ਦੋਸਤੋ, ਅਟੈਚੀਆਂ ਤੇ ਅਟੈਚੇ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਹੁਣੇ ਸਾਂਝੀਆਂ ਕਰਦਾ ਹਾਂ - ਪਹਿਲਾਂ ਕੁਛ ਹੋਰ ਉਰਲ ਪਰਲ ਗੱਲਾਂ ਕਰਦੇ ਹਾਂ.
ਦੋਸਤੋ, ਮੈਂ ਜਦੋਂ ਵੀ ਆਪਣੇ ਬਚਪਨ ਦੇ ਸਫਰ ਦੀਆਂ ਗੱਲਾਂ ਚੇਤੇ ਕਰਦਾ ਹਾਂ ਤਾਂ ਮੈਨੂੰ ਇਕ ਅਟੈਚੀ ਯਾਦ ਆਉਂਦੀ ਹੈ ਜਿਸ ਉੱਤੇ ਖ਼ਾਕੀ ਪੈਂਟ ਦੇ ਕੱਪੜੇ ਵਰਗਾ ਕਵਰ ਪਿਆ ਹੁੰਦਾ ਸੀ - ਇਕ ਹੋਰ ਚਮੜੇ ਦੀ ਅਟੈਚੀ ਵੀ ਹੁੰਦੀ ਸੀ, ਜਿਹੜੀ ਕਿਸੇ ਰਿਸ਼ਤੇਦਾਰ ਦੀ ਪੁਰਾਣੀ ਹੋ ਗਈ ਸੀ, ਇਸ ਕਰ ਕੇ ਸਾਡੇ ਘਰ ਆ ਗਈ ਸੀ।
ਜਿਹੜੀ ਖਾਕੀ ਕੱਪੜੇ ਦੇ ਕਵਰ ਵਾਲੀ ਅਟੈਚੀ ਦੀ ਮੈਂ ਗੱਲ ਕਰ ਰਿਹਾ ਹਾਂ, ਜਦੋਂ ਮੈਂ ਅੰਮ੍ਰਿਤਸਰ ਤੋਂ ਅੰਬਾਲਾ ਦੇ ਫੇਰੇ ਆਪਣੀ ਮਾਂ ਨਾਲ ਕੀਤੇ ਯਾਦ ਕਰਦਾ ਹਾਂ ਤਾਂ ਮੈਨੂੰ ਉਹ ਅਟੈਚੀ ਬੜੀ ਚੇਤੇ ਆਉਂਦੀ ਹੈ ਜਿਹੜੀ ਸਾਡੇ ਕੋਲ ਹੋਇਆ ਕਰਦੀ ਸੀ - ਵੈਸੇ ਤੇ ਮੈਨੂੰ ਮੇਰੀ ਮਾਂ ਦੀਆਂ ਭੋਲੀਆਂ ਗੱਲਾਂ ਵੀ ਡਾਢੀਆਂ ਚੇਤੇ ਆਉਂਦੀਆਂ ਨੇ - ਉਹ ਝੱਟ ਪੱਟ ਗੱਡੀ ਚਲਦਿਆਂ ਹੀ ਸਹੇਲੀਆਂ ਬਣਾ ਲੈਂਦੀ ਸੀ - ਕਈ ਵਾਰ ਮੈਨੂੰ ਚੇਤੇ ਹੈ ਕਿ ਜਦੋਂ ਮੈਨੂੰ ਤ੍ਰੇਹ ਲੱਗਣੀ ਤੇ ਮਾਂ ਨੇ ਦੇਖਣਾ ਕਿ ਕਿਸੇ ਸਟੇਸ਼ਨ ਉੱਤੇ ਕੋਈ ਬੰਦਾ ਉਤਰ ਰਿਹਾ ਹੈ ਤੇ ਉਸ ਨੂੰ ਕਹਿਣਾ - ਭਰਾ ਜੀ, ਜਰਾ ਇਹਨੂੰ ਵੀ ਪਾਣੀ ਪਿਓ ਦਿਓ ! ਉਸ ਨੇ ਮੈਨੂੰ ਲੁਧਿਆਣੇ ਸਟੇਸ਼ਨ ਉੱਤੇ ਲੱਗੇ ਕਿਸੇ ਨਲਕੇ ਲਾਗੇ ਲੈ ਜਾਕੇ ਬੁੱਕ ਨਾਲ ਪਾਣੀ ਪਿਆ ਦੇਣਾ - ਤੇ ਮੈਂ ਭੱਜ ਕੇ ਮਾਂ ਦੇ ਡੱਬੇ ਵੱਲ ਆ ਜਾਣਾ - ਕਿਓਂਕਿ ਲੁਧਿਆਣੇ ਸਟੇਸ਼ਨ ਤੋਂ ਅਸੀਂ ਪੂਰੀ ਛੋਲੇ ਜ਼ਰੂਰ ਖਾਣੇ ਹੁੰਦੇ!!
