ਪਿਛਲੇ ਕੁਛ ਦਿਨਾਂ ਤੋਂ ਮੇਰੇ ਦਿਮਾਗ ਵਿਚ ਇਹਨਾਂ ਕੋਟਾਂ ਬਾਰੇ ਬੜੇ ਵਿਚਾਰ ਰਿੰਨ੍ਹੇ ਜਾ ਰਹੇ ਨੇ - ਸੋਚਿਆ ਇਕ ਵਾਰ ਲਿਖ ਕੇ ਪਿੱਛਾ ਛੁੜਾਵਾਂ !
ਗੱਲ ਇੰਝ ਹੈ ਜੀ ਕਿ ਆਪਣਾ ਮਿੱਤਰ ਹੈ ਡਾ ਬੇਦੀ - ਉਸ ਨੇ ਆਪਾਂ ਨੂੰ ਅਰੋੜਾ ਜੀ ਦੇ ਗੀਤਾਂ ਬਾਰੇ ਦਸਿਆ - ਅਰੋੜਾ ਜੀ ਬੜੇ ਉੱਚੇ ਓਹਦੇ ਤੋਂ ਰਿਟਾਇਰ ਨੇ ਤੇ ਲੁਧਿਆਣਾ ਵਿਚ ਸੈਟਲ ਨੇ. ਉਹਨਾਂ ਦਾ ਸ਼ੌਕ ਹੈ ਜੀ ਕਿ ਉਹ ਐਤਵਾਰ ਨੂੰ ਰੋਜ਼ ਗਾਰਡਨ ਵਿਚ ਜਾਂਦੇ ਨੇ ਤੇ ਓਥੇ ਕਰੋਅਕੇ ਦੀ ਮਦਦ ਨਾਲ ਗਾਣਾ ਚਲਾ ਕੇ ਉਸ ਉੱਤੇ ਐਕਟਿੰਗ ਕਰਦੇ ਨੇ.
ਮੈਂ ਵੀ ਅਰੋੜਾ ਸਾਬ ਦੀਆਂ ਬੜੀਆਂ ਵੀਡਿਓਜ਼ ਦੇਖੀਆਂ ਨੇ - ਬਹੁਤ ਹੀ ਚੰਗਾ ਲੱਗਦੈ ਉਹਨਾਂ ਦਾ ਇਹ ਉਪਰਾਲਾ - ਆਪੇ ਵੀ ਖੁਸ਼ ਰਹਿਣ ਦਾ ਤੇ ਹੋਰਨਾਂ ਨੂੰ ਵੀ ਖੁਸ਼ੀਆਂ ਵੰਡਣ ਵਾਲਾ! ਤੁਹਾਨੂੰ ਵੀ ਉਹਨਾਂ ਦੀ ਇਕ ਵੀਡੀਓ ਦਿਖਾਉਂਦਾ ਹਾਂ ਹੁਣੇ, ਠੰਡ ਰੱਖੋ, !!
ਅੱਛਾ ਸਾਥੀਓ, ਅਰੋੜਾ ਸਾਬ ਦੀ ਐਕਟਿੰਗ ਤੇ ਟਾਪੋ ਟਾਪ ਹੈ ਹੀ - ਜਿਹੜਾ ਵੀ ਬੰਦਾ ਉਹਨਾਂ ਨੂੰ ਦੇਖਦਾ ਹੈ ਉਹ ਉਹਨਾਂ ਦੀ ਡ੍ਰੇਸ ਤੋਂ ਵੀ ਮੁਤਾਸਰ ਹੋਏ ਬਿਨਾ ਨਹੀਂ ਰਹਿੰਦਾ - ਬਿਲਕੁਲ ਟਿਪ ਟਾਪ ਹੋ ਕੇ, ਸੂਟ ਬੂਟ ਪਾ ਕੇ ਉਹ ਪਰਫ਼ਾਰ੍ਮ ਕਰਦੇ ਬੜੇ ਜਚਦੇ ਨੇ - ਮੈਂ ਤੇ ਇਹ ਗੱਲ ਆਪਣੇ ਦੋਸਤ ਬੇਦੀ ਨੂੰ ਆਖੀ ਕਿ ਯਾਰ, ਜੀਣਾ ਇਹਦਾ ਨਾਉ ਹੈ! ਖੁਸ਼ ਰਹਿੰਦੇ ਨੇ ਤੇ ਖੁਸ਼ੀਆਂ ਵੰਡਦੇ ਥੱਕਦੇ ਨਹੀਂ - ਰਬ ਇਹਨਾਂ ਨੂੰ ਤੰਦਰੁਸਤੀਆਂ ਬਕਸ਼ੇ - ਇਹੋ ਜਿਹੀਆਂ ਸਪੀਸ਼ੀਜ਼ ਹੁਣ ਸੰਸਾਰ ਵਿਚ ਬੜੀਆਂ ਘੱਟ ਦਿਸਦੀਆਂ ਨੇ - ਲੋਕੀਂ ਤੇ ਐਵੇਂ ਹੀ ਮੱਥੇ ਤੇ ਵੱਟ ਪਾ ਕੇ ਤੁਰੀ ਫਿਰਦੇ ਨੇ - ਜਿਵੇਂ ਇਹ ਵੀ ਕੋਈ ਗਹਿਣਾ ਹੋਵੇ !
ਪਰ ਅਰੋੜਾ ਸਾਬ ਹੋਰਾਂ ਦੇ ਸ਼ੋ ਵਿਚ ਮਜ਼ੇਦਾਰ ਗੱਲ ਇਹ ਹੈ ਕਿ ਵੱਡੇ ਵੱਡੇ ਬਰੁਜ਼ਗ ਲੋਕ ਵੀ ਓਥੇ ਪੁੱਜ ਕੇ ਮਜ਼ਾ ਲੈ ਰਹੇ ਹੁੰਦੇ ਨੇ - ਦੇਖ ਕੇ ਬੜਾ ਚੰਗਾ ਲੱਗਦੈ - ਜਵਾਨ ਮੁੰਡੇ ਵੀਡੀਓ ਬਣਾਉਂਦੇ ਦਿਸਦੇ ਨੇ !
ਅੱਛਾ, ਮੈਂ ਉਸ ਦਿਨ ਵੀਡੀਓ ਦੇਖ ਕੇ ਬੇਦੀ ਨੂੰ ਕਹਿ ਰਿਹਾ ਸੀ ਕਿ ਯਾਰ, ਅਰੋੜਾ ਸਾਬ ਦਾ ਡ੍ਰੇਸ ਦੇਖ ਕੇ ਤੇ ਮੇਰਾ ਵੀ ਦਿਲ ਕਰਦੈ ਕਿ 2-3 ਵਧੀਆ ਵਧੀਆ ਕੋਟ ਸਵਾ ਲਵਾਂ ! ਬੇਦੀ ਨੇ ਵੀ ਆਖਿਆ - ਹਾਂ, ਹਾਂ, ਚੋਪੜੇ, ਇਕ ਕੰਮ ਕਰ - ਇਕ ਸਵਾ ਕਾਲਾ ਕੋਟ, ਉਸ ਨਾਲ ਇਕ ਚਿੱਟੀ ਕਮੀਜ਼ ਤੇ ਲਾਲ ਟਾਈ ਦਾ ਇੰਤਜ਼ਾਮ ਕਰ ਲੈ !
ਬਸ ਕੋਟ ਪੈਂਟਾਂ ਬਾਰੇ ਰਹਿ ਰਹਿ ਕੇ ਦਿਲ ਵਿਚ ਵਿਚਾਰ ਆਉਣ ਲੱਗੇ - ਸਾਡੇ ਸਕੂਲ ਵਿਚ ਅਜੇਹੀ ਕੋਈ ਡ੍ਰੇਸ ਨਹੀਂ ਸੀ ਜਿਸ ਨਾਲ ਕੋਟ ਪਹਿਨਣਾ ਜ਼ਰੂਰੀ ਹੋਵੇ - ਸ਼ਾਇਦ ਕਿਤੇ ਸਾਰੇ ਸਕੂਲ ਵਿਚ 2-4 ਮੁੰਡੇ ਕੋਟ ਪਾਈ ਦਿਸਦੇ ਸਨ - ਸ਼ਾਇਦ!! ਮੈਨੂੰ ਪੱਕਾ ਯਾਦ ਨਹੀਂ, ਭਰਾਵੋ!
ਮੇਰੇ ਕੋਲ ਇਕ ਛੇਵੀਂ ਸਤਵੀਂ ਜਮਾਤ ਦੀ ਫੋਟੋ ਹੈ ਜਿਸ ਵਿਚ ਮੈਂ ਇਕ ਕੋਟ ਪਾਇਆ ਹੋਇਆ ਹੈ ਤੇ ਉਹ ਮੈਨੂੰ ਪਸੰਦ ਵੀ ਬੜਾ ਸੀ - ਉਹ ਮੇਰੇ ਵੱਡੇ ਭਰਾ ਦਾ ਕੋਟ ਸੀ ਜਿਹੜਾ ਉਸਨੂੰ ਛੋਟਾ ਹੋ ਗਿਆ ਸੀ - ਮੈਨੂੰ ਬੜਾ ਚੰਗਾ ਲੱਗਦਾ ਸੀ - ਪਹਿਲਾਂ ਇੰਝ ਹੀ ਚਲਦਾ ਸੀ - ਕਿਸੇ ਦੇ ਲੱਥਾ ਕੋਈ ਪਾ ਲੈਂਦਾ ਸੀ ਤੇ ਕਿਸੇ ਦਾ ਕੋਈ! ਗੱਡੀ ਬੜੀ ਵਧੀਆ ਚਲਦੀ ਰਹਿੰਦੀ ਸੀ!
ਅੱਛਾ ਜੀ, ਵੈਸੇ ਘਰ ਵਿਚ ਜਿੰਨੇ ਵੀ ਜੀਅ ਹੁੰਦੇ ਸਨ, ਓਹਨਾਂ ਦੇ ਕੋਟਾਂ ਦੀਆਂ ਗੱਲਾਂ ਜਾਂ ਕੋਟ ਸਵਾਉਣ ਬਾਰੇ ਉਹਨਾਂ ਦੀਆਂ ਹਸਰਤਾਂ ਦੀਆਂ ਗੱਲਾਂ ਦਾ ਜੇ ਕੀਤੇ ਮੈਂ ਗਿੱਲਾ ਪੀਹਣ ਪਾ ਲਿਆ ਤੋਂ ਫੇਰ ਮੈਥੋਂ ਇੰਨਾ ਕੁਛ ਨਹੀਂ ਲਿਖ ਹੋਣਾ - ਮਨਾ ਤੂੰ ਆਪਣੀਆਂ ਗੱਲਾਂ ਹੀ ਕਰ ਕੇ ਛੁਟੀ ਕਰ !
ਅੱਛਾ ਜੀ, ਉਹ ਭਰਾ ਵਾਲੇ ਕੋਟ ਤੋਂ ਬਾਅਦ ਘਰ ਵਿਚ ਦੋ ਕੋਟ ਹੋਰ ਪੁੱਜ ਗਏ - ਇਕ ਚਾਚੇ ਦਾ ਹੰਢਾਇਆ ਹੋਇਆ ਤੇ ਦੂਜਾ ਭੂਆ ਦੇ ਮੁੰਡੇ ਦਾ, ਚਾਚਾ ਸੀ ਛੇ ਫ਼ੁੱਟਾ ਤੇ ਬੁਆ ਦਾ ਮੁੰਡਾ ਸੀ ਗਿੱਠਾ - ਉਹ ਮਾਈਂ ਦੋਵਾਂ ਕੋਟਾਂ ਨੂੰ ਹਰ ਸਰਦੀ ਵਿਚ ਪਾ ਕੇ ਮੈਂ ਦੇਖ ਲੈਣਾ ਕਿ ਹੁਣ ਉਹ ਫਿੱਟ ਆ ਰਹੇ ਨੇ ਕਿ ਨਹੀਂ ! ਨਹੀਂ, ਕੋਈ ਗੱਲ ਨਹੀਂ, ਅਗਲੇ ਸਾਲ ਸਹੀ, ਸਾਨੂੰ ਕਿਹੜਾ ਕਾਹਲੀ ਸੀ, ਕੋਟ ਕਿਹੜਾ ਕਿਤੇ ਭੱਜ ਚੱਲੇ ਨੇ - ਨਾਲੇ ਵੰਨ-ਸੁਵੰਨੇ ਸਵੈਟਰ ਬੀਜੀ ਤਿਆਰ ਕਰਦੇ ਰਹਿੰਦੇ ਸੀ - ਭਾਪਾ ਜੀ ਕੋਲ ਵੀ 2-3 ਕੋਟ ਹੀ ਸੀ, ਪਰ ਉਹ ਸਾਰੀਆਂ ਸਰਦੀਆਂ ਉਹਨਾਂ ਨੂੰ ਪਾਉਂਦੇ ਜ਼ਰੂਰ ਸੀ - ਮੈਨੂੰ ਬੜਾ ਚੰਗਾ ਲੱਗਦਾ ਸੀ ਉਹਨਾਂ ਨੂੰ ਕੋਟ ਪਾਇਆ ਦੇਖ ਕੇ! ਉਹਨਾਂ ਵੀ ਉਹਨਾਂ 2-3 ਕੋਟਾਂ ਨਾਲ ਹੀ ਜ਼ਿੰਦਗੀ ਕੱਟ ਦਿੱਤੀ!!
