ਨਦੀ ਦੇ ਕੰਢੇ ਤੇ ਬੈਠਾ ਇੱਕ ਮਛਿਆਰਾ ਬੜੇ ਆਰਾਮ ਨਾਲ ਆਪਣੇ ਜਾਲ ਵਿੱਚ ਸ਼ਿਕਾਰ ਫੱਸਣ ਦਾ ਇੰਤਜ਼ਾਰ ਕਰ ਰਿਹਾ ਸੀ। ਇੰਨੇ ਨੂੰ ਇਕ ਮੇਰੇ ਵਰਗਾ ਪੜ੍ਹਿਆ ਲਿਖਿਆ ਕਮਲਾ, ਜਿਹੜਾ ਮੇਰੇ ਵਾਂਗ ਸਿਆਣਾ ਕਾਂ ਦਿੱਸ ਰਿਹਾ ਸੀ ਓਧਰੋਂ ਲੰਘਿਆ।
ਉਸ ਕੋਲੋਂ ਉਸ ਮਛਿਆਰੇ ਦੀ ਭੋਲੀ ਭਾਲੀ ਮਸਤੀ ਸ਼ਾਇਦ ਜਰੀ ਨਾ ਗਈ, ਓਹਨੂੰ ਲੱਗਾ ਕਿ ਇਹ ਬੰਦਾ ਤਾਂ ਵੇਖੋ, ਬਿਲਕੁਲ ਫ਼ਟੇਹਾਲ ਜਿਹਾ, ਇੰਨ੍ਹੇ ਛੋਟੇ ਜਿਹੇ ਕੰਮ ਵਿੱਚ ਐਡਾ ਖੁਸ਼ ਕਿਵੇਂ ਹੋ ਸਕਦੈ, ਮਸਤੀ ਨਾਲ ਰੇਡੀਓ ਤੇ ਗਾਨੇ ਸੁਣ ਰਿਹੈ, ਇਹ ਵੀ ਨਹੀਂ ਪਤਾ ਕਿ ਜਾਲ ਵਿੱਚ ਕੋਈ ਮੱਛੀ ਫੱਸਣੀ ਵੀ ਏ ਕਿ ਨਹੀਂ, ਫੇਰ ਵੀ ਇਸ ਦੇ ਚੇਹਰੇ ਤੇ ਕੋਈ ਸ਼ਿਕਨ ਨਹੀਂ, ਸਗੋਂ ਐਡਾ ਖਿੜਿਆ ਚੇਹਰਾ ਹੈ ਇਸ ਦਾ! ਓਹ ਸਿਆਣਾ ਕਾਂ ਸੋਚਦੈ ਕਿ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਸਾਰੇ ਦੇਸ਼ਾਂ ਚ' ਘੁੰਮਦਾ ਰਹਿੰਦਾ ਹਾਂ, ਫੇਰ ਵੀ ਹਰ ਵੇਲੇ ਮੰਨ ਵਿੱਚ ਇਕ ਭੜੱਕੀ ਜਿਹੀ ਲੱਗੀ ਰਹਿੰਦੀ ਹੈ, ਤ੍ਰੇਹ ਲੱਗੀ ਰਹਿੰਦੀ ਹੈ ਤੇ ਆਪਣੀ ਅਪਾਰ ਦੌਲਤ ਦੇ ਖੁਸਣ ਦਾ ਡਰ ਜਿਹਾ ਲੱਗਾ ਰਹਿੰਦੈ!!
ਇਹ ਗੱਲਾਂ ਓਥੇ ਖੜਾ ਖੜਾ ਆਪਣੇ ਆਪ ਨਾਲ ਓਹ ਕਰੀ ਜਾ ਰਿਹਾ ਸੀ, ਫੇਰ ਓਹਨੂੰ ਲੱਗਾ ਕਿ ਉਸ ਕੋਲ ਤੇ ਐਨਾਂ ਕੁੱਛ ਹੈ, ਅਜਿਹੇ ਲੋੜਵੰਦ ਦੀ ਬਾਂਹ ਫੜਣੀ ਚਾਹੀਦੀ ਹੈ!