ਇੰਝ ਹੀ ਜਦੋਂ ਅਸੀਂ ਘਰ ਦੇ ਸਾਰੇ ਜੀਆਂ ਨੇ ਕਿਤੇ ਜਾਣਾ ਹੁੰਦਾ ਤਾਂ ਸਾਡੇ ਕੋਲ ਘੱਟੋ ਘੱਟ ਦੋ ਫੌਜੀ ਮਾਰਕਾ ਟ੍ਰੰਕ ਹੁੰਦੇ ਨਾਲ ਦੋ ਬਿਸਤਰੇਬੰਦ - ਨਾਲ ਇਕ ਦੋ ਟੋਕਰੀਆਂ ਖਾਣ ਪੀਣ ਦੇ ਸਾਮਾਨ ਦੀਆਂ ਤੇ ਨਾਲ ਇਕ ਸੁਰਾਹੀ (ਚੱਪਣੀ ਸਮੇਤ, ਜਿਸ ਨੂੰ ਮੈਂ ਅਕਸਰ ਬੋਝੇ ਵਿਚ ਰੱਖ ਲੈਂਦਾ - ਉਸ ਜ਼ਮਾਨੇ ਵਿਚ ਮੈਨੂੰ ਸੁਰਾਹੀ ਦੀ ਛੋਟੀ ਜਿਹੀ ਚੱਪਣੀ ਬੜੀ ਵੱਡੀ ਚੀਜ਼ ਲੱਗਦੀ ਸੀ - ਫੇਰ ਸਮਝ ਆਉਣ ਲੱਗੀ ਕਿ ਉਹ ਐੱਡੀ ਵੀ ਵੱਡੀ ਚੀਜ਼ ਨਹੀਂ, ਕੋਈ ਗਲਾਸੀ ਵੀ ਉਸ ਉੱਤੇ ਮੂਧੀ ਮਾਰੀ ਜਾ ਸਕਦੀ ਏ!! 😂- ਕਿਓਂਕਿ ਅਕਸਰ ਸਾਡੀ ਗੱਡੀ ਅੰਮ੍ਰਿਤਸਰ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ ਹੀ ਚਲਦੀ ਸੀ - ਰਿਕਸ਼ਾ ਬਿਲਕੁਲ ਪਲੇਟਫਾਰਮ ਦੇ ਲਾਗੇ ਹੀ ਆ ਜਾਂਦਾ ਤੇ ਟ੍ਰੰਕ ਤੇ ਬਿਸਤਰੇਬੰਦ ਅਸੀਂ ਆਪੇ ਹੀ ਧਰੂ ਲੈਣੇ ! ਐਵੇਂ ਮੈਂ ਫੜਾਂ ਕਿਸ ਅੱਗੇ ਮਾਰਨੀਆਂ ਨੇ , ਸ਼ਾਇਦ ਕਦੇ ਕਦੇ ਵਾਪਸੀ ਵੇਲੇ ਜਦੋਂ ਕਿਸੇ ਦੂਜੇ ਪਲੇਟਫਾਰਮ ਉੱਤੇ ਗੱਡੀ ਆਉਣੀ ਤਾਂ ਹੀ ਕੁੱਲੀ ਕਰਨਾ ਪੈਂਦਾ !!
ਮਤਲਬ ਇਹ ਕਿ ਸ਼ੁਰੂ ਤੋਂ ਇੰਝ ਹੀ ਗੁੜਤੀ ਮਿਲੀ ਕਿ ਸਾਮਾਨ ਓਨ੍ਨਾ ਹੀ ਲੈ ਕੇ ਚੱਲੋ ਜਿੰਨਾ ਆਪੋ ਆਪ ਚੁਕਿਆ ਜਾ ਸਕੇ, ਨਹੀਂ ਤੇ ਐਵੇਂ ਇਕ ਦੂਜੇ ਨੂੰ ਦੇਖ ਕੇ ਹੀ ਗੁੱਸਾ ਆਉਂਦਾ ਰਹਿੰਦਾ ਏ।
ਵੱਡਾ ਮਾਮਾ ਅਜਮੇਰ ਤੋਂ ਜਦੋਂ ਪੰਜਾਬ ਆਉਂਦਾ ਸੀ ਤਾਂ ਉਸ ਨੂੰ ਦਿੱਲੀ ਤੋਂ ਗੱਡੀ ਬਦਲਣੀ ਪੈਂਦੀ ਸੀ - ਜਦੋਂ ਉਸਦੀ ਉਮਰ ਵੱਡੀ ਹੋ ਗਈ ਤਾਂ ਸਾਨੂੰ ਦਸਿਆ ਕਰੇ ਕਿ ਯਾਰ ਦਿੱਲੀ ਸਟੇਸ਼ਨ ਦੀਆਂ ਪੌੜੀਆਂ ਤੇ ਸਾਹੋ ਸਾਹੀ ਹੋ ਕੇ ਚੜ ਜਾਂਦਾ ਹਾਂ, ਪਰ ਉਪਰ ਪਹੁੰਚ ਕੇ ਦਿਲ ਕਰਦਾ ਏ (ਮੋਟੀ ਜਿਹੀ ਗਾਲ ਕੱਢ ਕੇ ਕਹਿੰਦਾ !!) ਕਿ ਮਾਈਂ ਅਟੈਚੀ ਨੂੰ ਠੁੱਡਾ ਮਾਰ ਕੇ ਥੱਲੇ ਸੁੱਟ ਦਿਆਂ। ...ਇਹ ਸੁਣ ਕੇ ਮੇਰਾ ਤਾਂ ਹੱਸ ਹੱਸ ਕੇ ਬੁਰਾ ਹਾਲ ਹੋ ਜਾਂਦਾ - ਮੈਨੂੰ ਇੰਝ ਲੱਗਦਾ ਹੈ ਕਈ ਵਾਰੀ ਸਾਡੇ ਘਰ ਵਿਚ ਸਾਰੇ ਬੜਾ ਹੱਸਣ ਖੇਡਣ ਵਾਲੇ ਹੀ ਸਨ, ਮੇਰੇ ਭਾਪਾ ਜੀ ਵੀ ਬੜੇ ਮਜ਼ਾਕਿਆ ਸਨ, ਬਿਲਕੁਲ ਯਾਰਾਂ ਦੋਸਤਾਂ ਵਾਂਗ ਸਾਡੇ ਨਾਲ ਗੱਲਾਂ ਕਰਦੇ ਸੀ!!
