ਜਦੋਂ ਦੋ ਨਿਆਣਿਆਂ ਵਿੱਚ ਕੋਈ ਪੰਗਾ ਹੋ ਜਾਵੇ ਤੇ ਕੱਟੀ ਕਰਣ ਤੋਂ ਪਹਿਲਾਂ ਮਾਮਲਾ ਓਹਨਾਂ ਦੀਆਂ ਮਾਵਾਂ ਕੋਲ ਪਹੁੰਚਦਾ ਹੈ - ਪਰ ਉਹ ਅਕਸਰ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਿਆਂ ਤੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਆਪੋ ਆਪਣੇ ਨਿਆਣੇ ਦੇ ਪੱਖ ਵਿਚ ਖੜ ਜਾਂਦੀਆਂ ਹਨ- ਇਸ ਗੱਲ ਦੇ ਮਾੜ ਚੰਗ ਵੱਲ ਅਸੀਂ ਨਹੀਂ ਤੁਰਦੇ, ਬੱਸ ਐਂਨਾਂ ਕੁ' ਕਹਿਣਾ ਹੀ ਠੀਕ ਹੈ ਕਿ ਇਹ ਪਿਆਰ ਦਾ ਅਸਰ ਹੁੰਦੈ - ਜਦੋਂ ਅਸੀਂ ਕਿਸੇ ਨਾਲ ਦਿਲੋਂ ਪਿਆਰ ਕਰਦੇ ਹਾਂ ਤਾਂ ਅਸੀਂ ਹਰ ਵੇਲੇ ਉਸ ਨਾਲ ਖੜੇ ਹੁੰਦੇ ਹਾਂ!
ਸ਼ਾਇਦ ਠੀਕ ਓਹਨਾਂ ਮਾਵਾਂ ਦੀ ਤਰ੍ਹਾਂ ਹੀ ਮੈਂ ਵੀ ਗੁਰਦਾਸ ਮਾਨ ਨੂੰ ਬਹੁਤ ਚਾਹੁੰਦਾ ਹਾਂ - ਜਿਸ ਗੱਲ ਬਾਰੇ ਐਡਾ ਵੱਡਾ ਬਵਾਲ ਮਚਿਆ ਹੋਇਆ ਹੈ - ਸੱਚ ਦੱਸਾਂ ਮੈਂ ਉਹ ਗੱਲ ਪੂਰੀ ਜਾਣਦਾ ਵੀ ਨਹੀਂ ਹਾਂ - ਕੁਛ ਗੱਲ ਹੋ ਰਹੀ ਹੈ ਕਿ ਉਸ ਨੇ ਪੰਜਾਬੀ ਬਾਰੇ ਕੁਝ ਕਿਹਾ ਹੈ - ਜਨਾ ਕਨਾ ਖੜਾ ਹੋ ਕੇ ਉਸ ਦੇ ਪਿੱਛੇ ਪੈ ਗਿਆ ਹੈ ਕਿ ਉਹ ਪੰਜਾਬੀ ਦਾ ਵਿਰੋਧੀ ਹੈ - ਪੰਜਾਬੀ ਦੀਆਂ ਰੋਟੀਆਂ ਖਾਂਦਾ ਹੈ - ਤੇ ਹੋਰ ਵੀ ਪਤਾ ਨਹੀਂ ਕੀ ਕੀ ਆਖਣ ਲੱਗੇ ਕਈ ਸਿਰ-ਕੱਢਦੇ ਨੇਤੇ ਤੇ ਓਹਨਾਂ ਦੇ ਚਮਚੇ ਕਿ ਪਹਿਲਾਂ ਸਾਈਕਲਾਂ ਤੇ ਧੱਕੇ ਖਾਂਦਾ ਸੀ, ਹੁਣ ਵੱਡਾ ਆਦਮੀ ਹੋ ਗਿਆ ਹੈ!!