ਇਕ ਗੱਲ ਦਾ ਚੇਤਾ ਆ ਗਿਆ - ਸਾਡਾ ਗੁਆਂਢੀ ਸੀ ਕਪੂਰ - ਉਸ ਪਿਓ ਦੇ ਪੁੱਤ ਦਾ ਟਾਈਮ ਟੇਬਲ ਕੋਟਾਂ ਦੇ ਮਾਮਲੇ ਵਿਚ ਅੰਗਰੇਜ਼ਾਂ ਵਰਗਾ ਸੀ - ਉਸ ਨੇ 15 ਅਕਤੂਬਰ ਨੂੰ ਕੋਟ ਪਾਉਣਾ ਸ਼ੁਰੂ ਕਰਨਾ ਤੇ 15 ਮਾਰਚ ਨੂੰ ਬੰਦ ਕਰਨਾ - ਅਸੀਂ ਸਾਰੇ ਇਸ ਗੱਲ ਤੇ ਬੜਾ ਹੱਸਦੇ ਸੀ !!
ਚਲੋ ਜੀ , ਐਵੇਂ ਹੀ ਘਰ ਵਿਚ ਪਏ ਰਿਸ਼ਤੇਦਾਰਾਂ ਦੇ ਦੋ ਪੁਰਾਣੇ ਕੋਟ ਘਰ ਵਿਚ ਹੀ ਪਾ ਕੇ ਖੁਸ਼ ਹੋ ਲਈ ਦਾ ਸੀ - ਲੋ ਜੀ ਸਾਨੂੰ ਮਿਲ ਗਿਆ ਜੀ ਦਾਖਲਾ ਅੰਮ੍ਰਿਤਸਰ ਦੇ ਦੰਦਾਂ ਵਾਲੇ ਕਾਲਜ ਵਿਚ - ਓਥੇ ਦੂਜੇ ਤੀਜੇ ਸਾਲ ਵਿਚ ਮੈਂ ਉਹ ਚਾਚੇ ਦਾ ਕੋਟ ਪਾਉਣਾ ਸ਼ੁਰੂ ਕਰ ਦਿੱਤਾ - ਐਵੇਂ ਹੀ ਸੀ ਉਸ ਦੀ ਫਿਟਿੰਗ ਵੀ - ਮੈਨੂੰ ਕਦੇ ਪਸੰਦ ਨਹੀਂ ਸੀ ਉਹ, ਬਾਹਾਂ ਉਸ ਦੀਆਂ ਬੜੀਆਂ ਲੰਬੀਆਂ ਸਨ, ਇਸ ਕਰ ਕੇ ਮੈਂ ਡੈਂਟਲ ਕਾਲਜ ਵਿਚ ਉਸ ਨੂੰ ਪਾ ਕੇ ਚਲਾ ਤਾਂ ਜਾਂਦਾ ਸੀ ਪਰ ਮੈਂ ਬੜਾ ਅਜੀਬ ਜੇਹਾ ਫੀਲ ਕਰਦਾ ਰਹਿੰਦਾ - ਸ਼ਾਇਦ ਉਸ ਦਾ ਕਾਰਣ ਇਹ ਵੀ ਸੀ ਕਿ ਮੈਨੂੰ ਸਾਈਕਿਲ ਤੇ ਕੋਟ ਪਾ ਕੇ ਕਾਲਜ ਜਾਣਾ ਬੜਾ ਹੀ ਅਜੀਬ ਲੱਗਦਾ ਸੀ !
ਚਲੋ ਜੀ, ਇੰਝ ਹੀ ਖਿੱਚ ਧੂ ਕੇ ਹੋ ਗਈ ਜੀ ਡਾਕਟਰੀ - ਨੌਕਰੀ ਲੱਗੀ - ਉਸ ਤੋਂ ਬਾਅਦ ਜਿਹੜੀ ਪਹਿਲੀ ਸਰਦੀ ਆਈ, ਇਕ ਖ਼ਾਕੀ ਰੰਗ ਦਾ ਸੂਟ ਸਿਵਾ ਲਿਆ - ਭੈਣ ਕੋਲ ਗਿਆ ਹੋਇਆ ਸੀ ਜੈਪੁਰ, ਓਥੇ ਕਾਰੀਗਰ ਵਧੀਆ ਸਨ ਇਸ ਲਈ ਓਥੋਂ ਹੀ ਸਵਾ ਲਿਆ ਸੂਟ!!
ਪਾਇਆ ਜੀ ਉਹ ਕਦੇ ਕਦੇ - ਕਿਓਂਕਿ ਸੂਟ ਪਾ ਕੇ ਮੈਨੂੰ ਬੜੀ ਖਿੱਚ ਜਿਹੀ ਮਹਿਸੂਸ ਹੁੰਦੀ ਸੀ - ਮੈਨੂੰ ਸਵੈਟਰ ਜੈਕੇਟ ਵਿਚ ਖੁੱਲ੍ਹਾ ਖੁੱਲ੍ਹਾ ਰਹਿਣਾ ਚੰਗਾ ਲੱਗਦਾ! ਜਲਦੀ ਹੀ ਜਦੋਂ ਸ਼ਰੀਰ ਭਰਣ ਲੱਗਾ ਉਹ ਸੂਟ ਤੰਗ ਹੋ ਗਿਆ!!
ਇਕ ਗੱਲ ਦੱਸਾਂ ਅੰਦਰ ਦੀ - ਉਹ ਉਹ ਦੌਰ ਸੀ ਜਦੋਂ ਕੋਟ ਜਾਂ ਸੂਟ ਦੇ ਕੱਪੜੇ ਤੋਂ ਵੱਧ ਉਸ ਦੀ ਸਵਾਈ ਤੋਂ ਬੜਾ ਡਰ ਲੱਗਦਾ ਸੀ - ਮੇਰਾ ਵਿਆਹ ਵੀ ਜੁਲਾਈ ਦੇ ਮਹੀਨੇ ਵਿਚ ਹੀ ਸੀ - ਇਸ ਲਈ ਉਸ ਵੇਲੇ ਵੀ ਸੂਟ ਨਾ ਸਿਲਵਾ ਕੇ ਹੀ ਕੰਮ ਸਾਰ ਲਿਆ - ਟੋਰ ਹੀ ਤੇ ਕੱਢਣੀ ਸੀ, ਕਮੀਜ਼ ਉੱਤੇ ਟਾਈ ਗੱਡ ਕੇ ਕੰਮ ਚਲਾ ਲਿਆ ਸੀ!!
ਹਾਂਜੀ, ਚੇਤੇ ਆਇਆ - ਬੰਬੇ ਰਹਿੰਦੇ ਹੋਏ ਇਕ ਦਿਨ ਮੈਂ ਰੈਮੰਡਸ ਦੀ ਦੁਕਾਨ ਤੇ ਗਿਆ - ਓਥੇ ਮੈਂ ਇਕ ਨੀਲਾ ਕੋਟ ਦੇਖਿਆ - ਮੈਂ ਬੜਾ ਚੰਗਾ ਲੱਗਾ - ਮੁੱਲ ਪੁੱਛਿਆ - 3500 ਰੁਪਈਏ - ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੈ - ਮੈਂ ਉਸ ਨੂੰ ਪੈਸੇ ਦਿੱਤੇ ਤੇ ਉਸ ਕੋਟ ਨੂੰ ਪਹਿਨ ਲਿਆ - ਉਹ ਮੈਨੂੰ ਅਜੇ ਵੀ ਬੜਾ ਪਸੰਦ ਹੈ - ਪੁਰਾਣਾ ਹੋ ਗਿਆ ਏ, ਪਰ ਮੈਨੂੰ ਪੁਰਾਣਾ ਵੱਢਦਾ ਏ ਕਿਤੇ !!
ਵਿਆਹ ਵਾਲੇ ਸੂਟ ਦਾ ਕੱਪੜਾ ਸ਼ਾਇਦ 10 ਕੁ ਸਾਲ ਰੁਲਦਾ ਰਿਹਾ - ਫੇਰ ਜਦੋਂ ਇੰਨੇ ਕੇ ਪੈਸੇ ਹੋ ਗਏ ਕਿ ਕੋਟ ਦੀ ਸਵਾਈ ਬਾਰੇ ਸੋਚਣ ਦੀ ਲੋੜ ਨਾ ਰਹੀ, ਉਸ ਵੇਲੇ ਉਸ ਨੂੰ ਸਵਾ ਲਿਆ ਤੇ ਨਾਲ ਇਕ ਹੋਰ ਠੰਡਾ ਸੂਟ ਵੀ !! ਹੁਣ ਵੀ 4-5 ਸੂਟ ਅਤੇ ਕੋਟ ਨੇ ਜਿਹੜੇ ਹੁਣ ਆਪਣੇ ਆਪ ਨੂੰ ਹਵਾ ਲਵਾਉਣ ਲਈ ਤੇ ਡ੍ਰਾਈ ਕਲੀਨ ਹੋਣ ਹੀ ਵੱਡੇ ਟ੍ਰੰਕ ਵਿਚੋਂ ਨਿਕਲਦੇ ਨੇ!!
ਇਹ ਕਿ ਮੈਂ ਵੀ ਬਸ ਜਦੋਂ ਯਬਲੀਆਂ ਮਾਰਨ ਲੱਗਦਾ ਹਾਂ ਤੇ ਫੇਰ ਅੱਗੇ ਪਿੱਛਾ ਨਹੀਂ ਦੇਖਦਾ - ਬਸ ਆਪਣੀਆਂ ਹੀ ਗੱਲਾਂ ਕਰਦਾ ਜਾਉਂਦਾ ਹਾਂ - ਇਸ ਪੋਸਟ ਵਿਚ ਮੈਂ ਦੋ ਗੱਲਾਂ ਹੋਰ ਵੀ ਕਰਨੀਆਂ ਸਨ - ਇਕ ਤੇ ਮੇਰੇ ਕਈ ਬਜ਼ੁਰਗ ਮਰੀਜਾਂ ਬਾਰੇ - ਗੱਲ ਇਵੇਂ ਹੈ ਜਨਾਬ ਕਿ ਮੇਰੇ ਕਈ ਮਰੀਜ਼ ਅਜਿਹੇ ਹਨ, ਬੜੇ ਬਜ਼ੁਰਗ, ਜਿਹੜੇ ਜਦੋਂ ਵੀ ਸਰਦੀਆਂ ਵਿਚ ਦਿਸਦੇ ਹਨ, ਕੋਟ ਪਹਿਨੇ ਹੀ ਦਿਸਦੇ ਹਨ - ਉਹ ਬਜ਼ੁਰਗ ਓਹਨਾਂ 40-50 ਸਾਲ ਪੁਰਾਣੇ ਕੋਟਾਂ ਨੂੰ ਪਾ ਕੇ ਐੱਡੇ ਸੋਹਣੇ ਲੱਗਦੇ ਨੇ ਕਿ ਮੈਂ ਦਸ ਨਹੀਂ ਸਕਦੇ - ਇਹ ਵੀ ਨਹੀਂ ਕਿ ਓਹਨਾਂ ਕੋਲ ਕਈ ਕੋਟ ਹੋਣ, ਓਹੀਓ ਇੱਕੋ ਕੋਟ ਹੀ ਓਹਨਾ ਦਾ ਸਿਆਲ ਵਧੀਆ ਕਟਵਾ ਦਿੰਦੈ - ਮੈਨੂੰ ਉਹਨਾਂ ਨੂੰ ਵੇਖ ਕੇ ਬੜਾ ਚੰਗਾ ਲੱਗਦਾ ਹੈ - ਮੈਂ ਉਹਨਾਂ ਨੂੰ ਕਈ ਵਾਰੀ ਕਹਿ ਵੀ ਦਿੰਦਾ ਹਾਂ ਕਿ ਤੁਸੀਂ ਕੋਟ ਵਿਚ ਬਹੁਤ ਜਚਦੇ ਹੋ, ਉਹ ਹੱਸਣ ਲੱਗ ਪੈਂਦੇ ਨੇ ਤੇ ਮੈਂ ਉਹਨਾਂ ਕੋਲੋਂ ਪ੍ਰੇਰਿਤ ਹੋ ਕੇ ਘਰ ਜਾ ਕੇ ਵੱਡੇ ਟ੍ਰੰਕ ਵਿਚੋਂ ਕੋਟ ਕਢਵਾ ਕੇ ਉਸ ਨੂੰ ਡ੍ਰਾਈ- ਕਲੀਨਿੰਗ ਲਈ ਦੇ ਆਉਂਦਾ ਹਾਂ.
