ਮੈਂ ਅਕਸਰ ਦੋਆਬਾ ਰੇਡੀਓ ਐਪ ਦੀ ਤਾਰੀਫ ਕਰਦਾ ਰਹਿੰਦਾ ਹਾਂ - ਆਪਣੇ ਯਾਰਾਂ ਮਿੱਤਰਾਂ ਨੂੰ ਇਸ ਬਾਰੇ ਦੱਸਦਾ ਰਹਿੰਦਾ ਹਾਂ - ਤੇ ਇਸ ਨੂੰ ਐਪ ਰਾਹੀਂ ਸੁਨਣ ਲਈ ਆਖਦਾ ਰਹਿੰਦਾ ਹਾਂ - ਪਰ ਗੱਲ ਓਹੀਓ ਹੈ ਜਨਾਬ ਜਿੰਨਾ ਮਰਜੀ ਕਿਸੇ ਨਾਲ ਸਿਰਖਪਾਈ ਕਰ ਲਵੋ - ਜਦੋਂ ਤੱਕ ਆਪਣੇ ਆਪ ਹੀ ਪੰਜਾਬੀ ਦੇ ਚੰਗੇ, ਸਾਫ਼ ਸੁਥਰੇ ਕੰਟੇੰਟ ਲਈ ਭੁੱਖ ਨਹੀਂ ਉਗੜਦੀ, ਹੋਰ ਕੋਈ ਚੀਜ਼ ਮਦਦ ਨਹੀਂ ਕਰ ਸਕਦੀ -
ਮੈਂ ਕਿਸੇ ਵੇਲੇ ਸੋਚਦਾ ਹਾਂ ਕਿ ਅਸੀਂ ਬੜੇ ਸੁਭਾਗਾਂ ਵਾਲੇ ਸੀ ਅਸੀਂ ਬਚਪਨ ਤੋਂ ਹੀ ਰੇਡੀਓ ਨਾਲ ਜੁੜੇ ਰਹੇ - ਹੋਰ ਕੋਈ ਤਰੀਕਾ ਨਹੀਂ ਸੀ ਹੁੰਦਾ - ਦਿਲ ਪਰਚਾਵੇ ਦਾ - ਸ਼ਾਮਾਂ ਨੂੰ 7 ਤੋਂ 8 ਵਜੇ ਤਕ ਰੇਡੀਓ ਤੇ ਜਲੰਧਰ ਆਲ ਇੰਡੀਆ ਰੇਡੀਓ ਤੋਂ ਆਉਣ ਵਾਲੇ ਦੇਸ਼ ਪੰਜਾਬ ਪ੍ਰੋਗਰਾਮ ਦੀ ਐਂਨੀ ਉਡੀਕ ਰਹਿਣੀ ਕਿ ਖੇਲਦੇ ਹੋਇਆਂ ਵੀ ਵਾਪਸ ਘਰੋਂ ਘਰੀ ਨੱਸ ਆਉਣਾ- ਵੈਸੇ ਉਹਨਾਂ ਦਿਨਾਂ ਚ' ਆਸੇ ਪਾਸੇ ਗੁਆਂਢ ਦੇ ਰੇਡੀਓ ਵੀ ਪੂਰੀ ਆਵਾਜ਼ ਤੇ ਵੱਜਦੇ ਸੀ -
ਹੁਣ ਓਹੀਓ ਕੰਮ ਰੇਡੀਓ ਦੋਆਬਾ ਕਰ ਰਿਹੈ - ਅੱਜ ਤੋਂ 12-13 ਸਾਲ ਪਹਿਲਾਂ ਜਦੋਂ ਮੈਂ ਮਾਸ-ਕਮ੍ਯੁਨਿਕੇਸ਼ਨ ਪੜ੍ਹ ਰਿਹਾ ਸੀ ਤਾਂ ਮੈਂ ਇੰਟਰਨੇਟ ਰੇਡੀਓ ਜਾਂ ਵੈੱਬ ਰੇਡੀਓ ਬਾਰੇ ਪੜ੍ਹਿਆ ਸੀ ਚੰਗੀ ਤਰ੍ਹਾਂ ਪਰ ਟਰਾਂਜ਼ਿਸਟਰ ਰੇਡੀਓ ਉੱਤੇ ਹੀ ਰੇਡੀਓ ਸੁਣਨ ਵਾਲੇ ਮੇਰੇ ਵਰਗੇ ਇਨਸਾਨ ਨੂੰ ਕਦੇ ਹੋਰ ਕਿਤੇ ਝਾਤੀ ਮਾਰਨ ਦੀ ਫੁਰਸਤ ਹੀ ਨਹੀਂ ਸੀ - 2-3 