ਅੱਛਾ ਮਾਮੇ ਦੀ ਗੱਲ ਛਿੜੀ ਤੇ ਮੈਨੂੰ ਮੇਰੇ ਇਕ ਦੋਸਤ ਦੇ ਮਾਮਾ ਜੀ ਦਾ ਖਿਆਲ ਆ ਗਿਆ - ਦੋਸਤੋ, ਉਸ ਦੇ ਮਾਮਾ ਜੀ ਆਪਣੇ ਟੱਬਰ ਸਮੇਤ ਕਨੇਡੇ ਤੋਂ ਕਿਸੇ ਵਿਆਹ ਤੇ ਪੰਜਾਬ ਆਏ ਸੀ । ਦੋਸਤੋ, ਆਪਣੇ ਉਸ ਮਿੱਤਰ ਨੇ ਫੇਸਬੁੱਕ ਤੇ ਆਪਣੇ ਮਾਮੇ ਹੋਰਾਂ ਦੇ ਪਰਿਵਾਰ ਦੀਆਂ ਅਟੈਚੀਆਂ ਦੀ ਇਕ ਫੋਟੋ ਪਾਈਂ - ਯਾਰੋ, ਮੈਂ ਐੱਡਿਆਂ ਖੂਬਸੂਰਤ, ਐੱਡਿਆਂ ਵੱਡੀਆਂ ਅਟੈਚੀਆਂ ਬੜੇ ਸਮੇ ਬਾਅਦ ਦੇਖੀਆਂ ਸਨ - ਇਹ ਤੇ ਨਹੀਂ ਕਹਾਂਗਾ ਕਿ ਉਹ ਅਟੈਚੀਆਂ ਵੇਖ ਕੇ ਮੇਰਾ ਤਾਂ ਸਾਹ ਉੱਤੇ ਦਾ ਉੱਤੇ ਤੇ ਥੱਲੇ ਦਾ ਥੱਲੇ ਰਹਿ ਗਿਆ - ਇਹ ਕਹਾਂਗਾ ਤੇ ਡਰਾਮੇਬਾਜ਼ੀ ਲੱਗੇਗੀ, ਪਰ ਇੰਨਾ ਜ਼ਰੂਰ ਸੀ ਕਿ ਮੈਨੂੰ ਹੈਰਾਨੀ ਹੋਈ ਕਿ ਐੱਡੀ ਰਈਸੀ , ਐੱਡੇ ਨਵਾਬੀ ਟੋਹਰ ਟੱਪੇ - ਮੈਂ ਵੀ ਖਾਮਖਾਂ ਆਪਣੇ ਦਿਮਾਗ ਤੇ ਜ਼ੋਰ ਪਾਉਣੋਂ ਨਹੀਂ ਰਹਿੰਦਾ - ਮੈਂ ਇਹੋ ਸੋਚਦਾ ਰਿਹਾ ਕਿ ਜਿਸ ਛੋਟੇ ਜਿਹੇ ਕਸਬੇ ਵਿਚ ਤੇ ਜਿਸ ਗਲੀ ਵਿਚ ਜਦੋਂ ਇਹ ਸਾਮਾਨ ਪਹੁੰਚਿਆ ਹੋਵੇਗਾ ਤਾਂ ਆਂਢ-ਗੁਆਂਢ ਦਾ ਕੀ ਹਾਲ ਹੋਇਆ ਹੋਉ - ਕਿ ਕਰੀਏ ਮਾੜੇ ਬੰਦੇ ਜਲਦੀ ਡਰ ਜਾਂਦੇ ਨੇ - ਬਸ ਛੋਟਾ ਹੀ ਹੁੰਦਾ ਜਿਗਰਾ!!