ਇਕ ਤਾਂ ਮੈਂ ਗੱਲ ਕੀਤੀ ਆਪਣੇ ਬਜ਼ੁਰਗ ਮਰੀਜ਼ਾਂ ਦੀ ਜਿੰਨਾ ਨੂੰ ਕੋਟ ਪਾਇਆ ਵੇਖ ਕੇ ਮੈਂ ਬੜਾ ਖੁਸ਼ ਹੁੰਦਾ ਹਾਂ - ਇਕ ਗੱਲ ਹੋਰ ਵੀ ਹੈ ਦੋਸਤੋ, ਕੁਛ ਬਜ਼ੁਰਗ ਤੇ ਆਪਣੇ ਕੋਟ ਘਰੇ ਹੀ ਧੁਆ ਲੈਂਦੇ ਹਨ - ਫੇਰ ਵੀ ਉਹ ਕੋਟ ਉਹਨਾਂ ਨੂੰ ਬਹੁਤ ਫੱਬਦੇ ਨੇ -ਕੁਛ ਹੋਰ ਲੋਕ ਵੀ ਨੇ ਜਿੰਨਾ ਨੂੰ ਕੋਟ ਬੜੇ ਜਚਦੇ ਨੇ - ਕਦੇ ਦੇਖਿਓ, ਧਿਆਨ ਕਰਨਾ, ਕਈ ਬਜ਼ੁਰਗ ਰਿਕਸ਼ੇਵਾਲੇਆਂ ਨੇ ਸਕਰੈਪ ਵਿਚ ਮਿਲਣ ਵਾਲੇ ਸੈਕੰਡ ਹੈਂਡ ਕੋਟ ਪਾਏ ਹੁੰਦੇ ਨੇ - ਉਹਨਾਂ ਕੋਟਾਂ ਦੀਆਂ ਬਾਵਾਂ ਵੀ ਲੰਬੀਆਂ ਤੇ ਫੋਲਡ ਕੀਤੀਆਂ ਹੋਈਆਂ ਹੋਣਗੀਆਂ , ਲੰਬਾ ਵੀ ਵਾਧੂ ਹੁੰਦੈ ਉਹ ਕੋਟ, ਖੁੱਲ੍ਹਾ ਵੀ ਵਾਧੂ ਹੁੰਦੈ ਪਰ ਥੱਲੇ ਉਹਨਾਂ 2-3 ਸਵੇਟਰਾਂ ਪਾ ਕੇ ਉਸ ਨੂੰ ਚੰਗਾ ਸੈੱਟ ਕੀਤਾ ਹੁੰਦੈ - ਕੋਟ ਦੇ ਮੋਢੇ ਵੀ ਢਿਲਕੇ ਹੁੰਦੇ ਨੇ - ਪਰ ਉਸ ਰਿਕਸ਼ੇ ਵਾਲੇ ਨੂੰ ਤੇ ਠੰਡ ਤੋਂ ਬਚਨ ਦਾ ਖਿਆਲ ਹੁੰਦੈ ਬਸ, ਸਾਡੇ ਵਾਂਗੂ ਫਿਜ਼ੂਲ ਗੱਲਾਂ ਨਹੀਂ ਸੋਚਦਾ ਉਹ, ਜਦੋਂ ਉਹ ਅਜਿਹੀ ਕੋਟ ਪਾ ਕੇ ਅੰਮ੍ਰਿਤਸਰ ਸਟੇਸ਼ਨ ਦੇ ਬਾਹਰ ਕਿਤੇ ਰੇਹੜੀ ਉੱਤੇ ਬੇਂਚ ਤੇ ਬੈਠਾ ਚਾਹ ਦੇ ਨਾਲ ਵੇਸਣ ਦੇ ਦੋ ਲੱਡੂ ਖਾ ਰਿਹਾ ਹੁੰਦੈ ਤਾਂ ਉਸ ਨੂੰ ਵੇਖ ਕੇ ਸਾਡੇ ਵਰਗੇ ਜ਼ਰੂਰਤ ਤੋਂ ਜ਼ਿਆਦਾ ਪੜ੍ਹੇ ਲਿਖੇ ਬੰਦੇ ਇਕ ਵਾਰ ਤੇ ਸੋਚੀ ਪੈ ਜਾਂਦੇ ਨੇ ਕਿ ਯਾਰ, ਕੱਪੜਾ ਹੰਢਾਉਣਾ ਤੇ ਇਹਨੂੰ ਕਹਿੰਦੇ ਨੇ, ਐੱਡੇ ਚਾਅ ਨਾਲ ਉਸ ਨੇ ਕੋਟ ਪਾਇਆ ਹ ਹੋਇਆ ਹੈ - ਅਸੀਂ ਤੇ ਐਵੇਂ ਆਪਣੀਆਂ ਅਲਮਾਰੀਆਂ ਚ' ਘੜਮੱਸ ਪਾਇਆ ਹੋਇਆ ਹੈ ਬਸ, ਪੂਰੀ ਸਰਦੀ ਕਈ ਵਾਰੀ ਕਿਸੇ ਕਿਸੇ ਕੋਟ ਨੂੰ ਪਾਈ ਦਾ ਨਹੀਂ ਕਿਓਂਕਿ ਉਸ ਦਾ ਰੰਗ ਪਸੰਦ ਨਹੀਂ - ਇਹ ਵੀ ਕੋਈ ਗੱਲ ਹੋਈ !
ਗੱਲ ਓਹੀਓ ਹੈ ਜਿਥੇ ਸਾਡੀ ਜ਼ਰੂਰਤ ਖ਼ਤਮ ਹੁੰਦੀ ਹੈ ਓਥੇ ਸਾਡੇ ਨਖਰੇ ਸ਼ੁਰੂ ਹੋ ਜਾਂਦੇ ਨੇ ਕਿ ਇਹਦਾ ਰੰਗ ਮਜ਼ੇਦਾਰ ਨਹੀਂ, ਇਹ ਐਥੋਂ ਤੰਗ ਹੈ ਤੇ ਉਹ ਓਥੋਂ ਖੁੱਲ੍ਹਾ ਹੈ - ਅਸੀਂ ਮਜ਼ਾ ਭਾਲਦੇ ਰਹਿੰਦੇ ਹਾਂ, ਜ਼ਰੂਰਤ ਮੰਦ ਆਪਣੇ ਇਕ ਕੋਟ ਦੇ ਆਸਰੇ ਠੰਡ ਵਧੀਆ ਕੱਟ ਕੇ ਲਾਂਭੇ ਕਰਦੈ!! ਅਸੀਂ ਇਕ ਨੰਬਰ ਦੇ ਨਾਸ਼ੁਕਰੇ ਤੇ ਉਹ ਜ਼ਰੂਰਤਮੰਦ ਪਲ ਪਲ ਸ਼ੁਕਰਾਨਾ ਕਰਦੇ ਨਹੀਂ ਥੱਕਦਾ!! ਆਪਣੇ ਆਪ ਨੂੰ ਕਹਿ ਰਿਹਾਂ ਕਿ ਬਾਈ, ਬੰਦਾ ਬਣ ਜਾ ਬੰਦਾ!!😁
Saturday, 30 November 2019
Thursday, 28 November 2019
ਇਹ ਵਾਲਾਂ ਨੂੰ ਰੰਗਣ ਵਾਲਾ ਪੰਗਾ। ..
ਅੱਖਾਂ ਵਿਚ ਥੋੜੀ ਐਡੀਟਿੰਗ ਕੀਤੀ ਹੈ ਮੈਂ - ਪਹਿਚਾਣ ਲੁਕਾਉਣ ਲਈ! |
ਦੋ ਦਿਨ ਪਹਿਲਾਂ ਇਕ 70-75 ਸਾਲਾਂ ਦੀ ਬੀਬੀ ਆਈ ਮੇਰੇ ਕੋਲੇ ਆਪਣੇ ਦੰਦਾਂ ਦੇ ਇਲਾਜ਼ ਲਈ - ਉਸ ਦੇ ਮੂੰਹ ਵਿਚ ਝਾਤੀ ਮਾਰਣ ਤੋਂ ਪਹਿਲਾਂ ਉਸ ਦੇ ਮੂੰਹ ਵੱਲ ਧਿਆਨ ਤੇ ਜਾਣਾ ਹੀ ਸੀ - ਉਸ ਦੀਆਂ ਅੱਖਾਂ ਦੁਆਲੇ ਇਸ ਤਰ੍ਹਾਂ ਦੀ ਸੋਜ ਦੇਖ ਕੇ ਮੈਨੂੰ ਇਕ ਵਾਰੀ ਤੇ ਲੱਗਾ ਕਿ ਬੀਬੀ ਨੂੰ ਹੋਰ ਵੀ ਕਈ ਤਕਲੀਫ਼ਾਂ ਤੋਂ ਪਰੇਸ਼ਾਨ ਲੱਗਦੀ ਹੈ !
ਮੈਂ ਇੰਝ ਹੀ ਪੁੱਛ ਲਿਆ ਕਿ ਤੁਹਾਨੂੰ ਇਹ ਅੱਖਾਂ ਦੁਆਲੇ ਸੋਜ ਕਦੋਂ ਤੋਂ ਹੈ ? ਉਸ ਦੀ 35-40 ਸਾਲਾਂ ਦੀ ਧੀ ਉਸ ਦੇ ਨਾਲ ਹੀ ਸੀ - ਉਸ ਨੇ ਕਿਹਾ ਕਿ ਇਹ ਕੁਛ ਨਹੀਂ ਹੈ, ਡਾਕਟਰ ਜੀ, ਝਾਈ ਜੀ ਨੂੰ ਵਾਲਾਂ ਨੂੰ ਰੰਗਣ ਵਾਲਾ ਰੰਗ ਰੀਐਕਸ਼ਨ ਕਰ ਗਿਆ ਸੀ ਪਿਛਲੇ ਹਫਤੇ - ਦਵਾਈ ਚੱਲ ਰਹੀ ਹੈ - ਹੁਣ ਤੇ ਆਰਾਮ ਹੈ - ਜਦੋਂ ਅਲਰਜੀ ਹੋਈ ਸੀ ਉਸ ਦਿਨ ਤਾਂ ਸੋਜ ਨਾਲ ਅੱਖਾਂ ਪੂਰੀਆਂ ਹੀ ਬੰਦ ਹੋ ਗਈਆਂ ਸੀ - ਸਾਰੇ ਸ਼ਰੀਰ ਤੇ ਧੱਫੜ ਪੈ ਗਏ ਸੀ - ਤੇ ਸਰ ਉੱਤੇ ਡਾਢੀ ਖੁਰਕ ਛਿੜੀ ਰਹਿੰਦੀ ਏ ਅਜੇ ਵੀ !!
ਦਰਅਸਲ ਇਸ ਬੀਬੀ ਨੇ ਕਿਸੇ ਵਿਆਹ ਤੇ ਕਾਨਪੁਰ ਜਾਣਾ ਸੀ - ਇਸ ਦੀ ਛੋਟੀ ਧੀ ਇਸ ਦੇ ਪਿੱਛੇ ਪੈ ਗਈ ਕਿ ਤੁਹਾਨੂੰ ਵਾਲ ਕਾਲੇ ਕਰਨੇ ਹੀ ਪੈਣਗੇ - ਬਸ ਕੁੜੀ ਦੀਆਂ ਗੱਲਾਂ ਵਿਚ ਆ ਕੇ ਇਸ ਨੇ ਇਹ ਵਾਲ ਰੰਗਣ ਵਾਲਾ ਪੰਗਾ ਮੁੱਲ ਲੈ ਲਿਆ - ਬਸ ਜਿਵੇਂ ਹੀ ਇਹ ਲੋਕ ਵਿਆਹ ਤੇ ਪੁੱਜੇ, ਬੀਬੀ ਨੂੰ ਤੇ ਪੈ ਗਈ ਥਰਥੱਲੀ - ਇਸ ਦਾ ਹਾਲ ਤੁਸੀਂ ਇਕ ਹਫਤੇ ਬਾਅਦ ਦਾ ਵੇਖ ਕੇ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਉਸ ਦਿਨ ਇਸ ਦਾ ਕੀ ਹਾਲ ਹੋਇਆ ਹੋਵੇਗਾ !