ਉਹ ਉਸ ਮਛਿਆਰੇ ਕੋਲ ਜਾ ਖੜਦੈ ਤੇ ਉਸ ਨੂੰ ਕਹਿੰਦੈ - "ਤੂੰ ਇਸ ਕੰਮ ਨੂੰ ਅੱਗੇ ਵੀ ਤੇ ਵਧਾ ਸਕਦੈ! ਕੀ ਅਜਿਹੀ ਸੁਨਸਾਨ ਜਗ੍ਹਾ ਚ' ਮੱਛੀਆਂ ਦੀ ਉਡੀਕ ਵਿੱਚ ਆਪਣੀ ਜ਼ਿੰਦਗੀ ਨੂੰ ਝੰਡ ਕਰ ਰਿਹਾ ਏਂ, ਤੈਨੂੰ ਪਤਾ ਹੈ ਦੁਨੀਆ ਕਿਥੇ ਦੀ ਕਿਥੇ ਪਹੁੰਚ ਚੁਕੀ ਹੈ, ਤੂੰ ਵੀ ਅਗਾਂਹ ਵੱਧਣ ਦੀ ਸੋਚ ਕਰ, ਕੁਝ ਅਗਾਂਹ ਦੀ ਫਿਕਰ ਕਰ!!"
ਮਛਿਆਰਾ ਉਸ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਾ ਤੇ ਅੱਗੋਂ ਕਹਿੰਦੈ - "ਨਾ, ਜਨਾਬ , ਮੈਂ ਇੰਝ ਹੀ ਠੀਕ ਹਾਂ !"
"ਇਹੋ ਤੇ ਤੇਰੇ ਵਰਗਿਆਂ ਨੂੰ ਮਾਰ ਹੈ, ਕਿਸੇ ਦੀ ਸੁਣਦੇ ਨਹੀਂ ਤੁਸੀਂ ਲੋਕੀਂ, ਮੈਂ ਤੈਨੂੰ ਆਪਣੇ ਇਸ ਛੋਟੇ ਜਿਹੇ ਕੰਮ ਨੂੰ ਵੀ ਐੱਡੀ ਮੇਹਨਤ ਨਾਲ ਕਰਦਿਆਂ ਦੇਖਿਆ ਤਾਂ ਮੇਰਾ ਦਿਲ ਕਰ ਆਇਆ ਏ ਕਿ ਮੈਂ ਤੇਰੀ ਮਦਦ ਕਰਾਂ, ਪਰ ਤੂੰ ਤੇ ਗੱਲ ਹੀ ਨਹੀਂ ਸੁਣ ਰਿਹਾ!!
"ਦੱਸੋ, ਤੁਸੀਂ ਕਿਵੇਂ ਮੇਰੀ ਮਦਦ ਕਰਣਾ ਚਾਹੁੰਦੇ ਹੋ? "
"ਮੈਨੂੰ ਇੰਝ ਲੱਗਦਾ ਹੈ ਕਿ ਤੂੰ ਇੱਥੇ ਬੈਠੇ ਬੈਠੇ ਜਿਵੇਂ ਆਪਣੀ ਜ਼ਿੰਦਗੀ ਰੋੜ ਰਿਹੈਂ!! ਚੱਲ ਮੈਂ ਤੈਨੂੰ ਇਕ ਬੇੜੀ ਲੈ ਕੇ ਦਿੰਦਾ ਹਾਂ, ਤੂੰ ਉਸ ਵਿੱਚ ਬਹਿ ਕੇ ਨਦੀ ਦੇ ਵਿੱਚ ਜਾ ਕੇ ਬਹੁਤੀਆਂ ਮੱਛੀਆਂ ਫੜ ਕੇ ਲਿਆ ਸਕਦੈਂ!"