ਆਂਢ ਗੁਆਂਢ ਤੋਂ ਗੱਲ ਚੇਤੇ ਆਈ ਕਿ 1970 ਦੇ ਨੇੜੇ ਧੇੜੇ ਦੀ ਗੱਲ ਹੈ - ਮੇਰਾ ਰਈਸ ਚਾਚਾ ਜਦੋਂ ਕਾਰ ਲੈ ਕੇ ਅੰਮ੍ਰਿਤਸਰ ਆਉਂਦਾ ਤਾਂ ਮੈਂ ਉਸ ਨੂੰ ਮਿਲ ਕੇ ਭੱਜ ਕੇ ਬਾਹਰ ਆ ਜਾਂਦਾ ਤੇ ਉਸ ਦੀ ਫੀਅਟ ਗੱਡੀ ਦੀ ਰਾਖੀ ਕਰਣ ਲੱਗ ਪੈਂਦਾ ਤਾਕਿ ਕੋਈ ਉਸ ਨੂੰ ਹੱਥ ਨਾ ਲਾਵੇ, ਝਰੀਟ ਝਰੂਟ ਹੀ ਨਾ ਮਾਰ ਜਾਵੇ - ਜਿੰਨਾ ਚਿਰ ਉਹ ਗੱਡੀ ਸਾਡੇ ਬੂਹੇ ਅੱਗੇ ਖੜੀ ਰਹਿਣੀ ਮੈਂ ਮਾਈਂ ਐਵੇਂ ਹੀ ਆਕੜਿਆ ਜੇਹਾ ਰਹਿਣਾ - ਅੱਜ ਉਸ ਗੱਲ ਬਾਰੇ ਸੋਚਦਾ ਹਾਂ ਤੇ ਬੜਾ ਹਾਸਾ ਆਉਂਦਾ ਹੈ - ਉਸ ਚਾਚੇ ਤੇ ਉਸ ਦੇ ਪਰਿਵਾਰ ਦੇ ਅਟੈਚੀ ਵੀ ਬੜੇ ਵਧੀਆ ਤੇ ਮਹਿੰਗੇ ਹੁੰਦੇ ਸਨ - ਪਰ ਉਸ ਨਾਲ ਸਾਨੂੰ ਕੀ ਫਰਕ ਪੈਂਦਾ ਸੀ - ਮੈਨੂੰ ਪੱਕਾ ਯਾਦ ਹੈ ਕਿ ਜ਼ਿੰਦਗੀ ਵਿਚ ਮਾਂ ਮੇਰੀ ਉਹਨਾਂ ਦਿਨਾਂ ਵਿਚ ਮੇਰੇ ਕੋਲੋਂ ਖੰਡ ਥੋੜੀ ਜੇਹੀ ਲੁਕੋ ਕੇ ਰੱਖਦੀ ਸੀ - ਬਿਲਕੁਲ ਝਾਵਲਾ ਜੇਹਾ ਹੈ - ਕਿਓਂਕਿ ਖੰਡ ਰਾਸ਼ਨ ਦੇ ਡਿਪੋ ਤੋਂ ਮਿਲਦੀ ਸੀ - ਤੇ ਮੈਂ ਹਰ ਵੇਲੇ ਇਕ ਮੁੱਠ ਵਿਚ ਕੱਚੇ ਚਾਵਲ ਤੇ ਦੂਜੇ ਵਿਚ ਖੰਡ ਦੀਆਂ ਬੁੱਕਾਂ ਭਰ ਭਰ ਕੇ ਉਸ ਨੂੰ ਚੱਬਣ ਦਾ ਸ਼ੋਕੀਨ - ਮਾਂ ਅਕਸਰ ਕਹਿੰਦੀ - ਵੇ, ਕੱਚੇ ਚਾਵਲ ਨਾ ਖਾਇਆ ਕਰ, ਪੱਥਰੀ ਹੋ ਜਾਂਦੀ ਏ।
ਪਰ ਮੈਨੂੰ ਕੁਛ ਹੋਰ ਲੱਭੇ ਵੀ ਸਹੀ ਤੇ ਖਾਣ ਨੂੰ - ਇਹ ਉਹ ਦਿਨ ਸਨ ਜਦੋਂ ਪਰੋਣਾ ਆਉਣ ਤੇ 50 ਪੈਸੇ ਦਾ ਮਿਲਕਫੂਡ ਦਾ ਬਿਸਕੁਟਾਂ ਦਾ ਪੈਕੇਟ ਆਉਂਦਾ ਤਾਂ ਉਸ ਦੇ ਜਾਣ ਦੀ ਉਡੀਕ ਇਸ ਲਈ ਹੀ ਰਹਿਣੀ ਕਿ ਦੇਖਾਂ ਤੇ ਸਹੀ, ਪਲੇਟ ਚ' ਕੁਛ ਬਚਿਆ ਵੀ ਏ ਕਿ ਸਬ ਕੁਝ ਰਗੜ ਗਿਆ ਏ😂