ਮੇਰੇ ਲਈ ਇਹ ਸਬ ਫਿਜ਼ੂਲ ਦੀਆਂ ਗੱਲਾਂ ਹਨ ਕਿਓਂਕਿ ਜਿਵੇਂ ਮਾਂ-ਬਾਪ ਆਪਣੇ ਬੱਚਿਆਂ ਨਾਲ ਖੜੇ ਹੁੰਦੇ ਹਨ, ਉਵੇਂ ਹੀ ਮੈਂ ਵੀ ਆਪਣੇ ਆਪ ਨੂੰ ਗੁਰਦਾਸ ਮਾਨ ਨਾਲ ਖੜਾ ਵੇਖਦਾ ਹਾਂ - ਗੁਰਦਾਸ ਮਾਨ ਤੇ ਉਹ ਵੀ ਪੰਜਾਬੀ ਭਾਸ਼ਾ ਦਾ ਵਿਰੋਧੀ - ਕਹਿਣ ਤੋਂ ਪਹਿਲਾਂ ਕਿਸੇ ਨੇ ਉਸ ਦੇ ਮਹਾਨ ਕੰਮ ਵੱਲ ਵੀ ਨਾ ਤੱਕਿਆ - ਪਹਿਲੀ ਗੱਲ ਤਾਂ ਇਹ ਹੈ ਕਿ ਉਸ ਨੂੰ ਮੈਂ ਕਿਵੇਂ ਪੰਜਾਬੀ ਜ਼ੁਬਾਨ ਦਾ ਵਿਰੋਧੀ ਮੰਨ ਲਵਾਂ - ਜਿਸ ਦੀ ਪੰਜਾਬੀ ਬੋਲੀ ਦਾ ਮੈਂ 40 ਸਾਲ ਤੋਂ ਕਾਇਲ ਹਾਂ - ਜਦੋਂ ਗੀਤ ਗਾਉਂਦਾ ਹੈ ਇਵੇਂ ਲੱਗਦੈ ਜਿਵੇਂ ਰਬ ਨੇ ਉਸ ਸੀ ਸੰਘੀ ਚ' ਡੇਰਾ ਲਾਇਆ ਹੋਵੇ - ਅਨੇਕਾਂ ਸ਼ਬਦ ਉਸ ਕੋਲੋਂ ਪੰਜਾਬੀ ਦੇ ਸਿੱਖੇ - ਓਹ ਵੀ ਉਸ ਵੇਲੇ ਜਦੋਂ 16-17 ਸਾਲ ਦੇ ਬੰਦਾ ਇੱਕ ਕੱਚੀ ਮਿੱਟੀ ਦਾ ਢੇਲਾ ਹੁੰਦੈ -
ਮੈਂ ਹੀ ਕਿਓਂ ਘੱਟੋ ਘੱਟ 3-4 ਪੀੜੀਆਂ ਨੂੰ ਇਸ ਗੁਰਦਾਸ ਮਾਨ ਨੇ ਪੰਜਾਬੀ ਦੇ ਆਰੇ ਲਾਇਆ ਹੋਇਆ ਹੈ - ਮੇਰੇ ਮਾਪੇ ਇਸ ਸ਼ਖਸ਼ ਦੇ ਗਾਣਿਆਂ ਤੇ ਹੱਸਦੇ-ਖਿਲਖਿਲਾਉਂਦੇ ਤੁਰ ਗਏ, ਮੈਂ 40 ਸਾਲਾਂ ਤੋਂ ਸੁਣ ਰਿਹਾ ਹਾਂ ਤੇ ਕਈਂ ਵਾਰੀਂ ਇਸਦੇ ਗੀਤ ਰੁਲਾ ਦਿੰਦੇ ਹਨ, ਬੜੀ ਵਾਰ ਇਕੱਲੇ ਬੈਠੇ ਨੂੰ ਵੀ ਬੜਾ ਹਸਾਉਂਦੇ ਹਨ ਤੇ ਕਈ ਵਾਰ ਬਹੁਤ ਸਾਰੇ ਸਮਾਜਿਕ ਮੁੱਦਿਆਂ ਬਾਰੇ ਸੋਚਣ ਲਈ ਮਜਬੂਰ ਵੀ ਕਰਦੇ ਹਨ - ਤੇ ਮੇਰੇ ਮੁੰਡੇ ਵੀ ਸ਼ਾਇਦ ਪਿਛਲੇ 20 ਸਾਲਾਂ ਤੋਂ ਇਸ ਨੂੰ ਸੁਣ ਸੁਣ ਹੱਸਦੇ ਹਨ, ਪੰਜਾਬੀ ਬੋਲੀ ਦੀ ਤਾਕਤ ਨਾਲ ਰੂਬਰੂ ਹੁੰਦੇ ਹਨ - ਹਾਂ, ਜੇ ਕਿਤੇ ਅੱਜ ਤੇ ਨਿਆਣੇ ਆਖੇ ਵਿੱਚ ਹੁੰਦੇ, ਸਮੇਂ ਨਾਲ ਵਿਆਹ ਕਰਵਾ ਲੈਂਦੇ ਤੇ ਹੁਣ ਤਕ ਹਨ ਇਹਨਾਂ ਦੇ ਨਿਆਨਿਆਂ ਨੂੰ ਵੀ ਗੁਰਦਾਸ ਮਾਨ ਦਾ ਛੱਲਾ ਚੇਤੇ ਹੋ ਗਿਆ ਹੁੰਦਾ! ਹੋ ਗਈਆਂ ਕਿ ਨਹੀਂ ਚਾਰ ਪੀੜੀਆਂ ! - ਅਜਿਹਾ ਬੰਦੇ ਨੇ ਕਹਿਣ ਲੱਗ ਪਈਏ ਕਿ ਉਹ ਪੰਜਾਬੀ ਦਾ ਵਿਰੋਧੀ ਹੈ !! ਮੇਰੇ ਵਾਸਤੇ ਤਾਂ ਇਸ ਦਾ ਸੁਪਨੇ ਵਿੱਚ ਵੀ ਖਿਆਲ ਕਰਣਾ ਪਾਪ ਹੈ (ਵੈਸੇ ਕੋਈ ਪਾਪ-ਪੁੰਨ ਹੁੰਦੈ!!)
ਇਹਨਾਂ ਪੰਜਾਬੀ ਗਾਇਕਾਂ ਤੋਂ ਮੈਂ ਇੰਨ੍ਹਾਂ ਮੁਤਾਸਰ ਹਾਂ ਕਿ ਮੈਂ ਆਪਣੇ ਆਸੇ ਪਾਸੇ ਦੇ ਲੋਕਾਂ ਨਾਲ ਇਹ ਗੱਲ ਸਾਂਝੀ ਕਰ ਕੇ ਬੜਾ ਖਸੁਹ ਹੁੰਦਾ ਹਾਂ ਕਿ ਜੇਕਰ ਮੈਨੂੰ ਵੀ ਕੋਈ ਚਾਂਸ ਮਿਲਦਾ ਤਾਂ ਮੈਂ ਵੀ ਇਹੋ ਕੰਮ ਹੀ ਕਰਦਾ - ਲੋਕਾਂ ਦਾ ਦਿਲ ਪਰਚਾਉਂਦਾ, ਪਿੰਡੋਂ ਪਿੰਡੀਂ ਮੇਰੇ ਵੀ ਸੱਭਿਆਚਾਰਕ ਅਖਾੜੇ ਲੱਗਦੇ - ਜਿੱਥੇ ਰੌਣਕਾਂ ਮੇਲੇ ਲੱਗਦੇ - ਮੇਰੀ ਇਹ ਸੋਚ ਹੈ ਕਿ ਇਹ ਬੜੇ ਰੱਬੀ ਲੋਕ ਹੁੰਦੇ ਹਨ, ਇਹਨਾਂ ਨੇ ਪਤਾ ਨਹੀਂ ਮੁਰਸ਼ਦ ਨੂੰ ਕਿਵੇਂ ਰਾਜੀ ਕੀਤਾ ਹੁੰਦੈ ਕਿ ਉਹ ਇਹਨਾਂ ਦੇ ਗਲੇ ਚ' ਬਹਿ ਜਾਂਦੈ - ਜੇਕਰ ਆਪਣੇ ਪ੍ਰੋਗਰਾਮਾਂ ਦੇ ਇਹ ਲੋਕ ਲੱਖਾਂ ਰੁਪਈਏ ਲੈਂਦੇ ਹਨ - ਚੰਗੀ ਤਰ੍ਹਾਂ ਰਹਿੰਦੇ ਬਹਿੰਦੇ ਹਨ ਤਾਂ ਕੀ ਬੁਰਾ ਕਰਦੇ ਹਨ - ਮੇਰਾ ਮੁੰਡਾ ਬੰਬਈ ਵਿਚ ਰੇਡੀਓ ਜਾਕੀ ਰਿਹੈ - ਗੁਰਦਾਸ ਨੂੰ ਇਕ ਵਾਰ ਓਹਦੇ ਘਰੇ ਮਿਲਣ ਗਿਆ ਸੀ - ਉਸ ਦੀਆਂ ਤਾਰੀਫਾਂ ਕਰਦਾ ਨਹੀਂ ਥੱਕਦਾ - ਉਸ ਨੂੰ ਇਹ ਵੀ ਯਾਦ ਦਿਵਾ ਆਇਆ ਕਿ ਜਦੋਂ ਉਹ ਬੜੇ ਸਾਲ ਪਹਿਲਾਂ ਫਿਰੋਜ਼ਪੁਰ ਵਿਚ ਆਇਆ ਸੀ ਤੇ ਉਹ 7-8 ਸਾਲ ਦਾ ਸੀ ਤੇ ਉਸ ਨਾਲ ਮਿਲ ਕੇ ਬੜਾ ਚੰਗਾ ਲੱਗਾ ਸੀ !