ਇਹਨਾਂ ਦੀਆਂ ਦਵਾਈਆਂ ਚੱਲ ਰਹੀਆਂ ਨੇ - ਹੋ ਜਾਣਗੇ 3-4 ਦਿਨਾਂ ਚ' ਠੀਕ - ਇਹ ਗੱਲ ਧਿਆਨ ਯੋਗ ਹੈ ਕਿ ਇਹ ਪਹਿਲਾਂ ਵੀ ਕਦੇ ਕਦੇ ਆਪਣੇ ਵੱਲ ਰੰਗ ਲੈਂਦੇ ਨੇ - ਪਰ ਇਹ ਪੰਗਾ ਤੇ ਪਹਿਲੀ ਵਾਰੀ ਹੀ ਪਿਆ - ਇਹਨਾਂ ਦਸਿਆ ਕਿ ਜਿਹੜੀ ਧੀ ਨੇ ਇਹਨਾਂ ਦੇ ਵਾਲ ਰੰਗੇ ਉਹ ਹਮੇਸ਼ਾ ਮਹਿੰਗੇ ਤੇ ਵਧੀਆ ਕਵਾਲਿਟੀ ਦਾ ਰੰਗ ਹੀ ਇਸਤੇਮਾਲ ਕਰਦੀ ਹੈ, ਬੀਬੀ ਨੇ ਦਸਿਆ।
ਜਾਂਦੇ ਜਾਂਦੇ ਮੈਂ ਉਸ ਬੀਬੀ ਨੂੰ ਹੱਸਦੇ ਹੋਏ ਕਿਹਾ ਕਿ ਅੱਗੋਂ ਤੋਂ ਕੁੜੀਆਂ ਦੀ ਗੱਲ ਨਹੀਂ ਮੰਨਣੀ - ਉਹ ਕਹਿਣ ਲੱਗੀ- ਬਿਲਕੁਲ। ਉਸ ਦੀ ਕੁੜੀ ਹੱਸਣ ਲੱਗ ਪਈ ਕਿ ਮਾਂ ਤੇ ਪਹਿਲਾਂ ਹੀ ਸਾਡੀ ਗੱਲ ਨਹੀਂ ਮੰਨਦੀ, ਉੱਤੋਂ ਤੁਸੀਂ ਹੋਰ ਕਹਿ ਦਿੱਤਾ!!
ਇਸ ਤੋਂ ਇਹ ਗੱਲ ਪੱਲੇ ਬੰਨਣ ਵਾਲੀ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਮਹਿੰਗੇ ਰੰਗ ਸਹੀ ਹੋਣਗੇ, ਕੋਈ ਰੀਐਕਸ਼ਨ ਨਹੀਂ ਕਰਣਗੇ - ਦੂਜੀ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਰੀਐਕਸ਼ਨ ਕਦੇ ਵੀ, ਸਿਰ ਦੇ ਵਾਲ ਕਾਲੇ, ਭੂਰੇ, ਲਾਲ ਕਰਣ ਵਾਲੇ ਕਿਸੇ ਵੀ ਰੰਗ ਨਾਲ ਤੇ ਕਦੇ ਵੀ ਹੋ ਸਕਦੈ !! ਇਸ ਕਰ ਕੇ ਸਾਨੂੰ ਇਹਨਾਂ ਚੱਕਰਾਂ ਤੋਂ ਬੱਚ ਕੇ ਹੀ ਰਹਿਣਾ ਚਾਹੀਦੈ!!
ਗੱਲ ਤਾਂ ਇਹ ਵੀ ਧਿਆਨ ਦੇਣ ਵਾਲੀ ਹੈ ਕਿ ਵੱਲ ਰੰਗਣ ਵਾਲੀ ਜਿਹੜੀ ਮਹਿੰਦੀ ਵੀ ਬਾਜ਼ਾਰ ਵਿਚ ਵਿਕਦੀ ਹੈ - ਚਾਹੇ ਕੰਪਨੀਆਂ ਕੁਛ ਵੀ ਦਾਅਵੇ ਕਰਣ, ਇਹ ਹਰਬਲ ਹੈ ਤੇ ਇਹ ਫਲਾਣੀ ਹੈ ਤੇ ਢਿਮਕੀ ਹੈ - ਸਾਰੀਆਂ ਮਹਿੰਦੀਆਂ ਵਿਚ ਰੰਗ ਰਲਾਏ ਹੁੰਦੇ ਨੇ - ਇਸ ਕਰ ਕੇ ਪੂਰਾ ਧਿਆਨ ਰੱਖਣਾ ਜ਼ਰੂਰੀ ਤਾਂ ਹੈ ਹੀ!!
ਚਲੋ ਜੀ, ਕੁਛ ਆਪਣੀ ਹੱਡਬੀਤੀ ਵੀ ਸਾਂਝੀ ਕਰੀਏ, ਐਵੇਂ ਦੂਜਿਆਂ ਦੀਆਂ ਹੀ ਨਾ ਸੁਣਾਈ ਜਾਇਏ - ਮੈਂ ਵੀ 35-40 ਸਾਲ ਵਿਚ ਆਪਣੀਆਂ ਮੁੱਛਾਂ ਉੱਤੇ ਕਾਲਾ ਰੰਗ ਲਾਉਣਾ ਸ਼ੁਰੂ ਕੀਤਾ - ਥੋੜੇ ਜਿਹੇ ਵਾਲ ਹੀ ਚਿੱਟੇ ਸਨ, ਪਰ ਜਦੋਂ ਮੈਂ ਇਹ ਕਾਲਖ ਪੋਚਨ ਲੱਗਾ ਤਾਂ ਝੱਟ ਪੱਟ ਪੂਰੀਆਂ ਮੁੱਛਾਂ ਚਿੱਟੀਆਂ ਹੋ ਗਈਆਂ - ਉਂਝ ਹੀ ਥੋੜੇ ਸਾਲ ਪਹਿਲਾਂ ਮੈਂ ਕੰਨ ਦੇ ਕੋਲ ਵਾਲੇ ਧੌਲਿਆਂ ਨੂੰ ਕਾਲੇ ਭੂਰੇ ਕਰਨ ਦਾ ਸ਼ੌਕ ਪਾਲ ਬੈਠਿਆ - ਥੋੜੇ ਚਿਰ ਹੀ ਮੈਨੂੰ ਪਤਾ ਲੱਗ ਗਿਆ ਕਿ ਇਹ ਡਾਈਆਂ ਤਾਂ ਸਾਰੇ ਵਾਲ ਚਿੱਟੇ ਕਰ ਦੇਣਗੇ।
ਦੋ ਚਾਰ ਵਾਰ ਮੇਰਾ ਵੱਡਾ ਮੁੰਡਾ ਵੀ ਮੈਨੂੰ ਕਹਿੰਦਾ ਕਿ ਬਾਪੂ, ਇਹ ਤੂੰ ਕਿਹੜੇ ਚੱਕਰਾਂ ਚ' ਪੈ ਗਿਆ - ਤੇਰੇ ਵਾਲ ਜਿਹੋ ਜਿਹੇ ਨੇ, ਬਹੁਤ ਵਧੀਆ ਨੇ, ਉਹਨਾਂ ਦੇ ਬੁੱਲੇ ਲੁੱਟ, ਬਾਪੂ। ਮੁੰਡੇ ਦੀ ਗੱਲ ਐੱਡੀ ਦਿਲ ਨੂੰ ਲੱਗੀ ਕਿ ਕਈ ਸਾਲ ਹੋ ਗਏ ਫੇਰ ਕਦੇ ਕੋਈ ਰੰਗ, ਡਾਈ ਇਸਤੇਮਾਲ ਨਹੀਂ ਕੀਤੀ - ਬਾਕੀ ਰਹੀ ਬੁੱਢੇ ਦਿੱਸਣ ਵਾਲੀ ਗੱਲ, ਉਹ ਕੋਈ ਮਸਲਾ ਨਹੀਂ - ਬੁੱਢੇ ਤੇ ਬੁੱਢੇ ਸਹੀ - ਫਾਇਦਾ ਇਹ ਹੈ ਕਿ ਹੁਣ ਮੈਟਰੋ ਵਿੱਚ ਜਵਾਨ ਆਪਣੀ ਸੀਟ ਆਫ਼ਰ ਕਰਣ ਲੱਗ ਪਏ ਨੇ - ਕਦੇ ਤਾਂ ਦਿਲ ਕਰੇ ਕਿ ਕਹਿ ਦੇਵਾਂ ਕਿ ਜਵਾਨਾਂ, ਅਜੇ ਤੇ ਸੀਨੀਅਰ ਸਿਟੀਜ਼ੇਨ ਹੋਣ ਵਿਚ ਸਮਾਂ ਹੈ - ਪਰ ਕਦੇ ਕਿਹਾ ਨਹੀਂ, ਕੀ ਕਰਨਾ ਇਹ ਕਹਿ ਕੇ , ਕਿਹੜਾ ਕੋਈ ਪਦਮ ਸ਼੍ਰੀ ਮਿਲ ਜਾਵੇਗਾ!!
ਉਸ ਦਿਨ ਮੈਂ ਉਸ ਬੀਬੀ ਨੂੰ ਦੇਖ ਰਿਹਾ ਸੀ (ਜਿਸ ਦੀਆਂ ਅੱਖਾਂ ਦੀ ਫੋਟੋ ਉੱਪਰ ਲਈ ਹੈ), ਉਸ ਵੇਲੇ ਮੈਨੂੰ ਬੀਜੀ ਨਾਲ ਵਾਪਰੀ ਵੀ ਇਕ ਇਹੋ ਜਿਹੀ ਗੱਲ ਯਾਦ ਆ ਗਈ - ਬੀਜੀ ਵੀ ਕਦੇ ਵਾਲ ਨਹੀਂ ਸੀ ਰੰਗਦੇ, ਉਹ ਅਕਸਰ ਸਾਨੂੰ ਵੀ ਕਹਿੰਦੇ ਸੀ ਰੀਠੇ-ਸ਼ਿੱਕਾਕਾਈ ਨਾਲ ਸਿਰ ਧੋਇਆ ਕਰੋ - ਅੱਛਾ ਜੀ, ਹੋਇਆ ਇੰਜ ਕਿ ਕੋਈ 20-25 ਸਾਲ ਪਹਿਲਾਂ ਦੀ ਗੱਲ ਹੈ - ਬੀਜੀ ਅਜਮੇਰ ਗਏ ਮੇਰੇ ਮਾਮੇ ਦੇ ਮੁੰਡੇ ਦੇ ਵਿਆਹ ਤੇ - ਓਥੇ ਮੇਰੇ ਮਾਮੇ ਦੀ ਵੱਡੀ ਨੂੰਹ ਨੇ ਬੀਜੀ ਦੇ ਵੱਲ ਕਾਲੇ ਰੰਗ ਦਿੱਤੇ - ਬੀਜੀ ਜਦੋਂ ਵਾਪਸ ਬੰਬਈ ਆਏ, ਮੈਂ ਉਹਨਾਂ ਨੂੰ ਸਟੇਸ਼ਨ ਲੈਣ ਗਿਆ, ਓਹਨਾ ਦੇ ਵਾਲ ਵੇਖੇ - ਬੀਜੀ ਆਪੇ ਹੀ ਕਹਿਣ ਲੱਗ ਪਏ - ਇਹ ਵੇਖਿਆ ਏ ਮੇਰਾ ਕਾਲਾ ਝਾਟਾ ! ਮੈਂ ਹਸ ਪਿਆ !