ਇੰਝ ਹੀ ਲੋਕਾਂ ਦਾ ਵਧੀਆ ਵਧੀਆ ਸਾਮਾਨ ਵੇਖ ਕੇ ਆਪਣੀ ਵੀ ਜ਼ਿੰਦਗੀ ਲੰਘੀ ਜਾ ਰਹੀ ਸੀ - ਮੈਨੂੰ ਵੀ ਜਦੋਂ 1985 ਵਿਚ ਸਟਾਈਪੇੰਡ ਮਿਲਿਆ ਸ਼ਾਇਦ 900 ਰੁਪਈਏ - ਤਾਂ ਮੈਂ ਪਹਿਲਾ ਕੰਮ ਇਹੋ ਕੀਤਾ ਕਿ ਅੰਮ੍ਰਿਤਸਰ ਦੀ ਕੁਈਨਸ ਰੋਡ ਦੇ ਇਕ ਸ਼ੋਰੂਮ ਤੇ ਪੁੱਜ ਕੇ ਸੱਤ ਅੱਠ ਸੋ ਰੁਪਈਏ ਦੀ ਇਕ ਅਰਿਸਟੋਕ੍ਰੇਟ ਦਾ ਸੂਟਕੇਸ ਖਰੀਦ ਸੁੱਟਿਆ ਤੇ ਰਿਕਸ਼ਾ ਕਰ ਕੇ ਘਰ ਜਾ ਪਹੁੰਚਿਆ। ਫਿਰ ਕੁਛ ਮਹੀਨਿਆਂ ਬਾਅਦ ਅੰਬਾਲੇ ਵਿਚ ਜਿਹੜਾ ਮਾਸੜ ਬੈਂਕ ਦੀ ਨੌਕਰੀ ਕਰਦਾ ਸੀ ਉਸ ਨੇ ਰਿਆਅਤੀ ਮੁੱਲ ਉੱਤੇ ਇਕ ਛੋਟੀ ਵੀ ਆਈ ਪੀ ਅਟੈਚੀ ਖਰੀਦ ਦਿੱਤੀ - ਨਾਲੇ ਇਕ ਆਫ਼੍ਟਰ ਸ਼ੇਵ ਲੋਸ਼ਨ ਵੀ ਕਿਓਂਕਿ ਇਹ ਓਹ ਦਿਨ ਸੀ ਜਦੋਂ ਮੇਰੇ ਵੀ ਖੰਭ ਖੁੱਲਣ ਲਈ ਫੜਫੜਾਂਦੇ ਤੇ ਤੇ ਫੇਰ ਕਿਸੇ ਡਰ ਸਦਕਾ ਆਪੇ ਹੀ ਠੱਪੇ ਜਾਂਦੇ ਸੀ - ਉਡਾਰੀ ਤੋਂ ਪਹਿਲਾਂ ਹੀ ! ਹਾਂ, ਜਿਸ ਦਿਨ ਆਰਮੀ ਦੀ ਕੰਟੀਨ ਤੋਂ ਮਾਸੜ ਨੇ ਉਹ ਅਟੈਚੀ ਖਰੀਦ ਕੇ ਦਿੱਤੀ ਉਸ ਦਿਨ ਉਸ ਦੇ ਖਟਾਰਾ ਸਕੂਟਰ ਦੇ ਪਿਛੇ ਬੈਠੇ ਜਿੰਨਾ ਚਿਰ ਮੁੜ ਸਦਰ ਬਾਜ਼ਾਰ ਨਾਨੀ ਦੇ ਕੋਲ ਨਹੀਂ ਪੁੱਜ ਗਿਆ, ਉਹ ਪਿਓ ਦਾ ਪੁੱਟ ਹਿਸਾਬ ਹੀ ਲਾਉਂਦਾ ਰਿਹਾ ਕਿ ਉਸ ਨੇ ਕਿੰਨਾ ਫਾਇਦਾ ਕਰਵਾ ਦਿੱਤਾ!! ਇਕ ਵਾਰੀ ਤੇ ਦਿਲ ਕੀਤਾ ਵਗਾਹ ਕੇ ਪਰੇ ਸੁੱਟਾਂ ਉਸ ਛੋਟੀ ਅਟੈਚੀ ਨੂੰ, ਕਿਓਂਕਿ ਸਾਨੂੰ ਸਾਡੇ ਮਾਂ ਪਿਓ ਨੇ ਕਦੇ ਵੀ ਕਿਸੇ ਨਾ ਅਹਿਸਾਨ ਲੈਣਾ ਤਾਂ ਸਿਖਾਇਆ ਹੀ ਨਹੀਂ - ਇਹਨੂੰ ਤੁਸੀਂ ਆਕੜ ਕਹੋ ਜਾਂ ਖੁੱਦਾਰੀ ਜਾ ਹੋਰ ਵੀ ਕੁਛ ਜੋ ਤੁਹਾਨੂੰ ਲੱਗੇ, ਕੀ ਫਰਕ ਪੈਂਦਾ ਏ !!