ਮੈਨੂੰ ਵੀ ਤਾਂ ਗੁਰਦਾਸ ਮਾਨ ਨੂੰ ਉਸ ਦਿਨ ਲਾਈਵ ਦੇਖ ਕੇ ਵਾਧੂ ਮਜ਼ਾ ਆਇਆ ਸੀ - ਜੇ ਕਰ ਉਹ ਪ੍ਰੋਗਰਾਮ ਦੇ ਲੱਖਾਂ ਲੈਂਦੇ ਵੀ ਹਨ ਤੇ ਇਸ ਵਿਚ ਓਹਨਾਂ ਦਾ ਕੋਈ ਗੁਨਾਹ ਹੈ ! ਓਹਨਾਂ ਦੇ ਸ਼ੋ ਬੁਕ ਕਰਣ ਵਾਲਿਆਂ ਨੂੰ ਜੇ ਪੁੱਗਦਾ ਹੈ ਤਾਂਹੀਓਂ ਤੇ ਉਹ ਸੱਦੇ ਜਾਉਂਦੇ ਹਨ , ਨਹੀਂ ਤੇ ਗਾਇਕ ਤੇ 5 ਹਜ਼ਾਰ ਵਾਲੇ ਵੀ ਮਿਲ ਹੀ ਜਾਂਦੇ ਹਨ- ਅਜਿਹੇ ਲੋਕਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਪੰਜਾਬੀ, ਪੰਜਾਬੀਅਤ, ਸੱਭਿਆਚਾਰ ਦੇ ਲੇਖੇ ਲਾ ਦਿੱਤੀਆਂ - ਜੇ ਕਮਾਈਆਂ ਵੀ ਕਰ ਲਈਆਂ ਤਾਂ ਹੋਇਆ ਕੀ!! ਇਹਨਾਂ ਦੀਆਂ ਕਿਹੜੀਆਂ ਪੈਨਸ਼ਨ ਵਾਲਿਆਂ ਸਰਕਾਰੀ ਨੌਕਰੀਆਂ ਹਨ - ਸ਼ਰੀਰ ਨਾਲ ਊਂਚ ਨੀਚ ਵੀ ਲੱਗੀ ਰਹਿੰਦੀ ਹੈ - ਇਹਨਾਂ ਦੇ ਇਹੋ ਪੈਸੇ ਇਹਨਾਂ ਦੇ ਬੁਢਾਪੇ ਦੀ ਡੰਗੋਰੀ ਹੁੰਦੇ ਹਨ - ਨਾਲੇ ਇਹਨਾਂ ਆਪਣਾ ਰਹਿਣ ਸਹਿਣ ਦਾ ਮਿਆਰ ਵੀ ਤੇ ਆਪਣੀ ਸੁਰੱਖਿਆ ਦਾ ਵੀ ਧਿਆਨ ਕਰਣਾ ਹੁੰਦੈ !!