"ਓਹਦੇ ਨਾਲ ਕਿ ਹੋ ਜਾਉ?" ਮਛਿਆਰੇ ਨੇ ਪੁੱਛਿਆ।
"ਓਏ ਕਮਲਿਆ, ਇਹ ਵੀ ਹੁਣ ਤੈਨੂੰ ਦੱਸਣਾ ਪਉ, ਜਦੋਂ ਜ਼ਿਆਦਾ ਮੱਛੀਆਂ ਫੜ ਕੇ ਲਿਆਵੇਂਗਾ ਤਾਂ ਬਹੁਤ ਪੈਸੇ ਤੇਰੇ ਕੋਲ ਹੋ ਜਾਵੇਗਾ!!"
"ਉਸ ਪੈਸੇ ਦਾ ਮੈਂ ਕਿ ਕਰਾਂਗਾ, ਐਡੇ ਪੈਸੇ ਤਾਂ ਮੈਂ ਕਦੇ ਵੇਖੇ ਹੀ ਨਹੀਂ! "- ਮਛਿਆਰਾ ਕਹਿਣ ਲੱਗਾ।
"ਓਏ ਝੱਲਿਆ, ਪੈਸੇ ਬਹੁਤੇ ਆਉਂਦੇ ਕਿਸੇ ਨੂੰ ਲੜਦੇ ਨਹੀਂ, ਬਹੁਤੇ ਪੈਸੇ ਹੋਣਗੇ ਤੇ ਤੂੰ ਹੋਰ ਬੇੜੀਆਂ ਖਰੀਦ ਲਵੇਂਗਾ ਤੇ ਹੋਰ ਬੰਦੇ ਅੱਗੇ ਰੱਖ ਲਵੇਂਗਾ ਜਿਸ ਨਾਲ ਤੇਰੀ ਕਮਾਈ ਦਿਨੋ ਦਿਨੀ ਵਧਦੀ ਹੀ ਜਾਵੇਗੀ! "
"ਪਰ ਓਹਦੇ ਨਾਲ ਹੋਏਗਾ ਕੀ ?"
"ਅਜੇ ਵੀ ਤੇਰੇ ਪੱਲੇ ਕੁਝ ਨਹੀਂ ਪੈ ਰਿਹਾ, ਜਦੋਂ ਇੰਨੀਆਂ ਕਮਾਈਆਂ ਕਰ ਲਵੇਂਗਾ ਤਾਂ ਫੇਰ ਸਮੁੰਦਰ ਵਿਚ ਮੋਟਰ ਵਾਲੀ ਬੋਟ ਲੈ ਲਵੀਂ, ਫੇਰ ਤੈਨੂੰ ਲੱਖਾਂ ਕਰੋੜਾਂ ਰੁਪਈਏ ਤਾਂ ਬੈਂਕ ਤੋਂ ਕਰਜਾ ਵੀ ਮਿਲ ਜਾਵੇਗਾ, ਹੋਲੀ ਹੋਲੀ ਵੱਡੇ ਵੱਡੇ ਸਟੀਮਰ ਤੇਰੇ ਚੱਲਣਗੇ ਸਮੁੰਦਰ ਵਿਚ, ਗੱਫੇ ਹੀ ਗੱਫੇ, ਹਰ ਪਾਸੇ ਤੇਰੀਆਂ ਗੱਲਾਂ ਹੋਣਗੀਆਂ, ਸਲੂਟਾਂ ਵੱਜਣ ਗੀਆਂ ਜਿੱਥੇ ਜਾਏਂਗਾ!"
"ਪਰ, ਜਨਾਬ, ਓਹਦੇ ਨਾਲ ਹੋਣਾ ਕੀ ਏ, ਤੁਸੀਂ ਕਿਓਂ ਇੰਨੇ ਵੱਲ-ਵਲੇਂਵੇਂ ਪਾ ਕੇ ਗੱਲਾਂ ਕਰਦੇ ਹੋ, ਦੱਸੋ ਤੇ ਸਹੀ ਓਹਦੇ ਨਾਲ ਹੋਵੇਗਾ ਕੀ!"
