਹਸਦੀਆਂ ਖੇਡਦੀਆਂ ਜਾਨਾਂ ਰਬ ਨੇ ਆਪਣੇ ਕੋਲ ਬੁਲਾ ਲਈਆਂ.....ਗਲ ਭੁਖ ਦੀ ਹੋਈ ਤੇ ਮੈਨੂੰ ਬਹੁਤ ਸਾਰੇ ਬਜ਼ੁਰਗਾਂ (ਸਾਰੀ ਨਹੀਂ ਬਾਈ) ਦਾ ਧਿਆਨ ਆ ਗਿਆ.....ਘਰ ਵਿਚ ਗਲ ਬਾਤ ਦੀ ਡਾਢੀ ਕਮੀ ਹੈ ...ਲਗਭਗ ਹੁੰਦੀ ਹੀ ਨਹੀਂ....ਇਹਨਾਂ ਕਾਰਣਾਂ ਚ ਮੈਂ ਜਾਉਣਾ ਨਹੀਂ ਚਾਹੁੰਦਾ....ਬਜ਼ੁਰਗ ਇਸ ਪਖੋ ਬੜੇ ਭੁਖੇ ਹਨ...ਉਸ ਭੁਖ ਨਾਲ ਉਠੇ ਇਹ ਬਜ਼ੁਰਗ ਜੇ ਸਵੇਰੇ ਸਵੇਰੇ ਬਦੋਬਦੀ ਇਨਾਂ ਹਸਣ ਦਾ ਉਪਰਾਲਾ ਕਰਦੇ ਨੇ.....ਇਹ ਕੀ ਹੈ, ਇਸ ਦੀ ਘੋਖ ਕਰੇਓ ...ਜੇ ਕਿਤੇ ਵਾਟਸਐਪ ਦੇ ਸੁਨੇਹਿਆਂ ਚ ਵਿਹਲ ਮਿਲੇ...
ਪਤਾ ਨਹੀਂ ਇਹ ਫੋਟੋ ਚ ਕਿਉਂ ਇੰਨਾ ਸੀਰਿਅਸ ਆ ਗਏ...ਇਹਨਾਂ ਦੀ ਉਮਰ 88 ਸਾਲ ਹੈ ..ਰੋਜ਼ 20 ਕਿਲੋਮੀਟਰ ਸਾਈਕਲ ਵਾਹੰਦੇ ਨੇ... |
ਵੈਸੇ ਕਈਂ ਬਜ਼ੁਰਗ ਆਪਣੇ ਆਪ ਹੀ ਬੜੇ ਖੁਸ਼ ਮਿਜ਼ਾਜ ਹੁੰਦੇ ਨੇ ...ਇੰਝ ਜਾਪਦੈ ਜਿਵੇਂ ਰਬ ਦੀ ਜੰਝੇ ਆਏ ਹੋਏ ਨੇ...ਮੇਰਾ ਇਕ ਮਰੀਜ਼ ਹੈ 89 ਸਾਲਾਂ ਦਾ ..ਬਿਲਕੁਲ਼ ਠੀਕ ਠਾਕ ਹੈ ....ਕਲ ਮੈਂ ਉਸ ਦੀ ਫੋਟੋ ਖਿਚੀ...,ਹਰ ਵੇਲੇ ਹਸਦਾ ਰਹਿੰਦੈ....ਕਹਿੰਦੈ ਜਿੰਨਾ ਚਿਰ ਮੈਂ ਰੋਜ਼ 20 ਕਿਲੋਮੀਟਰ ਸਾਈਕਲ ਤੇ ਗੇੜਾ ਨਾ ਮਾਰ ਲਵਾਂ ਮੈਨੂੰ ਲਗਦੈ ਮੇਰੀ ਮਸੀਨ ਨੂੰ ਜੰਗਾਲ ਲਗ ਗਿਐ....ਬੜਾ ਚੰਗਾ ਲਗਦੈ ਇਸ ਜਿਉ ਨਾਲ ਦੋ ਮਿਨਟ ਗਲ ਕਰ ਕੇ ..ਤੰਬਾਕੂ, ਦਾਰੂ....ਕਿਸੇ ਵੀ ਚੀਜ਼ ਵਲ ਤਕਿਆ ਨਹੀਂ ਇਸ ਨੇ....ਸੋਹਣੇ ਲਗਣ ਦਾ ਪੂਰਾ ਸ਼ੌਕ ਬਰਕਰਾਰ ਏ...ਸਾਹਮਣੇ ਵਾਲਾ ਦੰਦ ਘਿਸਿਆ ਹੋਇਆ ਸੀ ...ਜਿਸ ਦੀ ਮੁਰੰਮਤ ਕਰਵਾਉਣ ਆਇਆ ਸੀ .... ਕਰ ਦਿਤੀ ਜੀ ਉਸ ਦੀ ਮੁਰੰਮਤ...ਖੁਸ਼ ਹੋ ਕੇ ਗਿਆ ਸੀ....