ਇਹ ਰੁੱਕਾ ਲਿਖਦੇ ਲਿਖਦੇ ਲਿਖਦੇ ਚੇਤਾ ਆ ਰਿਹੈ ਕਿ 1980 ਵਿੱਚ ਸਾਡੇ ਘਰੇ ਓਹੀਓ ਚਾਰ ਲੱਤਾਂ ਵਾਲਾ ਬ੍ਲੈਕ ਐਂਡ ਵਾਈਟ ਟੀ ਵੀ ਲੱਗਾ - ਇਹ ਓਹੀਓ ਦਿਨ ਸਨ ਜਦੋਂ ਗੁਰਦਾਸ ਮਾਨ ਦਾ ਸਿਤਾਰਾ ਬੁਲੰਦੀ ਛੋਹ ਰਿਹਾ ਸੀ - ਹੱਥ ਚ' ਇਸ ਦੇ ਡਫਲੀ ਹੁੰਦੀ ਸੀ ਤੇ ਕਿਆ ਨਜ਼ਾਰਾ ਬੱਝਦਾ ਸੀ ! ਇਸ ਦੇ ਗੀਤ ਕਿ ਬਣੂ ਦੁਨੀਆਂ ਦਾ, ਟੁੱਟ ਗਈ ਤੜੱਕ ਕਰ....ਹੋਰ ਵੀ ਬੜੇ ਗੀਤ ਬੰਦੇ ਬੰਦੇ ਦੀ ਜ਼ੁਬਾਨ ਤੇ ਚੜੇ ਹੋਏ ਸੀ - ਜਦੋਂ ਵੀ ਕਦੇ ਦੀਵਾਲੀ, ਬੈਸਾਖੀ, ਨਵੇਂ ਸਾਲ ਆਦਿ ਖਾਸ ਦਿਨ ਹੋਣੇ ਤੇ ਦੂਰਦਰਸ਼ਨ ਜਲੰਧਰ ਤੋਂ ਇਕ ਸਪੈਸ਼ਲ ਪ੍ਰੋਗਰਾਮ 2-3 ਘੰਟੇ ਦਾ ਆਉਂਦਾ ਸੀ ਜਿਸ ਵਿਚ ਗੁਰਦਾਸ ਮਾਨ ਦਾ ਵੀ ਹੋਣਾ ਲਾਜ਼ਮੀ ਹੁੰਦਾ - ਚੰਗੀ ਤਰ੍ਹਾਂ ਚੇਤੇ ਹੈ ਪੰਜਾਬ ਦੀਆਂ ਲੱਖਾਂ ਬੈਠਕਾਂ ਵਾਂਗ (ਓਹਨੀਂ ਦਿਨੀਂ ਟੀ ਵੀ ਬੈਠਕਾਂ ਚ' ਹੀ ਸਜਿਆ ਹੁੰਦਾ ਸੀ - ਇਹ ਹਰ ਕਮਰੇ ਵਿਚ ਟੀ ਵੀ ਵਾਲੀ ਬਿਮਾਰੀ ਤੇ ਬੜੇ ਬਾਅਦ ਚ' ਸ਼ੁਰੂ ਹੋਈ ਤੇ ਨਾਲ ਹੀ ਸ਼ੁਰੂ ਹੋ ਗਏ ਸਾਰੇ ਪਵਾੜੇ!!) ਸਾਡੀ ਬੈਠਕ ਵਿੱਚ ਵੀ ਸਭ ਨੂੰ ਜਿਵੇਂ ਚਾ ਚੜ ਜਾਉਂਦਾ ਕਿ ਬਸ ਗੁਰਦਾਸ ਮਾਨ ਨੂੰ ਸੁਨ ਕੇ ਸੋ ਜਾਵਾਂਗੇ, ਸਵਖਤੇ ਉੱਠ ਕੇ ਆਪੋ ਆਪਣੇ ਕੰਮੀਂ ਵੀ ਲੱਗਣਾ ਐ! ਹੁਣ ਇਸ ਇਨਸਾਨ ਦੀ 40 ਸਾਲਾਂ ਦੀ ਸੇਵਾ ਨੂੰ ਐਵੇਂ ਹੀ ਕਿਸੇ ਖੂਹ ਵਿਚ ਪਾ ਦੇਈਏ ਕਿ ਉਹ ਪੰਜਾਬੀ ਵਿਰੋਧੀ ਹੈ - ਇਹ ਹੋ ਹੀ ਨਹੀਂ ਸਕਦਾ - ਇੰਝ ਸੋਚਣਾ ਵੀ ਪਾਪ ਹੈ - ਮੇਰਾ ਵਿਸ਼ਵਾਸ ਵੇਖੋ ਇਸ ਉੱਤੇ ਕਿੱਡਾ ਪੱਕਾ ਹੈ ਕਿ ਮੈਨੂੰ ਇਸ ਗੱਲ ਦਾ ਵੀ ਪੂਰਾ ਪਤਾ ਨਹੀਂ ਕਿ ਹੋਇਆ ਕੀ, ਮੈਂ ਇਸ ਬਾਰੇ ਕੋਈ ਰਿਪੋਰਟ ਨਹੀਂ ਪੜੀ, ਬਸ ਇਕ ਦੋ ਟ੍ਰੋਲ ਜਿਹੇ ਵੇਖੇ ਜਿੱਥੇ ਓਹਨੂੰ ਪੰਜਾਬੀ ਵਿਰੋਧੀ ਕਿਹਾ ਗਿਆ ਸੀ - ਇਹ ਵੇਖ ਕੇ ਤੇ ਇਕ ਦੋ ਲੀਡਰਾਂ ਤੇ ਓਹਨਾਂ ਦੇ ਚਮਚਿਆਂ ਨੂੰ ਇਹ ਇਹ ਕਹਿੰਦੇ ਸੁਣਿਆ ਕਿ ਕਲ ਤੱਕ ਸਾਇਕਲ ਵਾਹੁੰਦਾ ਸੀ, ਹੁਣ ਵੱਡਾ ਆਦਮੀ ਬਣ ਗਿਆ ਹੈ !!