ਵੈਸੇ ਉਹ ਮਾਸੜ ਨਾਲ ਜਾ ਕੇ ਖਰੀਦੀ ਅਟੈਚੀ ਨੂੰ ਮੇਰੇ ਭਾਪਾ ਜੀ ਨੇ ਬੜਾ ਇਸਤੇਮਾਲ ਕੀਤਾ - ਮੈਨੂੰ ਬੜਾ ਚੰਗਾ ਲੱਗਦਾ ਜਦੋਂ ਉਹ ਉਸ ਵਿਚ ਆਪਣੇ ਦੋ ਜੋੜੇ ਪਾ ਕੇ ਸਫ਼ਰ ਕਰਦੇ - ਉਹ ਅਜੇ ਵੀ ਪਈ ਹੈ - ਹੁਣੇ ਫੋਟੋ ਖਿੱਚ ਕੇ ਪਾਉਂਦਾ ਹਾਂ!!
ਮੈਂ ਵੀ ਕਿਹੜਾ ਟੌਪਿਕ ਲੈ ਬੈਠਾ ਹਾਂ - ਕੋਈ ਸਰ ਪੈਰ ਨਹੀਂ ਜੀ ਇਸ ਦਾ - ਬਸ ਗੱਲ ਇਹੋ ਹੈ ਕਿ ਉਸ ਦਿਨ ਉਸ ਦੋਸਤ ਦੇ ਘਰ ਦੇ ਵੇਹੜੇ ਵਿਚ 8-10 ਟੈਚੇ 😂😂ਵੇਖ ਕੇ ਬੜੀ ਹੈਰਾਨੀ ਹੋਈ - ਐਨਾ ਸਾਮਾਨ ਲੋਕ ਕਿਵੇਂ ਢੋ ਵੀ ਲੈਂਦੇ ਨੇ - ਪਰ ਗੱਲ ਓਹੋ ਹੈ ਕਿ ਕਿਹੜਾ ਕਿਸੇ ਨੇ ਆਪ ਢੋਣਾ ਹੁੰਦੈ - ਕੁੱਲੀ ਨੇ , ਮੋਟਰਾਂ ਕਾਰਾਂ ਨੇ - ਸਮਾਂ ਬਦਲ ਗਿਆ ਏ - ਦੋਸਤ ਦੱਸ ਰਿਹਾ ਸੀ ਕਿ ਕੈਨੇਡਾ ਵਾਲੇ ਮਾਮਾਜੀ ਦੇ ਘਰ ਦੇ ਹਰ ਜੀਅ ਦੇ ਦੋ ਅਟੈਚੀ ਸਨ - ਮੈਨੂੰ ਚੇਤੇ ਆਇਆ ਕਿ ਕੁਛ ਮਹੀਨੇ ਪਹਿਲਾਂ ਜਦੋਂ ਮੈਂ ਵੀ ਅਮਰੀਕਾ ਗਿਆ ਸੀ, ਮੈਂ ਵੀ ਤੇ ਕਿੱਡਾ ਮੱਛਰਿਆ ਸੀ। ਅਸੀਂ ਵੀ ਦੋ ਵੱਡੇ ਵੱਡੇ ਟੈਚੇ ਖਰੀਦੇ - ਇਕ ਇਕ ਦੋਵਾਂ ਲਈ - ਨਾਲ ਇਕ ਇਕ ਬੈਗ - ਖੂਬ ਕੱਪੜੇ ਠੂਸੇ ਉਹਨਾਂ ਵਿਚ - ਕਿਓਂਕਿ ਕਿਸੇ ਕਿਹਾ ਕਿ ਓਥੇ ਕੱਪੜੇ ਧੋਣ ਦਾ ਕੰਮ ਨਹੀਂ ਹੋਣਾ - ਪਹਿਲਾਂ ਹੀ ਕੱਪੜੇ ਪੂਰੇ ਲੈ ਕੇ ਚੱਲੋ - ਪਰ ਫੇਰ ਵੀ ਜ਼ਿਆਦਾ ਹੀ ਹੋ ਗਿਆ ਸੀ ਸਾਮਾਨ !!
ਬਸ ਹੁਣ ਮੇਰਾ ਅੱਗੇ ਕੁਛ ਨਹੀਂ ਲਿਖਣ ਦਾ ਦਿਲ ਕਰ ਰਿਹਾ। ਐਵੇਂ ਮੈਂ ਵੀ ਕਈ ਵਾਰ ਪਾਣੀ ਰਿੜਕਣ ਲੱਗ ਪੈਂਦਾ ਹਾਂ - ਮੁਕਦੀ ਗੱਲ ਇਹ ਹੈ ਕਿ ਮੈਂ ਘੱਟੋ ਘੱਟ ਸਾਮਾਨ ਨਾਲ ਹੀ ਸਫਰ ਕਰਨਾ ਪਸੰਦ ਕਰਦਾ ਹਾਂ - ਹਮੇਸ਼ਾ - ਦੋ ਚਾਰ ਦਿਨ ਪਹਿਲਾਂ ਤਾਂ ਮੈਂ ਇਕ ਪਿੱਠੂ ਬੈਗ ਖਰੀਦ ਲਿਆ ਏ ਕਿ 2-4 ਦਿਨਾਂ ਲਈ ਕਿਤੇ ਵੀ ਜਾਣਾ ਏ ਤਾਂ ਓਹਨੂੰ ਹੀ ਲੈ ਜਾਇਆ ਕਰਾਂਗਾ - ਇਕ ਦੋ ਜੀਨਾਂ ਤੇ 4-5 ਪਤਲੀਆਂ ਪਤਲੀਆਂ ਕਮੀਜ਼ਾਂ - ਪਰ ਦੇਖੋ !!