ਸਟੇਸ਼ਨ ਦੇ ਬਾਹਰ ਆਉਂਦੇ ਹੋਏ ਹੱਸ ਹੱਸ ਕੇ ਦੱਸਣ ਲੱਗੇ - " ਬਿੱਲੇ, ਮਮਤਾ (ਮਾਮੇ ਦੀ ਨੂੰਹ) ਨੇ ਵੇਖ ਵਾਲਾਂ ਨੂੰ ਕੀ ਕਰ ਦਿੱਤਾ, ਮੇਰਾ ਤੋਂ ਓਹੀ ਹਿਸਾਬ ਕਰ ਦਿੱਤਾ - ਬੁੱਢੀ ਘੋੜੀ ਲਾਲ ਲਗਾਮ - ਮੈਂ ਉਸ ਨੂੰ ਕਿਹਾ ਵੀ ਕਿ ਜੇਕਰ ਮਹਿੰਦੀ ਥੱਪਣੀ ਵੀ ਹੈ ਤੇ ਬਿਲਕੁਲ ਥੋੜੀ ਲਾਵੀਂ - ਪਰ ਮੇਰੇ ਵਾਲ ਤੇ ਸ਼ਾ-ਕਾਲੇ ਹੋ ਗਏ - ਮੈਨੂੰ ਤੇ ਕਮਰੇ ਚੋਂ ਬਾਹਰ ਨਿਕਲਦੇ ਵੀ ਸ਼ਰਮ ਆਵੇ - ਇਕ ਪੂਰਾ ਦਿਨ ਤਾਂ ਮੈਂ ਵਾਲਾਂ ਉੱਤੇ ਨਿਮਬੂ ਹੀ ਮਲਦੀ ਰਹੀ ਤਾਂ ਜੋ ਇਹ ਰੰਗ ਥੋੜਾ ਫਿੱਕਾ ਤੇ ਪਵੇ!! "
ਉਸ ਕਾਲੀ ਮਹਿੰਦੀ ਨੂੰ ਬੀਜੀ ਦੇ ਸਿਰ ਤੋਂ ਲੱਥਦੇ ਬੜਾ ਸਮਾਂ ਲੱਗਾ - ਉਸ ਤੋਂ ਬਾਅਦ ਬੀਜੀ ਕਦੇ ਇਸ ਤਰ੍ਹਾਂ ਦੇ ਚੱਕਰ ਵਿਚ ਨਹੀਂ ਪਏ - ਪਰ ਜਦੋਂ ਵੀ ਉਹਨਾਂ ਨੂੰ ਇਹ ਪੁਰਾਣੀ ਗੱਲ ਚੇਤੇ ਆਉਂਦੀ ਤੇ ਸਾਨੂੰ ਇਹ ਗੱਲ ਸੁਣਾ ਕੇ ਬੜਾ ਹਸਾਉਂਦੇ, ਓਹਨਾ ਦੀਆਂ ਗੱਲਾਂ ਸੁਣ ਕੇ ਬੜਾ ਮਜ਼ਾ ਆਉਂਦਾ ! ਹੁਣ ਤੇ ਕਿਥੇ ਲੱਭਣੀਆਂ ਨੇ ਉਹ ਗੱਲਾਂ! ਹੁਣ ਤੇ ਮਾਂ ਸੁਪਨਿਆਂ ਵਿਚ ਹੀ ਆਉਂਦੀ ਹੈ ਅਕਸਰ - ਬਾਅਦ ਵਿਚ ਉਹ ਸੁਪਨੇ ਚੇਤੇ ਵੀ ਤੇ ਨਹੀਂ ਰਹਿੰਦੇ - ਮੈਂ ਅੱਜ ਹੀ ਆਪਣੀ ਵੱਡੀ ਭੈਣ ਨੂੰ ਫੋਨ ਤੇ ਕਹਿ ਰਿਹਾ ਸੀ ਕਿ ਮੈਨੂੰ ਤੇ ਲੱਗਦਾ ਹੀ ਨਹੀਂ ਕਿ ਬੀਜੀ ਅਰਸ਼ਾਂ ਚ' ਚਲੇ ਗਏ ਨੇ - ਅਕਸਰ ਮੈਂ ਉਹਨਾਂ ਨਾਲ ਸੁਪਨਿਆਂ ਵਿਚ ਸੈਰਾਂ-ਸਪਾਟੇ ਕਰਦਾ ਰਹਿੰਦਾ ਹਾਂ - ਹਾਂ, ਕਲ ਦੀ ਗੱਲ ਹੈ ਕਿ ਸੁਪਨਾ ਆਇਆ ਕੀ ਬੀਜੀ, ਮੈਂ ਤੇ ਵੱਡਾ ਮੁੰਡਾ ਕਿਸੇ ਮੇਲੇ ਵਿਚ ਘੁੰਮ ਰਹੇ ਹਾਂ - ਅਚਾਨਕ ਮੁੰਡਾ ਬੀਜੀ ਦਾ ਹੱਥ ਛੂਟਾ ਕੇ ਏਧਰ ਓਧਰ ਹੋ ਜਾਂਦੈ - ਬੀਜੀ ਘਬਰਾ ਜਾਂਦੇ ਨੇ - ਮੇਰੀ ਨੀਂਦ ਉੱਘੜ ਜਾਂਦੀ ਹੈ !!
ਸਵਰਗਾਂ ਵਿਚ ਵਾਸਾ ਹੋਵੇ ਤੇਰਾ ਮਾਂ!! ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਕਦੇ ਕਦੇ ਸੁਪਨਿਆਂ ਵਿਚ ਆ ਕੇ ਦਿਲ ਖੁਸ਼ ਕਰ ਜਾਂਦੇ ਹੋ 😘...
ਅੱਛਾ ਡਾਈ ਬਾਰੇ ਇਕ ਗੱਲ ਹੋਰ ਕਰਨੀ ਹੈ - ਮੈਂ ਕਈ ਸਾਲ ਪਹਿਲਾਂ ਮੁੱਛਾਂ ਵੀ ਰੰਗਣੀਆਂ ਬੰਦ ਕਰ ਦਿੱਤੀਆਂ ਸਨ , ਪਰ ਅਜੇ ਵੀ ਮੇਰੇ ਉਪਰਲੇ ਹੋਂਠ ਤੇ ਲਾਲੀ ਹੈ, ਕਦੇ ਕਦੇ ਖ਼ਾਰਿਸ਼ ਹੁੰਦੀ ਹੈ - ਕਹਿਣ ਦਾ ਮਤਲਬ ਹੈ ਕਿ ਜ਼ਰੂਰੀ ਨਹੀਂ ਕਿ ਉੱਪਰ ਵਾਲੀ ਬੀਬੀ ਵਰਗੀ ਰੀਐਕਸ਼ਨ ਹੀ ਹੋਵੇ , ਇਹ ਵੀ ਹੁੰਦੈ ਕਿ ਸਿਰ ਉੱਤੇ, ਮੂੰਹ ਉੱਤੇ ਲੋਕਾਂ ਨੂੰ ਇਹਨਾਂ ਰੰਗਾਂ ਕਰ ਕੇ ਅਲਰਜੀ ਹੁੰਦੀ ਹੈ ਪਰ ਧਿਆਨ ਨਹੀਂ ਦਿੰਦੇ - ਇਕ ਨੇਕ ਸਲਾਹ ਤੇ ਇਹੋ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ ਰਹੋ ਤੇ ਜੇ ਕਰ ਕੋਈ ਪਰੇਸ਼ਾਨੀ ਹੋ ਚੁਕੀ ਹੈ ਤੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਮਿਲੋ।
ਰਾਘਵ, ਬੀਜੀ ਵੱਲੋਂ ਵੀ ਪਿਆਰ ਭਰੀ ਨਿੱਘੀ ਜਨਮ ਦਿਹਾੜੇ ਦੀ ਵਧਾਈ 😘 |
ਵੈਸੇ ਫਿਲਹਾਲ ਤੁਸੀਂ ਇਹ ਰੰਗਾਂ, ਡਾਈਆਂ ਵਾਲਾ ਬੋਰਿੰਗ ਪਾਠ ਅਤੇ ਦੋ ਟਕੇ ਦੀ ਬਿਨ-ਮੰਗੀ ਨਸੀਹਤ ਨੂੰ ਭੁੱਲੋ ਤੇ ਇਹ ਵਧੀਆ ਪੰਜਾਬੀ ਗਾਣਾ ਸੁਣੋ ਜੀ।
Tuesday, 26 November 2019
ਅੱਜ ਵੀ ਜਦੋਂ ਗੱਡੀ ਛੁੱਟ ਜਾਂਦੀ ਹੈ!
ਪਿਛਲੇ ਹਫਤੇ ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੀ ਰਾਜਧਾਨੀ ਗੱਡੀ ਛੁੱਟ ਗਈ - ਹੁਣ ਅੱਜਕਲ ਦੇ ਜ਼ਮਾਨੇ ਵਿਚ ਸਾਡੇ ਵਰਗੇ ਲੋਕਾਂ ਦੀ ਗੱਡੀ ਛੁੱਟ ਜਾਣੀ ਕੋਈ ਛੋਟੀ ਮੋਟੀ ਗੱਲ ਵੀ ਤੇ ਨਹੀਂ - ਜਦੋਂ ਇਸ ਤਰ੍ਹਾਂ ਦੀ ਗੱਲ ਹੋ ਜਾਵੇ ਤੇ ਸੱਚੀਂ ਉਸ ਵੇਲੇ ਆਪਣੇ ਸਕੂਲ ਦੇ ਸਭ ਤੋਂ ਵੱਧ ਜ਼ਾਲਿਮ ਮਾਸਟਰ ਦਾ ਧਿਆਨ ਕਰਦੇ ਹੋਏ ਕਚੀਚੀ ਵੱਟ ਕੇ ਆਪਣੇ ਮੂੰਹ ਤੇ ਜ਼ੋਰ ਨਾਲ ਚੰਡ ਮਾਰਨ ਦਾ ਦਿਲ ਕਰਦੈ ਤੇ ਨਾਲ ਆਪਣੇ ਆਪ ਨੂੰ ਇਹ ਕਹਿਣ ਦਾ ਦਿਲ ਕਰਦੈ ਕਿ ਬੰਦਾ ਬਣ ਬਈ ਬੰਦਾ ! ਪਰ ਇਹ ਇਕ ਖਿਆਲ ਹੀ ਹੁੰਦੈ - ਚੰਡ ਮਾਰਨ ਨਾਲ ਵੀ ਗੱਡੀ ਦਾ ਆਉਟਰ ਸਿਗਨਲ ਤੇ ਕਿਹੜਾ ਇੰਜਣ ਫੇਲ ਹੋ ਜਾਣਾ ਹੁੰਦੈ !
ਅੱਜ ਸਾਨੂੰ ਕਿੰਨੀਆਂ ਸਹੂਲਤਾਂ ਨੇ - ਪਹੀਏ ਵਾਲੇ ਹਲਕੇ ਫੁੱਲ ਬੈਗ ਤੇ ਅਟੈਚੀ - ਬੂਹੇ ਅੱਗੇ ਓਲਾ-ਉਬਰ ਟੈਕਸੀ ਆ ਜਾਂਦੀ ਏ, ਰਾਮੁ ਉਸ ਵਿਚ ਸਮਾਨ ਵੀ ਰੱਖ ਦਿੰਦਾ - ਗੂਗਲ ਦੱਸ ਦਿੰਦੈ ਕਿ ਗੁੜਗਾਓਂ ਤੁਹਾਡੇ ਘਰ ਤੋਂ ਤੁਰ ਕੇ ਸਟੇਸ਼ਨ ਤਕ ਪਹੁੰਚਣ ਲਈ 40-45 ਮਿੰਟ ਇਸ ਵੇਲੇ ਦੇ ਟ੍ਰੈਫਿਕ ਦੇ ਹਿਸਾਬ ਨਾਲ ਲੱਗਣਗੇ - ਪਰ ਜੇਕਰ ਤਿਆਰੀ ਕਰਦੇ ਹੋਏ ਆਪਾਂ ਨੂੰ ਐਂਨੀ ਵੀ ਫੁਰਸਤ ਨਾ ਮਿਲੇ ਕਿ ਗੂਗਲ ਤਾਏ ਕੋਲੋਂ ਘਰੋਂ ਚੱਲਣ ਤੋਂ ਪਹਿਲਾਂ ਹੀ ਇਹ ਪੁੱਛ ਲਈਏ ਤੇ ਉਸ ਦੇ ਦੱਸੇ ਸਮੇਂ ਤੋਂ 10-20 ਮਿੰਟਾਂ ਦੀ ਗੁੰਜਾਇਸ਼ ਰੱਖ ਕੇ ਹੀ ਚਲੀਏ !
ਨਹੀਂ, ਅਸੀਂ ਪੜੇ ਲਿਖੇ ਹਾਂ, ਹਰ ਵੇਲੇ ਕਨੇਕਟਡ ਹਾਂ, ਸਾਨੂੰ ਮਿੰਟ ਮਿੰਟ ਦੀ ਜਾਣਕਾਰੀ ਹੈ - ਮੇਰੇ ਵਰਗੇ ਆਪਣੇ ਇਸੇ ਓਵਰ-ਕਾਂਫੀਡੈਂਸ ਦੇ ਚੱਕਰ ਵਿਚ ਹੀ ਕਈਂ ਵਾਰੀ ਵੜ ਜਾਂਦੇ ਨੇ!
ਅਜੇ ਅਸੀਂ ਸਟੇਸ਼ਨ ਤੋਂ 8-10 ਮਿੰਟ ਹੀ ਦੂਰ ਹੋਵਾਂਗੇ ਕਿ ਗੱਡੀ ਦਾ ਟਾਈਮ ਹੋ ਗਿਆ - ਮੇਰੀ ਤੀਵੀਂ ਪੁੱਛਣ ਲੱਗੀ - ਵਾਪਸ ਚਲੀਏ? ਮੈਂ ਕਿਹਾ ਨਹੀਂ, ਹੁਣ ਸਟੇਸ਼ਨ ਦੇ ਨੇੜੇ ਹੀ ਹਾਂ, ਚਲਦੇ ਹਾਂ! ਅਸੀਂ ਸਟੇਸ਼ਨ ਤੇ ਆਖਿਰ ਪਹੁੰਚ ਗਏ - ਬਾਹਰ ਖੜੇ ਕੁੱਲੀ ਕੋਲੋਂ ਪੁੱਛਿਆ ਰਾਜਧਾਨੀ ਬਾਰੇ - ਉਹ ਕਹਿੰਦੈ 5 ਮਿੰਟ ਹੀ ਹੋਏ ਨੇ ਉਸ ਨੂੰ ਗਏ ਹੋਏ - ਦਿਲ ਤੇ ਕੀਤਾ ਕਿ ਉਸ ਨੂੰ ਕਹਿ ਦਿਆਂ - ਯਾਰ, 5 ਮਿੰਟ ਹੋਏ ਜਾਂ 5 ਸੈਕੰਡ ਜਾਂ 5 ਘੰਟੇ - ਚਲੀ ਤੇ ਗਈ ਨਾ, ਤੂੰ ਸਾਡੇ ਜ਼ਖਮਾਂ ਤੇ ਲੂਣ ਕਿਓਂ ਛਿਡ਼ਕ ਰਿਹਾ ਐਂ ! ਖੈਰ, ਉਸ ਨਾਲ ਕੀ ਪੰਗਾ ਲੈਣਾ ਸੀ!
ਅਸੀਂ ਏ.ਸੀ ਵੇਟਿੰਗ ਰੂਮ ਵਿਚ ਚਲੇ ਗਏ - ਓਥੇ ਚੰਗੇ ਸੋਫੇ ਲੱਗੇ ਹੋਏ ਵੀ - ਬੈਠ ਕੇ ਵਿਚਾਰ ਕੀਤਾ ਕੀਤਾ ਕਿ ਜਿਹੜੀ ਵੀ ਗੱਡੀ ਆਏਗੀ ਉਸੇ ਵਿੱਚ ਚੱਲਾਂਗੇ - ਸਫਰ ਤੋੜ ਤੋੜ ਕੇ ਹੋ ਜਾਵੇਗਾ - ਜ਼ਿਆਦਾ ਸਮਾਂ ਲੱਗੇਗਾ, ਕੋਈ ਗੱਲ ਨਹੀਂ।
ਅਜੇ ਬੈਠੇ ਹੀ ਸੀ ਕਿ ਇਕ ਬਜ਼ੁਰਗ ਆ ਗਿਆ ਉਸ ਰੂਮ ਵਿਚ - ਉਸ ਦੀ ਨਿਗਾਹ ਬੜੀ ਕਮਜ਼ੋਰ ਸੀ - ਅਚਾਨਕ ਟੋਹੰਦਾ ਟੋਹੰਦਾ ਮੇਰੇ ਕੋਲ ਪਹੁੰਚ ਗਿਆ ਤੇ ਪੁੱਛਣ ਲੱਗਾ ਕਿ ਬੈਠਣ ਵਾਸਤੇ ਜਗਾ ਹੈ. ਮੈਂ ਉਸ ਦਾ ਹੱਥ ਫੜ ਕੇ ਆਪਣੇ ਕੋਲ ਸੋਫੇ ਤੇ ਹੀ ਬਿਠਾ ਲਿਆ - ਬਹਿੰਦਿਆਂ ਸਾਰ ਕਹਿੰਦੈ ਕੀ ਬੈਠਣ ਦਾ ਤੇ ਸਹੀ ਇੰਤਜ਼ਾਮ ਕੀਤਾ ਹੋਇਆ ਏ ਸਰਕਾਰ ਨੇ!! ਫੇਰ ਉਸ ਨੇ ਗੱਲਾਂ ਸ਼ੁਰੂ ਕਰ ਦਿੱਤੀਆਂ - 2-4 ਗੱਲਾਂ ਦਾ ਤੇ ਮੈਂ ਜਵਾਬ ਦਿੱਤਾ, ਫੇਰ ਪੁੱਛਣ ਲੱਗਾ ਕਿ ਤੂੰ ਕਿਥੇ ਦਾ ਰਹਿਣ ਵਾਲਾ ਐਂ - ਮੱਧ ਪ੍ਰਦੇਸ਼ ਦਾ? ਉਸ ਵੇਲੇ ਮੇਰੇ ਮੂਡ ਕੋਈ ਜ਼ਿਆਦਾ ਵਧੀਆ ਨਹੀਂ ਸੀ - ਮੈਂ ਕਿਹਾ, ਹਾਂ ਜੀ! ਫੇਰ ਉਹ ਚੁੱਪ ਹੋ ਗਿਆ - ਤੇ ਸੋਫੇ ਉੱਤੇ ਲੰਮੇ ਪੈਣ ਦੀ ਤਿਆਰੀ ਕਰਣ ਲੱਗਾ!
ਆਸੇ ਪਾਸੇ ਦੇ ਹੋਰ ਮੁਸਾਫ਼ਿਰ ਉਸ ਨੂੰ ਬੜੀ ਗੋਹ ਨਾਲ ਦੇਖਣ ਲੱਗੇ - ਪਰ ਮੈਨੂੰ ਕੁਛ ਵੀ ਜ਼ਿਆਦਾ ਅਜੀਬ ਨਹੀਂ ਲੱਗਾ - ਜਦੋਂ ਇਕ ਘੰਟੇ ਬਾਅਦ ਮੈਂ ਬਾਹਰ ਜਾਣ ਲੱਗਾ ਤਾਂ ਮੈਂ ਸੋਚਿਆ ਕਿ ਉਸ ਕੋਲੋਂ ਵੀ ਪੁੱਛ ਲਵਾਂ ਕਿ ਕਿਸ ਗੱਡੀ ਤੇ ਉਸ ਨੇ ਜਾਣਾ ਏ? ...ਉਸ ਨੇ ਕਿਹਾ ਕਿ ਮੈਂ ਤਾਂ ਸਵੇਰੇ ਦੀ ਗੱਡੀ ਫੜਨੀ ਏ...ਇਹ ਕਹਿ ਕੇ ਉਹ ਸੋਫੇ ਤੇ ਸੋਣ ਦੀ ਤਿਆਰੀ ਕਰਣ ਲੱਗਾ - ਮੈਨੂੰ ਇਤਮੀਨਾਨ ਹੋਇਆ ਕਿ ਚਲੋ ਜਿੰਨਾ ਸਮਾਂ ਇਸ ਦਾ ਇੰਨੀ ਠੰਡ ਵਿਚ ਇਥੇ ਲੰਘ ਜਾਵੇ, ਚੰਗਾ ਹੀ ਹੈ - ਸੰਭਲਿਆ ਰਹੇਗਾ !
ਲੋ ਜੀ ਅੱਗੇ ਦੀ ਗੱਲ ਸੁਨਣ ਲਈ ਤੁਸੀਂ ਇਹ ਆਡੀਓ ਸੁਣੋ - ਦਰਅਸਲ ਇਸ ਬਲੌਗ ਨੂੰ ਲਿਖਦਿਆਂ ਲਿਖਦਿਆਂ ਮੈਂ ਜਦੋਂ ਬੋਰ ਹੋ ਗਿਆ ਤਾਂ ਸੋਚਿਆ ਆਪਣੀ ਇਕ ਆਡੀਓ ਹੀ ਪਾ ਦੇਵਾਂ - ਇਸ ਲਈ ਤੁਸੀਂ ਇਸ ਨੂੰ ਜ਼ਰੂਰ ਸੁਣੋ ਜੀ -
ਬਾਅਦ ਵਿਚ ਅੱਜ ਸਵੇਰੇ ਮੈਂ ਸੋਚਿਆ ਆਲਸ ਛੱਡ - ਪੂਰਾ ਲਿਖ ਵੀ ਛੱਡ!!
ਜਦੋਂ ਦੀ ਇਸ ਤਰ੍ਹਾਂ ਆਪਣੀ ਗੱਡੀ ਛੁੱਟ ਗਈ ਹੈ ਮੈਨੂੰ ਪੁਰਾਣੇ ਵੇਲੇ ਦੇ ਸਫ਼ਰਾਂ ਦਾ ਖਿਆਲ ਰਹਿ ਰਹਿ ਕੇ ਆਈ ਜਾਂਦੈ! ਉਸ ਵੇਲੇ ਇਹ ਤੇ ਕੋਈ ਮਸਲਾ ਨਹੀਂ ਸੀ ਹੁੰਦਾ ਕਿ ਗੱਡੀ ਛੁੱਟ ਗਈ - ਕਿਓਂਕਿ ਕਿ ਉਸ ਵੇਲੇ ਤੇ ਅਸੀਂ ਜਦੋਂ ਤੱਕ 20-30 ਮਿੰਟ ਪਹਿਲਾਂ ਅੰਮ੍ਰਿਤਸਰ ਸਟੇਸ਼ਨ ਦੇ ਪਲੇਟਫਾਰਮ ਉੱਤੇ ਆਪਣੇ ਟਰੰਕਾਂ ਤੇ ਬਿਸਤਰੇਬੰਦਾਂ ਤੇ ਬਹਿ ਕੇ ਪਕੌੜੇ, ਪੂਰੀ/ਭਟੂਰੇ ਛੋਲੇ ਨਾ ਖਾ ਲੈਣੇ, ਬੀਜੀ ਭਾਪਾਜੀ ਨੇ ਚਾ ਨਾ ਪੀ ਲੈਣੀ ਸਾਨੂੰ ਇੰਝ ਲੱਗਣਾ ਜਿਵੇਂ ਸਟੇਸ਼ਨ ਅਜੇ ਅਪੜੇ ਹੀ ਨਹੀਂ - ਉਸ ਤੋਂ ਬਾਅਦ ਸਟੇਸ਼ਨ ਤੇ ਗੱਡੀ ਲੱਗਣ ਤੋਂ ਪਹਿਲਾਂ ਹੋਰ ਵੀ ਕੁਛ ਕੰਮ ਸਨ ਜਿਵੇਂ ਕਿ ਕਿਸੇ ਨਲਕੇ ਤੋਂ ਸੁਰਾਹੀ ਭਰ ਕੇ ਲਿਆਣੀ ਤੇ ਸੰਭਾਲਣੀ, ਕੋਈ ਚੰਦਾ ਮਾਮਾ ਜਾਂ ਨੰਦਨ ਖਰੀਦਣਾ ਜਾਂ ਫੇਰ ਚਾਰਾਂ ਪੰਜਾਂ ਰੁਪਈਆਂ ਦਾ ਕੋਈ ਲੰਬਰੇਟਾ ਸਕੂਟਰ ਹੀ ਖਰੀਦ ਲੈਣਾ !
ਤੁਸੀਂ ਸੋਚ ਰਹੇ ਹੋਵੋਗੇ ਕਿ ਐਡਾ ਖਾਣ ਪੀਣ ਦਾ ਭੋਖੜਾ ਸਟੇਸ਼ਨ ਤੋਂ ਕਿਓਂ ਭਲਾ!! ਘਰੋਂ ਹੀ ਤੇ ਆਏ ਹੁੰਦੇ ਸੀ ! ਉਸ ਦਾ ਜਵਾਬ ਇਹ ਹੈ ਕਿ ਠੀਕ ਹੈ ਘਰੋਂ ਤੇ ਆਏ ਹੁੰਦੇ ਸਾਂ ਪਰ ਘਰ ਚ' ਤਿਆਰੀ ਕਰ ਕੇ ਸਟੇਸ਼ਨ ਤੱਕ ਪਹੁੰਚਣਾ ਇਕ ਬੜਾ ਵੱਡਾ ਕੰਮ ਹੁੰਦਾ ਸੀ - ਹਾਂਜੀ, ਬੜਾ ਵੱਡਾ ਕੰਮ, ਮੈਂ ਹੁਣੇ ਦੱਸਦਾ ਹਾਂ ਕਿ ਉਸ ਵੇਲੇ ਘਰ ਦਾ ਨਜ਼ਾਰਾ ਕਿਸ ਤਰ੍ਹਾਂ ਦਾ ਹੁੰਦਾ ਸੀ !!
ਲੋ ਜੀ ਸੁਣੋ -
ਕੱਪੜੇ ਤਿਆਰ ਪਹਿਲਾਂ ਕਰ ਲਈਦੇ ਸੀ
ਜਿਹੜੇ ਸਾਡੇ ਕੋਲ ਕੱਪੜਿਆਂ ਦੇ 3-4 ਜੋੜੇ ਹੁੰਦੇ ਸਨ, ਉਹ ਅਸੀਂ 1-2 ਪਹਿਲਾਂ ਹੀ ਪ੍ਰੈਸ ਕਰ ਕੇ ਤਿਆਰ ਕਰ ਲਈ ਸੀ, ਕੋਇਲੇ ਵਾਲੀ ਪ੍ਰੈਸ ਹੁੰਦੀ ਸੀ ਜਿਸ ਨੂੰ ਇਸਤੇਮਾਲ ਕਰਦੇ ਮੈਂ ਅਕਸਰ ਆਪਣੀ ਵੱਡੀ ਭੈਣ ਨੂੰ ਹੀ ਦੇਖਦਾ ਤੇ ਕਦੇ ਕਦੇ ਬੀਜੀ ਨੂੰ ਵੀ. ਮੇਰੇ ਖਿਆਲ ਵਿਚ ਹੋਰ ਸਾਰੇ ਘਰ ਵਿਚ ਲਾਟ ਸਾਬ ਸਨ ਜਿੰਨਾ ਦਾ ਉਸ ਪ੍ਰੈਸ ਵਾਲੇ ਕੰਮ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾ - ਉਹਨਾਂ ਨੂੰ ਬਸ ਕੱਪੜੇ ਪ੍ਰੈਸ ਕੀਤੇ ਕਰਾਏ ਮਿਲ ਜਾਂਦੇ ਸਨ!