ਜੇਕਰ ਉਹ ਪੰਜਾਬੀ ਦੇ ਸਿਰ ਤੇ ਆਪਣੀ ਗਾਇਕੀ ਦੇ ਸਿਰ ਐਡਾ ਉੱਚਾ ਹੋ ਗਿਆ ਤੇ ਇਹ ਕੋਈ ਸੜਨ-ਭੁੱਜਣ ਵਾਲੀ ਗੱਲ ਨਹੀਂ, ਖੁਸ਼ ਹੋਣ ਵਾਲੀ ਗੱਲ ਹੈ!! ਜੇ ਕਰ ਉਸ ਦੇ ਮੂੰਹ ਵਿਚੋਂ ਕੋਈ ਘੱਟ ਵੱਧ ਗੱਲ ਨਿਕਲ ਵੀ ਗਈ ਹੈ ਤੇ ਕੀ ਉਸ ਦੀ ਜਾਨ ਲੈ ਲਵੋਗੇ ? - ਕਈ ਵਾਰੀ ਅਸੀਂ ਸਾਰੀ ਪਤਾ ਨਹੀਂ ਕੁਝ ਉਰਲ-ਪਰਲ ਬੋਲ ਦਿੰਦੇ ਹਾਂ ਤੇ ਬਾਅਦ ਵਿੱਚ ਸੋਚਦੇ ਹਾਂ - ਇਹ ਰਿਆਇਤ ਓਹਨੂੰ ਨਹੀਂ ਦਿਓਗੇ ? - ਕੀ ਓਹਨੂੰ ਇੱਕ ਗੱਲ ਲਈ ਟੰਗ ਦਿਓਗੇ ? ਅੱਜ ਕਲ ਲੋਕ ਵੀ ਬੜੇ ਕਪੱਤੇ ਨੇ ਬਾਈ ਉੱਘੀਆਂ ਸ਼ਖਸ਼ੀਅਤਾਂ ਤੇ ਮੂੰਹ ਵੀ ਗੱਲਾਂ ਪਾ ਕੇ ਵੀ ਬੁਲਵਾ ਦਿੰਦੇ ਹਨ!
ਮੈਂ ਜਦੋਂ ਇਸ ਇਨਸਾਨ ਦਾ ਪਿਛਲੇ 40 ਸਾਲਾਂ ਦਾ ਪੰਜਾਬੀ ਨੂੰ ਵਧਾਵਾ ਦੇਣ ਦਾ ਰਿਕਾਰਡ ਦੇਖਦਾ ਹਾਂ, ਓਹਨਾਂ ਪਲਾਂ ਨੂੰ ਯਾਦ ਕਰਦਾਂ ਜਿਹੜੇ ਇਸ ਦੀ ਗਾਇਕੀ ਸਦਕਾ ਸਾਡੇ, ਸਾਡੇ ਵੱਡੇ ਵਡੇਰਿਆਂ ਤੇ ਬੱਚਿਆਂ ਦੇ ਚੇਹਰਿਆਂ ਤੇ ਖੁਸ਼ੀਆਂ ਆਈਆਂ, ਰੌਣਕਾਂ ਲੱਗੀਆਂ , ਅਸੀਂ ਸਾਰੇ ਇਕ ਥਾਂ ਬੈਠ ਕੇ ਹੱਸੇ ਖੇਡੇ - ਉਸ ਇਨਸਾਨ ਨੂੰ ਇਹ ਖਿਤਾਬ ਦੇਣ ਲੱਗਿਆਂ ਕਿ ਉਹ ਪੰਜਾਬੀ ਵਿਰੋਧੀ ਹੈ ਕਿ ਲੋਕਾਂ ਦੇ ਮੂੰਹ ਵੀ ਛਾਲੇ ਨਾ ਪੈ ਗਏ, ਨਹੀਂ ਪਏ ਤੇ ਚੰਗੀ ਗੱਲ ਹੈ -