ਨੀਰਜ ਜੀ ਦੀ ਇਹ ਗੱਲ ਬੜੀ ਚੇਤੇ ਆਉਂਦੀ ਹੈ -
ਜਿਤਨਾ ਕੰਮ ਸਾਮਾਨ ਰਹੇਗਾ,
ਉਤਨਾ ਸਫ਼ਰ ਆਸਾਨ ਰਹੇਗਾ!
ਪਰ ਅੱਜ ਲੋਕ ਕਿਥੇ ਮੰਨਦੇ ਨੇ, ਸਾਰਾ ਕੁਛ ਜਿਵੇਂ ਕੱਪੜਿਆਂ ਵਿਚ ਹੀ ਆ ਵੜਿਆ ਹੋਵੇ - ਬਾਹਰੋਂ ਕੋਈ ਆਵੇ, ਵਾਧੂ ਸਾਮਾਨ ਲਿਆਵੇ ਤੇ ਸਮਝ ਆਉਂਦੀ ਹੈ - ਇਥੇ ਵੀ ਤੇ ਲੋਕੀਂ ਵੱਡੇ ਵੱਡੇ ਟੈਚੇ ਕੇ ਕੇ ਗੱਡੀਆਂ ਵਿਚ ਚੜੇ ਹੁੰਦੇ ਨੇ, ਉੱਤੋਂ ਮੇਰੇ ਵਰਗੇ ਮੋਟੇ, ਤੇ ਮੇਰੇ ਵਾਂਙੂ ਹੀ ਢਿੱਡ ਨਿਕਲੇ ਹੋਏ - ਬੁਰਾ ਹਾਲ ਤੇ ਬਾਂਕੇ ਦਿਹਾੜੇ - ਫੇਰ ਵੀ ਵੱਡੇ ਵੱਡੇ ਨਗਾਂ ਤੋਂ ਨਹੀਂ ਡਰਦੇ - ਜਿੰਨੇ ਪੈਸੇ ਲੋਕ ਕੁੱਲੀਆਂ ਨੂੰ ਦੇਂਦੇ ਨੇ ਓਹਨੇ ਵਿਚ ਤੇ ਨਵਾਂ ਸਾਮਾਨ ਹੀ ਆ ਜਾਵੇ - ਜਿਵੇਂ ਕਿਸੇ ਰੇਸਤਰਾਂ ਤੇ ਬੈਠੇ ਮੈਨੂੰ ਅਕਸਰ ਖਿਆਲ ਆਉਂਦਾ ਏ ਕਿ ਇਸ ਜਗ੍ਹਾ ਉੱਤੇ ਖਾਣ ਦਾ ਜਿੱਡਾ 2-3 ਬੰਦਿਆਂ ਦਾ ਬਿੱਲ ਆ ਜਾਂਦਾ ਹੈ ਓੰਨੇ ਵਿਚ ਤੇ ਆਪਣੇ ਘਰ ਕੰਮ ਕਰਣ ਵਾਲੀ ਦੇ ਸਾਰੇ ਟੱਬਰ ਦਾ ਰਾਸ਼ਨ ਹੀ ਆ ਜਾਂਦਾ ਹੋਵੇਗਾ !!
ਪੋਸਟ ਕਿੰਝ ਦੀ ਲੱਗੀ - ਮੈਨੂੰ ਤੇ ਐਵੇਂ ਹੀ ਲੱਗੀ - ਖਾਮਖਾਂ ਟਾਈਪ ਵਰਗੀ!! ਚਲੋ ਦੋਸਤ ਦੇ ਮਾਮੇ ਤੇ ਮੇਰੇ ਮਾਮੇ ਦੇ ਬਹਾਨੇ ਕੁਛ ਯਾਦਾਂ ਹਰੀਆਂ ਹੋ ਗਈਆਂ। ਬੜਾ ਕੁਛ ਤੇ ਅਜੇ ਲਿਖਣੋਂ ਰਹਿ ਗਿਆ ਏ, ਪਰ ਜਿਹੜੀ ਗੱਲ ਹਮੇਸ਼ਾ ਚੇਤੇ ਰਹੇਗੀ ਉਹ ਹੈ ਦੋਸਤ ਦੀ ਫੇਸਬੁੱਕ ਉੱਤੇ ਸਾਂਝੀ ਕੀਤੀ ਉਹ ਵੱਡੇ ਵੱਡੇ ਟੈਚੇਆਂ ਦੀ ਫੋਟੋ - ਮੈਂ ਉਸ ਨੂੰ ਕਦੇ ਕਦੇ ਯਾਦ ਦਿਵਾਉਂਦਾ ਹਾਂ ਤੇ ਮੈਂ ਬੜਾ ਹੱਸਦਾ ਹਾਂ - ਉਹ ਵੀ ਮੇਰਾ ਮਜ਼ਾਕ ਸਹਿ ਜਾਂਦਾ ਏ, ਹੋਰ ਕੋਈ ਹੋਵੇ ਤੇ ਬਲਾਕ ਕਰ ਕੇ ਪਰਾ ਮਾਰੇ- ਸ਼ਾਇਦ ਇਸ ਲਈ ਕਿ 99% ਤੇ ਮੈਂ ਆਪਣੇ ਆਪ ਤੇ ਹੀ ਹੱਸਦਾ ਹੁੰਦਾ ਹਾਂ - ਜੇ ਕਦੇ ਕਦੇ ਆਲੇ ਦੁਆਲੇ ਤੇ ਵੀ ਹੱਸ ਲਿਆ ਜਾਵੇ ਤੇ ਕਿਹੜੀ ਵੱਡੀ ਗੱਲ ਹੈ, ਤੁਹਾਨੂੰ ਕਿ ਲਗਦੈ !!