ਚਾਰ ਟਰੰਕਾਂ ਦਾ ਪਹਾੜ ਵਰਗਾ ਕੰਮ
ਜਿਸ ਦਿਨ ਦੀ ਗੱਡੀ ਹੋਣੀ ਉਸ ਦਿਨ ਘਰ ਵਿਚ ਕਈਂ ਕੰਮ ਚੱਲ ਰਹੇ ਹੁੰਦੇ - ਦੋਵੇਂ ਟਰੰਕ ਜਿਹੜੇ ਨਾਲ ਲੈ ਕੇ ਜਾਣੇ ਹੁੰਦੇ ਤੇ ਜਿਹੜੇ ਗਹਿਣੇ ਗੱਟੇ ਵਾਲੇ ਦੋ ਟਰੰਕ ਗਵਾਂਢੀਆਂ ਦੇ ਘਰੇ ਹਨ੍ਹੇਰਾ ਹੋਣ ਤੇ ਛੱਡ ਕੇ ਆਉਣੇ ਹੁੰਦੇ - ਓਹਨਾਂ ਟਰੰਕਾਂ ਦੀ ਭਰਾਈ ਦਾ ਕੰਮ ਚੱਲ ਰਿਹਾ ਹੁੰਦਾ! ਵੱਡੇ ਵੱਡੇ ਟਰੰਕ ਜਿਹੋ ਜਿਹੇ ਫੌਜੀਆਂ ਕੋਲ ਅਕਸਰ ਤੁਸੀਂ ਦੇਖੇ ਹੋਣਗੇ - ਮੈਨੂੰ ਨਹੀਂ ਯਾਦ ਕਿ ਉਹ ਟਰੰਕ ਕਦੇ ਆਰਾਮ ਨਾਲ ਬੰਦ ਹੋ ਗਏ ਹੋਣ - ਅਕਸਰ ਘਰ ਦੇ ਦੋ ਬੰਦੇ ਉਸ ਨੂੰ ਚੰਗੀ ਤਰ੍ਹਾਂ ਦੱਬ ਕੇ ਬੰਦ ਕਰ ਪਾਂਦੇ - ਫੇਰ ਜਿਹੜੇ ਦੋ ਟਰੰਕ ਜਿੰਨ੍ਹਾਂ ਵਿੱਚ ਘਰ ਦਾ ਕੀਮਤੀ ਸਾਮਾਨ ਹੁੰਦਾ ਉਹਨਾਂ ਨੂੰ ਵੀ ਦੋ ਰੁਪਈਏ ਵਾਲਾ ਤਾਲਾ ਟੁੰਗ ਕੇ ਨੂੰ ਪਿਛਲੇ ਬੂਹੇ ਥਾਣੀ ਗਵਾਂਢੀਆਂ ਦੇ ਘਰ ਰੱਖ ਕੇ ਆਉਣ ਦੀ ਡਿਊਟੀ ਲੱਗਦੀ !
ਬਿਸਤਰੇ ਬੰਨਣ ਦਾ ਪਵਾੜਾ
ਜਦੋਂ ਇਹ ਕੰਮ ਨਿੱਬੜ ਜਾਂਦਾ ਤਾਂ ਫੇਰ ਓਹੀਓ ਬਿਸਤਰੇ ਬੰਨਣ ਦਾ ਪਵਾੜਾ ਪੈ ਜਾਂਦਾ - ਉਸ ਨੂੰ ਰਜਾਈਆਂ ਤੇ ਸਿਰਹਾਣਿਆਂ ਤੋਂ ਇਲਾਵਾ, ਹਵਾਈ ਚੱਪਲਾਂ, ਬੂਟਾਂ, 4-5 ਤੋਲੀਏ ਤੇ ਪਜਾਮੇਆਂ ਦੇ ਨਾਲ ਉਸ ਵੇਲੇ ਤਕ ਤੂਸੇ ਜਾਣਾ ਜਦੋਂ ਤੀਕ ਜਾਂ ਤੇ ਉਸ ਨੇ ਬੰਦ ਹੋਣ ਤੋਂ ਮਨਾ ਕਰ ਦੇਣਾ ਜਾਂ ਉਸ ਦੀ ਚਮੜੇ ਦੀ ਇਕ ਬੈਲਟ ਟੁੱਟਣ ਦਾ ਪੰਗਾ ਨਾ ਪੈ ਜਾਂਦਾ - ਕੋਈ ਨਹੀਂ, ਉਸ ਵੇਲੇ ਜਿਵੇਂ ਤਿਵੇਂ ਉਸ ਇਕ ਬੈਲਟ ਨਾਲ ਤੇ ਨਾਲ ਰੱਸੀ ਬੰਨ੍ਹ ਕੇ ਕੰਮ ਚਲਾ ਲਿਆ ਜਾਂਦਾ!(ਬਾਅਦ ਵਿਚ ਕਦੇ ਉਹ ਬੈਲਟ ਨੂੰ ਮੋਚੀ ਕੋਲੋਂ ਗੰਢਵਾ ਲਿਆ ਜਾਂਦਾ !!) ...ਸਾਡੇ ਕੋਲ ਦੋ ਬਿਸਤਰੇਬੰਦ (ਹੋਲਡੋਲ) ਸੀ - ਉਹਨਾਂ ਦਾ ਵੀ ਘਰੇ ਦਿਲ ਨਾ ਲੱਗਦਾ - ਕਿਓਂਕਿ ਅਕਸਰ ਮੋਹੱਲੇ ਵਿਚੋਂ ਕੋਈ ਨਾ ਕੋਈ ਮੰਗ ਕੇ ਲੈ ਹੀ ਜਾਂਦਾ - ਇਹ ਉਸ ਵੇਲੇ ਇਕ ਆਮ ਗੱਲ ਸੀ !
ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਫੇਰ ਜਦੋਂ ਫੂਕ ਮਾਰ ਕੇ ਹਵਾ ਭਰਣ ਵਾਲੇ ਸਿਰਹਾਣੇ ਆਏ ਤਾਂ ਅਸੀਂ ਸ਼ੁਕਰ ਕੀਤਾ - ਸਾਡੇ ਵੇਲੇ ਦੀ ਉਹ ਇਕ ਖਾਸ ਕਾਢ ਸੀ...ਬਿਸਤਰੇ ਵਿਚ ਦੋ ਤੇ ਉਹ ਫੂਕ ਭਰਣ ਵਾਲੇ ਸਿਰਹਾਣੇ ਜ਼ਰੂਰ ਰੱਖ ਲਏ ਜਾਂਦੇ।
ਸਫਰ ਲਈ ਰੋਟੀ ਪਾਣੀ
ਅੱਛਾ ਟਰੰਕਾਂ ਦੇ ਕੁੰਡੇ ਲੱਗ ਗਏ ਨੇ, ਬਿਸਤਰੇ ਬੰਨੇ ਗਏ ਨੇ, ਬੀਜੀ ਨੇ ਢੇਰ ਪਰਾਂਠੇ ਤੇ ਕੀਮਾ/ਪਕੌੜੇ/ਆਲੂ ਤਿਆਰ ਕਰ ਲਏ ਨੇ, ਬਸ ਅਚਾਰ ਤੇ ਗੰਢੇ ਰੱਖਣੇ ਬਾਕੀ ਨੇ - ਹਾਂ ਉਸ ਵੇਲੇ ਨਵੀਆਂ ਨਵੀਆਂ ਚੱਲੀਆਂ ਸਟੀਲ ਦੀਆਂ ਪਲੇਟਾਂ ਵੀ ਬਿਸਤਰੇਬੰਦ ਵਿਚ ਜਿਵੇਂ ਤਿਵੇਂ ਫਸਾ ਲਈਆਂ ਜਾਂਦੀਆਂ ! ਜੋ ਜੀ ਹੁਣ ਲਗਭਗ ਤਿਆਰੀ ਪੂਰੀ ਹੋ ਗਈ ਐ - ਹੁਣ ਦੋ ਰਿਕਸ਼ਾ ਲਿਆਉਣ ਦੀ ਡਿਊਟੀ ਮੇਰੀ ਜਾਂ ਮੇਰੇ ਭਰਾ ਦੀ - ਕਦੇ ਕਦੇ ਭਾਪਾ ਜੀ ਨੂੰ ਇਸ ਕੰਮ ਲਈ ਜਾਣਾ ਪੈਂਦਾ !!
ਰਿਕਸ਼ਾ ਲਿਆਉਣਾ ਵੀ ਬੜਾ ਵੱਡਾ ਕੰਮ ਸੀ, ਕਿਓਂ ??
ਧਿਆਨ ਨਾਲ ਸੁਣਿਓ, ਉਸ ਵੇਲੇ ਸਟੇਸ਼ਨ ਜਾਣ ਲਈ ਰਿਕਸ਼ਾ ਲੈ ਕੇ ਆਉਣਾ ਵੀ ਇਕ ਵੱਡਾ ਕੰਮ ਹੁੰਦਾ ਸੀ - ਇਕ ਤੇ ਦੇਰ ਹੋਣ ਦਾ ਡਰ ਹੁੰਦਾ ਤੇ ਦੂਜਾ ਇਹ ਰਿਕਸ਼ੇ ਲਿਆਉਣ ਦੀ ਭਾਜੜ, ਮੈਨੂੰ ਤੇ ਮਾਈਂ ਇਹ ਇਕ ਪਵਾੜਾ ਹੀ ਜਾਪਦਾ। ਦਰਅਸਲ ਉਸ ਵੇਲੇ ਰਿਕਸ਼ੇ ਤਾਂਗੇ ਜਿਹੜੇ ਚੌਂਕ ਤੋਂ ਮਿਲਦੇ ਸਨ ਉਹ ਸਾਡੇ ਘਰ ਤੋਂ ਸਾਈਕਲ ਉੱਤੇ 5-7 ਮਿੰਟਾਂ ਦੀ ਦੂਰੀ ਤੇ ਸੀ, ਕਈ ਵਾਰੀ 2-4 ਮਿੰਟ ਲਾ ਕੇ ਅੱਗੇ ਵੀ ਰਿਕਸ਼ੇ ਨੂੰ ਲੱਭਣ ਜਾਣਾ ਪੈਂਦਾ!
ਘਰੋਂ ਜਾਣ ਲੱਗਿਆਂ ਇਹ ਹਿਦਾਇਤ ਵੀ ਮਿਲ ਜਾਣੀ ਕਿ ਜੇਕਰ ਦੋ ਰਿਕਸ਼ੇ ਨਾ ਮਿਲਣ ਤਾਂ ਇਕ ਤਾਂਗਾ ਹੀ ਭਾਵੇਂ ਲੈ ਕੇ ਆ ਜਾਵੀਂ - ਨਾਲ ਇਹ ਵੀ ਦੱਸਿਆ ਜਾਂਦਾ ਕਿ ਰਿਕਸ਼ੇ ਵਾਲੇ ਨਾਲ ਕਿੰਨ੍ਹੇ ਪੈਸੇ ਦੀ ਗੱਲ ਮੁਕਾਨੀ ਹੈ.
ਲੋ ਜੇ ਬਿੱਲਾ ਘਰੋਂ ਆਪਣੀ ਸਾਇਕਿਲ ਤੇ ਲੱਤ ਰੱਖ ਕੇ ਪਹੁੰਚ ਗਿਆ ਚੌਕ ਤੇ - ਪਰ ਇਹ ਕਿ ਦੋ ਰਿਕਸ਼ੇ ਵਾਲੇ ਤਾਂ ਹਨ ਪਰ ਸੀਟ ਖੋਲ ਕੇ ਲੰਮੇ ਪਏ ਨੇ - ਕਹਿੰਦੇ ਨੇ ਨਹੀਂ ਜਾਣਾ, ਸਾਹ ਲੈ ਰਹੇ ਹਾਂ!