ਹੁਣੇ ਮੈਂ ਵਹਾਤਸੱਪ ਤੇ ਭਗਵੰਤ ਮਾਨ ਦੀ ਇਕ ਵੀਡੀਓ ਦੇਖ ਰਿਹਾ ਸੀ ਵਹਾਤਸੱਪ ਤੇ ਆਈ ਸੀ - ਦੇਖ ਕੇ ਮਜ਼ਾ ਆ ਗਿਆ - ਮੁੰਡਿਆਂ ਦੀਆਂ ਗੱਲਾਂ ਯਾਦ ਆ ਗਈਆਂ ਕੀ ਬਾਪੂ, ਸਾਨੂੰ ਤੇ ਪੰਜਾਬੀ ਸਕੂਲ ਨੇ ਨਹੀਂ, ਭਗਵੰਤ ਮਾਨ ਦੀਆਂ ਢੇਰਾਂ ਸੀ ਡੀਆਂ ਨੇ ਸਿਖਾਈ - ਵਾਹ ਜੀ ਵਾਹ ਉਹ ਸੀ ਦੀਆਂ ਦੇਖ ਦੇਖ ਕੇ ਦਿਲ ਹੀ ਨਹੀਂ ਸੀ ਰੱਜਦਾ - ਮਾਸਟਰ ਜੀ ਤੇ ਭੈਣ ਜੀ ਤੇ ਬੇਬੇ-ਬਾਪੂ ਦੀਆਂ ਪਿਆਰਿਆਂ ਗੱਲਾਂ !!
ਕਲ ਇਕ ਵੀਡੀਓ ਕਿਤੇ ਸੋਸ਼ਲ ਮੀਡਿਆ ਤੇ ਦੇਖੀ ਕਿ ਗੁਰਦਾਸ ਮਾਨ ਦਾ ਬਾਹਰਲੇ ਕਿਸੇ ਮੁਲਕ ਵਿਚ ਸ਼ੋ ਚਲ ਰਿਹਾ ਹੈ - ਕਿਸੇ ਨੇ ਉਸ ਉੱਤੇ ਕਾਗਜ਼ ਨੂੰ ਮਰੋੜ ਕੇ ਸੁੱਟਣਾ ਸ਼ੁਰੂ ਕਰ ਦਿੱਤਾ - ਉਸ ਨੇ ਉਸ ਬੰਦੇ ਨੂੰ ਤੈਸ਼ ਵਿੱਚ ਆ ਕੇ ਕੁਝ ਕਹਿ ਦਿੱਤਾ - ਉਸਦਾ ਵੀ ਬੜਾ ਮੁੱਦਾ ਬਣਿਆ ਹੋਇਆ ਹੈ - ਮੈਂ ਇਸ ਮਾਮਲੇ ਤੇ ਟੱਪਣ ਤੋਂ ਪਹਿਲਾਂ ਆਪਣੇ ਆਪ ਕੋਲੋਂ ਤੇ ਪੁੱਛਾਂ ਕਿ ਮੈਂ ਕਦੇ ਅਜਿਹੀਆਂ ਘੜੀਆਂ ਵਿਚ ਕੁਝ ਵੀ ਬੋਲ ਦੇਣ ਲਈ ਪ੍ਰਵੋਕ ਨਹੀਂ ਹੁੰਦਾ ? - ਜੇ ਹੁੰਦਾ ਹਾਂ ਤੇ ਉਹ ਗੁਰਦਾਸ ਮਾਨ ਵੀ ਤੇ ਸਾਡੇ ਵਰਗਾ ਬੰਦਾ ਹੀ ਹੈ - ਰਬ ਤੇ ਨਹੀਂ - ਉਸਦੀ ਵੀ ਗੱਲ ਤੇ ਮਿੱਟੀ ਪਾਓ ਤੋਂ ਅਗਾਂਹ ਤੁਰੋ!