ਮਹੀਨੇ ਪਹਿਲਾਂ ਇਕ ਦਿਨ ਫੇਸਬੁੱਕ ਉੱਤੇ ਡਾ ਸੀਮਾ ਗਰੇਵਾਲ ਜੀ ਜਿਹੜੇ ਰੇਡੀਓ ਦੋਆਬੇ ਦੇ ਕਮਾਲ ਦੇ ਇਕ ਪੇਸ਼ਕਾਰ ਹਨ, ਉਹਨਾਂ ਦੀ ਇਕ ਰੇਡੀਓ ਦੋਆਬੇ ਬਾਰੇ ਇਕ ਵੀਡੀਓ ਦੇਖੀ - ਗੱਲ ਸਮਝ ਆ ਗਈ ਤੇ ਆਪਾਂ ਰੇਡੀਓ ਦੋਆਬਾ ਐਪ ਨੂੰ ਡਾਊਨਲੋਡ ਕਰ ਲਿਆ -
ਮੇਰੇ ਨਾਲ ਪੰਗਾ ਇਹੋ ਹੈ ਕਿ ਮੈਂ ਲਿਖਣ ਦਾ ਪੰਗਾ ਤਾਂ ਲੈ ਲੈਂਦਾ ਹਾਂ ਪਰ ਫੇਰ ਮੇਰੇ ਦਿਲ ਚ ਏੰਨੀਆਂ ਗੱਲਾਂ ਮੈਨੂੰ ਘੇਰ ਲੈਂਦੀਆਂ ਨੇ ਕਿ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਕਿਹੜੀ ਗੱਲ ਛਡਾਂ ਤੇ ਕਿਹੜੀ ਦਰਜ ਕਰਾਂ - ਦੋਸਤੋਂ, ਆਪੇ ਕਦੇ ਝੂਠੀ ਤਾਰੀਫ ਕਦੇ ਕੀਤੀ ਨਹੀਂ ਪਰ ਜਿਥੇ ਵੀ ਕੁਛ ਕਾਬਿਲੇਤਾਰੀਫ ਦਿੱਖ ਜਾਵੇ, ਉਸ ਨੂੰ ਦਰਜ ਕਰਨੋਂ ਰਹਿੰਦੇ ਨਹੀਂ।
ਅੱਛਾ, ਰੇਡੀਓ ਦੋਆਬੇ ਦਾ ਫੇਸਬੁੱਕ ਪੇਜ ਵੀ ਹੈ ਤੇ ਇਹਨਾਂ ਦੀ ਐਪ ਤੇ ਪੁਰਾਣੇ ਪ੍ਰੋਗਰਾਮਾਂ ਦੀਆਂ ਰਿਕਾਰਡਿੰਗ ਵੀ ਪਈ ਹੁੰਦੀ ਏ, ਜਿੰਨੀ ਵਾਰੀ ਮਰਜ਼ੀ ਬਾਰ ਸੁਣੋ - ਹੋਰ ਵੀ ਬੜੇ ਉਪਰਾਲੇ ਕਰਦੇ ਰਹਿੰਦੇ ਨੇ ਜਿਹੜੇ ਤੁਸੀਂ ਇਸ ਰੇਡੀਓ ਨੂੰ ਸੁਣ ਕੇ ਹਾਸਿਲ ਕਰ ਸਕਦੇ ਹੋ -
ਰੇਡੀਓ ਦੋਆਬੇ ਦੀ ਪਿਟਾਰੀ ਵਿਚ ਜ਼ਿੰਦਗੀ ਦੇ ਸੱਬੇ ਰੰਗ ਨੇ - ਇਹਨਾਂ ਦੀ ਪੇਸ਼ਕਾਰੀ ਵੀ ਲਾਜਵਾਬ - ਡਾ ਸੀਮਾ ਗਰੇਵਾਲ ਜੀ, ਸਤਿਕਾਰਯੋਗ ਸ਼ਮਰਜੀਤ ਸ਼ੰਮੀ ਜੀ, ਭੁਪਿੰਦਰ ਭਰਾਜ ਜੀ - ਇਕ ਤੋਂ ਇਕ ਵੱਧ - ਇਕ ਜ਼ਰੂਰੀ ਗੱਲ ਇਹ ਹੈ ਕੇ ਰੋਜ਼ ਰਾਤੀ 8 ਵਜੇ ਇਹਨਾਂ ਦਾ ਇਕ ਲਾਈਵ ਪ੍ਰੋਗਰਾਮ ਆਉਂਦੈ - ਡੇਢ ਦੋ ਘੰਟੇ ਦੇ ਪ੍ਰੋਗਰਾਮ ਹੁੰਦੈ - ਪ੍ਰੋਗਰਾਮ ਕੀ ਹੁੰਦੈ - ਉਹ ਤੇ ਦੋਸਤੋ ਰੋਜ਼ ਇਕ ਛੋਟੀ ਮੋਟੀ ਰੋਚਕ ਕਿਤਾਬ ਪੜ੍ਹਨ ਬਰਾਬਰ ਹੀ ਹੁੰਦੈ - ਵੈਸੇ ਇਹ ਸਭ ਲਿਖਣ ਚ ਮੇਰਾ ਕੀ ਇੰਟਰੇਸ੍ਟ ਹੋ ਸਕਦੈ - ਕੁਛ ਵੀ ਤਾਂ ਨਹੀਂ, ਬਸ ਇੰਝ ਲੱਗਦੈ ਕਿ ਜਿਥੇ ਕੁਛ ਨੇਕ ਰੂਹਾਂ ਮਿਲ ਕੇ ਇਸ ਤਰ੍ਹਾਂ ਦਾ ਵਧੀਆ ਕੰਮ ਕਰ ਰਹੀਆਂ ਨੇ, ਉਹਨਾਂ ਦੀ ਪਿੱਠ ਥਾਪਣੀ ਤੇ ਬਣਦੀ ਏ ਕਿ ਨਹੀਂ - ਅਤੇ ਅਜਿਹੇ ਪੇਸ਼ਕਾਰਾਂ ਲਈ ਸਬ ਤੋਂ ਵੱਡਾ ਇਨਾਮ ਇਹੋ ਹੁੰਦੈ ਕਿ ਅਸੀਂ ਇਹਨਾਂ ਦੀਆਂ ਗੱਲਾਂ ਨੂੰ ਪੱਲੇ ਬਣੀਏ ਤੇ ਇਸ ਦੁਨੀਆਂ ਨੂੰ ਇਕ ਸੁਖਾਵੀਂ ਜਗ੍ਹਾ ਬਣਾਈਏ।
ਮੈਂ ਤੇ ਸੋਖੇ ਸੋਖੇ ਹਿੰਦੀ ਪੰਜਾਬੀ ਦੇ ਗਾਣਿਆਂ ਦਾ ਪੱਟਿਆਂ ਹੋਇਆਂ ਹਾਂ - ਮੈਨੂੰ ਤਾਂ ਰੇਡੀਓ ਦੋਆਬੇ ਤੇ ਅਜਿਹੇ ਗੀਤ ਵੀ ਸੁਣਨ ਨੂੰ ਮਿਲਦੇ ਨੇ ਜਿੰਨਾ ਨੂੰ ਮੈਂ ਬਚਪਨ ਵਿਚ ਸਕੂਲ ਦੇ ਸਿਲੇਬਸ ਵਾਂਗ ਰੋਜ਼ ਰੇਡੀਓ ਤੇ ਰਿਵਾਈਜ਼ ਕਰਨ ਬਹਿ ਜਾਂਦਾ ਸੀ - ਕਲ ਵੀ ਮੈਨੂੰ "ਦਿਲ ਦੀਆਂ ਗੱਲਾਂ " ਲਾਈਵ ਪ੍ਰੋਗਰਾਮ ਵਿਚ ਇਹ ਦੋ ਗੀਤ ਸੁਣਨ ਦਾ ਮੌਕਾ ਮਿਲਿਆ - ਮੌਕਾ ਕਿ ਮਿਲਿਆ, ਮੈਂ ਤਾਂ ਪਹੁੰਚ ਗਿਆ ਸਿੱਧਾ ਆਪਣੇ ਬਚਪਨ ਚ ਹੀ - ਅਜੇ ਤੱਕ ਵਾਪਿਸ ਪਰਤਣ ਨੂੰ ਦਿਲ ਨਹੀਂ ਕਰ ਰਿਹਾ - ਸੱਚੀਂ। ਤੋਂ ਫੇਰ ਤੁਸੀਂ ਵੀ ਸੁਣੋ ਜੀ ...

ਰੇਡੀਓ ਦੋਆਬੇ ਦਾ ਇਕ ਹੋਰ ਤਵਾ ਫੇਰ ਕਦੇ ਲਾਵਾਂਗੇ !
ਜੀਓੰਦੇ ਵਸਦੇ ਰਹੋ.
No comments:
Post a Comment