ਖਾਲਸ ਹਾਸੇ ਦਾ ਪਤਾ ਲਗ ਜਾਂਦੈ...ਦੂਰ ਤੋਂ ਹੀ ਸੀ ...ਖਾਸ ਕਰ ਕੇ ਜਦੋਂ ਅਸੀਂ ਸੀਰਿਅਸ ਜਿਹੈ ਬੂਥੇਆਂ ਨਾਲ ਘਿਰੇ ਹੋਇਏ....ਕੁਝ ਮਹੀਣੇ ਪਹਿਲਾਂ ਮੈਂ ਬੰਬਈ ਦੇ ਖਾਰ ਇਲਾਕੇ ਦੇ ਸਮੁੰਦਰੀ ਇਲਾਕੇ ਚ ਇਕ ਅਜਿਹਾ ਸ਼ਖ਼ਸ ਵੇਖਿਆ.....ਜਿਸ ਨੂੰ ਵੇਖ ਕੇ ਮੈਨੂੰ ਵੀ ਹਾਸਾ ਆ ਗਿਆ... ਫੋਟੋ ਤੇ ਮੈਂ ਉਸ ਦੀ ਖਿਚ ਹੀ ਲਈ...
ਬਦੋਬਦੀ ਦਾ ਹਾਸਾ ...ਕੀ ਕਹਿਏ ਇਸ ਨੂੰ ...ਸੋਸਲ ਹਾਸਾ...ਜਿਹੜਾ ਕਿਸੇ ਗਰੀਬ ਰਿਸ਼ਤੇਦਾਰ ਨੂੰ ਅਾਪਣੇ ਅਮੀਰ ਰਿਸ਼ਤੇਦਾਰ ਸਾਹਮਣੇ ਹਸਣਾ ਪੈਂਦੈ....ਕਿਸੇ ਕਰਮਚਾਰੀ ਨੂੰ ਆਪਣੇ ਬਾਸ ਦੇ ਝਲ ਖਲੇਰਣ ਤੇ ਬਦੋਬਦੀ ਦੰਦ ਕਢਣੇ ਪੈਂਦੇ ਨੇ... ਇਹ ਸੋਸਲ ਹਾਸਾ ਵੀ ਹੁੰਦੈ ਤੇ ਚਾਪਲੂਸੀ ਦਾ ਇਕ ਤਰੀਕਾ ਵੀ .....ਮੈਨੂੰ ਇੰਨਾਂ ਸਭਨਾਂ ਨਾਟਕਾਂ ਤੋਂ ਬੜੀ ਨਫ਼ਰਤ ਹੈ ... ਜਿਹੋ ਜਿਹੇ ਹਾਂ, ਉਸੇ ਤਰਾਂ ਦੇ ਨਜ਼ਰ ਆਉਣ ਚ ਕੀ ਜਾਂਦੈ....ਕਿਉਂ ਐਵੇਂ ਆਪਣੇ ਜਾਨ ਨੂੰ ਤੰਗ ਕਰਣਾ....
ਗਲਾਂ ਦੇ ਇਸ ਟਾਪਿਕ ਤੇ ਹੋਰ ਵੀ ਸਾਂਝੀਆਂ ਕਰਣ ਵਾਲੀਆਂ ਨੇ ...ਪਰ ਫੇਰ ਕਦੇ ਸਹੀ ...ਹੁਣ ਮੇਰੀ ਡਿਉਟੀ ਦਾ ਸਮਾਂ ਹੋ ਗਿਐ....ਵੇਖੋ ਅਜ ਕਿਹੜਾ ਖਿੜਿਆ ਚੇਹਰਾ ਮਿਲਦਾ ਏ...ਦਸਾਂਗਾ ਸ਼ਾਮ ਵੇਲੇ....
(ਮੈਨੂੰ ਅਜੇ ਵੀ ਅਧਕ ਲਾਉਣ ਦਾ ਤਰੀਕਾ ਨਹੀਂ ਲਭਿਆ....ਬਲੌਗ ਲਿਖਣ ਵੇਲੇ....ਤੁਸੀਂ ਮਹਾਨ ਹੋ ਇੰਝ ਹੀ ਇਸ ਨੂੰ ਪੜ ਲੈਂਦੇ ਹੋ ਜੀ....)
ਬਸ ਜੀ ਜਾਂਦੇ ਜਾਂਦੇ ਪੰਜਾਬੀ ਦਾ ਇਕ ਤੜਕਾ ਸਾਂਗ ਤੇ ਫੇਰ ਅਜ ਸ਼ਨੀਵਾਰ ਦੀ ਅਧੀ ਛੁਟੀ ਸਾਰੀ ....
ਚਿਟੇ ਦੰਦ ਹਮਨੋਂ ਨਹੀਂ ਓ ਰਹਿੰਦੇ ... (ਸਾਡੇ ਬਚਪਨ ਚ ਰੇਡਿਓ ਦੇ ਬੜਾ ਵਜਿਆ ਕਰਦਾ ਸੀ ਇਹ ਗੀਤ...., ਓਹ ਵੀ ਕੀ ਦਿਨ ਸਨ...)
No comments:
Post a Comment