ਇਕ ਗੱਲ ਰਹਿ ਰਹਿ ਕੇ ਮੈਨੂੰ ਬੜਾ ਤੰਗ ਕਰ ਰਹੀ ਹੈ - ਲਿਖ ਕੇ ਫਾਰਗ ਹੋਵਾਂ - ਬੜੇ ਲੋਕੀਂ ਕਹਿੰਦੇ ਨੇ ਕਿ ਪਹਿਲਾਂ ਡਾਕ ਖਾਨੇ ਦੀ ਛੋਟੀ ਜਿਹੀ ਨੌਕਰੀ ਸੀ - ਹੁਣ ਦੇਖੋ ਐਡਾ ਵੱਡਾ ਬੰਦਾ ਬਣ ਗਿਆ - ਬਾਈ, ਜੇ ਕਰ ਕੋਈ ਆਪਣੇ ਟੈਲੇੰਟ ਦੇ ਸਿਰ ਉੱਤੇ ਉੱਪਰ ਆਇਆ ਹੈ ਤੇ ਉਸ ਵਰਗੇ ਬਣਨ ਦੇ ਕੋਸ਼ਿਸ਼ ਕਰੋ, ਨਹੀਂ ਤੇ ਆਪਣੇ ਬੱਚਿਆਂ ਨੂੰ ਹੀ ਉਸ ਪਾਸੇ ਆਪਾਂ ਪਾਉਣ ਦਾ ਉਪਰਾਲਾ ਕਰੀਏ - ਵੈਸੇ ਵੀ ਟਰੱਕਾਂ ਦੇ ਪਿੱਛੇ ਮੈਂ ਬੜੀ ਵਾਰ ਪੜ ਕੇ ਹੱਸਦਾ ਹਾਂ - ਸੜ ਨਹੀਂ, ਰੀਸ ਕਰ !!
ਟਰੱਕਾਂ ਦੇ ਪਿੱਛੇ ਲਿਖੀ ਸ਼ੇਰੋ ਸ਼ਾਇਰੀ ਵੀ ਬੜਾ ਹਸਾਉਂਦੀ ਹੈ ਕਈ ਵਾਰ - ਜਿਵੇਂ ਗੁਰਦਾਸ ਮਾਨ ਦਾ ਗਾਇਆ ਇਹ ਗੀਤ ਮੈਨੂੰ ਹਰ ਵਾਰ ਰਵਾਉਂਦਾ ਹੈ - ਸਰਬੰਸ ਦਾਨੀਆਂ ਵੇ, ਦੇਣਾ ਕੌਣ ਦਊਗਾ ਤੇਰਾ - ਜਿਸ ਤਰੀਕੇ ਨਾਲ ਉਹ ਗੁਰੂ ਪਰਿਵਾਰ ਦੀ ਸ਼ਹਾਦਤ ਨੂੰ ਬਿਆਨ ਕਰਦੈ - ਬਾਲ ਗੋਬਿੰਦ ਬੋਲ ਪਏ, ਤੁਸਾਂ ਤੋਂ ਵੱਡਾ ਕੌਣ ਵਡੇਰਾ!! ਹੈ ਕੋਈ ਜਿਸ ਦੀਆਂ ਅੱਖਾਂ ਨਾਂ ਭਿੱਜੀਆਂ ਹੋਣ ਇਹ ਗੀਤ ਸੁਨ ਕੇ - ਕੀ ਇਹ ਇੱਕ ਗੀਤ ਕਿਸੇ ਧਾਰਮਿਕ ਪੋਥੀ ਪੜਨ ਤੋਂ ਘੱਟ ਹੈ ? ਮੇਰੇ ਲਈ ਤਾਂ ਨਹੀਂ - ਜਦੋਂ ਵੀ ਕਿਸੇ ਬਾਰੇ ਕੁਝ ਕਹੀਏ, ਉਸ ਦਾ ਪਿਛੋਕੜ ਵੀ ਚੇਤੇ ਰੱਖੀਏ।
Subscribe to:
Post Comments (Atom)
ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...
ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...
-
ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜ...
-
ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧ...
-
ਜਿਹੜੇ ਲੋਕ ਹੁਣ ਮੇਰੇ ਹਾਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਾਡੇ ਵੇਲੇ ਐੱਡੇ ਕੋਈ ਦਿਲਲਗੀ ਦੇ ਸਾਧਨ ਨਹੀਂ ਸੀ, ਟੈਲੀਵਿਜ਼ਨ ਅਜੇ ਆਇਆ ਨਹੀਂ ਸੀ, ਰੇਡੀਓ ਕਦੇ ਜਦੋ...
No comments:
Post a Comment