"ਹੁਣ, ਇਹ ਵੀ ਤੈਨੂੰ ਮੈਂ ਹੀ ਦੱਸਾਂ ਕਿ ਜਦੋਂ ਤੇਰੇ ਕੋਲ ਅਪਾਰ ਦੌਲਤ ਹੋ ਜਾਵੇਗੀ, ਸਮੁੰਦਰਾਂ ਵਿਚ ਤੇਰੇ ਬੇੜੇ ਚੱਲਾਂਗੇ, ਸੱਤ ਸਮੁੰਦਰੋਂ ਪਾਰ ਤੇਰੇ ਕੰਮ ਦੀ ਧਾਕ ਹੋਵੇਗੀ, ਤੈਨੂੰ ਆਪਣੇ ਆਪ ਕੋਈ ਕੰਮ ਕਰਣ ਦੀ ਲੋੜ ਨਹੀਂ ਪਵੇਗੀ! ਤੇਰੇ ਅੱਗੇ ਪਿੱਛੇ ਨੌਕਰ ਚਾਕਰ ਹੋਣਗੇ, ਜਿਹੜੇ ਤੇਰੇ ਇਸ਼ਾਰਿਆਂ ਤੇ ਚੱਲਣਗੇ!" ਧਨਾਢ ਨੇ ਸਿਆਣੇ ਕਾਂ ਵਰਗੀ ਗੱਲ ਕਰ ਹੀ ਦਿੱਤੀ।
"ਤੁਸਾਂ ਮੇਰੀ ਗੱਲ ਦਾ ਜਵਾਬ ਤਾਂ ਅਜੇ ਵੀ ਨਹੀਂ ਦਿੱਤਾ, ਮਾਲਿਕ, ਕੀ ਓਹਦੇ ਨਾਲ ਕੀ ਹੋਉ ?"
ਧਨਾਢ ਨੂੰ ਲੱਗਾ ਇਹ ਤਾਂ ਮੇਰਾ ਦਿਮਾਗ ਖ਼ਰਾਬ ਕਰ ਦਊ - ਫੇਰ ਵੀ ਉਹ ਕਹਿੰਦੈ - "ਓਏ, ਅਕਲ ਦਿਆ ਅੰਨਿਆ, ਜਦੋਂ ਤੇਰਾ ਕਾਰੋਬਾਰ ਇੰਨਾ ਫੈਲ ਜਾਉ ਤਾਂ ਤੈਨੂੰ ਆਰਾਮ ਹੀ ਆਰਾਮ ਮਿਲੇਗਾ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਸੇ ਵੀ ਰਿਸੋਰਟ ਵਿੱਚ ਨਦੀ ਨੇ ਕੰਢੇ ਬਹਿ ਕੇ ਬੁੱਲੇ ਲੁੱਟੀਂ, ਮੌਜਾਂ ਲੁੱਟੀਂ, ਨਾ ਕੋਈ ਫਿਕਰ ਨਾ ਫਾਕੇ!!"