ਦਿਲ ਚ' ਖ਼ਿਆਲ ਆਉਣਾ, ਯਾਰ ਸਾਨੂੰ ਲਾ ਆਵੋ, ਫੇਰ ਇੱਕੋ ਵਾਰੀ ਸਾਹ ਲੈ ਲੈਣਾ - ਤੁਹਾਡਾ ਤਾਂ ਕੰਮ ਹੀ ਹੈ ਰਿਕਸ਼ਾ ਵਾਹੁਣਾ ਤੇ ਵਿਚ ਵਿਚ ਸਾਹ ਲੈਣਾ, ਥੋੜੇ ਪੈਸੇ ਵੱਟ ਲਵੋ ... ਖੈਰ ਕੋਈ ਗੱਲ ਨਹੀਂ, ਅਚਾਨਕ ਇਕ ਰਿਕਸ਼ਾ ਵਾਲਾ ਦਿੱਖ ਗਿਆ -ਉਸ ਨੂੰ ਅਜੇ ਇੰਨਾ ਹੀ ਪੁੱਛਿਆ ਜਾਂਦਾ ਕਿ ਸਟੇਸ਼ਨ ਜਾਣੈ ? ਉਸ ਪਿਓ ਦੇ ਪੁੱਤ ਨੇ ਸਵਾਲਾਂ ਦੀ ਮਾਈਂ ਝੜੀ ਲੈ ਦੇਣੀ - ਜਿਵੇਂ ਉਹ ਮੇਰਾ ਇੰਟਰਵਿਊ ਲੈ ਰਿਹਾ ਹੋਵੇ !
ਸਟੇਸ਼ਨ ਉੱਤੇ ਕਿੱਥੇ ਉਤਰੋਗੇ?
ਕਿੰਨੀਆਂ ਸਵਾਰੀਆਂ ਨੇ ? ਕਿੰਨੇ ਬੱਚੇ ਨੇ?
ਕਿੰਨੇ ਰਿਕਸ਼ੇ ਕਰੋਗੇ?
ਸਾਮਾਨ ਕਿੰਨਾ ਹੈ ? ਕੁਲ ਕਿੰਨੇ ਨਗ ਨੇ ?
ਸਵਾਰੀਆਂ ਕਿਥੋਂ ਲੈਣੀਆਂ ਨੇ ?
ਉਸ ਨੂੰ ਸਾਰੇ ਸਵਾਲਾਂ ਦਾ ਮਾਕੂਲ ਜਵਾਬ ਦਿੱਤਾ ਜਾਂਦਾ, ਉਸ ਤੋਂ ਬਾਅਦ ਵੀ ਕੋਈ ਰਿਕਸੇਵਾਲਾ ਤਾਂ ਜਵਾਬ ਦੇ ਦਿੰਦਾ ਕਿ ਐਂਨੀ ਅੰਦਰ ਜਾ ਕੇ ਸਵਾਰੀ ਨਹੀਂ ਲਿਆ ਸਕਦਾ - ਕੋਈ ਮੰਨ ਜਾਂਦਾ ਤੇ ਕਿਰਾਇਆ ਦੱਸਦਾ - ਫੇਰ ਉਹ ਨਾਲ ਹੀ ਰਿਕਸ਼ੇ ਤੇ ਲੰਮੇ ਪਾਏ ਕਿਸੇ ਇਕ ਹੋਰ ਰਿਕਸ਼ੇ ਵਾਲੇ ਨੂੰ ਹੌਕਾ ਮਾਰਦਾ - ਉੱਠੋ ਬਈ ਉੱਠੋ, ਚਲੋ ਇਕ ਗੇੜਾ ਮਾਰ ਕੇ ਆਈਏ! ਜੇਕਰ ਉਹ ਦੋਵੇਂ ਤਿਆਰ ਹੋ ਜਾਂਦੇ ਤਾਂ ਠੀਕ ਨਹੀਂ ਤੇ ਆਸੇ ਪਾਸੇ ਖੜੇ ਕਿਸੇ ਤਾਂਗੇ ਵਾਲੇ ਨੂੰ ਵੀ ਪੁੱਛਿਆ ਜਾਂਦਾ - ਉਹ ਵੀ ਮਾਈਂ ਪੂਰੀ ਦੀ ਪੂਰੀ ਇੰਟਰਵਿਊ ਲੈ ਛੱਡਦਾ - ਫੇਰ ਉਸ ਨਾਲ ਪੈਸੇ ਦੀ ਗੱਲ ਮੁਕਾ ਕੇ ਉਸ ਨੂੰ ਲੈ ਕੇ ਘਰ ਵੱਲ ਨਿਕਲਣਾ !
ਆਪਣਾ ਸਾਈਕਲ ਉਸ ਦੇ ਅੱਗੇ ਅੱਗੇ ਰੱਖਣਾ - ਪਿੱਛੇ ਦੇਖਦੇ ਵੀ ਰਹਿਣਾ ਕਿ ਕਿਤੇ ਵਾਪਸ ਮੁੜ ਹੀ ਨਾ ਜਾਵੇ - ਖੈਰ, ਜਦੋਂ ਉਸ ਨੇ ਘਰ ਦੇ ਲਾਗੇ ਵਾਲਾ ਮੋੜ ਮੁਡ਼ਨਾ ਤਾਂ ਤਸੱਲੀ ਹੋ ਜਾਣੀ ਕਿ ਹੁਣ ਤੇ ਇਹ ਸਾਨੂੰ ਸਟੇਸ਼ਨ ਲੈ ਹੀ ਜਾਉ - ਉਸ ਵੇਲੇ ਦਿਲ ਨੂੰ ਬਿਲਕੁਲ ਉਂਝ ਦੀ ਖੁਸ਼ੀ ਹੁੰਦੀ ਜਿਵੇਂ ਮੈਨੂੰ ਵੱਡੇ ਹੋ ਕੇ ਕਿਸੇ ਬਸ ਅੱਡੇ ਉੱਤੇ ਪ੍ਰੈਸ਼ਰ ਪੈਣ ਉੱਤੇ ਕੋਈ ਟਾਇਲਟ ਦਿੱਸਣ ਉੱਤੇ ਤੇ ਉਹ ਵੀ ਖਾਲੀ ਹੋਣ ਤੇ ਅਤੇ ਕੁੰਡੀ ਵਾਲੀ ਦਿਖਣ ਤੇ ਹੁੰਦੀ, ਪਾਣੀ ਦੀ ਟੂਟੀ ਚੈੱਕ ਕਰਣ ਦਾ ਤੇ ਸੱਚੀਂ ਕਦੇ ਧਿਆਨ ਵੀ ਨਾ ਆਉਂਦਾ! ਉਸ ਵੇਲੇ ਉਸ ਦੇ ਬਾਹਰ ਖੜਾ ਠੇਕੇਦਾਰ ਕੋਈ ਫ਼ਰਿਸ਼ਤਾ ਜਾਪਦਾ ਜਿਸ ਨੇ ਅੱਜ ਬਚਾ ਲਿਆ - ਮੇਰੇ ਕੋਲ ਅਜਿਹੀਆਂ ਯਾਦਾਂ ਦੀ ਪੂਰੀ ਇੱਕ ਵੱਖਰੀ ਵੱਡੀ ਸਾਰੀ ਪੰਡ ਹੈ - ਜਿਸ ਨੂੰ ਫੇਰ ਕਿਸੇ ਦਿਨ ਖੋਲਾਂਗੇ !!
ਲੋ ਜੀ, ਦੋ ਰਿਕਸ਼ੇ ਜਾਂ ਇਕ ਤਾਂਗਾ ਘਰ ਦੇ ਬਾਹਰ ਖੜਾ ਹੋ ਗਿਆ - ਉਹ ਝੱਟ ਹੀ ਛਿੱਥਾ ਪੈ ਜਾਂਦਾ - ਜਲਦੀ ਕਰੋ ਬਈ - ਜਲਦੀ ਕਿਵੇਂ ਕਰੀਏ, ਅਜੇ ਤੇ ਬੀਜੀ ਆਪਣੀਆਂ ਆਂਢ ਗੁਆਂਢ ਦੀਆਂ ਸਹੇਲੀਆਂ ਨੂੰ ਮਿਲ ਰਹੇ ਨੇ - ਖੈਰ, ਉਹ 2-4 ਮਿੰਟ ਚ' ਹੀ ਮੁੜ ਆਉਂਦੇ - ਸਾਮਾਨ ਨੂੰ ਰਿਕਸ਼ੇ ਉੱਤੇ ਲਧਿਆ ਜਾਂਦਾ - ਅਸੀਂ ਸਾਰੇ ਪੰਜੇ ਜੀਅ ਬੈਠ ਜਾਂਦੇ - ਰਿਕਸ਼ੇ ਤੁਰ ਪਏ ਤੋਂ ਲੋ ਜੀ ਪਹੁੰਚ ਗਏ ਜੀ ਅਸੀਂ ਅੰਮ੍ਰਿਤਸਰ ਸਟੇਸ਼ਨ ਉੱਤੇ - ਫਸਟ ਕਲਾਸ ਦੀ ਡਿਓੜੀ ਦੇ ਸਾਮਣੇ - ਉਸੇ ਵੇਲੇ ਕੁੱਲੀ ਘੇਰ ਲੈਂਦੇ (ਜਿਵੇਂ ਨਵਾਬ ਆਏ ਨੇ !!) - ਦੋ ਕੁੱਲੀ ਇਕ ਇਕ ਟਰੰਕ ਤੇ ਇਕ ਇਕ ਬਿਸਤਰਾ ਚੱਕ ਲੈਂਦੇ - ਬਾਕੀ ਨਿੱਕ ਸੁੱਕ, ਰੋਟੀ ਪਾਣੀ, ਖਾਣ ਪੀਣ ਦਾ ਹੋਰ ਸਾਮਾਨ ਤੇ ਸੁਰਾਹੀ, ਟੋਕਰੀ ਅਸੀਂ ਫੜ ਲੈਂਦੇ ਤੇ ਪਲੇਟਫਾਰਮ ਤੇ ਪੁੱਜ ਕੇ ਟਰੰਕਾਂ ਤੇ ਬੈਠ ਜਾਂਦੇ। ਦੋ ਮਿੰਟ ਬਾਅਦ ਹੀ ਚਾ-ਪਕੌੜੇ, ਪੂਰੀ ਛੋਲੇ, ਵੇਸਨ ਦੇ ਗਰਮਾ ਗਰਮ ਲੱਡੂਆਂ ਦੇ ਛਾਬੇ ਵੱਲ ਨੱਸ ਜਾਂਦੇ!
ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬੰਦੇ ਨੇ 45-50 ਸਾਲ ਪਹਿਲਾਂ ਸਟੇਸ਼ਨ ਪੁੱਜ ਕੇ ਗੱਡੀ ਫੜਨ ਲਈ ਐੱਡੀ ਮੇਹਨਤ ਕੀਤੀ ਹੋਵੇਗੀ, ਜੇਕਰ ਅੱਜ ਦੇ ਜ਼ਮਾਨੇ ਵਿਚ ਉਸ ਦੀ ਗੱਡੀ ਛੁੱਟ ਜਾਵੇ ਤਾਂ ਉਸ ਦਾ ਆਪਣੇ ਮੂੰਹ ਤੇ ਵੱਟ ਕੇ ਇਕ ਚੰਡ ਮਾਰਨ ਦਾ ਦਿਲ ਕਰੇਗਾ ਕਿ ਨਹੀਂ ? - ਮੇਰਾ ਵੀ ਉਸ ਦਿਨ ਦਿਲ ਤੇ ਕੀਤਾ, ਪਰ ਮੈਂ ਆਪਣੇ ਸਿਰਦਰਦ ਤੋਂ ਬਹੁਤ ਡਰਦਾ ਹਾਂ - ਇਕ ਵਾਰੀ ਛਿੜ ਜਾਵੇ ਫੇਰ ਪੂਰਾ ਦਿਨ ਬੰਨੇ ਲੱਗ ਜਾਂਦੈ - ਇਕ ਕਰ ਕੇ ਮੈਂ ਵੀ ਸੋਚਿਆ ਕਿ ਮਨਾ ਠੰਡ ਰੱਖ - ਅਗਾਂਹ ਵੱਧ!!
ਲੋ ਜੀ ਮੇਰੀ ਪਸੰਦ ਦਾ ਇਹ ਪੰਜਾਬੀ ਗੀਤ ਸੁਣੋ - ਦੇਬੀ ਮਖਸੂਸਪੁਰੀ ਦੀ ਆਵਾਜ਼ ਵਿਚ - ਮੈਂ ਇਸ ਗੀਤ ਨੂੰ ਬਹੁਤ ਸੁਣਦਾ ਹਾਂ...

Subscribe to:
Posts (Atom)
ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...
ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...
-
ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜ...
-
ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧ...
-
ਜਿਹੜੇ ਲੋਕ ਹੁਣ ਮੇਰੇ ਹਾਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਾਡੇ ਵੇਲੇ ਐੱਡੇ ਕੋਈ ਦਿਲਲਗੀ ਦੇ ਸਾਧਨ ਨਹੀਂ ਸੀ, ਟੈਲੀਵਿਜ਼ਨ ਅਜੇ ਆਇਆ ਨਹੀਂ ਸੀ, ਰੇਡੀਓ ਕਦੇ ਜਦੋ...