ਜਾਂਦੇ ਜਾਂਦੇ ਉਹ ਵਿਆਹ ਵਿਚ ਮਿਲੇ 1-2 vip ਦੇ ਅਟੈਚੀਆਂ ਦੀਆਂ ਗੱਲਾਂ ਤੇ ਰਹਿ ਹੀ ਗਈਆਂ - ਚਲੋ, ਅਜੇ ਉਹਨਾਂ ਨੂੰ ਠੱਪੇ ਹੀ ਰਹਿਣ ਦਈਏ !!
ਹੁਣ ਮੈਂ ਆਪਣੀ ਪਸੰਦ ਦਾ ਇਕ ਗਾਣਾ ਸੁਣਨਾ ਚਾਹੁੰਦਾ ਹਾਂ - ਹਾਂਜੀ, ਇਕ ਗੱਲ ਹੋਰ ਤਾਂ ਮੈਂ ਸਾਂਝੀ ਕਰਣੀ ਭੁੱਲ ਹੀ ਗਿਆ - ਦੋ ਦਿਨ ਪਹਿਲਾਂ ਰਾਤੀਂ ਐਵੇਂ ਹੀ ਕਿਸੇ ਧਾਰਮਿਕ ਜਿਹੇ ਚੈਨਲ ਨੂੰ ਲੈ ਲਿਆ - ਮੈਨੂੰ ਇੰਝ ਲੱਗਾ ਕਿ ਮੈਂ ਤਾਂ ਐਵੇਂ ਹੀ ਹੋਰ ਚੈਨਲ ਉੱਤੇ ਦਿਲ ਪਰਚਾਵਾ ਲੱਭਦਾ ਫਿਰਦਾ ਹਾਂ - ਸਾਰਾ ਮਸਾਲਾ ਤਾਂ ਹੁਣ ਕਈ ਧਾਰਮਿਕ ਚੈਨਲਾਂ ਤੇ ਹੀ ਪਿਆ ਹੁੰਦਾ ਹੈ !! ਡਾਢੀ ਡਰਾਮੇਬਾਜ਼ੀ ਚੱਲ ਰਹੀ ਹੁੰਦੀ ਹੈ - ਮੈਨੂੰ ਚੇਤੇ ਆ ਰਿਹਾ ਹੈ ਕਿ ਕਈ ਵਾਰ ਜਦੋਂ ਮੈਂ ਸਤਸੰਗ ਤੋਂ ਵਾਪਸ ਮੁੜ ਕੇ ਆਉਣਾ ਤਾਂ ਵੱਡੇ ਮੁੰਡੇ ਨੇ ਕਹਿਣਾ - "ਹਾਂ ਪਾਪਾ, ਪਾਖੰਡ ਭੋਰ ਆਏ ਹੋ?"
ਚਲੋ ਦਫ਼ਾ ਕਰੋ ਗਾਣੇ ਨੂੰ, ਇਕ ਨਜ਼ਮ ਸੁਨਿਓ -

ਉਹ ਅਟੈਚੀ ਜਿਸ ਨੇ ਮਾਸੜ ਦੇ ਅਹਿਸਾਨ ਥੱਲੇ ਦੱਬ ਦਿੱਤਾ (ਪੈਸੇ ਖੁਦ ਭਰੇ ਸੀ ਜੀ!) - ਮਾਸੜ ਦੀ ਕੰਟੀਨ ਵਿਚ ਬੜੀ ਚਲਦੀ ਸੀ !! |

ਕੁਝ ਦਿਨ ਪਹਿਲਾਂ ਹਮੇਸ਼ਾ ਲੱਗੀਆਂ ਸੇਲਾਂ ਵਿਚੋਂ ਇਕ ਸੇਲ ਤੋਂ ਖਰੀਦਿਆ ਇਹ ਪਿੱਠੂ ਬੈਗ - ਸੋਚ ਰਿਹਾ ਹਾਂ ਹੁਣ ਉਸ ਨੂੰ ਹੀ ਆਪਣੇ ਸਫ਼ਰ ਦਾ ਸਾਥੀ ਬਣਾ ਛੱਡਾਂ 😂 |