ਮਛਿਆਰਾ ਉਸ ਨੂੰ ਕਹਿੰਦੈ - ਜਨਾਬ, ਮੈਂ ਹੁਣੇ ਇਸ ਵੇਲੇ ਵੀ ਤਾਂ ਓਹਿਓ ਸੱਭ ਕਰ ਰਿਹਾਂ, ਨਦੀ ਦੇ ਕੰਢੇ ਬਹਿ ਕੇ ਅਨੰਦ ਮਾਣ ਰਿਹਾ ਹਾਂ - ਮੈਂ ਬਿਲਕੁਲ ਰੱਜਿਆ ਹੋਇਆ ਹਾਂ - ਤੁਸੀਂ ਮੈਨੂੰ ਕਿਓਂ ਐਵੇਂ ਬਦੋਬਦੀ 99 ਦੇ ਗੇੜ ਵਿੱਚ ਪਾਉਣਾ ਚਾਹੁੰਦੇ ਹੋ, ਮੈਂ ਬਿਲਕੁਲ ਠੀਕ ਹਾਂ ਜੀ, ਤੁਸੀਂ ਕਿਸੇ ਹੋਰ ਜ਼ਰੂਰਤਮੰਦ ਦੀ ਬਾਂਹ ਫੜੋ, ਜਨਾਬ! "
ਇੰਨਾ ਸੁਣਦਿਆਂ ਹੀ ਮੈਂ (ਨਹੀਂ, ਨਹੀਂ, ਉਹ ਧਨਾਢ, ਮੇਰੇ ਵਰਗਾ ਕਮਲਾ ਸਿਆਣਾ ਕਾਂ!!) ਓਥੋਂ ਭੱਜ ਗਿਆ!!
ਦੋਸਤੋ, ਇਹ ਕਹਾਣੀ ਮੈਂ ਅੱਜ ਤੋਂ 25 ਸਾਲ ਪਹਿਲਾਂ ਇੱਕ ਸਤਿਸੰਗ ਵਿੱਚ ਸੁਣੀ ਸੀ, ਇਸ ਨੇ ਮੇਰੇ ਤੋਂ ਬੜਾ ਡੂੰਘਾ ਅਸਰ ਕੀਤਾ। ਕੰਮ ਤੇ ਅਸੀਂ ਸਾਰੇ ਆਪੋ ਆਪਣੇ ਕਰਦੇ ਹੀ ਹਾਂ - ਪਰ ਇਹ ਸੁਣ ਕੇ ਮੈਨੂੰ ਥੋੜੀ ਬਹੁਤ ਸੋਝੀ ਆ ਗਈ. ਅੱਜ ਦਿਲ ਕੀਤਾ ਤੁਹਾਡੇ ਨਾਲ ਵੀ ਇਸ ਨੂੰ ਸਾਂਝਾ ਕਰਾਂ। ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਆਪਾਂ ਹੱਥ ਤੇ ਹੱਥ ਧਰ ਕੇ ਬਹਿ ਜਾਇਏ, ਬਸ ਆਪਣੇ ਕੰਮ ਵਿੱਚ ਰੁਝੇ ਰਹੀਏ, ਬਹੁਤੀਆਂ ਦੌੜਾਂ ਤੋਂ ਦੂਰ ਹੀ ਰਹੀਏ, ਉਸ ਵਿੱਚ ਹੀ ਚੈਨ ਹੈ, ਸੁਕੂਨ ਹੈ, ਮੌਜ ਹੈ , ਤੁਹਾਡਾ ਕਿ ਖ਼ਿਆਲ ਹੈ.
ਕਿਹੜਾ ਪੰਜਾਬੀ ਗੀਤ ਯਾਦ ਆ ਰਿਹੈ ਤੁਹਾਨੂੰ- ਮੈਨੂੰ ਤੇ ਲਾਜੋ ਫਿਲਮ ਦਾ ਓਹੀ ਯਾਦ ਆ ਗਿਆ - ਰੁੱਖੀ ਸੁੱਕੀ ਖਾ ਜਵਾਨਾ, ਘੜੇ ਦਾ ਪਾਣੀ ਪੀ!!
Subscribe to:
Post Comments (Atom)
ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...
ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...
-
ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜ...
-
ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧ...
-
ਜਿਹੜੇ ਲੋਕ ਹੁਣ ਮੇਰੇ ਹਾਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਾਡੇ ਵੇਲੇ ਐੱਡੇ ਕੋਈ ਦਿਲਲਗੀ ਦੇ ਸਾਧਨ ਨਹੀਂ ਸੀ, ਟੈਲੀਵਿਜ਼ਨ ਅਜੇ ਆਇਆ ਨਹੀਂ ਸੀ, ਰੇਡੀਓ ਕਦੇ ਜਦੋ...
No comments:
Post a Comment